ਸੋਸ਼ਲ ਮੀਡੀਆ ਤੇ ਇਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਤਸਵੀਰ ਵਿੱਚ ਦਿਖਾਈ ਦੇ ਰਿਹਾ ਵਿਅਕਤੀ ਸੁਤੰਤਰਤਾ ਸੈਨਾਨੀ ਬਾਂਕੇ ਚਮਾਰ ਹੈ।

ਟਵਿੱਟਰ ਤੇ ਸੋਸ਼ਲ ਮੀਡੀਆ ਯੂਜ਼ਰ ਨੇ ਇਸ ਤਸਵੀਰ ਸ਼ੇਅਰ ਕਰਦਿਆਂ ਲਿਖਿਆ,”ਇਹ ਹੈ ਬਾਂਕੇ ਚਮਾਰ।1857 ਦੀ ਜੌਨਪੁਰ ਕ੍ਰਾਂਤੀ ਦਾ ਲੀਡਰ। ਅੰਗਰੇਜ਼ ਸਰਕਾਰ ਨੇ ਉਸ ਟਾਈਮ ਇਹਦੇ ਤੇ 50, 000 ਦਾ ਇਨਾਮ ਰੱਖਿਆ ਸੀ ਜਦੋਂ ਗਾਂ ਦਾ ਮੁੱਲ ਤਿੰਨ ਪੈਸੇ ਸੀ। ਖਬਰੀ ਨੇ ਇਹਨਾਂ ਨੂੰ ਫੜਾ ਦਿੱਤਾ।18 ਸਾਥੀਆਂ ਸਮੇਤ ਇਹਨਾਂ ਨੂੰ ਫਾਂਸੀ ਦੇ ਦਿੱਤੀ।”
ਅਸੀਂ ਪਾਇਆ ਕਿ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਤੇ ਇਸ ਤਸਵੀਰ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ।

ਇਸ ਦੇ ਨਾਲ ਹੀ ਸਾਡੇ ਅਧਿਕਾਰਿਕ ਵਟਸਐਪ ਨੰਬਰ ਤੇ ਇੱਕ ਯੂਜ਼ਰ ਨੇ ਇਸ ਤਸਵੀਰ ਨੂੰ ਫੈਕਟ ਚੈੱਕ ਕਰਨ ਦੇ ਲਈ ਭੇਜਿਆ।
ਅਸੀਂ ਪਾਇਆ ਕਿ ਸੋਸ਼ਲ ਮੀਡੀਆ ਤੇ ਇਸ ਤਸਵੀਰ ਨੂੰ ਹੋਰਨਾਂ ਭਾਸ਼ਾਵਾਂ ਵਿੱਚ ਵੀ ਸ਼ੇਅਰ ਕੀਤਾ ਜਾ ਰਿਹਾ ਹੈ।
ਅਸੀਂ ਪਾਇਆ ਕਿ ਕਾਂਗਰਸ ਪਾਰਟੀ ਦੀ ਅਨੁਸੂਚਿਤ ਜਾਤੀ ਦੇ ਕੌਮੀ ਕਨਵੀਨਰ ਪ੍ਰਦੀਪ ਨਰਵਾਲ ਨੇ ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਦਾਅਵਾ ਕੀਤਾ ਕਿ ਤਸਵੀਰ ਵਿੱਚ ਦਿਖਾਈ ਦੇ ਰਹੇ ਵਿਅਕਤੀ ਦਲਿਤ ਨਾਇਕ ਉਦੇ ਚਮਾਰ ਹੈ।
Fact Check/Verification
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਜਾਂਚ ਸ਼ੁਰੂ ਕੀਤੀ। ਜਾਂਚ ਦੇ ਪਹਿਲੇ ਪੜਾਅ ਦੇ ਵਿੱਚ ਅਸੀਂ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਨਾਲ ਇਸ ਤਸਵੀਰ ਨੂੰ ਖੰਗਾਲਿਆ। ਸਰਚ ਦੇ ਦੌਰਾਨ ਸਾਨੂੰ ਵਿਕੀਪੀਡੀਆ ਦਾ ਇੱਕ ਲਿੰਕ ਮਿਲਿਆ ਜਿਸ ਦੇ ਮੁਤਾਬਕ ਇਹ ਤਸਵੀਰ ਸਾਲ 1860 ਦੇ ਦਹਾਕੇ ਦੀ ਹੈ ਅਤੇ ਇਹ ਆਦਮੀ ਪੂਰਬੀ ਬੰਗਾਲ ਵਿੱਚ ਹਿੰਦੂ ਮਛੇਰਾ ਹੈ। ਵਿਕੀਪੀਡੀਆ ਦੇ ਮੁਤਾਬਕ ਇਸ ਤਸਵੀਰ ਨੂੰ ਬ੍ਰਿਟਿਸ਼ ਲਾਇਬਰੇਰੀ ਤੋਂ ਲਿਆ ਗਿਆ ਹੈ।

ਹੁਣ ਅਸੀਂ ਬ੍ਰਿਟਿਸ਼ ਲਾਇਬਰੇਰੀ ਦੇ ਉੱਤੇ ਇਸ ਤਸਵੀਰ ਨੂੰ ਖੰਗਾਲਿਆ। ਬ੍ਰਿਟਿਸ਼ ਲਾਇਬਰੇਰੀ ਦੇ ਮੁਤਾਬਕ ਤਸਵੀਰ ਵਿੱਚ ਪੂਰਬੀ ਬੰਗਾਲ ਵਿੱਚ ਵਸਣ ਵਾਲੇ ਹਿੰਦੂ ਮਛੇਰਿਆਂ ਦੇ ਕਈਬਰਥਾ ਸਮੂਹ ਦਾ ਵਿਅਕਤੀ ਹੈ। ਬ੍ਰਿਟਿਸ਼ ਲਾਇਬਰੇਰੀ ਦੀ ਵੈੱਬਸਾਈਟ ਤੇ ਵੀ ਇਸ ਤਸਵੀਰ ਨੂੰ ਸਾਲ 1860 ਦਾ ਦੱਸਿਆ ਗਿਆ ਹੈ।

ਅਸੀਂ ਵਾਇਰਲ ਤਸਵੀਰ ਦੇ ਬਾਰੇ ਵਿਚ ਹੋਰ ਜਾਣਕਾਰੀ ਜੁਟਾਉਣ ਦੀ ਕੋਸ਼ਿਸ਼ ਕੀਤੀ। ਸਰਚ ਦੇ ਦੌਰਾਨ ਸਾਨੂੰ ਇੱਕ ਹੋਰ ਵੈੱਬਸਾਈਟ Oldindianphotos ਤੇ ਵਾਇਰਲ ਹੋ ਰਹੀ ਤਸਵੀਰ ਮਿਲੀ। ਇਸ ਵੈੱਬਸਾਈਟ ਦੇ ਮੁਤਾਬਕ ਵੀ ਤਸਵੀਰ ਵਿਚ ਦਿਖਾਈ ਦੇ ਰਿਹਾ ਵਿਅਕਤੀ ਪੂਰਬੀ ਬੰਗਾਲ ਵਿੱਚ ਵਸਣ ਵਾਲੇ ਹਿੰਦੂ ਮਛੇਰਿਆਂ ਦੇ ਕਈਬਰਥਾ ਸਮੂਹ ਦੇ ਕਬੀਲੇ ਦੇ ਵਿਅਕਤੀ ਦੀ ਹੈ।

ਕੌਣ ਸਨ ਬਾਂਕੇ ਅਤੇ ਉਦੈ ਚਮਾਰ?
ਬਾਂਕੇ ਚਮਾਰ ਇਕ ਮਹਾਨ ਸੁਤੰਤਰਤਾ ਸੈਨਾਨੀ ਸੀ। ਬਾਂਕੇ ਚਮਾਰ ਕੁਰਾਨਪੁਰ ਪਿੰਡ, ਮਛਾਲੀ ਸ਼ਹਰ, ਜੌਨਪੁਰ ਦਾ ਰਹਿਣ ਵਾਲਾ ਸੀ। ਬ੍ਰਿਟਿਸ਼ ਸਰਕਾਰ ਨੇ ਬਾਂਕੇ ਚਮਾਰ ਅਤੇ ਉਸ ਦੇ 18 ਸਾਥੀਆਂ ਨੂੰ ਬਾਗੀ ਘੋਸ਼ਿਤ ਕੀਤਾ ਸੀ। ਬਾਂਕੇ ਚਮਾਰ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਫਾਂਸੀ ਦਿੱਤੀ ਗਈ ਸੀ।

ਇੱਕ ਲੇਖ ਦੇ ਮੁਤਾਬਕ , 1857 ਦੀ ਜੌਨਪੁਰ ਇਨਕਲਾਬ ਵਿੱਚ ਬਾਗ਼ੀ ਘੋਸ਼ਿਤ ਕੀਤੇ ਗਏ 18 ਇਨਕਲਾਬੀਆਂ ਵਿੱਚੋਂ ਬਾਂਕੇ ਚਮਾਰ ਸਭ ਤੋਂ ਮਸ਼ਹੂਰ ਸੀ। ਬ੍ਰਿਟਿਸ਼ ਸਰਕਾਰ ਨੇ ਉਸ ਨੂੰ ਮਰੇ ਜਾਂ ਫੜ ਕੇ ਲਿਆਉਣ ਵਾਲੇ ਨੂੰ 50,000 ਦਾ ਇਨਾਮ ਦੇਣ ਦੀ ਘੋਸ਼ਣਾ ਕੀਤੀ ਦਿੱਤਾ ਸੀ। ਅਖੀਰ ਵਿਚ, ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਮੌਤ ਦੀ ਸਜ਼ਾ ਸੁਣਾਈ ਗਈ।

ਉਦੈ ਚਮਾਰ ਵੀ ਇਕ ਸੁਤੰਤਰਤਾ ਸੈਨਾਨੀ ਸੀ। ਨਵੋਦਿਆ ਟਾਈਮਜ਼ ਦੇ ਲੇਖ ਦੇ ਮੁਤਾਬਕ , ਛੱਤਰੀ ਦੇ ਨਵਾਬ ਦਾ ਵਫ਼ਾਦਾਰ ਅਤੇ ਪਿਆਰਾ ਉਦੈ ਚਮਾਰ, ਅੰਗਰੇਜ਼ਾਂ ਦੀਆਂ ਗਲਤ ਨੀਤੀਆਂ ਤੋਂ ਨਾਰਾਜ਼ ਸੀ ਅਤੇ ਸੈਂਕੜੇ ਅੰਗਰੇਜ਼ਾਂ ਨੂੰ ਉਸ ਨੇ ਮਾਰਿਆ।ਉਸ ਦੀ ਬਹਾਦਰੀ ਦੀਆਂ ਚਰਚਾਵਾਂ ਅਲੀਗੜ ਦੇ ਆਸ ਪਾਸ ਦੇ ਇਲਾਕਿਆਂ ਵਿਚ ਅੱਜ ਵੀ ਸੁਣੀਆਂ ਜਾਂਦੀਆਂ ਹਨ। ਆਖਿਰਕਾਰ 1807 ਵਿਚ ਬ੍ਰਿਟਿਸ਼ ਸਰਕਾਰ ਨੇ ਉਸ ਨੂੰ ਫੜ ਲਿਆ ਅਤੇ ਉਸਨੂੰ ਫਾਂਸੀ ਦੇ ਦਿੱਤੀ ਸੀ।

ਹਾਲਾਂਕਿ ਸਰਚ ਦੇ ਦੌਰਾਨ ਸਾਨੂੰ ਬਾਂਕੇ ਅਤੇ ਉਦੈ ਚਮਾਰ ਦੀਆਂ ਤਸਵੀਰਾਂ ਕਿਤੇ ਵੀ ਨਹੀਂ ਮਿਲੀਆਂ।
Also read:ਲੈਫਟ ਦੀ ਰੈਲੀ ਦੀ ਪੁਰਾਣੀ ਤਸਵੀਰ ਨੂੰ BJP Punjab ਨੇ ਬੀਜੇਪੀ ਰੈਲੀ ਦੱਸਕੇ ਕੀਤਾ ਸ਼ੇਅਰ
Conclusion
ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਸੁਤੰਤਰਤਾ ਸੈਨਾਨੀ ਬਾਂਕੇ ਚਮਾਰ ਦੀ ਨਹੀਂ ਹੈ। ਵਾਇਰਲ ਹੋ ਰਹੀ ਤਸਵੀਰ ਪੂਰਬੀ ਬੰਗਾਲ ਦੇ ਮੱਛੀ ਫੜਨ ਵਾਲੇ ਸਮੂਹ ਦੇ ਇਕ ਦਲ ਦੇ ਵਿਅਕਤੀ ਦੀ ਹੈ।
Result: Misleading
Sources
https://www.oldindianphotos.in/2011/05/portrait-of-man-from-kaibartha-caste.html
https://www.navodayatimes.in/news/national/dalit-freedom-fighters/13274/
https://www.dalitdastak.com/dalit-heroes-of-freedom-fighter-1912/
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044