ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ, ਇੱਕ ਬਹੁਤ ਵੱਡਾ ਚੰਦਰਮਾ ਅਸਮਾਨ ਵਿੱਚ ਚੜ੍ਹਦਾ ਦਿਖਾਈ ਦੇ ਰਿਹਾ ਹੈ ਅਤੇ ਕੁਝ ਸਕਿੰਟਾਂ ਵਿੱਚ ਸੂਰਜ ਨੂੰ ਢੱਕਦਾ ਦਿਖਾਈ ਦੇ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਵਰਤਾਰੇ ਨੂੰ ਸਾਲ ਵਿੱਚ ਸਿਰਫ਼ ਇੱਕ ਵਾਰ 36 ਸਕਿੰਟਾਂ ਲਈ ਦੇਖਿਆ ਜਾ ਸਕਦਾ ਹੈ ਅਤੇ ਇਸ ਦੌਰਾਨ ਚੰਦਰਮਾ ਆਪਣੀ ਸ਼ਾਨੋ-ਸ਼ੌਕਤ ਨਾਲ ਪ੍ਰਗਟ ਹੁੰਦਾ ਹੈ ਅਤੇ ਫਿਰ ਅਲੋਪ ਹੋ ਜਾਂਦਾ ਹੈ। ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਵੀਡੀਓ ‘ਚ ਨਜ਼ਰ ਆ ਰਿਹਾ ਇਹ ਨਜ਼ਾਰਾ ਰੂਸ ਅਤੇ ਕੈਨੇਡਾ ਵਿਚਾਲੇ ਆਰਕਟਿਕ ‘ਚ ਦੇਖਿਆ ਗਿਆ ਹੈ।
ਸੋਸ਼ਲ ਮੀਡਿਆ ਤੇ ਕਈ ਯੂਜ਼ਰਾਂ ਨੇ ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,’ਇਹ ਵੀਡੀਓ ਕੈਨੇਡਾ, ਅਲਾਸਕਾ ਅਤੇ ਰੂਸ ਦੀ ਸਰਹੱਦ ਦੇ ਵਿਚਕਾਰ ਆਰਕਟਿਕ ਸਰਕਲ ਦੇ ਅੰਦਰ ਸ਼ੂਟ ਕੀਤਾ ਗਿਆ ਹੈ। ਇਹ ਸਿਰਫ ਕੁਝ ਸਕਿੰਟ ਰਹਿੰਦਾ ਹੈ, ਪਰ ਇਹ ਸ਼ਾਨਦਾਰ ਦ੍ਰਿਸ਼ ਦੀ ਪ੍ਰਸ਼ੰਸਾ ਕਰਨ ਯੋਗ ਹੈ. ਇਸ ਵਰਤਾਰੇ ਨੂੰ ਸਾਲ ਵਿੱਚ ਸਿਰਫ਼ ਇੱਕ ਵਾਰ 36 ਸਕਿੰਟਾਂ ਲਈ ਦੇਖਿਆ ਜਾ ਸਕਦਾ ਹੈ; ਚੰਦਰਮਾ ਆਪਣੀ ਸ਼ਾਨੋ-ਸ਼ੌਕਤ ਨਾਲ ਪ੍ਰਗਟ ਹੁੰਦਾ ਹੈ ਅਤੇ ਫਿਰ ਅਲੋਪ ਹੋ ਜਾਂਦਾ ਹੈ। ਇਹ ਇੰਨਾ ਨੇੜੇ ਹੈ ਕਿ ਅਜਿਹਾ ਲੱਗਦਾ ਹੈ ਕਿ ਇਹ ਧਰਤੀ ਨਾਲ ਟਕਰਾਉਣ ਜਾ ਰਿਹਾ ਹੈ, ਇਸਦੇ ਤੁਰੰਤ ਬਾਅਦ 5 ਸਕਿੰਟਾਂ ਲਈ ਪੂਰਾ ਸੂਰਜ ਗ੍ਰਹਿਣ ਹੁੰਦਾ ਹੈ ਜਿੱਥੇ ਸਭ ਕੁਝ ਹਨੇਰਾ ਹੋ ਜਾਂਦਾ ਹੈ। ਇਹ ਘਟਨਾ ਸਿਰਫ ਪੇਰੀਜੀ (ਉਹ ਬਿੰਦੂ ਜਿੱਥੇ ਚੰਦਰਮਾ ਧਰਤੀ ਦੇ ਸਭ ਤੋਂ ਨੇੜੇ ਹੈ) ‘ਤੇ ਵਾਪਰਦਾ ਹੈ ਅਤੇ ਇਹ ਉਹ ਥਾਂ ਹੈ ਜਿੱਥੇ ਅਸੀਂ ਉਸ ਮਹਾਨ ਗਤੀ ਦਾ ਅਹਿਸਾਸ ਕਰ ਸਕਦੇ ਹਾਂ ਜਿਸ ਨਾਲ ਸਾਡਾ ਗ੍ਰਹਿ ਚਲਦਾ ਹੈ।’
ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।
Fact Check/Verification
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਪੜਤਾਲ ਸ਼ੁਰੂ ਕਰਦਿਆਂ ਅਸੀਂ ਸਭ ਤੋਂ ਪਹਿਲਾਂ ਵੀਡੀਓ ਦੇ ਨਾਲ ਜੁੜੇ ਕੁਝ ਕੀ ਵਰਡ ਦੀ ਮਦਦ ਦੇ ਨਾਲ ਗੂਗਲ ‘ਤੇ ਸਰਚ ਕੀਤਾ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਸਰਚ ਦੇ ਦੌਰਾਨ ਸਾਨੂੰ ਇਹ ਵੀਡੀਓ ਫਿਨਲੈਂਡ ਦੇ ਫੈਕਟ ਚੈਕ ਸੰਸਥਾਨ Hoax Eye ਦੁਆਰਾ ਅਪਲੋਡ ਮਿਲੀ। ਟਵਿੱਟਰ ਅਕਾਉਂਟ HoaxEye ਨੇ ਪਾਇਆ ਕਿ ਇਸ ਵੀਡੀਓ ਨੂੰ Aleksey___nx ਦੁਆਰਾ ਬਣਾਇਆ ਗਿਆ ਸੀ, ਜਿਸਨੇ ਇਸ ਵੀਡੀਓ ਨੂੰ TikTok ‘ਤੇ ਵੀ ਅਪਲੋਡ ਕੀਤਾ ਸੀ।
ਅਸੀਂ ਪਾਇਆ ਕਿ ਚੰਦਰਮਾ ਦੀ CGI ਵੀਡੀਓ ਨੂੰ ਅਲੈਕਸੀ ਦੁਆਰਾ 17 ਮਈ ਨੂੰ ਟਿੱਕ ਟੋਕ ‘ਤੇ ਪੋਸਟ ਕੀਤਾ ਗਿਆ ਸੀ। ਅਲੈਕਸੀ ਦੀਆਂ ਹੋਰ ਪੋਸਟਾਂ ਤੋਂ ਚੱਲਦਾ ਹੈ ਕਿ ਇਸ ਤਰ੍ਹਾਂ ਦੀਆਂ ਕਈ ਹੋਰ ਵੀਡੀਓ ਵੀ ਅਪਲੋਡ ਕੀਤੀਆਂ ਗਈਆਂ ਹਨ। ਇਹਨਾਂ ਵੀਡੀਓ ਨੂੰ ਵੀਪੀਐਨ ਦੀ ਮਦਦ ਨਾਲ ਦੇਖਿਆ ਜਾ ਸਕਦਾ ਹੈ।
ਅਲੇਕਸੀ ਦੇ ਇੰਸਟਾਗ੍ਰਾਮ ਦੇ ਮੁਤਾਬਕ, ਅਲੈਕਸੀ ਇੱਕ ਕੰਪਿਊਟਰ ਐਨੀਮੇਸ਼ਨ ਕਲਾਕਾਰ ਹਨ। ਅਲੈਕਸੀ ਨੇ ਇਸ CGI ਵੀਡੀਓ ਨੂੰ 30 ਮਈ ਨੂੰ ਆਪਣੇ ਟਵਿੱਟਰ ਅਕਾਉਂਟ ‘ਤੇ ਅਪਲੋਡ ਕੀਤਾ ਸੀ। ਹਾਲਾਂਕਿ, ਬਾਅਦ ਦੇ ਵਿੱਚ ਉਹਨਾਂ ਨੇ ਇਸ ਵੀਡੀਓ ਨੂੰ ਡਿਲੀਟ ਕਰ ਦਿੱਤਾ।

Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਆਰਕਟਿਕ ਵਿੱਚ ਰੂਸ ਅਤੇ ਕੈਨੇਡਾ ਦੇ ਵਿਚਕਾਰ ਵਿਸ਼ਾਲ ਚੰਦਰਮਾ ਦੀ ਵਾਇਰਲ ਹੋ ਰਹੀ ਵੀਡੀਓ ਫਰਜ਼ੀ ਹੈ। ਵਾਇਰਲ ਹੋ ਰਹੀ ਵੀਡੀਓ ਨੂੰ ਇੱਕ CGI ਕਲਾਕਾਰ ਦੁਆਰਾ ਬਣਾਇਆ ਗਿਆ ਸੀ।
Result: False
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ