Authors
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.
ਸੋਸ਼ਲ ਮੀਡੀਆ ‘ਤੇ ਪੰਜਾਬ ਦੇ ਟ੍ਰਾੰਸਪੋਰਟ ਮੰਤਰੀ Amarinder Singh Raja Warring ਦਾ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਉਹਨਾਂ ਨੂੰ ਇੱਕ ਵਿਅਕਤੀ ਦੇ ਥੱਪੜ ਮਾਰਦਿਆਂ ਦੇਖਿਆ ਜਾ ਸਕਦਾ ਹੈ। ਵਾਇਰਲ ਹੋ ਰਹੀ ਵੀਡੀਓ ਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਹਰਿਆਣਾ ਹਾਈਕੋਰਟ ਦੁਆਰਾ ਰਾਜਾ ਵੜਿੰਗ ਨੂੰ ਦਿੱਤੇ ਨੋਟਿਸ ਤੋਂ ਬਾਅਦ ਰਾਜਾ ਵੜਿੰਗ ਨੇ ਗੁੱਸੇ ਵਿਚ ਇੱਕ ਵਿਅਕਤੀ ਨੂੰ ਥੱਪੜ ਮਾਰਿਆ।
ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸੰਬੰਧਿਤ ਫੇਸਬੁੱਕ ਪੇਜ ‘We Support Sukhbir Singh Badal’ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਟ੍ਰਾਂਸਪੋਰਟ ਮੰਤਰੀ Amarinder Singh Raja Warring ਤੇ ਤੰਜ ਕਸਦਿਆਂ ਸ਼ੇਅਰ ਕੀਤਾ ਜਾ ਰਿਹਾ ਹੈ।
ਫੇਸਬੁੱਕ ਪੇਜ ‘We Support Shiromani Akali Dal’ ਨੇ ਵੀ ਇਸ ਵੀਡੀਓ ਨੂੰ ਸ਼ੇਅਰ ਕੀਤਾ। ਇਸ ਵੀਡੀਓ ਨੂੰ ਹੁਣ ਤਕ 600 ਤੋਂ ਵੱਧ ਸੋਸ਼ਲ ਮੀਡਿਆ ਯੂਜ਼ਰ ਸ਼ੇਅਰ ਕਰ ਰਹੇ ਹਨ।
ਅਸੀਂ ਪਾਇਆ ਕਿ ਸੋਸ਼ਲ ਮੀਡੀਆ ਤੇ ਵੱਖ ਵੱਖ ਪਲੇਟਫਾਰਮਾਂ ਤੇ ਇਸ ਵੀਡੀਓ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ। ਸਾਡੇ ਅਧਿਕਾਰਿਕ ਵਟਸਐਪ ਨੰਬਰ ਤੇ ਇਕ ਯੂਜ਼ਰ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।
Fact Check/Verification
ਅਸੀਂ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਪੜਤਾਲ ਦੀ ਸ਼ੁਰੂਆਤ ਕੀਤੀ। ਅਸੀਂ ਵਾਇਰਲ ਹੋ ਰਹੀ ਵੀਡੀਓ ਨੂੰ ਕੀ ਵਰਡ ਸਰਚ ਦੇ ਜਰੀਏ ਖੰਗਾਲਿਆ। ਆਪਣੀ ਸਰਚ ਦੇ ਦੌਰਾਨ ਸਾਨੂੰ ਵਾਇਰਲ ਹੋ ਰਹੀ ਵੀਡੀਓ ਫੇਸਬੁੱਕ ਪੇਜ “We Support All Aap Candidates” ਦੁਆਰਾ 10 ਸਿਤੰਬਰ 2016 ਨੂੰ ਅਪਲੋਡ ਮਿਲੀ। ਫੇਸਬੁੱਕ ਪੇਜ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ, “ਕਾਂਗਰਸ ਅਪਣੇ ਚੋਣ ਨਿਸ਼ਾਨ ਦਾ ਪ੍ਰਚਾਰ practically ਕਰਦੀ ਹੋਈ। ਕੱਲ ਹੰਸ ਰਾਜ ਹੰਸ ਨੇ ਕੀਤਾ ਅੱਜ ਰਾਜਾ ਵੜਿੰਗ ਨੇ ਕਰਤਾ। ਕਾਂਗਰਸ ਥਪੜੋ-ਥਪੜੀ ਹੋ ਰਹੀ।” ਇਸ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਹੀ ਵੀਡੀਓ ਹਾਲੀਆ ਨਹੀਂ ਹੈ।
ਅਸੀਂ ਵਾਇਰਲ ਹੋ ਰਹੀ ਵੀਡੀਓ ਨੂੰ ਲੈ ਕੇ ਆਪਣੇ ਆਪਣੀ ਸਰਚ ਜਾਰੀ ਰੱਖੀ। ਸਰਚ ਦੇ ਦੌਰਾਨ ਸਾਨੂੰ ਵਾਇਰਲ ਹੋ ਰਹੀ ਵੀਡੀਓ ਸਾਲ 2019 ਦੇ ਵਿੱਚ ਅਪਲੋਡ ਮਿਲੀ। ਫੇਸਬੁੱਕ ਪੇਜ ਪੰਜਾਬ ਸਪੈਕਟ੍ਰਮ ਨੇ ਇਸ ਵੀਡੀਓ ਨੂੰ ਸਾਲ 2019 ਵਿੱਚ ਅਪਲੋਡ ਕਰਦਿਆਂ ਲਿਖਿਆ,’ਕਾਗਰਸ ਪਾਰਟੀ ਦਾ ਉਮੀਦਵਾਰ ਬਠਿੰਡਾ ਰਾਜਾ ਵੜਿੰਗ ਨੇ ਵਰਕਰ ਨੂੰ ਲਾਏ ਥੱਪੜ ਤੇ ਗਾਲ ਕੱਡੀ ਆਮ ਜਨਤਾ ਪੁਛੇ ਮੁਬਾਇਲ ਅਤੇ ਘਰ ਘਰ ਰੁਜਗਾਰ ਕਦੋ ਦਿਓਗੇ।’
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਗੂਗਲ ਤੇ ਕੁਝ ਕੀ ਵਰਡ ਨਾਲ ਸਰਚ ਕਾਰਨ ਤੇ ਸਾਨੂੰ The Tribune ਦੁਆਰਾ ਵਾਇਰਲ ਵੀਡੀਓ ਦੇ ਨਾਲ ਸੰਬੰਧਿਤ ਰਿਪੋਰਟ ਮਿਲੀ। ਟ੍ਰਿਬਿਊਨ ਦੁਆਰਾ ਸਾਲ 2014 ਵਿੱਚ ਪ੍ਰਕਾਸ਼ਿਤ ਇਸ ਰਿਪੋਰਟ ਦੇ ਮੁਤਾਬਕ, ਇਹ ਵੀਡੀਓ 30 ਅਪ੍ਰੈਲ 2014 ਦਾ ਹੈ ਜਦੋਂ ਗਿੱਦੜਬਾਹਾ ਤੋਂ ਵਿਧਾਇਕ ਰਾਜਾ ਵੜਿੰਗ ਨੇ ਆਪਣੇ ਰਿਸ਼ਤੇਦਾਰ ਨੂੰ ਥੱਪੜ ਮਾਰੀਆ ਸੀ।
Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਹੀ ਵੀਡੀਓ ਹਾਲੀਆ ਨਹੀਂ ਹੈ। ਵਾਇਰਲ ਹੋ ਰਹੀ ਸਾਲ 2014 ਦੀ ਹੈ। ਇਸ ਵੀਡੀਓ ਨੂੰ ਪਹਿਲਾਂ ਵੀ ਗੁੰਮਰਾਹਕੁੰਨ ਦਾਅਵੇ ਦੇ ਨਾਲ ਸ਼ੇਅਰ ਕੀਤਾ ਜਾ ਚੁੱਕਾ ਹੈ ਅਤੇ ਹੁਣ ਮੁੜ ਤੋਂ 7 ਸਾਲ ਪੁਰਾਣੇ ਵੀਡੀਓ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ।
Result: Misleading
Our Sources
Facebook/Punjabi spectrum: https://www.facebook.com/5abSpectrum/videos/578229955996141/
Facebook/We Support All Aap Candidates: https://www.facebook.com/we.support.all.app.candidates/videos/881334868668614/
The Tribune: https://www.tribuneindia.com/2014/20140503/punjab.htm
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ
Authors
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.