Claim
ਸੋਸ਼ਲ ਮੀਡੀਆ ‘ਤੇ ਇਕ ਲਿੰਕ ਸ਼ੇਅਰ ਕਰਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਬਾਗੇਸ਼ਵਰ ਧਾਮ ਦੁਆਰਾ ਹਰ ਕਿਸੇ ਨੂੰ 999 ਰੁਪਏ ਮੁਫਤ ਦਿੱਤੇ ਜਾ ਰਹੇ ਹਨ।

Fact
ਬਾਗੇਸ਼ਵਰ ਧਾਮ ਦੁਆਰਾ ਮੁਫ਼ਤ ਵਿੱਚ 999 ਰੁਪਏ ਦੇਣ ਦੇ ਨਾਮ ‘ਤੇ ਸਾਂਝੇ ਕੀਤੇ ਜਾ ਰਹੇ ਦਾਅਵੇ ਦੀ ਪੁਸ਼ਟੀ ਲਈ ਅਸੀਂ ਵਾਇਰਲ ਪੋਸਟ ਵਿੱਚ ਮੌਜੂਦ ਲਿੰਕ ‘ਤੇ ਕਲਿੱਕ ਕੀਤਾ। ਸਾਨੂੰ ਪਤਾ ਲੱਗਾ ਕਿ ਲਿੰਕ ‘ਤੇ ਕਲਿੱਕ ਕਰਨ ਤੋਂ ਬਾਅਦ, ਇੱਕ ਜਾਅਲੀ ਵੈਬਸਾਈਟ ਖੁੱਲ੍ਹਦੀ ਹੈ ਜਿੱਥੇ ਇੱਕ ਸਕ੍ਰੈਚ ਕਾਰਡ ਨੂੰ ਸਕ੍ਰੈਚ ਕਰਨ ਲਈ ਕਿਹਾ ਗਿਆ ਹੈ। ਹਾਲਾਂਕਿ, ਸਕ੍ਰੈਚ ਕਾਰਡ ਨੂੰ ਸਕ੍ਰੈਚ ਕਰਨ ਤੋਂ ਬਾਅਦ, ਪੈਸੇ ਪ੍ਰਾਪਤ ਕਰਨ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰਨ ‘ਤੇ ਕੁਝ ਨਹੀਂ ਹੁੰਦਾ।


ਸਾਨੂੰ ਪਤਾ ਲੱਗਾ ਕਿ ਇਹ ਇੱਕ ਜਾਅਲੀ ਪੇਜ ਹੈ, ਜਿਸਦਾ ਪਹਿਲਾ ਨਾਮ ‘Sức Khỏe 24h ਸੀ ਅਤੇ 20 ਅਗਸਤ, 2023 ਨੂੰ ਬਦਲ ਕੇ ‘ਬਾਗੇਸ਼ਵਰ ਧਾਮ’ ਕਰ ਦਿੱਤਾ।

ਤੁਹਾਨੂੰ ਦੱਸ ਦੇਈਏ ਕਿ ਨਿਊਜ਼ਚੈਕਰ ਨੇ ਪਿਛਲੇ ਦਿਨੀਂ ਆਪਣੀ ਰਿਪੋਰਟ ਵਿੱਚ ਦੱਸਿਆ ਹੈ ਕਿ ਅਜਿਹੀਆਂ ਫਰਜ਼ੀ ਵੈਬਸਾਈਟਾਂ ਦੀ ਵਰਤੋਂ ਅਕਸਰ ਲੋਕਾਂ ਨੂੰ ਧੋਖਾ ਦੇਣ, ਉਨ੍ਹਾਂ ਦੀ ਨਿੱਜੀ ਜਾਣਕਾਰੀ ਚੋਰੀ ਕਰਨ ਜਾਂ ਟ੍ਰੈਫਿਕ ਪੈਦਾ ਕਰਨ ਲਈ ਕੀਤੀ ਜਾਂਦੀ ਹੈ। ਵਾਇਰਲ ਦਾਅਵੇ ਬਾਰੇ ਵਧੇਰੇ ਜਾਣਕਾਰੀ ਲਈ, ਨਿਊਜ਼ਚੈਕਰ ਨੇ ਬਾਗੇਸ਼ਵਰ ਧਾਮ ਦੇ ਲੋਕ ਸੰਪਰਕ ਅਧਿਕਾਰੀ ਕਮਲ ਅਵਸਥੀ ਨਾਲ ਗੱਲ ਕੀਤੀ। ਉਨ੍ਹਾਂ ਦੱਸਿਆ ਕਿ ਇਹ ਦਾਅਵਾ ਝੂਠਾ ਹੈ। ਕਿਸੇ ਵੀ ਧਾਰਮਿਕ ਸੰਸਥਾ ਵੱਲੋਂ ਅਜਿਹੀ ਸਕੀਮ ਚਲਾਉਣ ਦੀ ਕੋਈ ਤੁੱਕ ਨਹੀਂ ਹੈ। ਇਹ ਪੇਜ ਕਿਸੇ ਸ਼ਰਾਰਤੀ ਅਨਸਰ ਵੱਲੋਂ ਬਣਾਇਆ ਗਿਆ ਹੈ, ਜੋ ਸੰਸਥਾ ਦੀ ਪ੍ਰਸਿੱਧੀ ਦੇ ਨਾਂ ‘ਤੇ ਲੋਕਾਂ ਨਾਲ ਧੋਖਾਧੜੀ ਕਰ ਰਿਹਾ ਹੈ। ਜਥੇਬੰਦੀ ਇਸ ਮਾਮਲੇ ਵਿੱਚ ਕਾਨੂੰਨੀ ਕਾਰਵਾਈ ਕਰਨ ਬਾਰੇ ਵੀ ਵਿਚਾਰ ਕਰ ਰਹੀ ਹੈ। ਜਦੋਂ ਅਸੀਂ ਸੰਸਥਾ ਦੀ ਅਧਿਕਾਰਤ ਵੈਬਸਾਈਟ ਬਾਰੇ ਪੁੱਛਿਆ ਤਾਂ ਕਮਲ ਅਵਸਥੀ ਨੇ ਕਿਹਾ ਕਿ ਸੰਸਥਾ ਨੇ ਵੈਬਸਾਈਟ ਬਣਾ ਲਈ ਸੀ, ਪਰ ਲੋੜੀਂਦੇ ਸਾਧਨਾਂ ਦੀ ਘਾਟ ਕਾਰਨ ਹੁਣ ਵੈਬਸਾਈਟ ਉਪਲਬਧ ਨਹੀਂ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਇਸ ਤਰ੍ਹਾਂ, ਸਾਡੀ ਜਾਂਚ ਵਿਚ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਬਾਗੇਸ਼ਵਰ ਧਾਮ ਦੁਆਰਾ 999 ਰੁਪਏ ਮੁਫਤ ਦੇਣ ਦੇ ਨਾਂ ‘ਤੇ ਸਾਂਝਾ ਕੀਤਾ ਜਾ ਰਿਹਾ ਦਾਅਵਾ ਫਰਜ਼ੀ ਹੈ। ਇਹ ਦਾਅਵਾ ਬਾਗੇਸ਼ਵਰ ਧਾਮ ਦੇ ਨਾਮ ਤੇ ਚੱਲ ਰਹੇ ਫਰਜ਼ੀ ਪੇਜ ਦੁਆਰਾ ਸਾਂਝਾ ਕੀਤਾ ਗਿਆ ਹੈ। ਪੋਸਟ ‘ਚ ਸ਼ੇਅਰ ਕੀਤਾ ਗਿਆ ਲਿੰਕ ਵੀ ਫਰਜ਼ੀ ਵੈਬਸਾਈਟ ਦਾ ਹੈ।
Result: False
Our Sources
Newschecker’s analysis
Newschecker’s conversation with Kamal Awasthi, Media Coordinator, Bageshwar Dham
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ