ਦੇਸ਼ ਜਿੱਥੇ ਇਕ ਤਰਫ਼ 72ਵਾਂ ਗਣਤੰਤਰ ਦਿਵਸ ਮਨਾ ਰਿਹਾ ਸੀ ਤਾਂ ਉੱਥੇ ਹੀ ਦੂਜੀ ਤਰਫ਼ ਪਿਛਲੇ ਦੋ ਮਹੀਨਿਆਂ ਤੋਂ ਕਿਸਮਤ ਆਰਡੀਨੈਂਸ ਬਿਲ ਦੇ ਖ਼ਿਲਾਫ਼ ਅੰਦੋਲਨ ਕਰ ਰਹੇ ਕਿਸਾਨ ਦਿੱਲੀ ਦੇ ਵਿੱਚ ਟਰੈਕਟਰ ਰੈਲੀ ਕੱਢ ਰਹੇ ਸਨ। ਇਸ ਦੌਰਾਨ ਕਈ ਪ੍ਰਦਰਸ਼ਨਕਾਰੀ ਪੁਲੀਸ ਬੈਰੀਕੇਡ ਤੋੜ ਕੇ ਦਿਲ ਦੀ ਸੀਮਾ ਵਿਚ ਦਾਖਲ ਹੋ ਗਈ ਅਤੇ ਦੇਖਦੇ ਹੀ ਦੇਖਦੇ ਪ੍ਰਦਰਸ਼ਨ ਨੇ ਹਿੰਸਕ ਰੂਪ ਧਾਰਨ ਕਰ ਲਿਆ।
ਜਿਸ ਤੋਂ ਬਾਅਦ ਟਵਿੱਟਰ ਤੇ 30 ਸੈਕਿੰਡ ਦੀ ਵੀਡੀਓ ਵਾਇਰਲ ਹੋ ਰਹੀ ਹੈ। ਵਾਇਰਲ ਵੀਡੀਓ ਵਿੱਚ ਲੁਕਣ ਬਾਰੇ ਲਗਾਉਂਦੇ ਹੋਏ ਸੁਣਿਆ ਜਾ ਸਕਦਾ ਹੈ,’ ਦਿੱਲੀ ਪੁਲੀਸ ਤੁਸੀਂ ਲਠ ਬਜਾਓ ਅਸੀਂ ਤੁਹਾਡੇ ਨਾਲ ਹਾਂ। ਮੋਦੀ ਤੁਸੀਂ ਲਠ ਵਜਾਓ ਅਸੀਂ ਤੁਹਾਡੇ ਨਾਲ ਹਾਂ। ਲੰਬੇ ਲੰਬੇ ਲਠ ਵਜਾਓ ਅਸੀਂ ਤੁਹਾਡੇ ਨਾਲ ਹਾਂ।
ਅਸੀਂ ਪਾਇਆ ਕਿ ਸੋਸ਼ਲ ਮੀਡੀਆ ਤੇ ਵੱਖ ਵੱਖ ਪਲੇਟਫਾਰਮਾਂ ਤੇ ਇਸ ਵੀਡੀਓ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।
Fact Check/Verification
ਵਾਇਰਲ ਹੋ ਰਹੀ ਵੀਡੀਓ ਦੀ ਸੱਚਾਈ ਜਾਣਨ ਦੇ ਲਈ ਅਸੀਂ ਆਪਣੀ ਪੜਤਾਲ ਸ਼ੁਰੂ ਕੀਤੀ। Invid ਟੂਲ ਦੀ ਮਦਦ ਨਾਲ ਕੀ ਫਰੇਮ ਨੂੰ ਗੂਗਲ ਰਿਵਰਸ ਇਮੇਜ ਸਰਚ ਦੀ ਮੱਦਦ ਨਾਲ ਖੰਗਾਲਣ ਤੇ ਸਾਨੂੰ ਕੁਝ ਪਰਿਣਾਮ ਮਿਲੇ।
ਪੜਤਾਲ ਦੇ ਦੌਰਾਨ ਸਾਨੂੰ ਵਿਚਾਰ ਮੀਮਾਂਸਾ ਨਾਮਕ ਚੈਨਲ ਤੇ 27 ਦਸੰਬਰ 2019 ਨੂੰ ਅਪਲੋਡ ਕੀਤੀ ਗਈ ਵੀਡੀਓ ਮਿਲੀ। ਇਸ ਵੀਡੀਓ ਦੇ ਵਿੱਚ ਦੱਸਿਆ ਗਿਆ ਹੈ ਕਿ ਹਰਿਆਣੇ ਵਿੱਚ ਨਾਗਰਿਕਤਾ ਸੰਸ਼ੋਧਨ ਕਾਨੂੰਨ ਦੇ ਸਮਰਥਨ ਵਿੱਚ ਰੈਲੀ ਕੱਢੀ ਗਈ ਸੀ।
ਸਰਚ ਦੇ ਦੌਰਾਨ ਸਾਨੂੰ ਕੁਝ ਫੇਸਬੁੱਕ ਵੀਡੀਓ ਮਿਲੀਆਂ। ਗੌਰਵ ਅਗਨੀਹੋਤਰੀ ਨਾਮਕ ਪੇਜ ਤੇ 27 ਦਸੰਬਰ 2019 ਨੂੰ ਅਪਲੋਡ ਕੀਤੀ ਗਈ ਵੀਡੀਓ ਮਿਲੀ। ਪੜਤਾਲ ਦੇ ਦੌਰਾਨ ਅਸੀਂ ਪਾਇਆ ਕਿ ਵਾਇਰਲ ਵੀਡੀਓ ਅਤੇ ਇਹ ਵੀਡੀਓ ਇਕ ਤਰ੍ਹਾਂ ਦੀ ਹੈ।
ਗੂਗਲ ਕੀ ਵਰਡ ਸਰਚ ਦੀ ਮੱਦਦ ਨਾਲ ਸਾਨੂੰ ਲੋਕਮੱਤ ਦੁਆਰਾ ਪ੍ਰਕਾਸ਼ਿਤ ਕੀਤੀ ਕਿ ਇੱਕ ਮੀਡੀਆ ਰਿਪੋਰਟ ਮਿਲੀ। ਇਸ ਰਿਪੋਰਟ ਦੇ ਮੁਤਾਬਕ ਹਰਿਆਣਾ ਦੇ ਵਿੱਚ ਨਾਗਰਿਕਤਾ ਸੰਸ਼ੋਧਨ ਕਾਨੂੰਨ ਦੇ ਸਮਰਥਨ ਵਿਚ ਇਕ ਰੈਲੀ ਕੱਢੀ ਗਈ ਸੀ।

Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕੀ ਹਰਿਆਣਾ ਵਿਚ ਨਾਗਰਿਕਤਾ ਸੰਸ਼ੋਧਨ ਕਾਨੂੰਨ ਦੇ ਸਮਰਥਨ ਵਿੱਚ ਕੱਢੀ ਗਈ ਰੈਲੀ ਨੂੰ ਕਿਸਾਨ ਅੰਦੋਲਨ ਦੇ ਨਾਲ ਜੋੜ ਕੇ ਸ਼ੇਅਰ ਕੀਤਾ ਜਾ ਰਿਹਾ ਹੈ। ਵਾਇਰਲ ਵੀਡੀਓ ਦਾ ਦਿੱਲੀ ਵਿੱਚ ਚੱਲ ਰਹੀ ਹਿੰਸਾ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ।
Result: False
Sources
YouTube https://www.youtube.com/watch?v=-MLZVnAgWQg&feature=youtu.be
Facebook https://www.facebook.com/ThePresstitute/videos/2407791316149644
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: [email protected] ਜਾਂ ਵਟਸਐਪ ਕਰੋ ਇਸ ਨੰਬਰ 9999499044