ਸ਼ੁੱਕਰਵਾਰ, ਨਵੰਬਰ 22, 2024
ਸ਼ੁੱਕਰਵਾਰ, ਨਵੰਬਰ 22, 2024

HomeUncategorized @paਕੀ ਤਸਵੀਰ ਵਿੱਚ ਨਮਾਜ਼ ਅਦਾ ਕਰ ਰਹੇ ਪਾਕਿਸਤਾਨ ਕ੍ਰਿਕਟਰ ਦਾਨਿਸ਼ ਕਨੇਰੀਆ ਤੇ...

ਕੀ ਤਸਵੀਰ ਵਿੱਚ ਨਮਾਜ਼ ਅਦਾ ਕਰ ਰਹੇ ਪਾਕਿਸਤਾਨ ਕ੍ਰਿਕਟਰ ਦਾਨਿਸ਼ ਕਨੇਰੀਆ ਤੇ ਯੂਸਫ ਯੋਹਾਨਾ ਹਨ? 

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਕਲੇਮ :
 
ਦਾਨਿਸ਼ ਕਨੇਰੀਆ ਜੋ ਹਿੰਦੂ ਹਨ ਅਤੇ ਯੂਸਫ ਯੋਹਾਣਾ ਜੋ ਈਸਾਈ ਹਨ ਉਹਨਾਂ ਨੂੰ ਇੰਜ਼ਮਾਮ- ਉਲ -ਹਕ਼ ਦੀ ਕਪਤਾਨੀ  ਹੇਠ ਨਮਾਜ਼ ਅਦਾ ਕਰਨ ਲਈ ਕਿਹਾ ਗਿਆ।  
 
 
 
 
 
ਵੇਰੀਫੀਕੇਸ਼ਨ : 
 
 
ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਇਬ ਅਖ਼ਤਰ ਨੇ ਇਕ ਚੈਟ ਸ਼ੋਅ ਦੇ ਦੌਰਾਨ ਕਿਹਾ ਕਿ ਪਾਕਿਸਤਾਨੀ ਸਪਿਨਰ ਦਾਨਿਸ਼ ਕਨੇਰੀਆ ਦੇ ਨਾਲ ਚੰਗਾ ਵਤੀਰਾ ਨਹੀਂ ਕੀਤਾ ਜਾਂਦਾ ਸੀ। ਉਹਨਾਂ ਨੇ ਕਿਹਾ ਕਿ ਦਾਨਿਸ਼ ਕਨੇਰੀਆ ਦੇ ਨਾਲ ਡਰੈਸਿੰਗ ਰੂਮ ਚ ਚੰਗਾ ਵਤੀਰਾ ਨਹੀਂ ਕੀਤਾ ਜਾਂਦਾ ਸੀ। ਗੌਰਤਲਬ ਹੈ ਕਿ ਆਪਣੇ ਮਾਮਾ ਅਨਿਲ ਦਲਪਤ ਤੋਂ ਬਾਅਦ ਪਾਕਿਸਤਾਨ ਲਈ ਖੇਡਣ ਵਾਲੇ ਦਾਨਿਸ਼ ਕਨੇਰੀਆ ਦੂਜੇ ਹਿੰਦੂ ਖਿਡਾਰੀ ਸਨ। 
 
ਇਸ  ਮਾਮਲੇ ਤੇ ਦਾਨਿਸ਼ ਕਨੇਰੀਆ ਨੇ ਖ਼ੁਦ ਸ਼ੋਇਬ ਅਖਤਰ ਦੇ ਇਸ ਦਾਅਵੇ ਦੀ ਪੁਸ਼ਟੀ ਕੀਤੀ ਹੈ। ਪਾਕਿਸਤਾਨ ਦੇ ਸਾਬਕਾ ਸਪਿਨਰ ਦਾਨਿਸ਼ ਕਨੇਰੀਆ ਨੇ ਟਵਿੱਟਰ ਤੇ ਲਿਖਿਆ , “ਸ਼ੋਇਬ ਭਾਈ ਨੇ ਸੱਚ ਕਿਹਾ ਹੈ,  ਮੈਂ ਉਨ੍ਹਾਂ ਖਿਡਾਰੀਆਂ ਦੇ ਨਾਂਆ ਉਜਾਗਰ ਨਹੀਂ ਕਰਾਂਗਾ, ਜਿਹੜੇ ਮੈਨੂੰ ਪਸੰਦ ਨਹੀਂ ਕਰਦੇ ਸਨ। ਹੁਣ ਤੱਕ ਮੇਰੇ ਚ ਹਿੰਮਤ ਨਹੀਂ ਸੀ, ਪਰ ਹੁਣ ਮੈਂ ਬੋਲਾਂਗਾ।
 
 
 
 
 
 
ਇਸ ਮਾਮਲੇ ਨੂੰ ਅਤੇ CAA ‘ਤੇ NRC ਲੈ ਕੇ ਸੋਸ਼ਲ ਮੀਡਿਆ ਤੇ ਕਾਫੀ ਦਾਅਵੇ ਵਾਇਰਲ ਹੋ ਰਹੇ ਹਨ। ਬੀਜੇਪੀ ਮਹਿਲਾ ਮੋਰਚਾ ਦੀ ਮੈਂਬਰ ਪ੍ਰੀਤਿ ਗਾਂਧੀ ਨੇ ਇੱਕ ਟਵੀਟ ਸ਼ੇਅਰ ਕੀਤਾ। ਟਵੀਟ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ  ਦਾਨਿਸ਼ ਕਨੇਰੀਆ ਜੋ ਹਿੰਦੂ ਹਨ ਅਤੇ ਯੂਸਫ ਯੋਹਾਣਾ ਜੋ ਈਸਾਈ ਹਨ ਉਹਨਾਂ ਨੂੰ ਇੰਜ਼ਮਾਮ- ਉਲ -ਹਕ਼ ਦੀ ਕਪਤਾਨੀ  ਹੇਠ ਨਮਾਜ਼ ਅਦਾ ਕਰਨ ਲਈ ਕਿਹਾ ਗਿਆ।  
 
 
 
 
 
ਅਸੀਂ ਪਾਇਆ ਕਿ ਸੋਸ਼ਲ ਮੀਡਿਆ ਦੇ ਵੱਖ – ਵੱਖ ਪਲੇਟਫਾਰਮਾਂ ਤੇ ਵੀਡੀਓ ਨੂੰ ਵੱਖ – ਵੱਖ ਦਾਅਵੇ ਦੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ। 
 
 
 
 
 
 
 
 
 
 
ਅਸੀਂ ਇਸ ਦਾਅਵੇ ਦੀ ਗੰਭੀਰਤਾ ਦੇ ਨਾਲ ਜਾਂਚ ਸ਼ੁਰੂ ਕੀਤੀ। ਗੂਗਲ ਤੇ ਕੁਝ ਕੀ ਵਰਡਸ ਦੀ ਮਦਦ ਨਾਲ ਅਸੀਂ ਤਸਵੀਰ ਨੂੰ ਖੰਗਾਲਿਆ।  ਸਰਚ ਦੇ ਦੌਰਾਨ ਸਾਨੂੰ ਪਾਕਿਸਤਾਨ ਦੇ ਖੇਡ ਪੱਤਰਕਾਰ ਅਤੇ ESPN- Cric info ਦੇ ਸੰਵਾਦਾਤਾ ਉਮਰ ਫ਼ਾਰੂਕ ਕਾਲਸੋਨ ਦਾ ਟਵੀਟ ਮਿਲਿਆ। ਉਮਰ ਫ਼ਾਰੂਕ ਕਾਲਸੋਨ ਨੇ ਲਿਖਿਆ ਕਿ ਤਸਵੀਰ ਦੇ ਵਿੱਚ ਦਾਨਿਸ਼ ਕਨੇਰੀਆ ਨਹੀਂ ਹਨ ਜਦਕਿ ਮੁਹੰਮਦ ਯੂਸਫ ( ਯੂਸਫ ਯੋਹਾਨਾ ) ਜ਼ਰੂਰ ਤਸਵੀਰ ਵਿੱਚ ਨਜ਼ਰ ਆ ਰਹੇ ਹਨ। ਉਮਰ ਫ਼ਾਰੂਕ ਕਾਲਸੋਨ ਨੇ ਲਿਖਿਆ ਕਿ ਤਸਵੀਰ ਦੇ ਵਿੱਚ ਅਬਦੁਲ ਰੌਫ (ਪਾਕਿਸਤਾਨ ਟੀਮ ਦੇ ਫਿਜ਼ੀਓਥੈਰੇਪਿਸਟ),ਇੰਜ਼ਮਾਮ – ਉਲ – ਹੱਕ , ਮੁਹੰਮਦ ਯੂਸਫ , ਕਾਮਰਾਨ ਅਕਮਲ ਅਤੇ ਉਮਰ ਗੁਲ ਹਨ।  
 
 
 
 
 
 
ਅਸੀਂ ਇਸ ਤਸਵੀਰ ਨੂੰ ਗੂਗਲ ਰਿਵਰਸ ਇਮੇਜ਼ ਸਰਚ ਦੀ ਮਦਦ ਨਾਲ ਖੰਗਾਲਣ ਦੀ ਕੋਸ਼ਿਸ਼ ਕੀਤੀ।  ਸਰਚ ਦੇ ਦੌਰਾਨ ਸਾਨੂੰ ਅਸੀਂ ਪਾਇਆ ਕਿ ਇਹ ਤਸਵੀਰ ਅਗਸਤ 27, 2006 ਦੀ ਹੈ ਜਦੋ ਬ੍ਰਿਸ੍ਟਲ ਕ੍ਰਿਕਟ ਗ੍ਰਾਉੰਡ ਤੇ ਨੇਟ ਪ੍ਰੈਕਟਿਸ ਸੈਸ਼ਨ ਤੋਂ ਪਹਿਲਾਂ ਪਾਕਿਸਤਾਨ ਦੀ ਟੀਮ ਨੇ ਨਮਾਜ਼ ਅਦਾ ਕੀਤੀ ਸੀ।   
 
 
 
 
 
 
 
 
ਸਾਨੂੰ ਕ੍ਰਿਕਟ ਵੈਬਸਾਈਟ “ESPN Cric Info” ਦੀ ਵੈਬਸਾਈਟ ਤੇ ਬ੍ਰਿਸ੍ਟਲ ਕ੍ਰਿਕਟ ਗ੍ਪਾਗਰਾਊਂਡ ਤੇ ਪਾਕਿਤਸਾਨ ਦੇ ਇੰਗਲੈਂਡ ਵਿਚਾਲੇ ਖੇਡੇ ਗਏ ਟੀ -20 ਮੈਚ ਦੀ ਟੀਮ ਸੂਚੀ ਮਿਲੀ। ਸੂਚੀ ਦੇ ਮੁਤਾਬਕ ਦਾਨਿਸ਼ ਕਨੇਰੀਆ ਟੀਮ ਦਾ ਹਿੱਸਾ ਨਹੀਂ ਸਨ। 
 
 
 

Full Scorecard of England vs Pakistan Only T20I 2006 – Score Report | ESPNcricinfo.com

Mohammad Asif bowls the 1st maiden in a 2020 international, the 6th over, his 3rd.

 
 
 
ਅਸੀਂ ਤਸਵੀਰ ਵਿੱਚ ਪਾਕਿਸਤਾਨੀ ਕ੍ਰਿਕਟਰ ਮੁਹੰਮਦ ਯੂਸਫ ਨੂੰ ਲੈਕੇ ਕੀਤੇ ਗਏ ਦਾਅਵੇ ਦੀ ਜਾਂਚ ਕੀਤੀ। ਜਾਂਚ ਦੇ ਦੌਰਾਨ ਸਾਨੂੰ ਨਾਮੀ ਵੈਬਸਾਈਟ “ESPN Cric Info” ਦਾ ਲੇਖ ਮਿਲਿਆ। ਲੇਖ ਦੇ ਮੁਤਾਬਕ ਯੂਸਫ ਯੋਹਾਨਾ ( ਮੁਹੰਮਦ ਯੂਸਫ) ਨੇ ਸਾਲ 2005 ਵਿੱਚ ਈਸਾਈ ਧਰਮ ਨੂੰ ਛੱਡ ਕੇ ਇਸਲਾਮ ਧਰਮ ਕਬੂਲ ਕਰ ਲਿਆ ਸੀ। ਜਾਂਚ ਦੇ ਦੌਰਾਨ ਅਸੀਂ ਪਾਇਆ ਕਿ ਯੂਸਫ ਯੋਹਾਨਾ ਨੇ ਵਾਇਰਲ ਹੋ ਰਹੀ ਤਸਵੀਰ ਤੋਂ ਇੱਕ ਸਾਲ ਪਹਿਲਾਂ ਆਪਣਾ ਧਰਮ ਬਦਲ ਲਿਆ ਸੀ। 
 
 
 

Youhana converts to Islam

Yousuf Youhana will be known henceforth as Mohammad Yousuf, after it was revealed that he had converted from Christianity to Islam. Yousuf, who was the only Christian in the Pakistan team, revealed he had taken the step after attending preaching sessions from a leading religious group.

ਸਾਡੀ ਜਾਂਚ ਦੇ ਵਿੱਚ ਸਾਬਿਤ ਹੋਇਆ ਕਿ ਤਸਵੀਰ ਦੇ ਵਿੱਚ ਕੀਤਾ ਗਿਆ ਦਾਅਵਾ ਗ਼ਲਤ ਅਤੇ ਗੁੰਮਰਾਹਕਰਨ ਹੈ।  ਤਸਵੀਰ ਦੇ ਵਿੱਚ ਪਾਕਿਸਤਾਨੀ ਸਪਿਨਰ ਦਾਨਿਸ਼ ਕਨੇਰੀਆ ਨਹੀਂ ਸਗੋਂ ਪਾਕਿਸਤਾਨ ਟੀਮ ਦੇ ਫਿਜ਼ੀਓਥੈਰੇਪਿਸਟ ਅਬਦੁਲ ਰੋਫ ਹਨ ਜਦਕਿ ਤਸਵੀਰ ਦੇ ਵਿੱਚ ਪਾਕਿਸਤਾਨ ਦੇ ਸਾਬਕਾ ਬੱਲੇਬਾਜ਼ ਯੂਸਫ ਯੋਹਾਨਾ ( ਮੁਹੰਮਦ ਯੂਸਫ ) ਨੂੰ ਲੈ ਕੇ ਕੀਤਾ ਗਿਆ ਦਾਅਵਾ ਵੀ ਗ਼ਲਤ ਹੈ। ਯੂਸਫ ਯੋਹਾਨਾ ਨੇ ਵਾਇਰਲ ਹੋ ਰਹੀ ਤਸਵੀਰ ਤੋਂ ਇੱਕ ਸਾਲ ਪਹਿਲਾਂ ਜਾਨੀ 2005 ਵਿੱਚ ਆਪਣਾ ਧਰਮ ਬਦਲ ਲਿਆ ਸੀ ਜਦਕਿ ਇਹ ਤਸਵੀਰ 27 ਅਗਸਤ , 2006 ਦੀ ਹੈ। 

ਟੂਲਜ਼ ਵਰਤੇ:

*ਗੂਗਲ ਸਰਚ

*ਗੂਗਲ ਰਿਵਰਸ ਇਮੇਜ਼ ਸਰਚ

ਰਿਜ਼ਲਟ – ਗੁੰਮਰਾਹਕਰਨ ਦਾਅਵਾ

(ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ)

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Most Popular