ਮੰਗਲਵਾਰ, ਅਪ੍ਰੈਲ 30, 2024
ਮੰਗਲਵਾਰ, ਅਪ੍ਰੈਲ 30, 2024

HomeFact Checkਭਾਰਤੀ ਪ੍ਰਸ਼ੰਸ਼ਕਾ ਨੇ ਆਸਟ੍ਰੇਲੀਆ ਦੇ ਕ੍ਰਿਕਟਰ ਡੇਵਿਡ ਵਾਰਨਰ ਦੇ ਮੂਹਰੇ 'ਜੈ ਸ੍ਰੀ...

ਭਾਰਤੀ ਪ੍ਰਸ਼ੰਸ਼ਕਾ ਨੇ ਆਸਟ੍ਰੇਲੀਆ ਦੇ ਕ੍ਰਿਕਟਰ ਡੇਵਿਡ ਵਾਰਨਰ ਦੇ ਮੂਹਰੇ ‘ਜੈ ਸ੍ਰੀ ਰਾਮ’ ਦੇ ਨਾਅਰੇ ਲਗਾਏ?

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Claim
ਵਰਲਡ ਕੱਪ ਦੇ ਫਾਈਨਲ ਮੈਚ ਦੌਰਾਨ ਭਾਰਤੀ ਪ੍ਰਸ਼ੰਸ਼ਕਾ ਨੇ ਆਸਟ੍ਰੇਲੀਆ ਦੇ ਕ੍ਰਿਕਟਰ ਡੇਵਿਡ ਵਾਰਨਰ ਦੇ ਮੂਹਰੇ ‘ਜੈ ਸ੍ਰੀ ਰਾਮ’ ਦੇ ਨਾਅਰੇ ਲਗਾਏ

Fact
ਵਾਇਰਲ ਵੀਡੀਓ ਐਡੀਟਡ ਹੈ।

ਐਤਵਾਰ ਨੂੰ ਖੇਡੇ ਗਏ ਵਲਰਡ ਕੱਪ ਦੇ ਫਾਈਨਲ ਮੈਚ ਵਿੱਚ ਆਸਟ੍ਰੇਲੀਆ 6ਵੀਂ ਵਾਰ ਵਰਲਡ ਚੈਂਪੀਅਨ ਬਣਿਆ ਆਸਟ੍ਰੇਲੀਆ। ਨਰੇਂਦਰ ਮੋਦੀ ਸਟੇਡੀਅਮ ‘ਚ ਖੇਡੇ ਗਏ ਮੈਚ ਵਿੱਚ ਆਸਟ੍ਰੇਲੀਆ ਨੇ ਇਤਿਹਾਸ ਰਚਦਿਆਂ ਭਾਰਤ ਨੂੰ 6 ਵਿਕਟਾਂ ਨਾਲ ਹਰਾਇਆ। ਇੰਡਿਆ ਦੀ ਟੀਮ ਨੇ ਆਸਟ੍ਰੇਲੀਆ ਨੂੰ 241 ਦੌੜਾਂ ਦਾ ਟੀਚਾ ਦਿੱਤਾ ਸੀ।

ਇਸ ਦੌਰਾਨ ਸੋਸ਼ਲ ਮੀਡਿਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਵਰਲਡ ਕੱਪ ਦੇ ਫਾਈਨਲ ਮੈਚ ਦੌਰਾਨ ਭਾਰਤੀ ਪ੍ਰਸ਼ੰਸ਼ਕਾ ਨੇ ਆਸਟ੍ਰੇਲੀਆ ਦੇ ਕ੍ਰਿਕਟਰ ਡੇਵਿਡ ਵਾਰਨਰ ਦੇ ਮੂਹਰੇ ‘ਜੈ ਸ੍ਰੀ ਰਾਮ’ ਦੇ ਨਾਅਰੇ ਲਗਾਏ। ਵਾਇਰਲ ਵੀਡੀਓ ਦੇ ਵਿੱਚ ਜੈ ਸ੍ਰੀ ਰਾਮ ਦੇ ਨਾਅਰੇ ਸੁਣਾਈ ਦੇ ਸਕਦੇ ਹਨ।

ਫੇਸਬੁੱਕ ਯੂਜ਼ਰ ‘ਜੋਨ ਗਿੱਲ’ ਨੇ ਵਾਇਰਲ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,’ਇਹਨਾਂ ਮੂਰਖਾਂ ਨੇ ਜੈ ਸ਼੍ਰੀ ਰਾਮ ਦੇ ਨਾਅਰੇ ਲਗਾ ਕੇ ਵਿਦੇਸ਼ੀਆਂ ਅਗੇ ਰਾਜਾ ਰਾਮ ਚੰਦਰ ਦੇ ਅਕਸ ਨੂੰ ਵੀ ਖਰਾਬ ਕਰ ਦਿੱਤਾ ਇਹ ਸੋਚਦੇ ਹੋਣੇ ਕੇ ਰਾਮ ਨਾਮ ਲਿੱਖ ਕੇ ਪਾਣੀ ਉਤੇ ਪੱਥਰ ਸੁਟੇ ਸੀ ਤੇ ਉਹ ਡੁੱਬੇ ਨਹੀਂ ਸੰਨ ਤੇ ਰਾਮ ਸੇਤੂ ਬਣ ਗਿਆ ਸੀ ਹੁਣ ਰਾਮ ਨਾਮ ਲਵਾਂਗੇ ਤੇ ਸ਼ਾਇਦ ਗੇਂਦ ਇਹਨਾਂ ਦੇ ਹੱਕ ਵਿੱਚ ਡਿੱਗੇਗੀ ਮੂਰਖੋ ਇਹ ਖੇਡ ਹੈ ਇੱਥੇ ਉਹੀ ਜਿੱਤਦਾ ਹੈ ਜਿਹੜਾ ਸੱਚੇ ਮਨੋਂ ਮੇਹਨਤ ਕਰਦਾ ਹੈ ਅਗੇ ਤੋਂ ਰਾਮ ਨਾਮ ਨੂੰ ਇਹੋ ਜਿਹੀਆਂ ਖੇਡਾਂ ਵਾਸਤੇ ਇਸਤੇਮਾਲ ਕਰਕੇ ਛੋਟਾ ਨਾ ਕਰੀਓ, ਅਗਲਾ ਇਸ਼ਾਰਾ ਕਰਕੇ ਸਮਝਾ ਵੀ ਰਿਹਾ ਏ ਕੇ ਇੱਥੇ ਖੇਡ ਦੇ ਦੱਮ ਤੇ ਜਿੱਤ ਹੋਣੀ ਏਂ ਰਾਮ ਨਾਮ ਦੇ ਨਾਅਰੇ ਲਾਉਣ ਨਾਲ ਨਹੀਂ।’

ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।

Fact Check/Verification

ਅਸੀਂ ਵਾਇਰਲ ਹੋ ਰਹੇ ਦਾਅਵੇ ਦੀ ਪੜਤਾਲ ਸ਼ੁਰੂ ਕੀਤੀ ਅਤੇ ਵੀਡੀਓ ਨੂੰ ਕੀ ਫਰੇਮ ਵਿੱਚ ਵੰਡਕੇ ਰਿਵਰਸ ਇਮੇਜ ਦੀ ਮਦਦ ਨਾਲ ਸਰਚ ਕੀਤਾ। ਸਰਚ ਦੇ ਦੌਰਾਨ ਸਾਨੂੰ ਵਾਇਰਲ ਵੀਡੀਓ ਨਾਲ ਮਿਲਦੀ ਜੁਲਦੀ ਵੀਡੀਓ ਯੂ ਟਿਊਬ ਅਕਾਊਂਟ ‘dharvikyadavvlogger4303’ ਦੁਆਰਾ 28 ਅਕਤੂਬਰ 2023 ਨੂੰ ਅਪਲੋਡ ਮਿਲੀ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਯੂ ਟਿਊਬ ਦੁਆਰਾ ਅਪਲੋਡ ਵੀਡੀਓ ਦੇ ਪੂਰੇ ਵਰਜ਼ਨ ਵਿੱਚ ਆਸਟ੍ਰੇਲੀਆ ਦੇ ਕ੍ਰਿਕਟਰ ਡੇਵਿਡ ਵਾਰਨਰ ਨੂੰ ਪੁਸ਼ਪਾ ਸਟਾਈਲ ਵਿੱਚ ਡਾਂਸ ਕਰਦਿਆਂ ਦੇਖਿਆ ਜਾ ਸਕਦਾ ਹੈ।

ਯੂਟਿਊਬ ਅਕਾਊਂਟ Natural Vibes ਦੁਆਰਾ ਅਪਲੋਡ ਵੀਡੀਓ ਦੇ ਵਿੱਚ ਵੀ ਕ੍ਰਿਕਟਰ ਡੇਵਿਡ ਵਾਰਨਰ ਨੂੰ ਪ੍ਰਸ਼ੰਸਕਾਂ ਦੁਆਰਾ ਬਾਰ ਬਾਰ ਕਹਿਣ ਤੇ ਡਾਂਸ ਕਰਦਿਆਂ ਦੇਖਿਆ ਜਾ ਸਕਦਾ ਹੈ।

ਹਾਲਾਂਕਿ, ਸਾਡੀ ਸਰਚ ਦੇ ਦੌਰਾਨ ਅਸੀਂ ਵਾਇਰਲ ਵੀਡੀਓ ਵਿੱਚ ਸੁਣਾਈ ਦੇ ਰਹੇ ‘ਜੈ ਸ਼੍ਰੀ ਰਾਮ’ ਦੇ ਨਾਅਰਿਆਂ ਦਾ ਅਸਲ ਸਰੋਤ ਨਹੀਂ ਲੱਭ ਸਕੇ ਹਾਂ। ਅਸਲ ਸਰੋਤ ਮਿਲਣ ਤੇ ਅਸੀਂ ਆਪਣੇ ਆਰਟੀਕਲ ਨੂੰ ਅਪਡੇਟ ਕਰਾਂਗੇ।

Conclusion

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡਿਆ ਤੇ ਆਸਟ੍ਰੇਲੀਆ ਦੇ ਕ੍ਰਿਕਟਰ ਡੇਵਿਡ ਵਾਰਨਰ ਦੇ ਮੂਹਰੇ ‘ਜੈ ਸ੍ਰੀ ਰਾਮ’ ਦੇ ਨਾਅਰੇ ਲਗਾਉਣ ਦੀ ਵਾਇਰਲ ਹੋ ਰਹੀ ਵੀਡੀਓ ਐਡੀਟਡ ਹੈ।

Result: Altered Media

Our Sources

YouTube Video From, Dharvik Yadav, Dated October 28, 2023

YouTube Video From, Dharvik Yadav, Dated October 28, 2023


ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

LEAVE A REPLY

Please enter your comment!
Please enter your name here

Most Popular