Authors
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.
ਕਲੇਮ –
ਵੇਰੀਫਿਕੇਸ਼ਨ –
ਸੋਸ਼ਲ ਮੀਡਿਆ ਦੇ ਵੱਖ – ਵੱਖ ਪਲੇਟਫਾਰਮਾਂ ‘ਤੇ ਇਕ ਦਾਅਵਾ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ।ਫੇਸਬੁੱਕ ਉੱਤੇ ਕਾਫ਼ੀ ਯੂਜਰਜ਼ ਦੇ ਵਲੋਂ ਇਕ ਵੀਡੀਓ ਸ਼ੇਅਰ ਕੀਤਾ ਗਿਆ ਹੈ ਜਿਸ ਵਿੱਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਚੋਣਾਂ ਜਿੱਤਣ ਤੋਂ ਬਾਅਦ ਗੁਰੂ ਘਰ (ਗੁਰੂਦਵਾਰਾ ਸਾਹਿਬ ) ਵਿਖੇ ਨਤਮਸਤਕ ਹੋਏ। ਫੇਸਬੁੱਕ ਤੇ ‘ਵੀਰਜੀਤ ਸਿੰਘ ਗਿੱ ਸੁੱਖਾ ‘ ਦੇ ਨਾਮ ਤੋਂ ਇੱਕ ਪੇਜ਼ ਨੇ ਇਸ ਵੀਡੀਓ ਨੂੰ ਅਪਲੋਡ ਕੀਤਾ ਹੋਇਆ ਹੈ ਜਿਸ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੇ ਸਾਥੀਆਂ ਦੇ ਨਾਲ ਕੈਨੇਡਾ ਦੇ ਇਕ ਗੁਰੂਦਵਾਰਾ ਸਾਹਿਬ ਵਿਖੇ ਨਤਮਸਤਕ ਹੁੰਦੇ ਦਿਖਾਈ ਦੇ ਰਹੇ ਹਨ। ਵੀਡੀਓ ਦੇ ਵਿੱਚ ਇਕ ਵਿਦੇਸ਼ੀ ਪੰਜਾਬੀ ਮੀਡਿਆ ਏਜੇਂਸੀ ਦਾ ਲੋਗੋ ਵੀ ਦਿਖਾਈ ਦੇ ਰਿਹਾ ਹੈ।
ਆਪਣੀ ਜਾਂਚ ਨੂੰ ਜਾਰੀ ਰੱਖਦਿਆਂ ਅਸੀਂ ‘ਗੂਗਲ ਕੀ ਵਰਡਸ ਸਰਚ’ ਦੀ ਮਦਦ ਨਾਲ ਇਸ ਵੀਡੀਓ ਨੂੰ ਖੰਗਾਲਿਆ ਤਾਂ ਸਾਨੂੰ ਜਸਟਿਨ ਟਰੂਡੋ ਦੇ ਵਲੋਂ ਗੁਰੂਦਵਾਰਾ ਸਾਹਿਬ ਵਿੱਚ ਨਤਮਸਤਕ ਹੋਣ ਨੂੰ ਲੈਕੇ ਕਈ ਲੇਖ ਮਿਲੇ ਪਰ ਸਰਚ ਦੇ ਵਿੱਚ ਕਿਤੇ ਵੀ ਟਰੂਡੋ ਦੇ ਹਾਲ ਵਿੱਚ ਹੀ ਇਲੈਕਸ਼ਨ ਜਿੱਤਣ ਤੋਂ ਬਾਅਦ ਗੁਰੂਦਵਾਰਾ ਸਾਹਿਬ ਵਿਖੇ ਨਤਮਸਤਕ ਹੋਣ ਦੀ ਖ਼ਬਰ ਨਹੀਂ ਸੀ।
Great to be at Vaisakhi on the Hill today! I’m proud to celebrate the remarkable contributions of Sikh Canadians. pic.twitter.com/6nzXkvaOMl
— Justin Trudeau (@JustinTrudeau) April 11, 2016
ਇਸ ਦਾਅਵੇ ਦੀ ਪੁਸ਼ਟੀ ਕਰਦਿਆਂ ਸਾਨੂੰ ਫੇਸਬੁੱਕ ਤੇ ਪੰਜਾਬੀ ਮੀਡਿਆ ਏਜੇਂਸੀ ਦਾ ਇਕ ਵੀਡੀਓ ਮਿਲਿਆ ਜਿਸ ਦੇ ਕੈਪਸ਼ਨ ਵਿਚ ਲਿਖਿਆ ਹੋਇਆ ਸੀ “Prime Minister Trudeau and politicians from all levels of govt. were in attendance for Vaisakhi celebrations in Vancouver”। ਇਸ ਵੀਡੀਓ ਨੂੰ 14 ਅਪ੍ਰੈਲ , 2019 ਨੂੰ ਅਪਲੋਡ ਕੀਤਾ ਗਿਆ ਸੀ। ਕੈਪਸ਼ਨ ਵਿਚ ਲਿਖਿਆ ਹੋਇਆ ਸੀ ਕਿ ” ਬੀਤੇ ਵੀਕਐਂਡ ਤੇ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵਲੋਂ ਆਪਣਾ ਸਲਾਨਾ ਵਿਸਾਖੀ ਨਗਰ ਕੀਰਤਨ ਆਯੋਜਤ ਕੀਤਾ ਗਿਆ ਸੀ। ਮੀਂਹ ਕਣੀ ਵਾਲੇ ਮੌਸਮ ਦੇ ਬਾਵਜੂਦ ਵੀ ਜਿੱਥੇ ਵੱਡੀ ਗਿਣਤੀ ਲੋਕਾਂ ਨੇ ਸ਼ਿਰਕਤ ਕੀਤੀ, ਉਥੇ ਇਸ ਸਮੇਂ ਤਿੰਨੇ ਪੱਧਰ ਦੀਆਂ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਸਮੇਤ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ ਇਸ ਪਰੋਗਰਾਮ ਵਿੱਚ ਉਚੇਚੇ ਤੌਰ ਤੇ ਪਹੁੰਚੇ “।
ਸਾਡੀ ਟੀਮ ਦੀ ਜਾਂਚ ਦੇ ਵਿੱਚ ਇਹ ਸਾਬਿਤ ਹੋਇਆ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਚੋਣਾਂ ਦੇ ਵਿਚ ਜਿੱਤਣ ਤੋਂ ਬਾਅਦ ਗੁਰੂਦਵਾਰਾ ਸਾਹਿਬ ਵਿਖੇ ਨਤਮਸਤਕ ਨਹੀਂ ਹੋਏ ਸਗੋਂ ਇਕ ਪੁਰਾਣੇ ਵੀਡੀਓ ਨੂੰ ਹੀ ਸੋਸ਼ਲ ਮੀਡਿਆ ‘ਤੇ ਵਾਇਰਲ ਕੀਤਾ ਜਾ ਰਿਹਾ ਹੈ। ਸਾਡੀ ਜਾਂਚ ਦੇ ਵਿੱਚ ਇਹ ਦਾਅਵਾ ਗ਼ਲਤ ( ਫੇਕ) ਨਿਕਲਿਆ।
ਟੂਲਜ਼ ਵਰਤੇ –
* ਗੂਗਲ ਕੀ ਵਰਡਸ ਸਰਚ
*ਫੇਸਬੁੱਕ ਸਰਚ
*ਯੂ ਟਿਊਬ ਸਰਚ
ਰਿਜ਼ਲਟ – ਗ਼ਲਤ ਦਾਅਵਾ
Authors
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.