ਸੋਮਵਾਰ, ਅਪ੍ਰੈਲ 29, 2024
ਸੋਮਵਾਰ, ਅਪ੍ਰੈਲ 29, 2024

HomeFact Checkਕੀ ਰਿਲਾਇੰਸ ਜੀਓ ਕੰਪਨੀ ਮੁਕੇਸ਼ ਅੰਬਾਨੀ ਦੇ ਜਨਮਦਿਨ 'ਤੇ ਮੁਫਤ ਰਿਚਾਰਜ ਦੇ...

ਕੀ ਰਿਲਾਇੰਸ ਜੀਓ ਕੰਪਨੀ ਮੁਕੇਸ਼ ਅੰਬਾਨੀ ਦੇ ਜਨਮਦਿਨ ‘ਤੇ ਮੁਫਤ ਰਿਚਾਰਜ ਦੇ ਰਹੀ ਹੈ? 

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Since 2011, JP has been a media professional working as a reporter, editor, researcher and mass presenter. His mission to save society from the ill effects of disinformation led him to become a fact-checker. He has an MA in Political Science and Mass Communication.

Claim

ਰਿਲਾਇੰਸ JIO ਕੰਪਨੀ ਆਪਣੇ ਮਾਲਕ ਮੁਕੇਸ਼ ਅੰਬਾਨੀ ਦੇ ਜਨਮਦਿਨ ‘ਤੇ ਸਾਰੇ ਭਾਰਤੀ ਗ੍ਰਾਹਕਾਂ ਨੂੰ ਮੁਫਤ ਰਿਚਾਰਜ ਦੇ ਰਹੀ ਹੈ।

6 ਮਾਰਚ, 2024 ਨੂੰ ਅਣ-ਅਧਿਕਾਰਕ: ਭਾਰਤ ਨਾਮ ਦੇ ਫੇਸਬੁੱਕ ਪੇਜ ‘ਤੇ ਸ਼ੇਅਰ ਕੀਤੀ ਗਈ ਇੱਕ ਪੋਸਟ ਵਿੱਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਰਿਲਾਇੰਸ ਜੀਓ ਕੰਪਨੀ ਮੁਕੇਸ਼ ਅੰਬਾਨੀ ਦੇ ਜਨਮਦਿਨ ‘ਤੇ ਮੁਫਤ ਰਿਚਾਰਜ ਦੇ ਰਹੀ ਹੈ ਰਿਚਾਰਜ ਪ੍ਰਾਪਤ ਕਰਨ ਲਈ ਲਿੰਕ ‘ਤੇ ਕਲਿੱਕ ਕਰਨ ਲਈ ਕਿਹਾ ਗਿਆ ਹੈ।

ਰਿਲਾਇੰਸ ਜੀਓ ਕੰਪਨੀ ਮੁਕੇਸ਼ ਅੰਬਾਨੀ ਦੇ ਜਨਮਦਿਨ 'ਤੇ ਮੁਫਤ ਰਿਚਾਰਜ ਦੇ ਰਹੀ ਹੈ

ਸਾਨੂੰ ਇਹ ਦਾਅਵਾ WhatsApp ਟਿਪ ਲਾਈਨ  ( 9999499044 ) ‘ਤੇ ਵੀ ਪ੍ਰਾਪਤ ਹੋਇਆ। ਵਟਸਐਪ ‘ਤੇ ਵਾਇਰਲ ਹੋ ਰਹੇ ਮੈਸਜ ‘ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਜੀਓ ਕੰਪਨੀ ਆਪਣੇ ਮਾਲਕ ਮੁਕੇਸ਼ ਅੰਬਾਨੀ ਦਾ ਜਨਮਦਿਨ ਮਨਾਉਣ ਲਈ ਸਾਰੇ ਭਾਰਤੀ ਗ੍ਰਾਹਕਾਂ ਨੂੰ 84 ਦਿਨਾਂ ਲਈ 555 ਰੁਪਏ ਦਾ ਮੁਫਤ ਰਿਚਾਰਜ ਦੇ ਰਹੀ ਹੈ।

Fact

ਵਾਇਰਲ ਦਾਅਵੇ ਦੀ ਜਾਂਚ ਕਰਨ ਲਈ, ਸਭ ਤੋਂ ਪਹਿਲਾਂ ਅਸੀਂ ਜੀਓ ਦੀ ਅਧਿਕਾਰਤ ਵੈੱਬਸਾਈਟ ਤੇ ਸਰਚ ਕੀਤਾ। ਵੈਬਸਾਈਟ ‘ਤੇ ਦਿੱਤੇ ਗਏ ਆਫਰਸ ਦੀ ਸੂਚੀ ‘ਚ ਅਜਿਹੇ ਕਿਸੇ ਵੀ ਆਫਰ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇਸ ਤੋਂ ਇਲਾਵਾ ਸਾਨੂੰ ਪਤਾ ਲੱਗਾ ਕਿ ਮੁਕੇਸ਼ ਅੰਬਾਨੀ ਦਾ ਜਨਮਦਿਨ ਮਾਰਚ ‘ਚ ਨਹੀਂ, ਅਪ੍ਰੈਲ ‘ਚ ਹੈ। ਵੱਖ-ਵੱਖ ਮੀਡੀਆ ਰਿਪੋਰਟਾਂ ‘ਚ ਦਿੱਤੀ ਗਈ ਜਾਣਕਾਰੀ ਮੁਤਾਬਕ ਮੁਕੇਸ਼ ਅੰਬਾਨੀ ਦਾ ਜਨਮ 19 ਅਪ੍ਰੈਲ 1957 ਨੂੰ ਹੋਇਆ ਸੀ।

ਅੱਗੇ ਦੀ ਜਾਂਚ ਵਿੱਚ ਅਸੀਂ ਜੀਓ ਦੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲ ‘ਤੇ ਖੋਜ ਕੀਤੀ ਪਰ ਉੱਥੇ ਵੀ ਅਜਿਹਾ ਕੋਈ ਆਫਰ ਨਹੀਂ ਦਿੱਤਾ ਗਿਆ ਹੈ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਹੁਣ ਅਸੀਂ ਦਾਅਵੇ ਦੇ ਨਾਲ ਸਾਂਝੇ ਕੀਤੇ ਜਾ ਰਹੇ ਲਿੰਕ ‘ਤੇ ਕਲਿੱਕ ਕੀਤਾ। ਇਹ ਲਿੰਕ goodoffer.com ਨਾਮ ਦੀ ਵੈੱਬਸਾਈਟ ‘ਤੇ ਖੁੱਲ੍ਹਦਾ ਹੈ। ਸਾਨੂੰ ਇਹ ਵੈੱਬਸਾਈਟ ਸ਼ੱਕੀ ਲੱਗੀ। ਇਸ ਲਈ ਅਸੀਂ ਇਸ ਨੂੰ ਸਕੈਮ ਡਿਟੈਕਟਰ ‘ਤੇ ਚੈਕ ਕੀਤਾ। ਸਕੈਮ ਡਿਟੈਕਟਰ ਨੇ ਇਸ ਵੈੱਬਸਾਈਟ ਨੂੰ 100 ਵਿੱਚੋਂ 3.4 ਦੀ ਰੈਂਕਿੰਗ ਦਿੱਤੀ ਹੈ। ਸਕੈਮ ਡਿਟੈਕਟਰ ਨੇ ਇਸ ਵੈਬਸਾਈਟ ਨੂੰ ਅਸੁਰੱਖਿਅਤ ਕਰਾਰ ਦਿੱਤਾ ਹੈ।

ਅਸੀਂ ਟਿਪਲਾਈਨ ‘ਤੇ ਪ੍ਰਾਪਤ ਹੋਏ ਦਾਅਵੇ ਦੀ ਜਾਂਚ ਕੀਤੀ, ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਜੀਓ 84 ਦਿਨਾਂ ਲਈ ₹ 555 ਦਾ ਮੁਫ਼ਤ ਰਿਚਾਰਜ ਦੇ ਰਿਹਾ ਹੈ। ਸਕੈਮ ਡਿਟੈਕਟਰ ਨੇ ਇਸ ਵੈਬਸਾਈਟ ਨੂੰ 100 ਵਿੱਚੋਂ 3.5 ਦੀ ਰੈਂਕਿੰਗ ਦਿੱਤੀ ਹੈ। ਸਕੈਮ ਡਿਟੈਕਟਰ ਨੇ ਵੀ ਇਸ ਵੈੱਬਸਾਈਟ ਨੂੰ ਅਸੁਰੱਖਿਅਤ ਕਰਾਰ ਦਿੱਤਾ ਹੈ।

Conclusion

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਜੀਓ ਮੁਕੇਸ਼ ਅੰਬਾਨੀ ਦੇ ਜਨਮਦਿਨ ‘ਤੇ ਕੋਈ ਮੁਫਤ ਰਿਚਾਰਜ ਸਕੀਮ ਨਹੀਂ ਚਲਾ ਰਿਹਾ ਹੈ। ਵਾਇਰਲ ਦਾਅਵਾ ਫਰਜ਼ੀ ਹੈ।

Result: False

Sources
Official website of Jio.
Official X handle of Jio.
Scam Detector


ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Since 2011, JP has been a media professional working as a reporter, editor, researcher and mass presenter. His mission to save society from the ill effects of disinformation led him to become a fact-checker. He has an MA in Political Science and Mass Communication.

LEAVE A REPLY

Please enter your comment!
Please enter your name here

Most Popular