Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.
ਕਲੇਮ :
BJP ਵਿਧਾਇਕ ਅਨਿਲ ਉਪਾਧਿਆਇ ਦੀ ਇਸ ਹਰਕਤ ਤੇ ਮੋਦੀ ਜੀ।ਮਹਿਲਾਵਾਂ ਨਾਲ ਗ਼ਲਤ ਕਰਨ ਤੇ ਹੋਈ ਕੁਟਾਈ।
ਵੇਰੀਫੀਕੇਸ਼ਨ :
ਵਿਧਾਇਕ ਅਨਿਲ ਉਪਾਧਿਆਇ ਸੋਸ਼ਲ ਮੀਡਿਆ ਤੇ ਉਹ ਨਾਮ ਹੈ ਜਿਸਨੂੰ ਵੱਖ ਵੱਖ ਸਮੇਂ ਉੱਤੇ ਵੱਖ ਵੱਖ ਸਿਆਸੀ ਪਾਰਟੀਆਂ ਦੇ ਨਾਲ ਜੋੜਕੇ ਸੋਸ਼ਲ ਮੀਡਿਆ ਤੇ ਵਾਇਰਲ ਕੀਤਾ ਜਾਂਦਾ ਰਿਹਾ ਹੈ। ਦਰਅਸਲ , ਅਨਿਲ ਉਪਾਧਿਆਇ ਇਕ ਕਾਲਪਨਿਕ ਪਾਤਰ ਹੈ ਤੇ ਅੱਜ ਕਲ ਸੋਸ਼ਲ ਮੀਡਿਆ ਤੇ ਅਨਿਲ ਉਪਾਧਿਆਇ ਨੂੰ ਵੱਖ ਵੱਖ ਘਟਨਾਵਾਂ ਨਾਲ ਜੋੜਕੇ ਪੇਸ਼ ਕੀਤਾ ਜਾ ਰਿਹਾ ਹੈ।
ਸੋਸ਼ਲ ਮੀਡਿਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਕੁਝ ਔਰਤਾਂ ਇੱਕ ਵਿਅਕਤੀ ਨੂੰ ਕੁੱਟਦੇ ਹੋਏ ਨਜ਼ਰ ਆ ਰਹੀਆਂ ਹਨ। ਇਸ ਵਾਇਰਲ ਵੀਡੀਓ ਦੇ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਵਿਅਕਤੀ ਬੀਜੇਪੀ ਵਿਧਾਇਕ ਅਨਿਲ ਉਪਾਧਿਆਇ ਹੈ।
ਅਸੀਂ ਪਾਇਆ ਕਿ ਸੋਸ਼ਲ ਮੀਡਿਆ ਤੇ ਇਸ ਦਾਅਵੇ ਦੇ ਨਾਲ ਵੱਖ ਵੱਖ ਵੀਡੀਓ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ।
ਅਸੀਂ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਜਾਂਚ ਸ਼ੁਰੂ ਕੀਤੀ। ਕੁਝ ਟੂਲਜ਼ ਦੀ ਮਦਦ ਨਾਲ ਅਸੀਂ ਇਸ ਵੀਡੀਓ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ।ਰਿਵਰਸ ਇਮੇਜ਼ ਸਰਚ ਦੇ ਦੌਰਾਨ ਸਾਨੂੰ ਕਾਫੀ ਰਿਜ਼ਲਟ ਮਿਲੇ।
ਸਰਚ ਦੌਰਾਨ ਸਾਨੂੰ ਮੀਡਿਆ ਏਜੇਂਸੀ ਦੈਨਿਕ ਭਾਸਕਰ ਦਾ ਲੇਖ ਮਿਲਿਆ। ਲੇਖ ਦੇ ਵਿੱਚ ਸਾਨੂੰ ਵਾਇਰਲ ਹੋ ਰਹੀ ਵੀਡੀਓ ਮਿਲੀ। ਲੇਖ ਦੇ ਮੁਤਾਬਕ ਇਹ ਘਟਨਾ ਉੱਤਰ ਪ੍ਰਦੇਸ਼ ਦੇ ਜੌਨਪੁਰ ਜ਼ਿਲੇ ਦੀ ਹੈ ਜਿਥੇ ਇਕ ਪ੍ਰਾਇਮਰੀ ਸਕੂਲ ਦੇ ਅਧਿਆਪਕ ਦੁਆਰਾ ਵਿਦਿਆਰਥੀਆਂ ਨਾਲ ਛੇੜਛਾੜ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਜਾਣਕਾਰੀ ਮੁਤਾਬਕ , ਸਕੂਲ ਦੇ ਦੋ ਵਿਦਿਆਰਥੀਆਂ ਨੇ ਛੇੜਛਾੜ ਦੀ ਸ਼ਿਕਾਇਤ ਕੀਤੀ ਸੀ ਜਿਸ ਉੱਤੇ ਲੋਕ ਭੜਕ ਗਏ ਤੇ ਉਹਨਾਂ ਨੇ ਸਕੂਲ ਪਹੁੰਚ ਕੇ ਅਧਿਆਪਕ ਨੂੰ ਬੰਧਕ ਬਣਾ ਲਿਆ ਅਤੇ ਉਸ ਨਾਲ ਕੁੱਟਮਾਰ ਕੀਤੀ। ਸੂਚਨਾ ਮਿਲਣ ‘ਤੇ ਪਹੁੰਚੀ ਪੁਲਿਸ ਨੇ ਅਧਿਆਪਕ ਨੂੰ ਗ੍ਰਿਫਤਾਰ ਕਰ ਲਿਆ। ਇਸ ਦੇ ਨਾਲ ਹੀ ਦੋਸ਼ੀ ਅਧਿਆਪਕ ਨੂੰ ਮੁਅੱਤਲ ਵੀ ਕਰ ਦਿੱਤਾ ਗਿਆ। ਵਿਅਕਤੀ ਦੀ ਪਹਿਚਾਣ ਸ਼ੈਲੰਦਰ ਦੁਬੇ ਦੇ ਰੂਪ ਵਿਚ ਹੋਈ।
जौनपुर के पवांरा थाना इलाके के एक विद्यालय का मामला पुलिस ने आरोपी शिक्षक को किया गिरफ्तार, बीएसए ने भी की कार्रवाई | UP Teacher Beaten; Jaunpur Women Beat Primary School Teacher For Molest Her Daughter, BSA suspended teacher: छात्राओं ने घर वालों को बताई अपने शिक्षक की करतूत; महिलाओं ने बंधक बनाकर पीटा, आरोपी निलंबित
[removed][removed]
ਸਰਚ ਦੌਰਾਨ ਸਾਨੂੰ ਜੌਨਪੁਰ ਪੁਲਿਸ ਦੇ ਅਧਿਕਾਰਤ ਟਵਿੱਟਰ ਅਕਾਊਂਟ ‘ਤੇ ਇਸ ਸਬੰਧ ਵਿਚ ਇਕ ਸਪੱਸ਼ਟੀਕਰਨ ਵੀ ਪ੍ਰਾਪਤ ਹੋਇਆ , ਜਿਸ ਵਿਚ ਐਸਐਸਪੀ ਜੌਨਪੁਰ (ਦਿਹਾਤੀ) ਸੰਜੇ ਰਾਏ ਨੇ ਕਿਹਾ ਕਿ “ਸਾਨੂੰ ਜਾਣਕਾਰੀ ਮਿਲੀ ਸੀ ਕਿ ਇਕ ਐਲੀਮੈਂਟਰੀ ਸਕੂਲ ਦੀ ਇਕ ਸਹਾਇਕ ਅਧਿਆਪਕ ਨੇ ਕੁੜੀਆਂ ਨਾਲ ਛੇੜਛਾੜ ਕੀਤੀ ਹੈ । ਇਸ ਘਟਨਾ ਦਾ ਓਦੋਂ ਪਤਾ ਚੱਲਿਆ ਜਦੋ ਲੜਕੀਆਂ ਦੇ ਪਿਤਾ ਨੇ ਸ਼ਿਕਾਇਤ ਦਰਜ ਕਰਵਾਈ। ਅਸੀਂ ਹੋਰ ਜਾਣਕਾਰੀ ਇਕੱਠੀ ਕਰ ਰਹੇ ਹਾਂ ਅਤੇ ਅਸੀਂ ਅਧਿਆਪਕ ਨੂੰ ਹਿਰਾਸਤ ਵਿੱਚ ਲੈ ਲਿਆ ਹੈ।
Newschecker ਟੀਮ ਦੀ ਜਾਂਚ ਵਿਚ ਸਾਬਿਤ ਹੁੰਦਾ ਹੈ ਕਿ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਵੀਡੀਓ ਵਿੱਚ ਬੀਜੇਪੀ ਵਿਧਾਇਕ ਅਨਿਲ ਉਪਾਧਿਆਇ ਨਹੀਂ ਹਨ। ਦਰਅਸਲ , ਅਨਿਲ ਉਪਾਧਿਆਇ ਇਕ ਕਾਲਪਨਿਕ ਪਾਤਰ ਹੈ ਤੇ ਸਮੇਂ ਸਮੇਂ ਉੱਤੇ ਇਸ ਨਾਮ ਨੂੰ ਵੱਖ ਵੱਖ ਸਿਆਸੀ ਪਾਰਟੀਆਂ ਦੇ ਨਾਲ ਜੋੜਕੇ ਸੋਸ਼ਲ ਮੀਡਿਆ ਤੇ ਵਾਇਰਲ ਕੀਤਾ ਜਾਂਦਾ ਰਿਹਾ ਹੈ।ਇਹ ਵੀਡੀਓ ਉੱਤਰ ਪ੍ਰਦੇਸ਼ ਦੇ ਜੌਨਪੁਰ ਜ਼ਿਲੇ ਦੀ ਹੈ ਜਿਥੇ ਇਕ ਪ੍ਰਾਇਮਰੀ ਸਕੂਲ ਦੇ ਅਧਿਆਪਕ ਦੁਆਰਾ ਵਿਦਿਆਰਥੀਆਂ ਨਾਲ ਛੇੜਛਾੜ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ।
ਟੂਲਜ਼ ਵਰਤੇ:
*ਗੂਗਲ ਸਰਚ
*ਗੂਗਲ ਰਿਵਰਸ ਇਮੇਜ਼ ਸਰਚ
ਰਿਜ਼ਲਟ – ਗੁੰਮਰਾਹਕਰਨ ਦਾਅਵਾ
(ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ)
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.