ਸੋਮਵਾਰ, ਨਵੰਬਰ 25, 2024
ਸੋਮਵਾਰ, ਨਵੰਬਰ 25, 2024

HomeFact Checkਕ੍ਰਿਕਟ ਵਰਲਡ ਕੱਪ ਵਿੱਚ ਲਗਾਏ ਗਏ ਨਾਅਰਿਆਂ ਦੀ ਪੁਰਾਣੀ ਵੀਡੀਓ ਨੂੰ ਕਿਸਾਨ...

ਕ੍ਰਿਕਟ ਵਰਲਡ ਕੱਪ ਵਿੱਚ ਲਗਾਏ ਗਏ ਨਾਅਰਿਆਂ ਦੀ ਪੁਰਾਣੀ ਵੀਡੀਓ ਨੂੰ ਕਿਸਾਨ ਅੰਦੋਲਨ ਦੇ ਨਾਮ ਤੇ ਕੀਤਾ ਵਾਇਰਲ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ  ਕਿਸਾਨ ਪ੍ਰਦਰਸ਼ਨਾਂ ਦੇ ਵਿਚ ਖਾਲਿਸਤਾਨ ਦੇ ਨਾਅਰੇ ਲਗਾਏ ਜਾ ਰਹੇ ਹਨ। ਵਾਇਰਲ ਹੋ ਰਹੀ ਵੀਡੀਓ ਦੇ ਵਿਚ ਕੁਝ ਲੋਕਾਂ ਨੂੰ ਭਾਰਤ ਦੇ ਵਿਰੁੱਧ ਨਾਅਰੇ ਲਗਾਉਂਦੇ ਹੋਏ ਸੁਣਿਆ ਜਾ ਸਕਦਾ ਹੈ।

ਅਸੀਂ ਪਾਇਆ ਕਿ ਭਾਰਤੀ ਜਨਤਾ ਪਾਰਟੀ ਦੀ ਮਹਿਲਾ ਮੋਰਚਾ ਦੀ ਸੋਸ਼ਲ ਮੀਡੀਆ ਇੰਚਾਰਜ ਪ੍ਰੀਤੀ ਗਾਂਧੀ ਨੇ ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,”ਕਿਸਾਨ ਪ੍ਰਦਰਸ਼ਨ ਵਿੱਚ ਖ਼ਾਲਿਸਤਾਨ ਦੇ ਨਾਅਰੇ ਲਗਾਏ ਜਾ ਰਹੇ ਹਨ ਅਤੇ ਪਾਕਿਸਤਾਨ ਦੇ ਝੰਡੇ ਝੂਲ ਰਹੇ ਹਨ ਕੀ ਇਹ ਸੱਚੀ ਕਿਸਾਨਾਂ ਦਾ ਪ੍ਰਦਰਸ਼ਨ ਹੈ? 

ਹਾਲਾਂਕਿ, ਗਾਂਧੀ ਨੇ ਬਾਅਦ ਵਿੱਚ ਆਪਣੇ ਟਵੀਟ ਨੂੰ ਬਿਨਾਂ ਕਿਸੇ ਸਪਸ਼ਟੀਕਰਨ ਦੀ ਡਿਲੀਟ ਕਰ ਦਿੱਤਾ।

Also read:ਕਿਸਾਨ ਆਰਡੀਨੈਂਸ ਬਿੱਲ ਪਾਸ ਹੋਣ ਤੋਂ ਬਾਅਦ ਮੋਗੇ ਵਿਖੇ ਲਗਾਇਆ ਗਿਆ ਇਹ ਬੋਰਡ?

ਇਸਦੇ ਨਾਲ ਹੀ ਭਾਰਤੀ ਜਨਤਾ ਪਾਰਟੀ ਦਿੱਲੀ  ਦੇ ਸੋਸ਼ਲ ਮੀਡੀਆ ਅਤੇ ਆਈ ਟੀ ਇੰਚਾਰਜ  ਪੁਨੀਤ ਅਗਰਵਾਲ ਨੇ ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ ਕਿ ਇਹ ਕਿਸਾਨਾਂ ਦਾ ਪ੍ਰਦਰਸ਼ਨ ਹੈ? ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਭਾਰਤ ਵਿਰੁੱਧ ਏਜੰਡਾ  ਸਭ ਦੇ ਸਾਹਮਣੇ ਆ ਚੁੱਕਾ ਹੈ।

ਇਸ ਦੇ ਨਾਲ ਹੀ ਕਈ ਹੋਰ ਹਸਤੀਆਂ ਨੇ ਵੀ ਇਸ ਵੀਡੀਓ ਨੂੰ ਇਸ ਗੁੰਮਰਾਹਕੁਨ ਦਾਅਵੇ ਦੇ ਨਾਲ ਸ਼ੇਅਰ ਕੀਤਾ।

Fact check/Verification 

ਅਸੀਂ ਵਾਇਰਲ ਹੋ ਰਹੀ ਵੀਡੀਓ ਦੀ ਜਾਂਚ ਸ਼ੁਰੂ ਕੀਤੀ। ਅਸੀਂ ਕੁਝ ਕੀ ਵਰਡ ਦੀ ਮਦਦ ਨਾਲ ਇਸ ਵੀਡੀਓ ਨੂੰ ਖੰਗਾਲਿਆ। ਜਾਂਚ ਦੇ ਦੌਰਾਨ ਸਾਨੂੰ ਵਾਇਰਲ ਹੋ ਰਹੀ ਵੀਡੀਓ ਇਕ ਯੂਟਿਊਬ ਚੈਨਲ ਤੇ ਅਪਲੋਡ ਮਿਲੀ। ਯੂ ਟਿਊਬ ਤੇ ਇਸ ਵੀਡੀਓ ਨੂੰ ਸਾਲ 2019 ਵਿੱਚ ਅਪਲੋਡ ਕੀਤਾ ਗਿਆ ਸੀ।

ਸੂਰਜ ਦੇ ਦੌਰਾਨ ਸਾਨੂੰ ਭਾਰਤ ਦੀ ਨਾਮਵਰ ਨਿਊਜ਼ ਏਜੰਸੀ ਏਐਨਆਈ ਦਾ ਇਕ ਵੀਡੀਓ ਮਿਲਿਆ ਜਿਸ ਦੀ ਰਿਪੋਰਟ ਦੇ ਮੁਤਾਬਕ ਯੂਨਾਈਟਿਡ ਕਿੰਗਡਮ ਦੇ ਵਿਚ ਕੁਝ ਸਿੱਖਾਂ ਨੇ ਕ੍ਰਿਕਟ ਵਰਲਡ ਕੱਪ ਦੇ ਦੌਰਾਨ ਖ਼ਾਲਿਸਤਾਨ ਦੇ ਹੱਕ ਵਿੱਚ ਨਾਅਰੇ ਲਗਾਏ। ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਨੂੰ ਬਾਈ ਸਕਿੰਟ ਤੋਂ ਦੇਖਿਆ ਜਾ ਸਕਦਾ ਹੈ। 

ਸਰਚ ਦੇ ਦੌਰਾਨ ਸਾਨੂੰ ਬਿਜਨੈੱਸ ਸਟੈਂਡਰਡ ਦੀ ਰਿਪੋਰਟ ਮਿਲੀ ਜਿਸ ਦੇ ਵਿਚ ਇਸ ਘਟਨਾ ਦੇ ਬਾਰੇ ਵਿਚ ਪੂਰਾ ਵੇਰਵਾ ਦਿੱਤਾ ਹੋਇਆ ਹੈ।

Conclusion 

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਸਾਲ 2019 ਵਿੱਚ ਹੋਏ ਕ੍ਰਿਕਟ ਵਰਲਡ ਕੱਪ ਦੇ ਦੌਰਾਨ ਦੀ ਹੈ। ਇਸ ਵੀਡੀਓ ਦਾ ਕਿਸਾਨਾਂ ਦੇ ਚੱਲ ਰਹੇ ਪ੍ਰਦਰਸ਼ਨ ਨਾਲ ਕੋਈ ਸਬੰਧ ਨਹੀਂ ਹੈ।

Result: Misleading

Sources

https://www.business-standard.com/article/news-ani/leeds-sikhs-denounce-pro-khalistan-slogans-during-world-cup-matches-119070700145_1.html

https://youtu.be/7Kt6QTRfqlA

https://youtu.be/sEQAej1HhFg

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

Most Popular