ਸਾਡੀ ਵਿਧੀ
- ਕਹਾਣੀ ਦੀ ਚੋਣ
ਅਸੀਂ ਸ਼ੱਕੀ ਪੋਸਟਾਂ, ਗਲਤ ਜਾਣਕਾਰੀ ਜਾਂ ਝੂਠੇ ਦਾਅਵਿਆਂ ਲਈ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਲਗਾਤਾਰ ਨਿਗਾਹ ਰੱਖਦੇ ਹਾਂl ਸਾਡੀ ਚੋਣ ਪ੍ਰਕਿਰਿਆ ਕਈ ਕਾਰਕਾਂ ‘ਤੇ ਅਧਾਰਤ ਹੈ ਜਿਵੇਂ ਕਿ ਰਿਪੋਰਟਿੰਗ ਅੰਦਰ ਕੀਤੇ ਦਾਅਵਿਆਂ ਦੀ ਮਾਤਰਾ ਜਾਂ ਡਿਗਰੀ, ਜਨਤਕ ਵਿਚਾਰ ਵਟਾਂਦਰੇ ਨੂੰ ਰੂਪ ਦੇਣ ਵਾਲੇ ਲੇਖ ਦੀ ਸੰਭਾਵਤ ਸਾਰਥਕਤਾ ਅਤੇ ਸਰੋਤ ਦੀ ਮੌਜੂਦਾ ਪਹੁੰਚ ਦਾ ਅਕਾਰ.ਵਿਸ਼ਿਆਂ ਲਈ ਸਾਡੇ ਸਰੋਤਾਂ ਵਿੱਚ ਰਾਜਨੇਤਾ, ਮਸ਼ਹੂਰ ਸ਼ਖਸੀਅਤਾਂ ਅਤੇ ਪ੍ਰਭਾਵਸ਼ਾਲੀ ਸ਼ਖਸੀਅਤਾਂ ਦੁਆਰਾ ਕੀਤੇ ਦਾਅਵੇ ਸ਼ਾਮਲ ਹਨ l ਇਸ ਤੋਂ ਇਲਾਵਾ ਪ੍ਰਚਾਰ,ਭੜਕਾਉਂਦੇ ਸੰਦੇਸ਼ ਜਾਂ ਹੈਸ਼ਟੈਗਸ ਨੂੰ ਵੀ ਮੁਖ ਰੱਖ ਪਰਖਿਆ ਜਾਂਦਾ ਹੈl
- ਪੜਤਾਲ
ਅਸੀਂ ਬਿਨਾਂ ਕਿਸੇ ਪਰਿਪੇਖ ਦੇ ਵੱਖ ਵੱਖ ਮੀਡੀਆ ਵਿਚ ਲੇਖਾਂ ਅਤੇ ਦਾਅਵਿਆਂ ਦੀ ਸਮੀਖਿਆ ਕਰਦੇ ਹਾਂ l ਜਿਥੇ ਵੀ ਸੰਭਵ ਹੋ ਸਕੇ ਅਸੀਂ ਉਸ ਵਿਅਕਤੀ / ਸੰਗਠਨ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜਿਸਨੇ ਦਾਅਵਾ ਕੀਤਾ ਸੀ, ਜਿਸ ਨਾਲ ਅਸਲ ਬਿਆਨ ਦੀ ਸ਼ੁੱਧਤਾ ਦੀ ਪੁਸ਼ਟੀ ਕੀਤੀ ਜਾ ਸਕੇ.ਅਸੀਂ ਵਾਇਰਲ ਵੀਡੀਓ ਜਾਂ ਚਿੱਤਰ ਦੇ ਮੂਲ ਨੂੰ ਨਿਰਧਾਰਤ ਕਰਨ ਲਈ ਇੰਟਰਨੈਟ ਟੂਲਜ ਜਿਵੇਂ ਗੂਗਲ ਰਿਵਰਸ ਇਮੇਜ ਸਰਚ, ਰੇਵਏ,ਟਿਨਿਯੇ , ਬਿੰਗ, ਐਕਸਿਫ ਆਦਿ ਦੀ ਵਰਤੋਂ ਕਰਦੇ ਹਾਂ l ਤੱਥ ਜਾਂਚ ਸਿਰਫ ਕੀਤੇ ਦਾਅਵੇ ਤੱਕ ਸੀਮਿਤ ਨਹੀਂ ਹੈ, ਬਲਕਿ ਸਮੇਂ ਤਹਿਤ ਰੁਝਾਨ ਨੂੰ ਵੇਖਣ ਲਈ ਇਤਿਹਾਸਕ ਅੰਕੜਿਆਂ ਆਦਿ ਨੂੰ ਵੀ ਵੇਖਿਆ ਜਾਂਦਾ ਹੈ l
- ਗੁਣਵਤਾ ਜਾਂਚ
ਸਾਡਾ ਗੁਣਵੱਤਾ ਸਮੀਖਿਅਕ ਤਫ਼ਤੀਸ਼ ਅਧੀਨ ਕਹਾਣੀ ਦੀ ਸਮੀਖਿਆ ਕਰਦਾ ਹੈ ਅਤੇ ਇਹ ਸੁਨਿਸ਼ਚਿਤ ਕਰਦਾ ਹੈ ਕਿ ਤੱਥ ਜਾਂਚਕਰਤਾ ਦੁਆਰਾ ਸਾਰੀ ਪ੍ਰੀਕਿਰਿਆ ਦੀ ਪਾਲਣਾ ਕੀਤੀ ਗਈ ਹੈ l ਗੁਣਵੱਤਾ ਦੀ ਜਾਂਚ ਹੋਣ ਤੋਂ ਬਾਅਦ ਹੀ ਕਹਾਣੀ ਸਾਡੀ ਵੈਬਸਾਈਟ ‘ਤੇ ਪ੍ਰਕਾਸ਼ਤ ਕਰਨ ਲਈ ਜਾਂਦੀ ਹੈl
- ਪਬਲਿਸ਼ਿੰਗ / ਫੈਸਲਾ
ਇਸ ਉਪਰੰਤ ਜਾਂਚ ਕੀਤੀ ਗਈ ਕਹਾਣੀ ਸਾਡੀ ਵੈਬਸਾਈਟ ਤੇ ਪ੍ਰਕਾਸ਼ਤ ਕੀਤੀ ਜਾਂਦੀ ਹੈ ਜੋ ਕਿ ਤੱਥ ਜਾਂਚ ਪ੍ਰਕਿਰਿਆ ਦੌਰਾਨ ਨਿਕਲੇ ਨਤੀਜਿਆਂ ਬਾਰੇ ਵੇਰਵੇ ਵਿਚ ਦੱਸਦੀ ਹੈl
- ਸੁਧਾਰ
ਪਾਠਕਾਂ ਨੂੰ ਕਿਸੇ ਵੀ ਪ੍ਰਕਾਰ ਦੇ ਸੁਧਾਰ ਕਰਨ ਸੰਬੰਧੀ ਟਿੱਪਣੀ ਕਰਨ ਜਾਂ ਲਿਖਣ ਲਈ ਉਤਸ਼ਾਹਤ ਕੀਤਾ ਜਾਂਦਾ ਹੈ l ਇਸ ਤਰ੍ਹਾਂ ਦੇ ਸਾਰੇ ਸੁਝਾਵਾਂ ਨੂੰ ਬਹੁਤ ਗੰਭੀਰਤਾ ਨਾਲ ਲਿਆ ਜਾਂਦਾ ਹੈ ਅਤੇ ਸਹੀ ਬਣਦੇ ਸੁਧਾਰ ਵੀ ਕੀਤੇ ਜਾਂਦੇ ਹਨl