ਵੀਰਵਾਰ, ਅਪ੍ਰੈਲ 25, 2024
ਵੀਰਵਾਰ, ਅਪ੍ਰੈਲ 25, 2024

HomeFact Checkਹਰਿਆਣਾ ਦੇ ਕਿਸਾਨਾਂ ਨੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਤੇ ਕੀਤਾ ਹਮਲਾ?

ਹਰਿਆਣਾ ਦੇ ਕਿਸਾਨਾਂ ਨੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਤੇ ਕੀਤਾ ਹਮਲਾ?

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਸੋਸ਼ਲ ਮੀਡੀਆ ਤੇ ਦੋ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਵਾਇਰਲ ਹੋ ਰਹੀ ਪਹਿਲੀ ਤਸਵੀਰ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੇ ਚਿਹਰੇ ਉੱਤੇ ਸਿਆਹੀ ਦੇਖੀ ਜਾ ਸਕਦੀ ਹੈ ਜਦ ਕਿ ਵਾਇਰਲ ਹੋ ਰਹੀ ਦੂਜੀ ਤਸਵੀਰ ਦੇ ਵਿਚ ਇਕ ਵਿਅਕਤੀ ਨੂੰ ਖੂਨ ਨਾਲ ਲੱਥਪੱਥ ਦੇਖਿਆ ਜਾ ਸਕਦਾ ਹੈ।

ਮੁੱਖ ਮੰਤਰੀ

ਵਾਇਰਲ ਹੋਈਆਂ ਤਸਵੀਰਾਂ ਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਵਿੱਚ ਭਾਜਪਾ ਵਿਧਾਇਕ ਅਰੁਣ ਨਾਰੰਗ ਦੇ ਨਾਲ ਹੋਈ ਕੁੱਟਮਾਰ ਤੋਂ ਬਾਅਦ ਹਰਿਆਣਾ ਦੇ ਕਿਸਾਨਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਉੱਤੇ ਹਮਲਾ ਕੀਤਾ।

ਅਸੀਂ ਪਾਇਆ ਕਿ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਤੇ ਇਨ੍ਹਾਂ ਤਸਵੀਰਾਂ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।

ਸੋਸ਼ਲ ਮੀਡੀਆ ਤੇ ਇਕ ਫੇਸਬੁੱਕ ਯੂਜ਼ਰ ਨੇ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਲਿਖਿਆ,”ਹਰਿਆਣੇ ਵਾਲਿਓ ਜਿਉਂਦੇ ਰਹੋ।ਪੰਜਾਬ ਵਾਲਿਆਂ ਛੋਟਾ ਜਿਹਾ ਲੀਡਰ ਨੰਗਾ ਕੀਤੀ ਸੀ। ਤੁਸੀਂ ਤਾਂ ਖੱਟੜ ਵੀ ਲਾਲ ਕਰ ਦਿੱਤਾ।”

ਸਾਡੇ ਅਧਿਕਾਰਿਕ ਵਟਸਐਪ ਨੰਬਰ ਤੇ ਵੀ ਇਕ ਯੂਜ਼ਰ ਨੇ ਇਸ ਤਸਵੀਰ ਨੂੰ ਫੈਕਟ ਚੈੱਕ ਕਰਨ ਦੇ ਲਈ ਭੇਜਿਆ।

Fact Check/Verification 

ਬੀਤੇ ਦਿਨ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਰੋਹਤਕ ਪਹੁੰਚਣਾ ਸੀ ਪਰ ਕਿਸਾਨਾਂ ਦੇ ਵਿਰੋਧ ਦੇ ਵਿਚ ਉਨ੍ਹਾਂ ਨੂੰ ਬਾਰ ਬਾਰ  ਆਪਣੇ ਹੈਲੀਕਾਪਟਰ ਦੇ ਲੈਂਡ ਕਰਾਉਣ ਦੀ ਜਗ੍ਹਾ ਬਦਲਣੀ ਪਈ। ਮੁੱਖ ਮੰਤਰੀ ਮਨੋਹਰ ਲਾਲ ਖੱਟੜ ਭਾਜਪਾ ਦੇ ਸੰਸਦ ਮੈਂਬਰ ਅਰਵਿੰਦ ਸ਼ਰਮਾ ਦੇ ਪਿਤਾ ਦੀ ਸ਼ੋਕ ਸਭਾ ਵਿਚ ਸ਼ਾਮਲ ਹੋਣ ਪਹੁੰਚੇ ਸਨ ਪਰ ਜਿਵੇਂ ਹੀ ਮਨੋਹਰ ਲਾਲ ਖੱਟੜ ਦੇ ਪਹੁੰਚਣ ਦੀ ਸੂਚਨਾ ਕਿਸਾਨਾਂ ਨੂੰ ਪਤਾ ਲੱਗੀ ਤਾਂ ਉਹ ਮਸਤਨਾਥ ਯੂਨੀਵਰਸਿਟੀ ਦੇ ਬਾਹਰ ਇਕੱਠੇ ਹੋ ਗਏ ਜਿੱਥੇ ਖੱਚਰ ਦਾ ਹੈਲੀਕਾਪਟਰ ਉਤਰਨਾ ਸੀ।


ਵਿਰੋਧ ਦੇ ਦੌਰਾਨ ਹਰਿਆਣਾ ਦੇ ਕਿਸਾਨਾਂ ਤੇ ਪੁਲੀਸ ਦਰਮਿਆਨ ਝੜਪ ਹੋ ਗਈ ਜਿਸ ਵਿਚ ਕਈ ਕਿਸਾਨ ਤੇ ਪੁਲੀਸ ਮੁਲਾਜ਼ਮ ਵੀ ਜ਼ਖ਼ਮੀ ਹੋ ਗਏ।

Also Read:ਕੀ ਆਸਟ੍ਰੇਲੀਆ ਦੇ ਵਿਚ RSS ਤੇ VHP ਉੱਤੇ ਲਗਾਇਆ ਬੈਨ?

ਇਸ ਦੌਰਾਨ ਸੋਸ਼ਲ ਮੀਡੀਆ ਤੇ ਦੋ ਤਸਵੀਰਾਂ ਵਾਇਰਲ ਹੋ ਰਹੀਆਂ ਹਨ ਜਿਸ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਵਿੱਚ ਭਾਜਪਾ ਵਿਧਾਇਕ ਅਰੁਣ ਨਾਰੰਗ ਦੇ ਨਾਲ ਹੋਈ ਕੁੱਟਮਾਰ ਤੋਂ ਬਾਅਦ ਹਰਿਆਣਾ ਦੇ ਕਿਸਾਨਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਉੱਤੇ ਹਮਲਾ ਕੀਤਾ।

ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰਾਂ ਦੀ ਜਾਂਚ ਸ਼ੁਰੂ ਕੀਤੀ। ਅਸੀਂ ਵਾਇਰਲ ਤਸਵੀਰਾਂ ਨੂੰ ਗੁਪਤ ਰਿਵਰਸ ਇਮੇਜ ਸਰਚ ਦੀ ਮਦਦ ਨਾਲ ਖੰਗਾਲਣ ਦੀ ਕੋਸ਼ਿਸ਼ ਕੀਤੀ ਸੋਚ ਦੇ ਦੌਰਾਨ ਸਾਨੂੰ ਵਾਇਰਲ ਤਸਵੀਰ ਨੂੰ ਲੈ ਕੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੀ ਕਈ ਪੁਰਾਣੀਆਂ ਤਸਵੀਰਾਂ ਮਿਲੀਆਂ।

ਨਾਮਵਰ ਮੀਡੀਆ ਏਜੰਸੀ ਅਮਰ ਉਜਾਲਾ ਦੀ ਰਿਪੋਰਟ ਦੇ ਮੁਤਾਬਕ ਸੋਸ਼ਲ ਮੀਡੀਆ ਤੇ ਹਾਲ ਹੀ ਵਿੱਚ ਵਾਇਰਲ ਹੋ ਰਹੀ ਤਸਵੀਰ ਮਈ 2018 ਦੀ ਹੈ ਜਦੋਂ ਹਿਸਾਰ ਵਿੱਚ ਇੱਕ ਰੈਲੀ ਦੇ ਦੌਰਾਨ ਜਾਟ ਅੰਦੋਲਨ ਨੂੰ ਲੈ ਕੇ ਇਕ ਵਿਅਕਤੀ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਤੇ ਕਾਲਾ ਤੇਲ ਸੁੱਟ ਦਿੱਤਾ ਸੀ। ਅਮਰ ਉਜਾਲਾ ਨੇ ਇਸ ਰਿਪੋਰਟ ਨੂੰ 19 ਮਈ 2018 ਨੂੰ ਪ੍ਰਕਾਸ਼ਿਤ ਕੀਤਾ ਸੀ।

ਅਸੀਂ ਕੁਝ ਕੀ ਵਰਡ ਦੀ ਮੱਦਦ ਨਾਲ ਵਾਇਰਲ ਹੋ ਰਹੀ ਤਸਵੀਰ ਨੂੰ ਖੰਗਾਲਿਆ ਸੂਰਜ ਦੇ ਦੌਰਾਨ ਸਾਨੂੰ ਦ ਟ੍ਰਿਬਿਊਨ ਦੁਆਰਾ 17 ਮਈ 2018 ਨੂੰ ਪ੍ਰਕਾਸ਼ਿਤ ਇਕ ਰਿਪੋਰਟ ਮਿਲੀ। ਦ ਟ੍ਰਿਬਿਊਨ ਦੀ ਰਿਪੋਰਟ ਦੇ ਮੁਤਾਬਿਕ ਵੀ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਹਿਸਾਰ ਵਿਖੇ ਇਕ ਪ੍ਰੋਗਰਾਮ ਵਿੱਚ ਪਹੁੰਚੇ ਸਨ ਜਿੱਥੇ ਜਾਟ ਆਰਖਣ ਦੇ ਹੱਕ ਵਿੱਚ ਆਏ ਇਕ ਵਿਅਕਤੀ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਉਥੇ ਸਿਆਹੀ ਸੁੱਟ ਦਿੱਤੀ। ਇਸ ਮਾਮਲੇ ਵਿੱਚ ਦੋਸ਼ੀ ਵਿਅਕਤੀ ਪ੍ਰਵੀਨ ਕੁਮਾਰ ਨੂੰ ਗ੍ਰਿਫਤਾਰ ਕਰ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ।

18 ਅਗਸਤ 2018 ਨੂੰ ਪ੍ਰਕਾਸ਼ਿਤ ਟਾਈਮਜ਼ ਆਫ਼ ਇੰਡੀਆ ਦੀ ਰਿਪੋਰਟ ਦੇ ਮੁਤਾਬਕ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਇਸ ਮਾਮਲੇ ਦੇ ਵਿੱਚ ਆਪਣਾ ਕੇਸ ਵਾਪਸ ਲੈਂਦੇ ਹੋਏ ਦੋਸ਼ੀ ਵਿਅਕਤੀ ਨੂੰ ਮਾਫ ਕਰ ਦਿੱਤਾ ਸੀ।

ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਦੂਜੀ ਤਸਵੀਰ ਦੀ ਜਾਂਚ ਸ਼ੁਰੂ ਕੀਤੀ। ਅਸੀਂ ਵਾਇਰਲ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਸਰਚ ਦੀ ਮੱਦਦ ਨਾਲ ਖੰਗਾਲਿਆ।

ਤਸਵੀਰ ਨੂੰ ਸਰਚ ਕਰਨ ਤੇ ਸਾਨੂੰ ਪੰਜਾਬੀ ਟ੍ਰਿਬਿਊਨ ਦੇ ਵਿਚ ਵਾਇਰਲ ਤਸਵੀਰ ਵਿੱਚ ਦਿਖਾਈ ਦੇ ਰਹੇ ਬਜ਼ੁਰਗ ਦੀ ਤਸਵੀਰ ਮਿਲੀ। ਪੰਜਾਬੀ ਟ੍ਰਿਬਿਊਨ ਦੀ ਰਿਪੋਰਟ ਦੇ ਮੁਤਾਬਕ ਰੋਹਤਕ ਵਿਚ ਕਿਸਾਨਾਂ ਤੇ ਪੁਲੀਸ ਦਰਮਿਆਨ ਝੜਪ ਹੋ ਗਈ ਜਿਸ ਵਿਚ ਕਈ ਲੋਕ ਜ਼ਖ਼ਮੀ ਹੋ ਗਏ ਸਨ।

Conclusion 

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਹਾਲੀਆ ਨਹੀਂ ਸਗੋਂ ਦੋ ਸਾਲ ਪੁਰਾਣੀ ਹੈ। ਵਾਇਰਲ ਤਸਵੀਰ ਉਸ ਵੇਲੇ ਦੀ ਹੈ ਜਦੋਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਸਾਲ 2018 ਵਿਚ ਹਿਸਾਰ ਵਿਖੇ ਇਕ ਪ੍ਰੋਗਰਾਮ ਵਿੱਚ ਪਹੁੰਚੇ ਸਨ ਜਿੱਥੇ ਇਕ ਵਿਅਕਤੀ ਪ੍ਰਵੀਨ ਕੁਮਾਰ ਨੇ ਜਾਟ ਆਰਖਣ ਦੇ ਹੱਕ ਵਿੱਚ ਉਨ੍ਹਾਂ ਉੱਤੇ ਸਿਆਹੀ ਸੁੱਟ ਦਿੱਤੀ ਸੀ। 


Result: Misleading

Sources

https://www.tribuneindia.com/news/archive/haryana/ink-thrown-at-cm-in-hisar-590792

https://timesofindia.indiatimes.com/city/chandigarh/khattar-forgives-man-who-threw-ink-on-him/articleshow/65446016.cms

https://www.amarujala.com/chandigarh/black-oil-thrown-on-haryana-cm-manohar-lal-khattar-in-hisar


ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

LEAVE A REPLY

Please enter your comment!
Please enter your name here

Most Popular