ਇਸ ਹਫਤੇ Newschecker ਨੇ ਸੋਸ਼ਲ ਮੀਡਿਆ ਤੇ ਮੌਜੂਦ ਤਮਾਮ ਕਈ ਫੇਕ ਖਬਰਾਂ ਦਾ ਪਰਦਾਫਾਸ਼ ਕੀਤਾ। ਇਸ ਹਫਤੇ ਭਗਵੰਤ ਮਾਨ ਦੀ ਐਡੀਟਡ ਤਸਵੀਰ ਕਾਫੀ ਵਾਇਰਲ ਰਹੀ। ਇਸ ਨਾਲ ਹੀ ਕਈ ਹੋਰ ਦਾਅਵੇ WhatsApp ਫਾਰਵਰਡ ਅਤੇ ਸੋਸ਼ਲ ਮੀਡਿਆ ਤੇ ਵਾਇਰਲ ਰਹੇ ਜਿਹਨਾਂ ਨੂੰ ਸ਼ਾਇਦ ਤੁਸੀਂ ਸੱਚ ਮੰਨ ਲਿਆ ਸੀ। ਇਥੇ ਪੜ੍ਹੋ , ਇਸ ਹਫਤੇ ਦੀ ਟਾਪ-5 ਫਰਜ਼ੀ ਖਬਰਾਂ।

ਕੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ 14 ਸਾਲਾ ਆਸਿਫ ਦੀ ਹੈ?
ਸੋਸ਼ਲ ਮੀਡੀਆ ਤੇ ਦੋ ਤਸਵੀਰਾਂ ਵਾਇਰਲ ਹੋ ਰਹੀਆਂ ਹਨ ਜਿਸ ਵਿਚ ਇਕ ਬੱਚੇ ਦੇ ਸਰੀਰ ਤੇ ਸੱਟ ਦੇ ਨਿਸ਼ਾਨ ਅਤੇ ਲਾਸ਼ਾਂ ਦੇਖੀਆਂ ਜਾ ਸਕਦੀਆਂ ਹਨ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ 14 ਸਾਲ ਦੇ ਆਸਿਫ਼ ਦੀ ਹੈ।ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਤਕਰੀਬਨ ਪੰਜ ਮਹੀਨੇ ਪੁਰਾਣੀ ਹੈ। ਵਾਇਰਲ ਹੋ ਰਹੀ ਤਸਵੀਰ ਤਾਂ ਆਸਿਫ਼ ਮਾਮਲੇ ਦੇ ਨਾਲ ਕੋਈ ਸਬੰਧ ਨਹੀਂ ਹੈ।

ਕੀ ਨੀਂਦ ਵਿੱਚ ਸਫ਼ਰ ਕਰਨ ਵਾਲੇ ਯਾਤਰੀਆਂ ਤੋਂ ਰੇਲਵੇ ਵਸੂਲਣ ਜਾ ਰਿਹਾ ਹੈ 10% ਵੱਧ ਕਿਰਾਇਆ?
ਸੋਸ਼ਲ ਮੀਡੀਆ ਤੇ ਇਕ ਅਖ਼ਬਾਰ ਦੀ ਕਟਿੰਗ ਵਾਇਰਲ ਹੋ ਰਹੀ ਹੈ ਜਿਸ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਜੋ ਯਾਤਰੀ ਰੇਲਵੇ ਵਿੱਚ ਨੀਂਦ ਲੈ ਕੇ ਸਫ਼ਰ ਕਰਨਾ ਚਾਹੁੰਦੇ ਹਨ ਤਾਂ ਭਾਰਤੀ ਰੇਲਵੇ ਉਨ੍ਹਾਂ ਤੋਂ ਦੱਸ ਪ੍ਰਤੀਸ਼ਤ ਵੱਧ ਕਿਰਾਇਆ ਵਸੂਲ ਸਕਦਾ ਹੈ।ਭਾਰਤੀ ਰੇਲਵੇ ਦੁਆਰਾ ਦਿਨ ਵਿੱਚ ਨੀਂਦ ਲੈ ਕੇ ਸਫ਼ਰ ਕਰਨ ਵਾਲੇ ਯਾਤਰੀਆਂ ਤੋਂ ਦੱਸ ਪ੍ਰਤੀਸ਼ਤ ਵੱਧ ਕਿਰਾਇਆ ਵਸੂਲਣ ਦੀ ਇਹ ਖਬਰ ਗਲਤ ਹੈ। ਦਰਅਸਲ ਰੇਲਵੇ ਬੋਰਡ ਨੂੰ ਵਾਇਰਲ ਦਾਅਵੇ ਦੇ ਨਾਲ ਸਬੰਧਿਤ ਇੱਕ ਸੁਝਾਅ ਦਿੱਤਾ ਗਿਆ ਸੀ ਜਿਸ ਨੂੰ ਰੇਲ ਮੰਤਰਾਲੇ ਦੇ ਆਦੇਸ਼ ਦੇ ਨਾਮ ਤੇ ਸ਼ੇਅਰ ਕੀਤਾ ਜਾ ਰਿਹਾ ਹੈ।
Also Read:ਕੀ ਆਸਟ੍ਰੇਲੀਆ ਦੇ ਵਿਚ RSS ਤੇ VHP ਉੱਤੇ ਲਗਾਇਆ ਬੈਨ?

ਕੀ Punjab BJP ਦੇ ਤਿੰਨ MLA ਹੋਏ ਕਾਂਗਰਸ ਪਾਰਟੀ ‘ਚ ਸ਼ਾਮਲ?
ਸੋਸ਼ਲ ਮੀਡੀਆ ਤੇ ਖਬਰ ਖੂਬ ਵਾਇਰਲ ਹੋ ਰਹੀ ਹੈ। ਵਾਇਰਲ ਹੋ ਰਹੀ ਖ਼ਬਰ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਬੀਜੇਪੀ ਦੇ 3 ਐਮ.ਐਲ.ਏ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋ ਗਏ ਹਨ।ਸੋਸ਼ਲ ਮੀਡੀਆ ਤੇ ਇਕ ਫੇਸਬੁੱਕ ਯੂਜ਼ਰ ਨੇ ਇਸ ਖ਼ਬਰ ਨੂੰ ਸ਼ੇਅਰ ਕਰਦਿਆਂ ਲਿਖਿਆ,”ਪੰਜਾਬ ਅੰਦਰ ਭਾਜਪਾ ਨੂੰ ਜੋਰਦਾਰ ਝਟਕਾ ਬੀਜੇਪੀ ਦੇ ਤਿੰਨੋ ਵਿਧਾਇਕ ਹੋਏ ਕਾਂਗਰਸ ਚ ਸ਼ਾਮਲ । ਬਹੁਤ ਵਧੀਆ ਫੈਸਲਾ ਲਿਆ ਹੈ ਇਹਨਾ ਵਿਧਾਇਕਾਂ ਨੇ ,ਬਾਕੀ ਸੂਬਿਆਂ ਅੰਦਰ ਵੀ ਬੀਜੇਪੀ ਦੇ ਲੀਡਰਾਂ ਨੂੰ ਇਹੋ ਜਹੀ ਸਮਝ ਦਿਖਾਉਣੀ ਪਵੇਗੀ”। ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਦਾਅਵਾ ਫ਼ਰਜ਼ੀ ਹੈ। ਪੰਜਾਬ ਬੀਜੇਪੀ ਦੇ ਵਿਧਾਇਕ ਕਾਂਗਰਸ ਪਾਰਟੀ ਵਿੱਚ ਸ਼ਾਮਲ ਨਹੀਂ ਹੋਏ ਹਨ। ਵਾਇਰਲ ਖ਼ਬਰ ਨੂੰ ਫਰਜ਼ੀ ਤਰੀਕੇ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

ਭਗਵੰਤ ਮਾਨ ਦੀ ਐਡੀਟਡ ਤਸਵੀਰ ਹੋਈ ਸੋਸ਼ਲ ਮੀਡੀਆ ਤੇ ਵਾਇਰਲ
ਸੋਸ਼ਲ ਮੀਡੀਆ ਤੇ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਦੀ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਕੁਝ ਪੀਂਦੇ ਹੋਏ ਦਿਖਾਈ ਦੇ ਰਹੇ ਹਨ। ਫੇਸਬੁੱਕ ਪੇਜ਼ Aggbani ਨੇ ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਲਿਖਿਆ,”ਪੁਰਾਨੀ ਯਾਦ ਜਦੋਂ ਲੋਕਡਾਉਨ ਤੋਂ ਬਾਅਦ ਪਹਿਲੇ ਦਿਨ ਠੇਕੇ ਖੁੱਲ੍ਹੇ ਸੀ।” ਇਸ ਤਸਵੀਰ ਨੂੰ ਹੁਣ ਤਕ 26 ਤੋਂ ਵੱਧ ਲੋਕ ਸ਼ੇਅਰ ਕਰ ਚੁੱਕੇ ਹਨ। ਸੋਸ਼ਲ ਮੀਡੀਆ ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਗਵੰਤ ਮਾਨ ਸ਼ਰਾਬ ਪੀ ਰਹੇ ਹਨ।ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਭਗਵੰਤ ਮਾਨ ਦੀ ਤਸਵੀਰ ਫਰਜ਼ੀ ਹੈ। ਵਾਇਰਲ ਹੋ ਰਹੀ ਤਸਵੀਰ ਨੂੰ ਫੋਟੋਸ਼ਾਪ ਦੀ ਮਦਦ ਦੇ ਨਾਲ ਐਡਿਟ ਕਰਕੇ ਬਣਾਇਆ ਗਿਆ ਹੈ।
Also Read:ਕੀ ਇੰਡੀਅਨ ਆਇਲ ਨੂੰ ਅਡਾਨੀ ਗਰੁੱਪ ਨੇ ਖਰੀਦ ਲਿਆ? ਫਰਜ਼ੀ ਦਾਅਵਾ ਹੋਇਆ ਵਾਇਰਲ

ਕੀ ਪੱਛਮ ਬੰਗਾਲ ਵਿੱਚ ਬੀਜੇਪੀ ਵਰਕਰਾਂ ਦੇ ਨਾਲ ਕੀਤੀ ਗਈ ਕੁੱਟਮਾਰ?
ਸੋਸ਼ਲ ਮੀਡੀਆ ਤੇ ਦੋ ਤਸਵੀਰਾਂ ਵਾਇਰਲ ਹੋ ਰਹੀਆਂ ਹਨ ਜਿਨ੍ਹਾਂ ਵਿਚ ਕੁਝ ਲੋਕਾਂ ਨੂੰ ਆਪਸ ਵਿੱਚ ਲੜਦੇ ਹੋਏ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਪੱਛਮੀ ਬੰਗਾਲ ਦੇ ਵਿੱਚ ਬੀਜੇਪੀ ਵਰਕਰਾਂ ਦੇ ਨਾਲ ਕੁੱਟਮਾਰ ਕੀਤੀ ਗਈ।ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਤਸਵੀਰਾਂ ਤਕਰੀਬਨ ਚਾਰ ਸਾਲ ਪੁਰਾਣੀਆਂ ਹਨ ਜਿਹਨੂੰ ਗੁਮਰਾਹਕੁਨ ਦਾਅਵੇ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044