Viral
Weekly Wrap: ਕੀ 600 ਯੂਨਿਟ ਫ੍ਰੀ ਬਿਜਲੀ ਨੇ ਘਰ ਦੇ ਵਿੱਚ ਪਵਾਈ ਲੜਾਈ?

ਇਸ ਹਫਤੇ Newschecker ਨੇ ਸੋਸ਼ਲ ਮੀਡਿਆ ਤੇ ਮੌਜੂਦ ਤਮਾਮ ਕਈ ਫੇਕ ਖਬਰਾਂ ਦਾ ਪਰਦਾਫਾਸ਼ ਕੀਤਾ। ਇਸ ਹਫਤੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋਈ ਜਿਸ ਵਿਚ ਨੌਜਵਾਨ ਨੂੰ ਬਜ਼ੁਰਗਾਂ ਨੂੰ ਘਰੋਂ ਬਾਹਰ ਕੱਢਦਿਆਂ ਅਤੇ ਉਨ੍ਹਾਂ ਨਾਲ ਲੜਦਿਆਂ ਦੇਖਿਆ ਜਾ ਸਕਦਾ ਹੈ। ਵਾਇਰਲ ਹੋ ਰਹੀ ਵੀਡੀਓ ਨੂੰ ਪੰਜਾਬ ਸਰਕਾਰ ਦੁਆਰਾ ਫ੍ਰੀ ਬਿਜਲੀ ਸਕੀਮ ਨਾਲ ਜੋੜਦਿਆਂ ਤੇ ਸੱਚ ਮਨਦਿਆਂ ਸ਼ੇਅਰ ਕੀਤਾ ਜਾ ਰਿਹਾ ਹੈ। ਇਸ ਨਾਲ ਹੀ ਕਈ ਹੋਰ ਦਾਅਵੇ WhatsApp ਫਾਰਵਰਡ ਅਤੇ ਸੋਸ਼ਲ ਮੀਡਿਆ ਤੇ ਵਾਇਰਲ ਰਹੇ ਜਿਹਨਾਂ ਨੂੰ ਸ਼ਾਇਦ ਤੁਸੀਂ ਸੱਚ ਮੰਨ ਲਿਆ ਸੀ। ਇਥੇ ਪੜ੍ਹੋ , ਇਸ ਹਫਤੇ ਦੀ ਟਾਪ-5 ਫਰਜ਼ੀ ਖਬਰਾਂ।

ਆਮ ਆਦਮੀ ਪਾਰਟੀ ਦੇ ਵਿਧਾਇਕ ਦੇਵ ਮਾਨ ਦੀ ਸਾਲ 2018 ਦੀ ਵੀਡੀਓ ਨੂੰ ਹਾਲੀਆ ਦੱਸਕੇ ਕੀਤਾ ਵਾਇਰਲ
ਵਾਇਰਲ ਵੀਡੀਓ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਆਪ ਵਿਧਾਇਕ ਦੇਵ ਮਾਨ ਨੇ ਡਾਕਟਰਾਂ ਦੀ ਕਲਾਸ ਲਗਾਈ। ਵਾਇਰਲ ਵੀਡੀਓ ਹਾਲੀਆ ਨਹੀਂ ਸਗੋਂ 2018 ਦਾ ਹੈ ਜਦੋਂ ਮੌਜੂਦਾ ਵਿਧਾਇਕ ਦੇਵ ਮਾਨ ਵੱਲੋਂ ਭਾਦਸੋਂ ਦੇ ਸਰਕਾਰੀ ਹਸਪਤਾਲ ਦਾ ਦੌਰਾ ਕੀਤਾ ਗਿਆ ਸੀ। ਪੁਰਾਣੇ ਵੀਡੀਓ ਨੂੰ ਹਾਲੀਆ ਦੱਸਕੇ ਸ਼ੇਅਰ ਕੀਤਾ ਜਾ ਰਿਹਾ ਹੈ।

ਕੀ Uttar Pradesh ਵਿਚ ਕੱਟੇ ਸਮੇਤ ਗਿਰਫ਼ਤਾਰ ਕੀਤੀ ਗਈ ਮਹਿਲਾ ਅਧਿਆਪਕਾ?
ਵਾਇਰਲ ਹੋ ਰਹੀ ਵੀਡੀਓ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਉੱਤਰ ਪ੍ਰਦੇਸ਼ ਦੇ ਮੈਨਪੁਰੀ ਵਿਚ ਕੱਟੇ ਸਮੇਤ ਗਿਰਫ਼ਤਾਰ ਕੀਤੀ ਗਈ ਮਹਿਲਾ ਅਧਿਆਪਕਾ। ਵੀਡੀਓ ਨੂੰ ਗੁੰਮਰਾਹਕੁੰਨ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਪੁਲਿਸ ਦੁਆਰਾ ਕੱਟੇ ਸਮੇਤ ਗ੍ਰਿਫ਼ਤਾਰ ਕੀਤੀ ਗਈ ਮਹਿਲਾ ਅਧਿਆਪਕਾ ਨਹੀਂ ਹੈ।

ਕੀ 600 ਯੂਨਿਟ ਫ੍ਰੀ ਬਿਜਲੀ ਨੇ ਘਰ ਦੇ ਵਿੱਚ ਪਵਾਈ ਲੜਾਈ?
ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਨੌਜਵਾਨ ਬਜ਼ੁਰਗਾਂ ਨੂੰ ਘਰੋਂ ਬਾਹਰ ਕੱਢਦਿਆਂ ਅਤੇ ਉਨ੍ਹਾਂ ਨਾਲ ਲਡ਼ਦਿਆਂ ਦੇਖਿਆ ਜਾ ਸਕਦਾ ਹੈ। ਵਾਇਰਲ ਹੋ ਰਹੀ ਵੀਡੀਓ ਨੂੰ ਪੰਜਾਬ ਸਰਕਾਰ ਦੁਆਰਾ ਫ੍ਰੀ ਬਿਜਲੀ ਸਕੀਮ ਨਾਲ ਜੋੜਦਿਆਂ ਤੇ ਸੱਚ ਮਨਦਿਆਂ ਸ਼ੇਅਰ ਕੀਤਾ ਜਾ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ 600 ਯੂਨਿਟ ਮੁਫ਼ਤ ਬਿਜਲੀ ਨੇ ਘਰ ਵਿਚ ਲੜਾਈ ਕਰਵਾ ਦਿੱਤੀ। ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਸਕ੍ਰਿਪਟਡ ਹੈ ਜਿਸ ਨੂੰ ਸੱਚ ਮੰਨਦਿਆਂ ਸ਼ੇਅਰ ਕੀਤਾ ਜਾ ਰਿਹਾ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਕੋਲਡ ਡਰਿੰਕ ਵਿੱਚ Ebola Virus ਮਿਲੇ ਹੋਣ ਦਾ ਫਰਜ਼ੀ ਦਾਅਵਾ ਮੁੜ ਤੋਂ ਹੋਇਆ ਵਾਇਰਲ
ਤਸਵੀਰਾਂ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੋਲਡ ਡਰਿੰਕ ਦਾ ਸੇਵਨ ਨਾ ਕੀਤਾ ਜਾਵੇ ਕਿਓਂਕਿ ਕੋਲਡ ਡ੍ਰਿੰਕ ‘ਚ ਕਿਸੀ ਨੇ ਇਬੋਲਾ ਵਾਇਰਸ ਨੂੰ ਮਿਲਾ ਦਿੱਤਾ ਹੈ। ਕੋਲਡ ਡਰਿੰਕ ਵਿੱਚ ਇਬੋਲਾ ਵਾਇਰਸ ਨੂੰ ਲੈ ਕੇ ਕੀਤਾ ਜਾ ਰਿਹਾ ਦਾਅਵਾ ਫਰਜ਼ੀ ਹੈ। ਦਾਅਵੇ ਨੂੰ ਗੁੰਮਰਾਹਕੁਨ ਤਸਵੀਰਾਂ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

ਕੀ ਟਿਕਟ ਨੂੰ ਲੈ ਕੇ ਬੱਸ ਕੰਡਕਟਰ ਦੇ ਨਾਲ ਲੜ ਪਈ ਮਹਿਲਾ? ਸਕ੍ਰਿਪਟਡ ਵੀਡੀਓ ਵਾਇਰਲ
ਵਾਇਰਲ ਵੀਡੀਓ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਫਰੀ ਟਿਕਟ ਨੂੰ ਲੈ ਕੇ ਮਹਿਲਾ ਬੱਸ ਕੰਡਕਟਰ ਦੇ ਨਾਲ ਲੜ ਪਈ। ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਸਕ੍ਰਿਪਟਡ ਹੈ ਜਿਸ ਨੂੰ ਸੱਚ ਮੰਨਦਿਆਂ ਸ਼ੇਅਰ ਕੀਤਾ ਜਾ ਰਿਹਾ ਹੈ।
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ