ਤੁਰਕੀ-ਸੀਰੀਆ ਦੇ ਭੂਚਾਲ ਤੋਂ ਬਾਅਦ ਸੋਸ਼ਲ ਮੀਡੀਆ ਤਸਵੀਰਾਂ ਅਤੇ ਵੀਡੀਓ ਨਾਲ ਭਰਿਆ ਹੋਇਆ ਹੈ। ਰੋਂਦੇ ਲੋਕਾਂ ਦੀਆਂ ਕਈ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਇਸ ਦੌਰਾਨ ਲੋਕ ਇਕ ਪਰੇਸ਼ਾਨ ਕਰਨ ਵਾਲੀ ਤਸਵੀਰ ਸ਼ੇਅਰ ਕਰ ਰਹੇ ਹਨ, ਜਿਸ ‘ਚ ਇਕ ਬਜ਼ੁਰਗ ਹੱਥ ‘ਚ ਰੋਟੀ ਲੈ ਕੇ ਰੋਂਦਾ ਨਜ਼ਰ ਆ ਰਿਹਾ ਹੈ। ਵਿਅਕਤੀ ਦੇ ਪਿੱਛੇ ਇੱਕ ਬਹੁ-ਮੰਜ਼ਿਲਾ ਇਮਾਰਤ ਹੈ ਜੋ ਤਬਾਹ ਹੋ ਚੁੱਕੀ ਹੈ।
ਇਸ ਤਸਵੀਰ ਨੂੰ ਤੁਰਕੀ ਵਿੱਚ ਆਏ ਭੂਚਾਲ ਨਾਲ ਜੋੜਿਆ ਜਾ ਰਿਹਾ ਹੈ। ਲੋਕ ਕੈਪਸ਼ਨ ‘ਚ ਲਿਖ ਰਹੇ ਹਨ ਕਿ ਇਹ ਵਿਅਕਤੀ 45 ਸੈਕਿੰਡ ਦੇ ਭੂਚਾਲ ਤੋਂ ਪਹਿਲਾਂ ਘਰ ਦਾ ਮਾਲਕ ਸੀ ਪਰ ਉਸ ਤੋਂ ਬਾਅਦ ਇਹ ਵਿਅਕਤੀ ਕਿਸੇ ਹੋਰ ਵੱਲੋਂ ਦਿੱਤੀ ਰੋਟੀ ਲੈ ਕੇ ਖੜ੍ਹਾ ਹੈ। ਇਸ ਕੈਪਸ਼ਨ ਵਾਲੀ ਇਹ ਤਸਵੀਰ ਟਵਿਟਰ ਅਤੇ ਫੇਸਬੁੱਕ ‘ਤੇ ਕਾਫੀ ਸ਼ੇਅਰ ਕੀਤੀ ਜਾ ਰਹੀ ਹੈ। ਇਸ ਦਾਅਵੇ ਨੂੰ ਪਹਿਲਾਂ Newschecker Hindi ਦੁਆਰਾ ਫੈਕਟ ਚੈਕ ਕੀਤਾ ਜਾ ਚੁੱਕਾ ਹੈ।

ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।
Fact Check/Verification
ਗੂਗਲ ‘ਤੇ ਫੋਟੋ ਨੂੰ ਰਿਵਰਸ- ਇਮੇਜ ਸਰਚ ਕਰਨ ‘ਤੇ, ਸਾਨੂੰ ਤੁਰਕੀ ਦੇ ਮੀਡਿਆ ਅਦਾਰੇ ਹੁਰੀਅਤ ਡੇਲੀ ਨਿਊਜ਼ ਦੀ ਇਕ ਖਬਰ ਮਿਲੀ। ਵਾਇਰਲ ਤਸਵੀਰ 13 ਨਵੰਬਰ 2020 ਨੂੰ ਪ੍ਰਕਾਸ਼ਿਤ ਇਸ ਖ਼ਬਰ ਵਿੱਚ ਮੌਜੂਦ ਹੈ। ਇਸ ਖ਼ਬਰ ਵਿੱਚ ਤੁਰਕੀ ਦੇ ਦੁਜੇਸ ਸੂਬੇ ਵਿੱਚ 12 ਨਵੰਬਰ 1999 ਨੂੰ ਆਏ ਤੂਫ਼ਾਨ ਦੇ ਪੀੜਤਾਂ ਨੂੰ ਯਾਦ ਕੀਤਾ ਗਿਆ ਹੈ। ਇਹ ਤਸਵੀਰ ਭੂਚਾਲ ਨਾਲ ਜੁੜੀਆਂ ਕਈ ਹੋਰ ਖਬਰਾਂ ਵਿੱਚ ਮੌਜੂਦ ਹੈ।
ਖੋਜ ਕਰਨ ‘ਤੇ ਸਾਨੂੰ 14 ਨਵੰਬਰ 1999 ਦੀ ਇੱਕ ਖਬਰ ਮਿਲੀ, ਜੋ ਸਪੈਨਿਸ਼ ਅਖਬਾਰ ਐਲਮੁੰਡੋ ਨੇ ਪ੍ਰਕਾਸ਼ਿਤ ਕੀਤੀ ਸੀ। ਇਸ ਖਬਰ ਵਿੱਚ ਵਾਇਰਲ ਤਸਵੀਰ ਦੇ ਨਾਲ, ਉਸ ਸਮੇਂ ਤੁਰਕੀ ਵਿੱਚ ਆਏ ਭੂਚਾਲ ਬਾਰੇ ਦੱਸਿਆ ਗਿਆ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਰਿਸਰਚਗੇਟ ਨਾਂ ਦੀ ਵੈੱਬਸਾਈਟ ‘ਤੇ ਦੱਸਿਆ ਗਿਆ ਹੈ ਕਿ ਇਹ ਫੋਟੋ ਅਬਦੁਰਰਹਿਮਾਨ ਅੰਤਕਯਾਲੀ ਨਾਂ ਦੇ ਫੋਟੋਗ੍ਰਾਫਰ ਨੇ ਲਈ ਸੀ। ਸਾਨੂੰ ਇਸ ਫੋਟੋਗ੍ਰਾਫਰ ਦੀ ਇੰਸਟਾਗ੍ਰਾਮ ਪ੍ਰੋਫਾਈਲ ਵੀ ਮਿਲੀ। ਪਤਾ ਲੱਗਾ ਹੈ ਕਿ ਫੋਟੋਗ੍ਰਾਫਰ ਨੇ ਖੁਦ ਇਹ ਤਸਵੀਰ 12 ਨਵੰਬਰ 2014 ਨੂੰ ਸ਼ੇਅਰ ਕੀਤੀ ਸੀ। ਨਾਲ ਹੀ ਲਿਖਿਆ ਸੀ ਕਿ ਉਸ ਨੇ ਇਹ ਤਸਵੀਰ ਦੁਜੇ ਭੂਚਾਲ ਦੌਰਾਨ ਲਈ ਸੀ।

12 ਨਵੰਬਰ 1999 ਨੂੰ ਤੁਰਕੀ ਦੇ ਦੁਜੇਸ ਸੂਬੇ ‘ਚ ਭਿਆਨਕ ਭੂਚਾਲ ਆਇਆ ਸੀ, ਜਿਸ ‘ਚ 845 ਲੋਕਾਂ ਦੀ ਮੌਤ ਹੋ ਗਈ ਸੀ।
Conclusion
ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਇਹ ਤਸਵੀਰ ਤੁਰਕੀ ‘ਚ ਹਾਲ ਵਿੱਚ ਆਏ ਭੂਚਾਲ ਦੀ ਨਹੀਂ ਹੈ। ਇਹ ਤਸਵੀਰ ਤੁਰਕੀ ਦੇ ਦੂਜਸੇ ਸੂਬੇ ਵਿੱਚ 23 ਸਾਲ ਪਹਿਲਾਂ ਆਏ ਭੂਚਾਲ ਦੀ ਹੈ।
Result: Missing Context
Our Sources
Report of Hurriyet Daily News, publsihed on November 13, 2020
Report of elmundo, publsihed on November 13, 1999
Instagram post of Abdurrahman Antakyali
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ