ਸ਼ੁੱਕਰਵਾਰ, ਨਵੰਬਰ 22, 2024
ਸ਼ੁੱਕਰਵਾਰ, ਨਵੰਬਰ 22, 2024

HomeFact Checkਕੀ Vote ਨਾ ਪਾਉਣ ਤੇ ਕੱਟੇ ਜਾਣਗੇ ਤੁਹਾਡੇ ਅਕਾਊਂਟ ਚੋਂ 350 ਰੁਪਏ?

ਕੀ Vote ਨਾ ਪਾਉਣ ਤੇ ਕੱਟੇ ਜਾਣਗੇ ਤੁਹਾਡੇ ਅਕਾਊਂਟ ਚੋਂ 350 ਰੁਪਏ?

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਸੋਸ਼ਲ ਮੀਡੀਆ ਤੇ ਅਖ਼ਬਾਰ ਦੀ ਕਲਿਪਿੰਗ ਵਾਇਰਲ ਹੋ ਰਹੀ ਹੈ ਜਿਸ ਮੁਤਾਬਕ Vote ਨਾ ਪਾਉਣ ਤੇ ਅਕਾਊਂਟ ਚੋਂ 350 ਰੁਪਏ ਕੱਟੇ ਜਾਣਗੇ। ਸੋਸ਼ਲ ਮੀਡੀਆ ਤੇ ਵਾਇਰਲ ਅਖਬਾਰ ਦੀ ਕਲਿਪਿੰਗ ਦੇ ਮੁਤਾਬਕ ਇਲੈਕਸ਼ਨ ਕਮਿਸ਼ਨ ਨੇ ਇਸ ਦੀ ਮਨਜ਼ੂਰੀ ਕੋਰਟ ਤੋਂ ਲੈ ਲਈ ਹੈ। ਇਸ ਦੇ ਨਾਲ ਹੀ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਜੇਕਰ ਬੈਂਕ ਅਕਾਉਂਟ ਨਹੀਂ ਹੈ ਤਾਂ ਪੈਸੇ ਮੋਬਾਈਲ ਰਿਚਾਰਜ ਰਾਹੀਂ ਕੱਟੇ ਜਾਣਗੇ।

Vote ਨਾ ਪਾਉਣ ਤੇ ਕੱਟੇ ਜਾਣਗੇ ਤੁਹਾਡੇ ਅਕਾਊਂਟ ਚੋਂ 350 ਰੁਪਏ
Courtesy: Facebook/PtRamCharan

ਅਸੀਂ ਪਾਇਆ ਕਿ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਤੇ ਇਸ ਦਾਅਵੇ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ। ਫੇਸਬੁੱਕ ਯੂਜ਼ਰ ਮਨੀਸ਼ ਕੋਮਲ ਨੇ ਵਾਇਰਲ ਪੋਸਟ ਕਰਦਿਆਂ ਲਿਖਿਆ,’ਇੱਕ ਹੋਰ ਖੁਸ਼ਬਰੀ ਦੇਸ਼ ਦੀ ਜਨਤਾ ਦੇ ਲਈ ਸਰਕਾਰ ਦੀ ਕਾਰਗੁਜ਼ਾਰੀ ਦੇਖੋ ਅਤੇ ਇਸ ਤਰ੍ਹਾਂ ਕਿਉਂ?

Vote ਨਾ ਪਾਉਣ ਤੇ ਕੱਟੇ ਜਾਣਗੇ ਤੁਹਾਡੇ ਅਕਾਊਂਟ ਚੋਂ 350 ਰੁਪਏ
Courtesy: Facebook/ManishKomal

ਸਾਡੇ ਅਧਿਕਾਰਿਕ ਵਟਸਐਪ ਨੰਬਰ ਤੇ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਤਸਵੀਰ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ। 

Fact Check/Verification

ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਦਾਅਵੇ ਦੀ ਜਾਂਚ ਦੇ ਲਈ ਆਪਣੀ ਪੜਤਾਲ ਸ਼ੁਰੂ ਕੀਤੀ। ਅਸੀਂ ਗੂਗਲ ਤੇ ਕੁਝ ਕੀ ਵਰਡ ਦੀ ਮੱਦਦ ਨਾਲ ਵਾਇਰਲ ਹੋ ਰਹੀ ਪੋਸਟ ਨੂੰ ਖੰਗਾਲਿਆ।

ਸਰਚ ਦੇ ਦੋਰਾਨ ਸਾਨੂੰ ਨਵਭਾਰਤ ਟਾਈਮਜ਼ ਦੁਆਰਾ ਮਾਰਚ 23, 2019 ਨੂੰ ਪ੍ਰਕਾਸ਼ਿਤ ਇੱਕ ਆਰਟੀਕਲ ਮਿਲਿਆ। ਇਸ ਆਰਟੀਕਲ ਦੇ ਮੁਤਾਬਕ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਮੈਸਜ ਅਸਲ ਦੇ ਵਿੱਚ ਹੋਲੀ ਦੇ ਮੌਕੇ ਤੇ ਕੀਤਾ ਗਿਆ ਇੱਕ ਮਜ਼ਾਕ ਸੀ। ਪੋਸਟ ਦੇ ਨੀਚੇ ਬੁਰਾ ਨਾ ਮੰਨੋ ਹੋਲੀ ਹੈ ਵੀ ਲਿਖਿਆ ਹੋਇਆ ਹੈ। ਦੋ ਪਾਰਟ ਟਾਈਮ ਤੇ ਆਰਟੀਕਲਜ਼ ਮੁਤਾਬਕ ਚੋਣ ਕਮਿਸ਼ਨ ਨੇ ਇਸ ਤਰ੍ਹਾਂ ਦਾ ਕੋਈ ਆਦੇਸ਼ ਜਾਰੀ ਨਹੀਂ ਕੀਤਾ ਹੈ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

Courtesy: NavBharatTimes

ਆਪਣੀ ਸਰਚ ਦੇ ਦੌਰਾਨ ਸਾਨੂੰ ਪੀਆਈਬੀ ਫੈਕਟ ਚੈੱਕ ਦੁਆਰਾ ਵਾਇਰਲ ਹੋ ਰਹੇ ਮੈਸੇਜ ਨੂੰ ਲੈ ਕੇ ਕੀਤਾ ਗਿਆ ਟਵੀਟ ਮਿਲਿਆ। ਪੀਆਈਬੀ ਦੁਆਰਾ 23 ਨਵੰਬਰ 2020 ਨੂੰ ਕੀਤੇ ਗਏ ਟਵੀਟ ਦੇ ਮੁਤਾਬਕ ਵਾਇਰਲ ਹੋ ਰਿਹਾ ਮੈਸੇਜ ਫ਼ਰਜ਼ੀ ਹੈ। ਚੋਣ ਕਮਿਸ਼ਨ ਨੇ ਇਸ ਤਰ੍ਹਾਂ ਦਾ ਕੋਈ ਫ਼ੈਸਲਾ ਨਹੀਂ ਲਿਆ ਹੈ।

ਇਸ ਨਾਲ ਹੀ ਸਾਨੂੰ ਆਪਣੀ ਸਰਚ ਤੇ ਦੌਰਾਨ ਮੀਡੀਆ ਏਜੰਸੀ ਏਐਨਆਈ ਦੁਆਰਾ ਪ੍ਰਕਾਸ਼ਿਤ ਇਕ ਆਰਟੀਕਲ ਮਿਲਿਆ। ਇਹ ਨਹੀਂ ਦੁਆਰਾ ਪ੍ਰਕਾਸ਼ਿਤ ਆਰਟੀਕਲਾਂ ਵਿੱਚ ਸਾਨੂੰ ਪੰਜਾਬ ਚੀਫ ਚੋਣ ਅਫ਼ਸਰ ਤੇ ਵਾਇਰਲ ਹੋ ਰਹੇ ਦਾਅਵੇ ਤੋਂ ਲੈ ਕੇ ਬਿਆਨ ਮਿਲਿਆ। ਪੰਜਾਬ ਚੀਫ ਚੋਣ ਅਫ਼ਸਰ ਨੇ ਸਪਸ਼ਟੀਕਰਨ ਦਿੰਦਿਆਂ ਕਿਹਾ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਮੈਸੇਜ ਪੂਰੀ ਤਰ੍ਹਾਂ ਨਾਲ ਫਰਜ਼ੀ ਹੈ।

Courtesy: ANInews

Conclusion

ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਮੈਸੇਜ ਫਰਜ਼ੀ ਹੈ। ਵੋਟ ਨਾ ਦੇਣ ਤੇ ਬੈਂਕ ਵਿੱਚੋਂ 350 ਰੁਪਏ ਕੱਟੇ ਜਾਣ ਦਾ ਕੋਈ ਫ਼ੈਸਲਾ ਨਹੀਂ ਲਿਆ ਗਿਆ ਹੈ।

Result: Satire

Our Sources

ANI News:https://www.aninews.in/news/national/general-news/rs-350-to-be-deducted-from-bank-account-for-not-polling-vote-is-fake-news-says-punjab-chief-electoral-officer20211203224227/

Twitter/PIBFactCheck:https://twitter.com/PIBFactCheck/status/1330809887756959745

NavBharat Times:https://navbharattimes.indiatimes.com/india/story-of-deduction-of-350-rupees-from-account-for-not-giving-vote-is-just-for-fun-on-holi/articleshow/68534680.cms

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

Most Popular