ਦੁਨੀਆ ਦੇ ਸਭ ਤੋਂ ਵੱਡੇ ਕ੍ਰਿਕਟ ਸਟੇਡੀਅ ਮੋਟੇਰਾ ਦਾ ਉਦਘਾਟਨ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੇ ਵੱਲੋਂ ਕੀਤਾ ਗਿਆ ਸੀ। ਇਸ ਮੌਕੇ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਖੇਡ ਮੰਤਰੀ ਕਿਰਨ ਰਿਜਿਜੂ ਤੇ ਗੁਜਰਾਤ ਦੇ ਉਪ ਮੁੱਖ ਮੰਤਰੀ ਨਿਤਿਨ ਪਟੇਲ ਮੌਜੂਦ ਸਨ। ਇਸ ਸਟੇਡੀਅਮ ਦਾ ਨਾਮ ਮਟੇਰੀਆ ਸਟੇਡੀਅਮ ਤੋਂ ਬਦਲ ਕੇ ਨਰਿੰਦਰ ਮੋਦੀ ਸਟੇਡੀਅਮ ਰੱਖਿਆ ਗਿਆ ਹੈ।
ਇਸ ਦੌਰਾਨ ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਕੁਝ ਲੋਕ ਦੋਸ਼ ਲਗਾ ਰਹੇ ਹਨ ਕਿ ਮੋਟੇਰਾ ਸਟੇਡੀਅਮ ਦੇ ਅੰਦਰ ਭਾਰਤੀ ਤਿਰੰਗਾ ਨਹੀਂ ਲੈ ਕੇ ਜਾਣ ਦਿੱਤਾ ਜਾ ਰਿਹਾ। ਦਾਅਵਾ ਕੀਤਾ ਜਾ ਰਿਹਾ ਹੈ ਕਿ ਮੋਟੇਰਾ ਸਟੇਡੀਅਮ (ਨਰਿੰਦਰ ਮੋਦੀ ਸਟੇਡੀਅਮ) ਦੇ ਵਿੱਚ ਭਾਰਤੀ ਤਿਰੰਗਾ ਬੈਨ ਕਰ ਦਿੱਤਾ ਗਿਆ ਹੈ।
ਇਕ ਸ਼ੋਸਲ ਮੀਡੀਆ ਯੂਜ਼ਰ ਨੇ ਇਸ ਵੀਡੀਓ ਨੂੰ ਅਪਲੋਡ ਕਰਦਿਆਂ ਲਿਖਿਆ,”ਅਹਿਮਦਾਬਾਦ ਚ ਮੋਦੀ ਦੇ ਨਾਮ ਵਾਲੇ ਸਟੇਡੀਅਮ ਚ ਦੇਸ਼ ਦਾ ਤਿਰੰਗਾ ਈ ਨ੍ਹੀਂ ਜਾਣ ਦਿੱਤਾ ਮੋਦੀ ਹੈ ਤਾਂ ਮੁਮਕਿਨ ਹੈ।” ਅਸੀਂ ਪਾਇਆ ਕਿ ਇਸ ਵੀਡੀਓ ਨੂੰ ਹੁਣ ਤਕ ਇੱਕ ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ।

ਅਸੀਂ ਪਾਇਆ ਕਿ ਸੋਸ਼ਲ ਮੀਡੀਆ ਤੇ ਇਸ ਵੀਡੀਓ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।

Crowdtangle ਦੇ ਡਾਟਾ ਦੇ ਮੁਤਾਬਕ , ਇਸ ਵੀਡੀਓ ਦੇ ਬਾਰੇ ਵਿੱਚ ਹੁਣ ਤਕ 2 ਲੱਖ ਤੋਂ ਵੱਧ ਲੋਕ ਚਰਚਾ ਕਰ ਰਹੇ ਹਨ।

Fact Check/Verification
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਜਾਂਚ ਸ਼ੁਰੂ ਕੀਤੀ। ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਨੂੰ ਬਹੁਤ ਧਿਆਨ ਨਾਲ ਦੇਖਿਆ ਸਰਚ ਦੌਰਾਨ ਸਾਨੂੰ ਵੀਡੀਓ ਤੇ ਗੁਜਰਾਤ ਦੀ ਇਕ ਮੀਡੀਆ ਏਜੰਸੀ VTV ਦਾ ਲੋਗੋ ਦਿਖਿਆ। ਵੀਡਿਓ ਦੇ ਵਿਚ ਸਾਨੂੰ ਲੋਗੋ ਮਾਈਕ ਦੇ ਉੱਤੇ ਲੱਗਿਆ ਵੀ ਦਿਖਿਆ। ਅਸੀਂ ਕੁਝ ਕੀ ਵਰਡ ਦੇ ਜ਼ਰੀਏ ਵਾਇਰਲ ਵੀਡੀਓ ਨੂੰ ਸਰਚ ਕੀਤਾ। ਸਰਚ ਦੇ ਦੌਰਾਨ ਸਾਨੂੰ ਵਾਇਰਲ ਹੋ ਰਹੀ ਵੀਡੀਓ ਦਾ ਪੂਰਾ ਵਰਜ਼ਨ VTV ਦੇ ਯੂਟਿਊਬ ਚੈਨਲ ਤੇ ਮਿਲਿਆ ਜਿਸ ਨੂੰ ਫ਼ਰਵਰੀ 24,2020 ਨੂੰ ਅਪਲੋਡ ਕੀਤਾ ਗਿਆ ਸੀ।
ਸਰਚ ਦੇ ਦੌਰਾਨ ਸਾਨੂੰ VTV ਗੁਜਰਾਤੀ ਵੱਲੋਂ ਪ੍ਰਕਾਸ਼ਿਤ ਇਕ ਆਰਟੀਕਲ ਵੀ ਮਿਲਿਆ। ਇਸ ਆਰਟੀਕਲ ਦੇ ਮੁਤਾਬਕ, ਭਾਰਤ ਇੰਗਲੈਂਡ ਦਰਮਿਆਨ ਪਹਿਲਾ ਟੈਸਟ ਮੈਚ ਦੇਖੇ ਦੇਖਣ ਪਹੁੰਚੇ ਕੁਝ ਕ੍ਰਿਕਟ ਪ੍ਰਸੰਸਕਾਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਜਦੋਂ ਉਨ੍ਹਾਂ ਨੂੰ ਐਂਟਰੀ ਨਹੀਂ ਦਿੱਤੀ ਗਈ। ਹਾਲਾਂਕਿ, ਰਿਪੋਰਟ ਦੇ ਵਿੱਚ ਇਸ ਮਾਮਲੇ ਦੇ ਬਾਰੇ ਵਿਚ ਪੂਰੀ ਜਾਣਕਾਰੀ ਨਹੀਂ ਦਿੱਤੀ ਗਈ ਸੀ।
Also Read:ਕੀ ਇੰਡੀਅਨ ਆਇਲ ਨੂੰ ਅਡਾਨੀ ਗਰੁੱਪ ਨੇ ਖਰੀਦ ਲਿਆ? ਫਰਜ਼ੀ ਦਾਅਵਾ ਹੋਇਆ ਵਾਇਰਲ
ਅਸੀਂ ਵਾਇਰਲ ਹੋ ਰਹੀ ਵੀਡੀਓ ਨੂੰ ਲੈ ਕੇ VTV ਨਿਊਜ਼ ਦੇ ਰਿਪੋਰਟਰ ਨਰਿੰਦਰ ਰਾਠੌੜ ਦੇ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਦੱਸਿਆ ਕਿ ਕਈ ਪ੍ਰਸੰਸਕ ਭਾਰਤੀ ਤਿਰੰਗਾ ਲੈ ਕੇ ਮੈਚ ਦੇਖਣ ਪਹੁੰਚੇ ਸਨ ਪਰ ਗੇਟ ਤੇ ਸਕਿਉਰਿਟੀ ਅਫ਼ਸਰਾਂ ਨੇ ਸੁਰੱਖਿਆ ਦਾ ਹਵਾਲਾ ਦੇ ਕੇ ਉਨ੍ਹਾਂ ਨੂੰ ਰੋਕ ਦਿੱਤਾ ਕਿਉਂਕਿ ਝੰਡੇ ਦੇ ਵਿੱਚ ਲੱਗਣ ਵਾਲੇ ਡੰਡੇ ਲੋਹੇ ਦੇ ਸਨ। ਹਾਲਾਂਕਿ ਬਾਅਦ ਦੇ ਵਿਚ ਉੱਚ ਅਧਿਕਾਰੀਆਂ ਦੇ ਪਹੁੰਚਣ ਤੇ ਤਿਰੰਗੇ ਝੰਡੇ ਨੂੰ ਅੰਦਰ ਲੈ ਕੇ ਜਾਣ ਦੀ ਇਜਾਜ਼ਤ ਦੇ ਦਿੱਤੀ ਅਤੇ ਮਸਲੇ ਨੂੰ ਸੁਲਝਾ ਲਿਆ ਗਿਆ।
ਅਸੀਂ ਭਾਰਤ ਅਤੇ ਇੰਗਲੈਂਡ ਦਰਮਿਆਨ ਮੈਚ ਦੀ ਹਾਈਲਾਈਟਜ਼ ਨੂੰ ਦੇਖਿਆ। ਵੀਡੀਓ ਦੇ ਵਿੱਚ ਭਾਰਤੀ ਤਿਰੰਗੇ ਝੰਡੇ ਨੂੰ ਦੇਖਿਆ ਜਾ ਸਕਦਾ ਹੈ।

Conclusion
ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਦਾਅਵਾ ਗਲਤ ਹੈ। ਮੋਟੇਰਾ ਸਟੇਡੀਅਮ ਦੇ ਵਿੱਚ ਭਾਰਤੀ ਝੰਡੇ ਤੇ ਕਿਸੇ ਤਰ੍ਹਾਂ ਦਾ ਕੋਈ ਬੈਨ ਨਹੀਂ ਲਗਾਇਆ ਗਿਆ ਹੈ।
Result: Misleading
Sources
https://www.bcci.tv/videos/150638/ind-vs-eng-2021-3rd-test-day-1-match-highlights
Direct contact
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044