ਸੋਸ਼ਲ ਮੀਡੀਆ ਤੇ ਇਕ ਅਖ਼ਬਾਰ ਦੀ ਕਟਿੰਗ ਵਾਇਰਲ ਹੋ ਰਹੀ ਹੈ ਜਿਸ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਜੋ ਯਾਤਰੀ ਰੇਲਵੇ ਵਿੱਚ ਨੀਂਦ ਲੈ ਕੇ ਸਫ਼ਰ ਕਰਨਾ ਚਾਹੁੰਦੇ ਹਨ ਤਾਂ ਭਾਰਤੀ ਰੇਲਵੇ ਉਨ੍ਹਾਂ ਤੋਂ ਦੱਸ ਪ੍ਰਤੀਸ਼ਤ ਵੱਧ ਕਿਰਾਇਆ ਵਸੂਲ ਸਕਦਾ ਹੈ।

ਭਾਰਤ ਵਿੱਚ ਕਰੋੜਾਂ ਦੇਸ਼ਵਾਸੀ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਯਾਤਰਾ ਕਰਨ ਦੇ ਲਈ ਭਾਰਤੀ ਰੇਲਵੇ ਦੀਆਂ ਸੇਵਾਵਾਂ ਦਾ ਪ੍ਰਯੋਗ ਕਰਦਾ ਹੈ। ਇਸ ਦੇ ਦੋ ਕਾਰਨ ਹਨ ਭਾਰਤੀ ਰੇਲਵੇ ਦੁਆਰਾ ਇਨ੍ਹਾਂ ਯਾਤਰੀਆਂ ਤੇ ਨਿੱਜੀ ਸੇਵਾਵਾਂ ਦੇ ਮੁਕਾਬਲੇ ਘੱਟ ਪੈਸੇ ਲੈਣ ਅਤੇ ਦੂਜਾ ਭਾਰਤ ਦੇ ਕੋਨੇ ਕੋਨੇ ਤਕ ਫੈਲਿਆ ਰੇਲਵੇ ਦਾ ਜਾਲ।
ਭਾਰਤੀ ਰੇਲਵੇ ਦੁਆਰਾ ਸਮੇਂ ਸਮੇਂ ਤੇ ਰੇਲ ਦੇ ਕਿਰਾਏ ਵਿੱਚ ਵਾਧੇ ਦਾ ਐਲਾਨ ਕੀਤਾ ਜਾਂਦਾ ਹੈ ਉਦੋਂ ਭਾਰਤ ਦੇ ਹਰ ਇਕ ਵਰਗ ਤੇ ਇਸ ਵਾਧੇ ਦਾ ਅਹਿਸਾਸ ਹੁੰਦਾ ਹੈ। ਭਾਰਤੀ ਰੇਲਵੇ ਦੁਆਰਾ ਸੰਚਾਲਿਤ ਟਰੇਨਾਂ ਵਿਚ ਮੁੱਖ ਤਿੰਨ ਤਰ੍ਹਾਂ ਦੀਆਂ ਸ਼੍ਰੇਣੀਆਂ ਹੁੰਦੀਆਂ ਹਨ ਜਨਰਲ ਕਲਾਸ , ਸਲੀਪਰ ਕਲਾਸ ਅਤੇ ਏਸੀ ਕਲਾਸ। ਇਨ੍ਹਾਂ ਤਿੰਨ ਕੋਚਾਂ ਵਿੱਚ ਯਾਤਰਾ ਕਰਨ ਦੇ ਲਈ ਭਾਰਤੀ ਰੇਲਵੇ ਯਾਤਰੀਆਂ ਤੂੰ ਕੋਚ ਵਿਚ ਦਿੱਤੀ ਜਾ ਰਹੀਆਂ ਸੁਵਿਧਾਵਾਂ ਦੇ ਹਿਸਾਬ ਨਾਲ ਭਾੜਾ ਵਸੂਲਦੀ ਹੈ।
ਇਸ ਦੌਰਾਨ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਦਾਅਵਾ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।

ਅਸੀਂ ਪਾਇਆ ਕਿ ਹੋਰਨਾਂ ਭਾਸ਼ਾਵਾਂ ਦੇ ਵਿਚ ਵੀ ਇਸ ਦਾਅਵੇ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।

Fact Check/Verification
ਵਾਸਲ ਦਾਅਵੇ ਦੀ ਪੜਤਾਲ ਦੇ ਲਈ ਅਸੀਂ ਸਭ ਤੋਂ ਪਹਿਲਾਂ ਕੁਝ ਕੀ ਵਰਡ ਦੀ ਮੱਦਦ ਨਾਲ ਗੂਗਲ ਸਰਚ ਕੀਤਾ ਜਿੱਥੇ ਸਾਨੂੰ ਜਾਣਕਾਰੀ ਮਿਲੀ ਕਿ ਕੁਝ ਮੀਡੀਆ ਰਿਪੋਰਟ ਵਿਚ ਪਿਛਲੇ ਸਾਲ ਸਤੰਬਰ ਅਕਤੂਬਰ ਦੇ ਮਹੀਨੇ ਵਿੱਚ ਭਾਰਤੀ ਰੇਲਵੇ ਦੁਆਰਾ ਕਿਰਾਏ ਵਧਾਉਣ ਦੀਆਂ ਖ਼ਬਰਾਂ ਪ੍ਰਕਾਸ਼ਿਤ ਹੋਈਆਂ ਸਨ ਪਰ ਹਾਲ ਫਿਲਹਾਲ ਦੇ ਵਿਚ ਕਿਸੀ ਨਿਊਜ਼ ਜਾਂ ਮੀਡੀਆ ਏਜੰਸੀ ਦੁਆਰਾ ਇਸ ਤਰ੍ਹਾਂ ਦੀ ਕੋਈ ਖ਼ਬਰ ਪ੍ਰਕਾਸ਼ਿਤ ਨਹੀਂ ਕੀਤੀ ਗਈ।

ਆਪਣੀ ਸਰਚ ਨੂੰ ਜਾਰੀ ਰੱਖਦੇ ਹੋਏ ਅਸੀਂ ਭਾਰਤੀ ਰੇਲਵੇ ਦੀ ਅਧਿਕਾਰਿਕ ਵੈੱਬਸਾਈਟ ਤੇ ਵਾਇਰਲ ਦਾਅਵੇ ਦੇ ਨਾਲ ਸੰਬੰਧਤ ਕਿਸੀ ਨੋਟਿਸ ਜਾਂ ਆਦੇਸ਼ ਦੇ ਬਾਰੇ ਵਿਚ ਜਾਣਕਾਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਪਰ ਭਾਰਤੀ ਰੇਲ ਦੀ ਅਧਿਕਾਰਿਕ ਵੈੱਬਸਾਈਟ ਤੇ ਸਾਨੂੰ ਯਾਤਰੀਆਂ ਦੇ ਕਿਰਾਏ ਵਧਾਉਣ ਦੇ ਸੰਬੰਧ ਵਿਚ ਕੋਈ ਠੋਸ ਜਾਣਕਾਰੀ ਪ੍ਰਾਪਤ ਨਹੀਂ ਹੋਈ।
Also Read:ਕੀ ਆਸਟ੍ਰੇਲੀਆ ਦੇ ਵਿਚ RSS ਤੇ VHP ਉੱਤੇ ਲਗਾਇਆ ਬੈਨ?

ਗੌਰਤਲਬ ਹੈ ਕਿ ਭਾਰਤੀ ਰੇਲਵੇ ਸੋਸ਼ਲ ਮੀਡੀਆ ਤੇ ਆਪਣੀ ਅਤੇ ਰੇਲਵੇ ਦੇ ਨਾਲ ਜੁੜੀ ਜਾਣਕਾਰੀਆਂ ਨੂੰ ਅਪਡੇਟ ਕਰਦਾ ਰਹਿੰਦਾ ਹੈ। ਫਿਰ ਅਸੀਂ ਭਾਰਤੀ ਰੇਲਵੇ ਦੇ ਅਧਿਕਾਰਿਕ ਟਵਿੱਟਰ ਹੈਂਡਲ ਦਾ ਰੁਖ਼ ਕੀਤਾ ਪਰ ਉਥੇ ਵੀ ਸਾਨੂੰ ਭਾਰਤੀ ਰੇਲਵੇ ਦੁਆਰਾ ਟ੍ਰੇਨ ਦੇ ਵਿਚ ਨੀਂਦ ਲੈ ਕੇ ਸਫ਼ਰ ਕਰਨ ਵਾਲੇ ਯਾਤਰੀਆਂ ਤੋਂ ਦੱਸ ਪ੍ਰਤੀਸ਼ਤ ਵੱਧ ਕਿਰਾਇਆ ਵਸੂਲਣ ਦੇ ਸੰਬੰਧ ਵਿਚ ਕੋਈ ਜਾਣਕਾਰੀ ਨਹੀਂ ਮਿਲੀ।
Also Read:ਕੀ ਇੰਡੀਅਨ ਆਇਲ ਨੂੰ ਅਡਾਨੀ ਗਰੁੱਪ ਨੇ ਖਰੀਦ ਲਿਆ? ਫਰਜ਼ੀ ਦਾਅਵਾ ਹੋਇਆ ਵਾਇਰਲ
ਇਸ ਤੋਂ ਬਾਅਦ ਅਸੀਂ ਟਵਿਟਰ ਅਡਵਾਂਸ ਸਰਚ ਦੀ ਮਦਦ ਨਾਲ ਕੁਝ ਕੀ ਵਰਡ ਦਾ ਇਸਤੇਮਾਲ ਕਰਕੇ ਵਾਇਰਲ ਦਾਅਵੇ ਦੇ ਨਾਲ ਸਬੰਧਿਤ ਜਾਣਕਾਰੀ ਨੂੰ ਲੱਭਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਸਾਨੂੰ ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਦੇ ਅਧੀਨ ਪੈਂਦੇ ਪ੍ਰੈੱਸ ਇਨਫਰਮੇਸ਼ਨ ਬਿਊਰੋ ਦੁਆਰਾ ਸੰਚਾਲਿਤ ਪੀਆਈਬੀ ਫੈਕਟਚੈੱਕ ਦੁਆਰਾ ਮਾਰਚ 13,2021 ਨੂੰ ਸ਼ੇਅਰ ਕੀਤਾ ਗਿਆ ਟਵੀਟ ਮਿਲਿਆ। ਪੀਆਈਬੀ ਨੇ ਵਾਇਰਲ ਹੋ ਰਹੀ ਖ਼ਬਰ ਨੂੰ ਗ਼ਲਤ ਦੱਸਿਆ।
ਪੀਆਈਬੀ ਦੀ ਖ਼ਬਰ ਨੂੰ ਗਲਤ ਦੱਸਦੇ ਹੋਏ ਜਾਣਕਾਰੀ ਦਿੱਤੀ ਕਿ ਵਾਇਰਲ ਦਾਅਵਾ ਗੁੰਮਰਾਹਕੁਨ ਹੈ। ਰੇਲਵੇ ਬੋਰਡ ਨੂੰ ਕਿਰਾਇਆ ਵਧਾਉਣ ਦੇ ਲਈ ਸੰਬੰਧਿਤ ਸੁਝਾਅ ਦਿੱਤਾ ਗਿਆ ਸੀ ਜਿਸ ਨੂੰ ਰੇਲ ਮੰਤਰਾਲੇ ਦੇ ਆਦੇਸ਼ ਦੇ ਤੌਰ ਤੇ ਪੇਸ਼ਕਰ ਭਰਮ ਫੈਲਾਇਆ ਜਾ ਰਿਹਾ ਹੈ ਭਾਰਤੀ ਰੇਲ ਨੇ ਇਸ ਤਰ੍ਹਾਂ ਦੀ ਕੋਈ ਘੋਸ਼ਣਾ ਨਹੀਂ ਕੀਤੀ ਹੈ।
Conclusion
ਸਾਡੀ ਜਾਂਚ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਭਾਰਤੀ ਰੇਲਵੇ ਦੁਆਰਾ ਦਿਨ ਵਿੱਚ ਨੀਂਦ ਲੈ ਕੇ ਸਫ਼ਰ ਕਰਨ ਵਾਲੇ ਯਾਤਰੀਆਂ ਤੋਂ ਦੱਸ ਪ੍ਰਤੀਸ਼ਤ ਵੱਧ ਕਿਰਾਇਆ ਵਸੂਲਣ ਦੀ ਇਹ ਖਬਰ ਗਲਤ ਹੈ। ਦਰਅਸਲ ਰੇਲਵੇ ਬੋਰਡ ਨੂੰ ਵਾਇਰਲ ਦਾਅਵੇ ਦੇ ਨਾਲ ਸਬੰਧਿਤ ਇੱਕ ਸੁਝਾਅ ਦਿੱਤਾ ਗਿਆ ਸੀ ਜਿਸ ਨੂੰ ਰੇਲ ਮੰਤਰਾਲੇ ਦੇ ਆਦੇਸ਼ ਦੇ ਨਾਮ ਤੇ ਸ਼ੇਅਰ ਕੀਤਾ ਜਾ ਰਿਹਾ ਹੈ।
Result: False
Sources
Indian Railway: https://indianrailways.gov.in/
PIB Fact Check:https://twitter.com/PIBFactCheck/status/1370689658338734084
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044