Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Viral
Claim
140 ਨੰਬਰ ਤੋਂ ਕਾਲ ਚੁੱਕਣ ‘ਤੇ ਖਾਲੀ ਹੋ ਜਾਵੇਗਾ ਬੈਂਕ ਖਾਤਾ
Fact
ਇਹ ਕਾਲਾਂ ਮਨੋਰੰਜਨ ਕੰਪਨੀ Sony Liv ਦੁਆਰਾ ਆਪਣੀ ਸੀਰੀਜ਼ ਦੇ ਲਈ ਕੀਤੇ ਪਬਲੀਸਿਟੀ ਸਟੰਟ ਦਾ ਇੱਕ ਹਿੱਸਾ ਸਨ। ਪੁਰਾਣੇ ਵੀਡੀਓ ਕਲਿੱਪਾਂ ਨੂੰ ਫਰਜ਼ੀ ਦਾਅਵਿਆਂ ਨਾਲ ਮੁੜ ਵਾਇਰਲ ਕੀਤਾ ਜਾ ਰਿਹਾ ਹੈ।
ਸੋਸ਼ਲ ਮੀਡੀਆ ‘ਤੇ ਕੁਝ ਵੀਡੀਓਜ਼ ਦਾ ਕਾਲਾਜ ਵਾਇਰਲ ਹੋ ਰਿਹਾ ਹੈ ਜਿਸ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਜੇ ਕੋਈ ਵਿਅਕਤੀ 140 ਨੰਬਰ ਤੋਂ ਕਾਲ ਚੁੱਕਦਾ ਹੈ ਤਾਂ ਉਸਦਾ ਬੈਂਕ ਖਾਤਾ ਖਾਲੀ ਹੋ ਜਾਵੇਗਾ। ਇਨ੍ਹਾਂ ਵੀਡੀਓਜ਼ ਵਿਚ ਪੁਲਿਸ ਦੀ ਵਰਦੀ ਪਾਏ ਜਵਾਨਾਂ ਨੂੰ ਇਸ ਗੱਲ ਦੀ ਅਨਾਊਂਸਮੈਂਟ ਕਰਦੇ ਵੇਖਿਆ ਜਾ ਸਕਦਾ ਹੈ।
ਵੀਡੀਓ ਨੂੰ ਮੀਡੀਆ ਅਦਾਰਾ ਡੇਲੀ ਪੋਸਟ ਪੰਜਾਬੀ ਨੇ ਵੀ ਅਪਲੋਡ ਕੀਤਾ। ਵੀਡੀਓ ਨੂੰ ਸ਼ੇਅਰ ਕਰਦਿਆਂ ਡੇਲੀ ਪੋਸਟ ਪੰਜਾਬੀ ਨੇ ਲਿਖਿਆ,’ਪੁਲਿਸ ਨੇ ਅਨਾਉਂਸਮੈਂਟ ਕਰਕੇ ਦੱਸਿਆ “ਕਦੇ ਨਾ ਚੁੱਕੋ ਇਹ ਨੰਬਰ ਤੋਂ ਆਈ Call”, ਸੁਣੋ Call ਚੁੱਕਦੇ ਹੀ ਕੀ ਹੋ ਜਾਂਦਾ? ਸ਼ੇਅਰ ਕਰਕੇ ਸਭ ਨਾਲ ਸਾਂਝੀ ਕਰੋ ਇਹ ਜਾਣਕਾਰੀ।’
ਇਸ ਤੋਂ ਪਹਿਲਾ ਵੀ ਇਹ ਵੀਡੀਓ ਸੋਸ਼ਲ ਮੀਡਿਆ ਤੇ ਵਾਇਰਲ ਹੋ ਚੁੱਕੀ ਹੈ ਜਿਸ ਨੂੰ ਲੈ ਕੇ Newschecker English ਦੁਆਰਾ ਫੈਕਟ ਚੈਕ ਕੀਤਾ ਜਾ ਚੁੱਕਾ ਹੈ।
ਅਸੀਂ “140″ ” “ਫੋਨ ਨੰਬਰ,” “ਪੁਲਿਸ ਐਲਾਨ” ਅਤੇ “ਧੋਖਾਧੜੀ” ਕੀਵਰਡ ਗੂਗਲ ਤੇ ਖੋਜਣ ਤੇ ਸਾਨੂੰ ਕੋਈ ਵੀ ਰਿਪੋਰਟ ਨਹੀਂ ਮਿਲੀ ਜਿਸ ਮੁਤਾਬਕ ਹਾਲ ਹੀ ਦੇ ਵਿਚ ਬੈਂਕ ਧੋਖਾਧੜੀ ਦੀ ਅਜਿਹੀ ਘਟਨਾ ਵਾਪਰੀ ਹੋਵੇ।
ਇਸ ਤੋਂ ਬਾਅਦ, ਅਸੀਂ Facebook ‘ਤੇ ਸਰਚ ਕੀਤਾ ਜਿਸ ਦੌਰਾਨ ਸਾਨੂੰ ਸਾਲ 2020 ਦੀਆਂ ਕਈ ਪੋਸਟਾਂ ਮਿਲੀਆਂ ਜਿਸ ‘ਚ 140 ਤੋਂ ਸ਼ੁਰੂ ਹੋਣ ਵਾਲੇ ਨੰਬਰਾਂ ਤੋਂ ਕਾਲਾਂ ਚੁੱਕਣ ਦੇ ਵਿਰੁੱਧ ਜਨਤਕ ਘੋਸ਼ਣਾਵਾਂ ਕਰਦੇ ਹੋਏ ਪੁਲਿਸ ਦੀਆਂ ਹੁਬੂਹੁ ਵੀਡੀਓ ਸਨ। ਅਜਿਹੀਆਂ ਪੋਸਟਾਂ ਇੱਥੇ , ਇੱਥੇ ਅਤੇ ਇੱਥੇ ਵੇਖੀਆਂ ਜਾ ਸਕਦੀਆਂ ਹਨ ।
ਇਸ ਦੇ ਨਾਲ ਸਰਚ ਦੇ ਦੌਰਾਨ ਸਾਨੂੰ ਮੁੰਬਈ ਪੁਲਿਸ ਦੇ Cyber Cell ਬ੍ਰਾਂਚ ਦਾ ਟਵੀਟ ਮਿਲਿਆ। ਮੁੰਬਈ ਪੁਲਿਸ ਨੇ 11 ਜੁਲਾਈ 2020 ਨੂੰ ਟਵੀਟ ਕਰਦਿਆਂ ਜਨਤਾ ਨੂੰ ਅਪੀਲ ਕੀਤੀ ਕਿ ਜੇਕਰ ਤੁਹਾਂਨੂੰ ਕਿਸੇ ਨੂੰ ਵੀ 140 ਨੰਬਰ ਤੋਂ ਕਾਲ ਆਉਂਦਾ ਹੈ ਤਾਂ ਘਬਰਾਉਣ ਦੀ ਗੱਲ ਨਹੀਂ ਹੈ। ਇਹ ਨੰਬਰ ਟੇਲੀਮਾਰਕਟਿੰਗ ਲਈ ਦਿੱਤੇ ਜਾਂਦੇ ਹਨ।

ਮੁੰਬਈ ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੇਕਰ ਕੋਈ ਤੁਹਾਡੇ ਤੋਂ OTP ਜਾਂ ਹੋਰ ਜਾਣਕਾਰੀ ਮੰਗਦਾ ਹੈ ਤਾਂ ਤੁਸੀਂ ਕੋਈ ਜਾਣਕਾਰੀ ਸਾਂਝੀ ਨਹੀਂ ਕਰਨੀ ਹੈ।
ਇਸ ਦੇ ਨਾਲ ਹੀ ਅਸੀਂ ਪਾਇਆ ਕਿ ਮੁੰਬਈ ਦੇ ਕੁਝ ਲੋਕਾਂ ਨੂੰ 140 ਨੰਬਰ ਤੋਂ ਕਾਲ ਆਏ ਅਤੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਕਈ ਲੋਕਾਂ ਨੇ ਇਸਦੀ ਰਿਪੋਰਟ ਨਜ਼ਦੀਕੀ ਥਾਣਿਆਂ ‘ਚ ਕਰਵਾਈ। ਪੜਤਾਲ ਦੇ ਵਿੱਚ ਪਾਇਆ ਕਿ ਇਸ ਸਟੰਟ ਨੂੰ Sony LIV ਨੇ ਆਪਣੀ ਇੱਕ ਵੈੱਬ ਸੀਰੀਜ਼ ‘ਅਣਦੇਖੀ’ ਲਈ ਕੀਤਾ ਸੀ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਇਸ ਮਾਮਲੇ ਦੇ ਵਾਇਰਲ ਹੋਣ ਤੋਂ ਬਾਅਦ Sony Liv ਨੇ ਮੁਆਫੀ ਮੰਗਦਿਆਂ 10 ਜੁਲਾਈ 2020 ਨੂੰ ਟਵੀਟ ਕਰ ਲਿਖਿਆ ਸੀ, “ਜੇਕਰ ਤੁਹਾਨੂੰ ਸਾਡੇ ਸ਼ੋਅ ‘Undekhi’ ਵੱਲੋਂ ਕਾਲ ਆਈ ਹੈ ਅਤੇ ਇਸ ਨੇ ਤੁਹਾਨੂੰ ਪਰੇਸ਼ਾਨ ਕੀਤਾ ਹੈ ਤਾਂ ਅਸੀਂ ਤੁਹਾਡੇ ਤੋਂ ਦਿਲੋਂ ਮੁਆਫੀ ਚਾਹੁੰਦੇ ਹਾਂ। ਇਹ ਇੱਕ ਟੈਸਟ ਗਤੀਵਿਧੀ ਸੀ ਜੋ ਗਲਤੀ ਨਾਲ ਚੱਲੀ ਸੀ ਅਤੇ ਸਾਡਾ ਇਰਾਦਾ ਕਿਸੇ ਕਿਸਮ ਦੀ ਬੇਅਰਾਮੀ ਜਾਂ ਘਬਰਾਹਟ ਪੈਦਾ ਕਰਨਾ ਨਹੀਂ ਸੀ। ਕਿਸੇ ਵੀ ਅਸੁਵਿਧਾ ਲਈ ਦਿਲੋਂ ਅਫ਼ਸੋਸ ਹੈ।”

ਸੋਨੀ ਦੇ ਇਸ ਜਵਾਬ ਮਗਰੋਂ ਮੁੰਬਈ ਪੁਲਿਸ ਨੇ ਟਵੀਟ ਕਰਦਿਆਂ ਲਿਖਿਆ ਸੀ ,”‘ਕੋਈ ਵੀ ਪ੍ਰਚਾਰ ਚੰਗਾ ਪ੍ਰਚਾਰ ਹੁੰਦਾ ਹੈ’ ਦਾ ਯੁੱਗ ਬੀਤ ਚੁੱਕਾ ਹੈ। ਨਾਗਰਿਕਾਂ ਵਿੱਚ ਦਹਿਸ਼ਤ ਪੈਦਾ ਕਰਨ ਵਾਲੇ ਅਤੇ ਉਨ੍ਹਾਂ ਦੀ ਸੁਰੱਖਿਆ ਲਈ ਖਤਰੇ ਦਾ ਸੁਝਾਅ ਦੇਣ ਵਾਲੇ ਕਿਸੇ ਵੀ ਪ੍ਰਚਾਰ ਨਾਲ ਲੋੜੀਂਦੀ ਗੰਭੀਰਤਾ ਨਾਲ ਨਜਿੱਠਿਆ ਜਾਵੇਗਾ।
ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਹੈ। ਇਹ ਕਾਲਾਂ ਮਨੋਰੰਜਨ ਕੰਪਨੀ Sony Liv ਦੁਆਰਾ ਆਪਣੀ ਸੀਰੀਜ਼ ਦੇ ਲਈ ਪਬਲੀਸਿਟੀ ਸਟੰਟ ਦਾ ਇੱਕ ਹਿੱਸਾ ਸਨ। ਇਨ੍ਹਾਂ ਕਾਲ ਨੂੰ ਲੈ ਕੇ ਕੰਪਨੀ Sony Liv ਨੇ ਮੁਆਫੀ ਵੀ ਮੰਗ ਲਈ ਸੀ। ਹੁਣ ਪੁਰਾਣੇ ਵੀਡੀਓ ਕਲਿੱਪਾਂ ਨੂੰ ਫਰਜ਼ੀ ਦਾਅਵਿਆਂ ਨਾਲ ਮੁੜ ਵਾਇਰਲ ਕੀਤਾ ਜਾ ਰਿਹਾ ਹੈ।
Our Sources
Tweet By Maharashtra Cyber, Dated July 10, 2020
Tweet By Sony LIV, Dated July 10, 2020
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ