வியாழக்கிழமை, டிசம்பர் 19, 2024
வியாழக்கிழமை, டிசம்பர் 19, 2024

ਸੁਧਾਰ ਨੀਤੀ

ਸਾਡੀ ਇੱਕ ਤੱਥ ਜਾਂਚ ਕਰਨ ਵਾਲੀ ਸੰਸਥਾ ਹੈ ਜਿਸਦਾ ਉਦੇਸ਼ ਸਮਾਜ ਤੇ ਸਕਾਰਾਤਮਕ ਪ੍ਰਭਾਵ ਪਾਉਣਾ ਹੈ। ਅਸੀਂ ਵਿਆਪਕ ਤੌਰ ਤੇ ਦਾਅਵਿਆਂ ਜਾਂ ਬਿਆਨਾਂ ਦੀ ਜਾਂਚ ਕਰਦੇ ਹਾਂ ਜਿਸ ਵਿੱਚ ਆਮ ਲੋਕਾਂ ਦੇ ਜੀਵਨ ਤੇ ਪ੍ਰਭਾਵ ਪਾਉਣ ਦੀ ਸਮਰਥਾ ਹੁੰਦੀ ਹੈ.ਸਾਡੀ ਵੈਬਸਾਈਟ ਤੇ ਪ੍ਰਕਾਸ਼ਤ ਹੋਣ ਵਾਲਿਆਂ ਰਿਪੋਰਟਾਂ ਦੋ ਪੱਧਰਾਂ ਦੀ ਚੈਕਿੰਗ ਵਿੱਚੋਂ ਲੰਘਦੀ ਹੈ, ਪਹਿਲੇ ਪੱਧਰ ਤੇ ਸਾਡੇ ਤੱਥ ਜਾਂਚਕਰਤਾ ਕਹਾਣੀਆਂ ਨੂੰ ਗੁਣਵੱਤਾ ਜਾਂਚ ਲਈ ਭੇਜਦੇ ਹਨ ਜਿਸ ਉਪਰੰਤ ਪ੍ਰਕਾਸ਼ਤ ਹੋਣ ਤੋਂ ਪਹਿਲਾਂ ਇਹਨਾਂ ਰਿਪੋਰਟਾਂ ਨੂੰ ਕੁਆਲਟੀ ਚੈਕਰ ਦੀ ਮਨਜ਼ੂਰੀ ਮਿਲਦੀ ਹੈ।  

ਪ੍ਰੀਕਿਰਿਆ 

ਜੇਕਰ ਤੁਸੀਂ ਸੋਚਦੇ ਹੋ ਕਿ ਲੇਖ ਨੂੰ ਸਪੱਸ਼ਟ ਕਰਨ ਸੰਬੰਧੀ ਕਿਸੇ ਸਪਸ਼ਟੀਕਰਨ ਜਾਂ ਤਬਦੀਲੀ ਦੀ ਜ਼ਰੂਰਤ ਹੈ, ਕਿਰਪਾ ਕਰਕੇ ਸਾਨੂੰ ਦੱਸੋ। ਅਸੀਂ ਕਿਸੇ ਵੀ ਇੰਪੁੱਟ ਲਈ ਸ਼ੁਕਰਗੁਜ਼ਾਰ ਹੋਵਾਂਗੇ ਜਿਹੜਾ ਸਾਡੇ ਕੰਮ ਨੂੰ ਬਿਹਤਰ ਬਣਾਉਣ ਵਿੱਚ ਸਹਾਇਤਾ ਕਰਦਾ ਹੈ। ਕ੍ਰਿਪਾ ਕਰਕੇ ਜਿਨ੍ਹਾਂ ਸੰਭਵ ਹੋ ਸਕੇ ਆਪਣੀ ਟਿੱਪਣੀਆਂ,ਫੀਡਬੈਕ,ਸੁਧਾਰ,ਸ਼ਿਕਾਇਤਾਂ ਅਤੇ ਚਿੰਤਾਵਾਂ ਨੂੰ ਡਾਟੇ ਦੇ ਲਿੰਕਾਂ ਸਹਿਤ ਸਪੱਸ਼ਟ ਕਰ ਭੇਜੋ ਜਿਸ ਨਾਲ ਕੰਮ ਜਲਦੀ ਕੀਤਾ ਜਾ ਸਕੇ। ਇਹਨਾਂ ਚੈਨਲਾਂ ਰਾਹੀਂ ਭੇਜੇ ਸੁਝਾਵਾਂ ਨੂੰ ਰੋਜ਼ਾਨਾ ਚੈੱਕ ਕੀਤਾ ਜਾਂਦਾ ਹੈ। 

Newschecker.in ਵੱਲੋਂ ਹਰ ਟਿੱਪਣੀ ਅਤੇ ਫੀਡਬੈਕ ਦੀ ਘੱਟੋ ਘੱਟ ਦੋ ਵਿਅਕਤੀਆਂ ਦੁਆਰਾ ਜਾਂਚ ਕੀਤੀ ਜਾਂਦੀ ਹੈ- ਟਿਪਣੀਆਂ ਅਤੇ ਫੀਡਬੈਕਾਂ ਨੂੰ ਵੇਖਣ ਸੰਬੰਧੀ ਜ਼ਿੰਮੇਵਾਰੀ ਸਟਾਫ ਦੇ ਇੱਕ ਮੈਂਬਰ ਨੂੰ ਦਿੱਤੀ ਗਈ ਹੈ, ਜੋ ਇਹ ਫੈਸਲਾ ਕਰਦਾ ਹੈ ਕਿ ਸਾਨੂੰ ਅੱਗੇ ਫੀਡਬੈਕ ਸੰਬੰਧੀ ਕੀ ਕਰਨ ਦੀ ਜ਼ਰੂਰਤ ਹੈ ਜਿਸ ਉਪਰੰਤ ਸਟਾਫ ਦਾ ਇੱਕ ਸੀਨੀਅਰ ਮੈਂਬਰ ਹੁੰਦਾ ਹੈ ਜੋ ਸਾਰੀਆਂ ਟਿਪਣੀਆਂ ਅਤੇ ਫੀਡਬੈਕ ਦੀ ਸਮੀਖਿਆ ਕਰ ਇਹ ਸੁਨਿਸ਼ਚਿਤ ਕਰਦਾ ਹੈ ਕਿ ਪ੍ਰੀਕ੍ਰਿਆ ਦੌਰਾਨ ਕਿਸੇ ਮਹੱਤਵਪੂਰਨ ਪੱਖ ਦੀ ਅਣਗਹਿਲੀ ਤੇ ਨਹੀਂ ਕੀਤੀ ਗਈ। ਅਸੀਂ ਜਿੰਨੀ ਜਲਦੀ ਹੋ ਸਕੇ ਤੁਹਾਡੀ ਫੀਡਬੈਕ ਜਾਂ ਟਿੱਪਣੀ’ ਤੇ ਵਿਚਾਰ ਕਰਨ ਸੰਬੰਧੀ ਜਾਣਕਾਰੀ ਤੁਹਾਡੇ ਤਕ ਪਹੁੰਚਾਉਣ ਦੀ ਕੋਸ਼ਿਸ ਕਰਦੇ ਹਾਂ ਅਤੇ ਤੁਹਾਨੂੰ ਦਸਦੇ ਹਾਂ ਕਿ ਤੁਹਾਡੇ ਵਿਚਾਰ ਸੰਬੰਧੀ ਅਸੀਂ ਆਪਣੇ ਲੇਖ ਵਿਚ ਤਬਦੀਲੀ ਕਰ ਰਹੇ ਹਾਂ.ਜੇਕਰ ਅਸੀਂ ਕੋਈ ਤਬਦੀਲੀ ਕਰਨ ਦਾ ਫੈਸਲਾ ਕਰਦੇ ਹਾਂ, ਤਾਂ ਇਸ ਨੂੰ ਲੇਖ ਵਿਚ ਉਭਾਰਿਆ ਜਾਵੇਗਾ:

  • ਇੱਕ ਤੱਥ ਸੰਬੰਧੀ ਗਲਤੀ ਹੋਣ ਦੀ ਸਥਿਤੀ ਵਿਚ ਇਕ ਨੋਟ ਰਿਪੋਰਟ ਨਾਲ ਜੋੜਿਆ ਜਾਵੇਗਾ ਅਤੇ ‘CORRECTION’ ਲੇਬਲ ਨਾਲ ਕੀਤੇ ਬਦਲਾਅ ਦਾ ਵੇਰਵਾ ਦਿੱਤਾ ਜਾਵੇਗਾ।
  • ਸਪਸ਼ਟੀਕਰਨ ਜਾਂ ਅਪਡੇਟਾਂ ਦੀ ਸਥਿਤੀ ਵਿਚ ਇੱਕ ਨੋਟ ਜੋੜਿਆ ਜਾਵੇਗਾ ਅਤੇ ‘UPDATE’ ਲੇਬਲ ਨਾਲ ਕੀਤੇ ਬਦਲਾਅ ਦਾ ਵੇਰਵਾ ਦਿੱਤਾ ਜਾਵੇਗਾ।

 

ਅੰਤ ਵਿੱਚ ਜੇਕਰ ਤੁਸੀਂ ਕਿਸੇ ਰਿਪੋਰਟ ਬਾਰੇ ਸ਼ਿਕਾਇਤ ਕਰਦੇ ਹੋ ਤੇ ਸਾਡੀ ਪ੍ਰਤੀਕ੍ਰਿਆ ਤੋਂ ਖੁਸ਼ ਨਹੀਂ ਹੋ ਤਾਂ ਅਸੀਂ ਇੱਕ ਅੰਦਰੂਨੀ ਸਮੀਖਿਆ ਕਰਾਂਗੇ ਅਤੇ ਜੇਕਰ ਜਰੂਰੀ ਹੋਇਆ ਤਾਂ ਸਾਡਾ ਸਲਾਹਕਾਰ ਬੋਰਡ ਸ਼ਿਕਾਇਤ ਦੀ ਸਮੀਖਿਆ ਕਰਨ ਲਈ ਇੱਕ ਸੁਤੰਤਰ ਵਿਅਕਤੀ ਨੂੰ ਨਿਯੁਕਤ ਕਰ ਸਕਦਾ ਹੈ।