Authors
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.
ਕਲੇਮ:
ਦਾਅਵਾ ਕੀਤਾ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਤਸਵੀਰ ਵਿਚ ਦਿਖਾਈ ਦੇ ਰਿਹਾ ਵਿਅਕਤੀ ਬੀਜੇਪੀ ਨੇਤਾ ਤਜਿੰਦਰ ਪਾਲ ਸਿੰਘ ਬੱਗਾ ਹੈ।
ਵੇਰੀਫਿਕੇਸ਼ਨ:
ਗਲਵਾਨ ਵੈਲੀ ਵਿਖੇ ਭਾਰਤ ਤੇ ਚੀਨ ਦਰਮਿਆਨ ਹੋਈ ਹਿੰਸਕ ਝੜਪ ਦੇ ਵਿੱਚ ਭਾਰਤ ਦੇ ਹੋਵੇਗਾ 20 ਸੈਨਿਕ ਸ਼ਹੀਦ ਹੋਏ ਸਨ ਜਦਕਿ ਕਈ ਸੈਨਿਕ ਗੰਭੀਰ ਰੂਪ ਦੇ ਨਾਲ ਜ਼ਖ਼ਮੀ ਹੋ ਗਏ ਸਨ।ਇਸ ਦੌਰਾਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੇਹ ਦੇ ਇੱਕ ਹਸਪਤਾਲ ਦਾ ਦੌਰਾ ਕੀਤਾ ਜਿੱਥੇ ਜ਼ਖਮੀ ਸੈਨਿਕਾਂ ਦਾ ਇਲਾਜ ਕੀਤਾ ਜਾ ਰਿਹਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਸਪਤਾਲ ਵਿੱਚ ਭਰਤੀ ਜ਼ਖ਼ਮੀ ਸੈਨਿਕਾਂ ਦੇ ਨਾਲ ਮੁਲਾਕਾਤ ਤੋਂ ਬਾਅਦ ਸੋਸ਼ਲ ਮੀਡੀਆ ਤੇ ਵੱਖ ਵੱਖ ਤਰਾਂ ਦੇ ਦਾਅਵੇ ਵਾਇਰਲ ਹੋ ਰਹੇ ਹਨ। ਇਸ ਵਿੱਚ ਸੋਸ਼ਲ ਮੀਡੀਆ ਤੇ ਕਈ ਯੂਜ਼ਰ ਦਿੱਲੀ ਬੀਜੇਪੀ ਦੇ ਨੇਤਾ ਤਜਿੰਦਰਪਾਲ ਸਿੰਘ ਬੱਗਾ ਨੂੰ ਉਸੀ ਆਰਮੀ ਹਸਪਤਾਲ ਵਿੱਚ ਭਰਤੀ ਹੋਇਆ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਬਹਾਨੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਫਰਜ਼ੀ ਹਸਪਤਾਲ ਦਾ ਦੌਰਾ ਕੀਤਾ ਸੀ।
ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਤਸਵੀਰ ਨੂੰ ਸਾਂਝਾ ਕਰਦਿਆਂ ਹੋਇਆਂ ਲਿਖਿਆ , ‘ਆਖਿਰ ਲੋਕਾਂ ਨੂੰ ਮੂਰਖ ਕਦੋਂ ਤੱਕ ਬਣਾਉਣ ਦਾ ਕੰਮ ਚੱਲਦਾ ਰਹੇਗਾ’
ਅਸੀਂ ਪਾਇਆ ਕਿ ਟਵਿੱਟਰ ਤੇ ਕਾਂਗਰਸ ਨੇਤਾ ਅਰਚਨਾ ਡਾਲਮੀਆ ਨੇ ਵੀ ਇਸ ਤਸਵੀਰ ਨੂੰ ਸਾਂਝਾ ਕੀਤਾ।
ਫੈਕਟ ਚੈਕ:
ਸੋਸ਼ਲ ਮੀਡੀਆ ਤੇ ਨਰਿੰਦਰ ਮੋਦੀ ਦੀ ਤਸਵੀਰ ਦੇ ਨਾਲ ਦਾਅਵਾ ਕੀਤਾ ਗਿਆ ਹੈ ਕਿ ਉਨ੍ਹਾਂ ਨੇ ਲੇਹ ਦੇ ਹਸਪਤਾਲ ਵਿੱਚ ਜ਼ਖ਼ਮੀ ਸੈਨਿਕਾਂ ਦੇ ਨਾਲ ਮੁਲਾਕਾਤ ਦਾ ਨਾਟਕ ਕੀਤਾ। ਸੋਸ਼ਲ ਮੀਡੀਆ ਤੇ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਉਨ੍ਹਾਂ ਨੇ ਸੈਨਾ ਦੇ ਜਵਾਨਾਂ ਦੀ ਜਗ੍ਹਾ ਨਾਟਕੀ ਰੂਪ ਤੋਂ ਆਪਣੇ ਆਪਣੀ ਪਾਰਟੀ ਦੇ ਕਾਰਕੁਨਾਂ ਦੇ ਨਾਲ ਫਰਜ਼ੀ ਹਸਪਤਾਲ ਵਿੱਚ ਮੁਲਾਕਾਤ ਕੀਤੀ। ਵਾਇਰਲ ਦਾਅਵੇ ਦੀ ਪੜਤਾਲ ਦੇ ਲਈ ਅਸੀਂ ਸਭ ਤੋਂ ਪਹਿਲਾਂ ਗੂਗਲ ਰਿਵਰਸ ਇਮੇਜ ਦੀ ਮਦਦ ਦੇ ਨਾਲ ਖੋਜ ਸ਼ੁਰੂ ਕੀਤੀ। ਇਸ ਦੌਰਾਨ ਸਾਨੂੰ ਕਈ ਖਬਰਾਂ ਦੇ ਲਿੰਕ ਮਿਲੇ।
ਇਨ੍ਹਾਂ ਖਬਰਾਂ ਦੇ ਮੁਤਾਬਕ ਜ਼ਖਮੀ ਸੈਨਿਕਾਂ ਨੂੰ ਮਿਲਣ ਪਹੁੰਚੇ ਨਰਿੰਦਰ ਮੋਦੀ ਦੇ ਨਾਲ ਥਲ ਸੈਨਾ ਦੇ ਮੁਖੀ ਅਤੇ ਸੀਡੀਐਸ ਬਿਪਨ ਰਾਵਤ ਵੀ ਮੌਜੂਦ ਸਨ।
ਖੋਜ ਦੇ ਦੌਰਾਨ ਸਾਨੂੰ ਪ੍ਰਧਾਨ ਮੰਤਰੀ ਮੋਦੀ ਦੁਆਰਾ ਕੀਤਾ ਟਵੀਟ ਮਿਲਿਆ। ਤਸਵੀਰ ਦੇ ਵਿੱਚ ਉਨ੍ਹਾਂ ਦੇ ਨਾਲ ਸੈਨਾ ਦੇ ਕਈ ਜਵਾਨਾਂ ਨੂੰ ਵਰਦੀ ਦੇ ਵਿੱਚ ਦੇਖਿਆ ਜਾ ਸਕਦਾ ਹੈ। ਇਸ ਦੇ ਇਲਾਵਾ ਪ੍ਰਧਾਨ ਮੰਤਰੀ ਮੋਦੀ ਮਰੀਜ਼ਾਂ ਦੀ ਹੌਸਲਾ ਅਫਜਾਈ ਕਰਦੇ ਹੋਏ ਨਜ਼ਰ ਆ ਰਹੇ ਹਨ।
ਸੋਸ਼ਲ ਮੀਡੀਆ ਤੇ ਜਿਸ ਬੀਜੇਪੀ ਨੇਤਾ ਨੂੰ ਮਰੀਜ਼ ਦੇ ਰੂਪ ਵਿੱਚ ਦੱਸਿਆ ਜਾ ਰਿਹਾ ਹੈ ਉਹ ਤਸਵੀਰ ਵੀ ਪੀਐੱਮ ਨਰਿੰਦਰ ਮੋਦੀ ਦੁਆਰਾ ਟਵੀਟ ਕੀਤੀ ਗਈ ਵੀਡੀਓ ਕਲਿੱਪ ਦੇ ਵਿੱਚ ਮਿਲੀ।
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਤਸਵੀਰ ਵਿਚ ਦਿਖਾਈ ਦੇ ਰਹੇ ਸੈਨਿਕ ਅਤੇ ਬੀਜੇਪੀ ਨੇਤਾ ਤੇਜਿੰਦਰਪਾਲ ਸਿੰਘ ਬੱਗਾ ਦੀ ਤਸਵੀਰ ਦੇ ਵਿੱਚ ਕਾਫੀ ਅੰਤਰ ਪਾਇਆ।
ਵਾਇਰਲ ਹੋ ਰਹੀ ਤਸਵੀਰ ਨੂੰ ਲੈ ਕੇ ਇਕ ਹੋਰ ਫੈਕਟ ਚੈਕਿੰਗ ਏਜੰਸੀ ਨੇ ਬੀਜੇਪੀ ਨੇਤਾ ਤੇਜਿੰਦਰ ਪਾਲ ਸਿੰਘ ਬੱਗਾ ਦੇ ਨਾਲ ਗੱਲਬਾਤ ਕੀਤੀ ਜਿਸ ਵਿੱਚ ਤੇਜਿੰਦਰ ਬੱਗਾ ਨੇ ਕਿਹਾ ਕਿ ਤਸਵੀਰ ਵਿਚ ਉਹ ਨਹੀਂ ਹਨ। ਬੱਗਾ ਨੇ ਕਿਹਾ ਕਿ ਜਿਨ੍ਹਾਂ ਨੂੰ ਸਿੱਖ ਧਰਮ ਦੇ ਬਾਰੇ ਨਹੀਂ ਪਤਾ ਉਹ ਇਸ ਤਰ੍ਹਾਂ ਦੀਆਂ ਬੇਤੁਕੀਆਂ ਗੱਲਾਂ ਕਰਦੇ ਹਨ ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਲੇਹ ਨਹੀਂ ਗਏ।
ਅਸੀਂ ਪਾਇਆ ਕਿ ਕਈ ਸੋਸ਼ਲ ਮੀਡੀਆ ਯੂਜ਼ਰਾਂ ਨੇ ਸੋਸ਼ਲ ਮੀਡੀਆ ਤੇ ਵਾਇਰਲ ਤਸਵੀਰ ਨੂੰ ਇਸ ਆਧਾਰ ਤੇ ਸਾਮਾਨ ਦੱਸਿਆ ਕਿ ਉਨ੍ਹਾਂ ਨੇ ਵੀ ਹੱਥ ਵਿੱਚ ਇਸੇ ਤਰ੍ਹਾਂ ਦਾ ਕੜਾ ਪਾਇਆ ਹੋਇਆ ਹੈ। ਗੌਰਤਲਬ ਹੈ ਕਿ ਕੜਾ ਸਿੱਖ ਧਰਮ ਵਿੱਚ ਅਹਿਮ ਮਹੱਤਤਾ ਰੱਖਦਾ ਹੈ ਅਤੇ ਸਿੱਖ ਧਰਮ ਦੇ ਪੰਜ ਕਕਾਰਾਂ ਵਿੱਚੋਂ ਇੱਕ ਹੈ।
ਅਸੀਂ ਪਾਇਆ ਕਿ ਇਸ ਮਾਮਲੇ ਨੂੰ ਲੈ ਕੇ ਤੇਜਿੰਦਰ ਪਾਲ ਸਿੰਘ ਬੱਗਾ ਨੇ ਟਵੀਟ ਵੀ ਕੀਤਾ।
ਗੌਰਤਲਬ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਲੇਖ ਹਸਪਤਾਲ ਵਿਖੇ ਦੌਰੇ ਤੋਂ ਬਾਅਦ ਕਾਫੀ ਲੋਕਾਂ ਨੇ ਉਨ੍ਹਾਂ ਦੇ ਦੌਰੇ ਉੱਤੇ ਸਵਾਲ ਚੁੱਕੇ ਸਨ। ਇਸ ਵਿੱਚ ਸਰਚ ਦੇ ਦੌਰਾਨ ਸਾਨੂੰ ਭਾਰਤੀ ਆਰਮੀ ਵੱਲੋਂ ਜਾਰੀ ਕੀਤੀ ਗਈ ਪ੍ਰੈੱਸ ਰਿਲੀਜ਼ ਮਿਲੀ ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਵਾਇਰਲ ਤਸਵੀਰਾਂ ਵਿਚ ਦਿਖਾਈ ਦੇ ਰਿਹਾ ਕਮਰਾ ਅਸਲ ਵਿੱਚ ਇੱਕ ਆਡੀਓ ਵਿਜ਼ੁਅਲ ਟ੍ਰੇਨਿੰਗ ਰੂਮ ਹੈ ਜਿਸ ਨੂੰ ਵਾਰ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ ਕਿਉਂਕਿ ਕਰੋਨਾ ਵਾਇਰਸ ਦੇ ਇਲਾਜ ਦੀ ਸੁਵਿਧਾ ਲਈ ਹਸਪਤਾਲ ਦੀ ਵਰਤੋਂ ਕੀਤੀ ਜਾ ਰਹੀ ਹੈ।
ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਨੂੰ ਫਰਜ਼ੀ ਦਾਅਵੇ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਤਸਵੀਰ ਵਿਚ ਦਿਖਾਈ ਦੇ ਰਿਹਾ ਵਿਅਕਤੀ ਸੈਨਾ ਦਾ ਜਵਾਨ ਹੈ ਜਿਸ ਦੀ ਤਸਵੀਰ ਨੂੰ ਬੀਜੇਪੀ ਨੇਤਾ ਤਜਿੰਦਰਪਾਲ ਸਿੰਘ ਬੱਗਾ ਦੱਸ ਕੇ ਸ਼ੇਅਰ ਕੀਤਾ ਜਾ ਰਿਹਾ ਹੈ।
ਟੂਲਜ਼ ਵਰਤੇ:
- ਗੂਗਲ ਸਰਚ
- ਮੀਡੀਆ ਰਿਪੋਰਟ
- ਟਵਿੱਟਰ ਅਡਵਾਂਸ ਸਰਚ
- ਗੂਗਲ ਰਿਵਰਸ ਇਮੇਜ ਸਰਚ
ਰਿਜ਼ਲਟ – ਗੁੰਮਰਾਹਕੁੰਨ ਦਾਅਵਾ
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044)
Authors
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.