ਸਪੇਨ ਕਿਸਾਨ ਅੰਦੋਲਨ ਦੇ ਨਾਮ ਤੇ ਸੋਸ਼ਲ ਮੀਡਿਆ ਤੇ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰਾਂ ਸਪੇਨ (spain) ਦੇ ਕਿਸਾਨ ਅੰਦੋਲਨ ਦੀਆਂ ਹਨ ਜੋ ਕਿ ਭਾਰਤ ਦੇ ਕਿਸਾਨ ਅੰਦੋਲਨ ਤੋਂ ਪ੍ਰੇਰਿਤ ਹੋ ਕੇ ਸ਼ੁਰੂ ਕੀਤਾ ਗਿਆ ਹੈ। ਕਿਸਾਨ ਸੜਕ ਉੱਤੇ ਉਤਰ ਆਏ ਹਨ ਅਤੇ ਉਥੋਂ ਦੀ ਸਰਕਾਰ ਨੇ ਤੁਰੰਤ ਆਪਣੀ ਗਲਤੀ ਸਵੀਕਾਰ ਕਰਦੇ ਹੋਏ ਐਮਐਸਪੀ ਤੋਂ ਘੱਟ ਖ਼ਰੀਦ ਨੂੰ ਗ਼ੈਰਕਾਨੂੰਨੀ ਬਣਾ ਦਿੱਤਾ ਹੈ।
ਇਸ ਪੋਸਟ ਨੂੰ ਫੇਸਬੁੱਕ ਅਤੇ ਟਵਿੱਟਰ ਤੇ ਵੀ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।
Crowdtangle ਡਾਟਾ ਦੇ ਮੁਤਾਬਕ ਇਸ ਪੋਸਟ ਨੂੰ ਲੈ ਕੇ 6 ਹਜ਼ਾਰ ਤੋਂ ਵੱਧ ਲੋਕ ਚਰਚਾ ਕਰ ਰਹੇ ਹਨ।

Fact Check/Verification
ਸਪੇਨ ਕਿਸਾਨ ਅੰਦੋਲਨ ਦੇ ਨਾਮ ਤੇ ਵਾਇਰਲ ਹੋ ਰਹੀ ਤਸਵੀਰਾਂ ਦੀ ਸੱਚਾਈ ਜਾਣਨ ਦੇ ਲਈ ਅਸੀਂ ਪੜਤਾਲ ਸ਼ੁਰੂ ਕੀਤੀ। ਕੁਝ ਕੀ ਵਰਡ ਦੀ ਮਦਦ ਨਾਲ ਖੰਗਾਲਣ ਤੋਂ ਬਾਅਦ ਸਾਨੂੰ ਦ ਟ੍ਰਿਬਿਊਨ ਦੁਆਰਾ ਪ੍ਰਕਾਸ਼ਿਤ ਇੱਕ ਰਿਪੋਰਟ ਮਿਲੀ ਜਿਸ ਦੇ ਮੁਤਾਬਕ ਸਪੇਨ ਵਿਚ ਜੇਕਰ ਕੋਈ ਵਿਅਕਤੀ ਐਮਐਸਪੀ ਤੋਂ ਨੀਚੇ ਖਰੀਦ ਕਰਦਾ ਹੈ ਤਾਂ ਉਸ ਉੱਤੇ ਜੁਰਮਾਨਾ ਲਗਾਇਆ ਜਾਏਗਾ।

ਸੋਸ਼ਲ ਮੀਡੀਆ ਤੇ ਚਾਰ ਤਸਵੀਰਾਂ ਵਾਇਰਲ ਹੋ ਰਹੀਆਂ ਹਨ ਜਿਨ੍ਹਾਂ ਨੂੰ ਸਪਿਨ ਕਿਸਾਨ ਅੰਦੋਲਨ ਦਾ ਜੋੜ ਕੇ ਸ਼ੇਅਰ ਕੀਤਾ ਜਾ ਰਿਹਾ ਹੈ। ਅਸੀਂ ਵਾਇਰਲ ਹੋਈਆਂ ਤਸਵੀਰਾਂ ਦੀ ਇਕ ਇਕ ਕਰ ਕੇ ਸੱਚਾਈ ਜਾਨਣ ਦੀ ਕੋਸ਼ਿਸ਼ ਕੀਤੀ।
ਪਹਿਲੀ ਤਸਵੀਰ

ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਨਾਲ ਖੰਗਾਲਣ ਤੇ ਸਾਨੂੰ Euro Topics ਦੁਆਰਾ ਪ੍ਰਕਾਸ਼ਿਤ ਰਿਪੋਰਟ ਅਤੇ Getty Images ਤੇ ਅਪਲੋਡ ਕੀਤੀ ਗਈ ਇਕ ਤਸਵੀਰ ਮਿਲੀ ਜਿਸ ਦੇ ਮੁਤਾਬਕ ਇਹ ਤਸਵੀਰ 26 ਨਵੰਬਰ 2019 ਨੂੰ ਜਰਮਨੀ ਦੇ ਬਰਲਿਨ ਵਿੱਚ ਖਿੱਚੀ ਗਈ ਸੀ। ਇਹ ਤਸਵੀਰ ਉਸ ਦੌਰਾਨ ਦੀ ਹੈ ਜਦੋਂ ਬਰੈਂਡਨਬਰਗ ਗੇਟ ਦੇ ਸਾਹਮਣੇ ਹਜ਼ਾਰਾਂ ਟਰੈਕਟਰ ਖੜ੍ਹੇ ਸਨ। ਇਹ ਸਭ ਲੋਕ ਨਵੇਂ ਵਾਤਾਵਰਨ ਨਿਯਮਾਂ ਅਤੇ ਵਿੱਥ ਤਨਖਾਹ ਦਿੱਲੀ ਪ੍ਰਦਰਸ਼ਨ ਕਰ ਰਹੇ ਸਨ।
Also read:ਲੈਫਟ ਦੀ ਰੈਲੀ ਦੀ ਪੁਰਾਣੀ ਤਸਵੀਰ ਨੂੰ BJP Punjab ਨੇ ਬੀਜੇਪੀ ਰੈਲੀ ਦੱਸਕੇ ਕੀਤਾ ਸ਼ੇਅਰ

ਦੂਜੀ ਤਸਵੀਰ

ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਨਾਲ ਖੰਗਾਲਣ ਤੇ ਸਾਨੂੰ ਅਕਤੂਬਰ 1,2019 ਨੂੰ Grain.org ਅਤੇ efe.com ਦੁਆਰਾ ਪ੍ਰਕਾਸ਼ਿਤ ਰਿਪੋਰਟ ਮਿਲੀਆਂ। ਇਨ੍ਹਾਂ ਰਿਪੋਰਟਾਂ ਦੇ ਮੁਤਾਬਿਕ ਇਹ ਤਸਵੀਰ ਨੀਦਰਲੈਂਡ ਵਿੱਚ ਕੀਤੇ ਗਏ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੀ ਹੈ।

ਤੀਜੀ ਅਤੇ ਚੌਥੀ ਤਸਵੀਰ


ਗੂਗਲ ਰਿਵਰਸ ਇਮੇਜ ਸਰਚ ਦੀ ਮੱਦਦ ਨਾਲ ਖੰਗਾਲਣ ਤੇ ਸਾਨੂੰ 16 ਅਕਤੂਬਰ 2019 ਨੂੰ Noordhollands Dagblad ਅਤੇ Farmers Weekly ਦੁਆਰਾ ਪ੍ਰਕਾਸ਼ਿਤ ਰਿਪੋਰਟ ਮਿਲੀਆਂ। ਇਨ੍ਹਾਂ ਰਿਪੋਰਟਾਂ ਦੇ ਮੁਤਾਬਿਕ ਇਹ ਤਸਵੀਰ ਨੀਦਰਲੈਂਡ ਦੀ ਹੈ ਜਦੋਂ ਕਿਸਾਨਾਂ ਨੇ Debilt ਦੇ ਕੋਲ ਸੜਕ ਤੇ ਜਾਮ ਲਗਾ ਦਿੱਤਾ ਸੀ। ਸਾਰੇ ਕਿਸਾਨਾਂ ਨੇ A28 ਰਾਜ ਮਾਰਗ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਸੀ।


Conclusion
ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰਾਂ ਦੀ ਜਾਂਚ ਕਰਨ ਤੋਂ ਬਾਅਦ ਅਸੀਂ ਪਾਇਆ ਕਿ ਜਰਮਨੀ ਅਤੇ ਨੀਦਰਲੈਂਡ ਦੀ ਤਕਰੀਬਨ ਦੋ ਸਾਲ ਪੁਰਾਣੀ ਤਸਵੀਰਾਂ ਨੂੰ ਗੁੰਮਰਾਹਕੁਨ ਦਾਅਵੇ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਅਸੀਂ ਆਪਣੀ ਪੜਤਾਲ ਦੇ ਵਿਚ ਪਾਇਆ ਕਿ ਵਾਇਰਲ ਤਸਵੀਰਾਂ ਦਾ ਸਪੇਨ ਦੇ ਨਾਲ ਕੋਈ ਸਬੰਧ ਨਹੀਂ ਹੈ ਅਤੇ ਨਾ ਹੀ ਭਾਰਤੀ ਕਿਸਾਨਾਂ ਤੋਂ ਪ੍ਰੇਰਿਤ ਹੋ ਕੇ ਸਪੇਨ ਵਿੱਚ ਹਾਲ ਵਿੱਚ ਕਿਸਾਨ ਅੰਦੋਲਨ ਹੋਇਆ ਹੈ।
Result: Misleading
Sources
The Tribune https://www.tribuneindia.com/news/comment/its-changed-for-spains-farmers-219714
Euro Topics https://www.eurotopics.net/en/231232/farmers-protest-in-berlin-and-paris
Farmers Weekly https://www.fwi.co.uk/news/photos-dutch-farmers-in-tractor-protests-against-nitrogen-plans
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044