ਸੋਸ਼ਲ ਮੀਡੀਆ ਤੇ ਇਕ ਅਖ਼ਬਾਰ ਦੀ ਕਲਿੱਪ ਖੂਬ ਵਾਇਰਲ ਹੋ ਰਹੀ ਹੈ। ਵਾਇਰਲ ਹੋ ਰਹੀ ਕਲਿਪ ਦੇ ਮੁਤਾਬਕ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਹਿੰਦੂਆਂ ਦਾ ਭਰੋਸਾ ਜਿੱਤਣ ਦੇ ਲਈ ਮੁਸਲਿਮ ਕਿਸਾਨਾ ਨੂੰ ਮਰਵਾਉਣਾ ਜ਼ਰੂਰੀ ਸੀ ਜਦਕਿ ਵਾਇਰਲ ਹੋ ਰਹੀ ਦੂਜੀ ਸਲਿੱਪ ਤੇ ਮੁਤਾਬਕ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬਿਆਨ ਦਿੱਤਾ ਕਿ ਰਾਮ ਮੰਦਰ ਕਦੀ ਨਹੀਂ ਬਣੇਗਾ।

ਅਸੀਂ ਪਾਇਆ ਕਿ ਸੋਸ਼ਲ ਮੀਡੀਆ ਤੇ ਇਸ ਕਲਿੱਪ ਨੂੰ ਖ਼ੂਬ ਵਾਇਰਲ ਕੀਤਾ ਜਾ ਰਿਹਾ ਹੈ।

Fact Check/Verification
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਦੇ ਆਰਟੀਕਲ ਦੀ ਹੈੱਡਲਾਈਨ ਪੜ੍ਹੀ ਜਿਸ ਦੀ ਹਿੰਦੀ ਠੀਕ ਤਰ੍ਹਾਂ ਨਾਲ ਨਹੀਂ ਲਿਖੀ ਗਈ ਸੀ। ਇਸ ਤੋਂ ਬਾਅਦ ਅਸੀਂ ਤਸਵੀਰ ਨੂੰ ਰਿਵਰਸ ਇਮੇਜ ਸਰਚ ਦੇ ਨਾਲ ਖੰਗਾਲਿਆ ਅਤੇ ਬੀਬੀਸੀ ਹਿੰਦੀ ਦਾ 28 ਨਵੰਬਰ 2018 ਨੂੰ ਪ੍ਰਕਾਸ਼ਿਤ ਇਕ ਲੇਖ ਮਿਲਿਆ। ਇਸ ਲੇਖ ਦੇ ਵਿੱਚ ਵਾਇਰਲ ਤਸਵੀਰ ਅਤੇ ਇਸੇ ਹੀ ਤਰਜ਼ ਤੇ ਅਖਿਲੇਸ਼ ਯਾਦਵ ਅਤੇ ਮੁਲਾਇਮ ਸਿੰਘ ਯਾਦਵ ਦੇ ਨਾਮ ਤੋਂ ਪਹਿਲਾਂ ਵਾਇਰਲ ਕਲਿਪਿੰਗ ਬਾਰੇ ਦੱਸਿਆ ਗਿਆ ਸੀ।

ਇਸ ਲੇਖ ਵਿੱਚ ਇਸਤੇਮਾਲ ਇਕ ਹੋਰ ਫਰਜ਼ੀ ਤਸਵੀਰ ਦੇ ਵਿੱਚ ਸਬ ਹੈਡਿੰਗ ਸਾਫ਼ ਨਜ਼ਰ ਆ ਰਹੀ ਹੈ। ਅਸੀਂ ਪਾਇਆ ਕਿ ਸਿਰਫ਼ ਹੈਡਿੰਗ ਅਤੇ ਤਸਵੀਰ ਦੇ ਵਿੱਚ ਤਬਦੀਲੀ ਕੀਤੀ ਗਈ ਹੈ ਜਦਕਿ ਆਰਟੀਕਲ ਹੂਬਹੂ ਇਕ ਸਮਾਨ ਹੈ। ਜੇਕਰ ਅਸੀਂ ਸਬ ਹੈਡਿੰਗ ਨੂੰ ਪੜ੍ਹੀਏ ਤਾਂ ਉੱਪਰ ਵਾਲੇ ਲੇਖ ਵਿੱਚ ਲਿਖਿਆ ਹੈ ਸੰਤਾਂ ਨੂੰ ਮੋਹਰਾ ਬਣਾ ਰਹੀ ਹੈ ਭਾਜਪਾ: ਸਪਾ ਜਦਕਿ ਉਸੀ ਲੇਖ ਵਿੱਚ ਨੀਚੇ ਦਿਖਦਾ ਹੈ ਕਿ ਅਯੋਧਿਆ ਯਾਤਰਾ ਨੂੰ ਲੈ ਕੇ ਪ੍ਰਸਾਸ਼ਨ ਚੁੱਕਣਾ। ਇਸ ਫੋਟੋ ਦੇ ਵਿੱਚ ਨੀਚੇ ਵਾਲੀ ਖ਼ਬਰ ਦੇ ਵਿਚ ਇਕ ਸਬ ਹੈਡਿੰਗ ਹੈ:ਨਿਊਜ਼ ਚੈਨਲ ਝੂਠੀ ਪ੍ਰਿੰਟ ਮੀਡੀਆ ਠੀਕ।
ਇਸ ਤੋਂ ਬਾਅਦ ਅਸੀਂ ਇਨ੍ਹਾਂ ਸਬ ਹੈਡਿੰਗ ਦੇ ਨਾਲ ਖੋਜ ਕੀਤੀ ਅਤੇ ਪਹਿਲੀ ਖਬਰ ਦੇ ਬਾਰੇ ਵਿਚ ਅਗਸਤ 2013 ਵਿਚ ਪ੍ਰਕਾਸ਼ਿਤ ਦੈਨਿਕ ਜਾਗਰਣ ਦਾ ਇੱਕ ਲੇਖ ਸਾਨੂੰ ਮਿਲਿਆ। ਇਸ ਲੇਖ ਵਿਚ ਇਕ ਸਾਮਾਨ ਸਪ੍ਰੈਡਿੰਗ ਸੀ ਪਰ ਕਿਤੇ ਵੀ ਅਮਿਤ ਸ਼ਾਹ ਦਾ ਨਾਮ ਅਤੇ ਵਾਇਰਲ ਬਿਆਨ ਨਹੀਂ ਸੀ।

ਅਸੀਂ ਦੂਜੀ ਖ਼ਬਰ ਦੇ ਲਈ ਸਬ ਹੈਡਿੰਗ ਦੇ ਨਾਲ ਖੋਜ ਕੀਤੀ। ਇਸ ਦੌਰਾਨ ਵੀ ਸਾਨੂੰ ਅਮਰ ਉਜਾਲਾ ਦੁਆਰਾ 7 ਫਰਵਰੀ 2014 ਨੂੰ ਪ੍ਰਕਾਸ਼ਿਤ ਇਕ ਲੇਖ ਮਿਲਿਆ ਜਿਸ ਦੀ ਸਬ ਹੈਡਿੰਗ ਸੀਾ”ਗੋਲੀ ਨਹੀਂ ਚਲਾਉਂਦਾ ਤਾਂ ਮੁਸਲਮਾਨਾਂ ਦਾ ਭਰੋਸਾ ਟੁੱਟ ਜਾਂਦਾ”। ਇਹ ਮੁਲਾਇਮ ਸਿੰਘ ਯਾਦਵ ਦਾ ਬਿਆਨ ਸੀ।
Also Read:ਕੀ ਇੰਡੀਅਨ ਆਇਲ ਨੂੰ ਅਡਾਨੀ ਗਰੁੱਪ ਨੇ ਖਰੀਦ ਲਿਆ? ਫਰਜ਼ੀ ਦਾਅਵਾ ਹੋਇਆ ਵਾਇਰਲ
ਇਸ ਲੇਖ ਦੇ ਵਿਚ ਵਾਇਰਲ ਤਸਵੀਰ ਵਿੱਚ ਦਿਖਾਈ ਦੇ ਰਹੀ ਸਭ ਐਂਡਿੰਗ ਦੇ ਸੰਦਰਭ ਵਿੱਚ ਵੀ ਲਿਖਿਆ ਹੋਇਆ ਹੈ।

Conclusion
ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਅਖ਼ਬਾਰ ਦੀ ਕਲਿੱਪ ਫ਼ਰਜ਼ੀ ਹੈ ਜਿਸ ਨੂੰ ਗੁਮਰਾਹਕੁਨ ਦਾਅਵੇ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
Result: False
Sources
https://www.bbc.com/hindi/india-46373287
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044