ਸੋਮਵਾਰ, ਨਵੰਬਰ 25, 2024
ਸੋਮਵਾਰ, ਨਵੰਬਰ 25, 2024

HomeFact Checkਕੀ ਚੀਨ ਬਾਰਡਰ 'ਤੇ ਸਿੱਖ ਰੈਜੀਮੈਂਟ ਨੇ ਗੁਰਦੁਆਰਾ ਸਾਹਿਬ ਸਥਾਪਿਤ ਕਰ ਲਹਿਰਾਇਆ...

ਕੀ ਚੀਨ ਬਾਰਡਰ ‘ਤੇ ਸਿੱਖ ਰੈਜੀਮੈਂਟ ਨੇ ਗੁਰਦੁਆਰਾ ਸਾਹਿਬ ਸਥਾਪਿਤ ਕਰ ਲਹਿਰਾਇਆ ਨਿਸ਼ਾਨ ਸਾਹਿਬ?

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਸਿੱਖ ਫੋਜੀਆਂ ਵੱਲੋਂ ਨਿਸ਼ਾਨ ਸਾਹਿਬ ਨੂੰ ਸਥਾਪਿਤ ਕਰਦਿਆਂ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਸਿੱਖ ਰੈਜੀਮੈਂਟ ਨੇ ਭਾਰਤੀ-ਚੀਨ ਬਾਰਡਰ ‘ਤੇ ਗੁਰਦੁਆਰਾ ਸਥਾਪਿਤ ਕਰ ਨਿਸ਼ਾਨ ਸਾਹਿਬ ਝੁਲਾਇਆ। 

ਸੋਸ਼ਲ ਮੀਡੀਆ ਯੂਜ਼ਰ ਕੁਲਦੀਪ ਸਿੰਘ ਸਿੱਧੂ ਨੇ ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ ,’ਚੀਨ ਬਾਰਡਰ ਤੇ ਸਿੱਖ ਰੈਜੀਮੈਂਟ ਨੇ ਗੁਰਦੁਆਰਾ ਬਣਾ ਕੇ ਨਿਸ਼ਾਨ ਸਾਹਿਬ ਝੁਲਾਇਆ।’


ਪੰਜਾਬੀ ਮੀਡੀਆ ਅਦਾਰਾ ‘ਲੁਧਿਆਣਾ ਲਾਈਵ’ ਨੇ ਵੀ ਇਸ ਵੀਡੀਓ ਨੂੰ ਸ਼ੇਅਰ ਕੀਤਾ। ਹਾਲਾਂਕਿ, ਬਾਅਦ ਦੇ ਵਿੱਚ ਉਨ੍ਹਾਂ ਨੇ ਵੀਡੀਓ ਨੂੰ ਡਿਲੀਟ ਕਰ ਦਿੱਤਾ।

ਚੀਨ ਬਾਰਡਰ 'ਤੇ ਸਿੱਖ ਰੈਜੀਮੈਂਟ ਨੇ ਗੁਰਦੁਆਰਾ ਸਾਹਿਬ ਸਥਾਪਿਤ ਕਰ ਲਹਿਰਾਇਆ ਨਿਸ਼ਾਨ ਸਾਹਿਬ
Courtesy: Ludhiana Live

ਅਸੀਂ ਪਾਇਆ ਕਿ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਤੇ ਇਸ ਵੀਡੀਓ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਹੋਰਨਾਂ ਭਾਸ਼ਾਵਾਂ ਦੇ ਵਿਚ ਵੀ ਇਸ ਵੀਡੀਓ ਨੂੰ ਸ਼ੇਅਰ ਕੀਤਾ ਗਿਆ।

Crowd tangle ਦੇ ਡਾਟਾ ਮੁਤਾਬਿਕ ਵੀ ਇਸ ਵੀਡੀਓ ਦੇ ਬਾਰੇ ਵਿਚ ਕਾਫੀ ਸੋਸ਼ਲ ਮੀਡੀਆ ਯੂਜ਼ਰ ਚਰਚਾ ਕਰ ਰਹੇ ਹਨ।

Courtesy: Crowd Tangle

ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।

Fact Check/Verification

ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਵੀਡੀਓ ਦੀ ਸੱਚਾਈ ਜਾਣਨ ਦੇ ਲਈ ਆਪਣੀ ਪੜਤਾਲ ਸ਼ੁਰੂ ਕੀਤੀ। ਅਸੀਂ ਗੂਗਲ ਤੇ ਕੁਝ ਕੀ ਵਰਡ ਸਰਚ ਦੇ ਜ਼ਰੀਏ ਵਾਇਰਲ ਹੋ ਰਹੀ ਵੀਡੀਓ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ।

ਸਰਚ ਦੇ ਦੌਰਾਨ ਸਾਨੂੰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੇ ਸਬੰਧ ਵਿਚ ਕਈ ਖਬਰਾਂ ਮਿਲੀਆਂ। ਪੰਜਾਬੀ ਮੀਡੀਆ ਸੰਸਥਾਨ PTC News ਨੇ ਵੀਡੀਓ ਨੂੰ ਆਪਣੇ Youtube ਅਕਾਊਂਟ ਤੋਂ 25 ਅਕਤੂਬਰ 2021 ਨੂੰ ਸ਼ੇਅਰ ਕੀਤਾ ਸੀ ਜਿਸ ਦਾ ਸਿਰਲੇਖ ਸੀ, “ਆਰਮੀ ਜਵਾਨਾਂ ਨੇ ਗੁਰਦੁਆਰਾ ਪੱਥਰ ਸਾਹਿਬ (ਲੇਹ) ਵਿਖੇ 80 ਫੁੱਟ ਉੱਚਾ ਨਿਸ਼ਾਨ ਸਾਹਿਬ ਚੜ੍ਹਾਇਆ”

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

Courtesy: PTC News


ਮੀਡੀਆ ਸੰਸਥਾਨ Darshan TV ਨੇ ਵੀ ਇਸ ਵੀਡੀਓ ਨੂੰ ਆਪਣੇ Youtube ਅਕਾਊਂਟ ਤੋਂ 25 ਅਕਤੂਬਰ 2021 ਨੂੰ ਸ਼ੇਅਰ ਕੀਤਾ ਸੀ। ਦਰਸ਼ਨ ਟੀਵੀ ਦੀ ਰਿਪੋਰਟ ਦੇ ਮੁਤਾਬਕ ਗੁਰਦੁਆਰਾ ਪੱਥਰ ਸਾਹਿਬ ਲੇਹ ਵਿਖੇ ਫੁੱਟ ਦਾ ਨਿਸ਼ਾਨ ਸਾਹਿਬ ਲਗਾਇਆ ਗਿਆ ਸੀ।

ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਵੀ ਆਪਣੇ ਟਵਿੱਟਰ ਅਕਾਊਂਟ ਇਸ ਵੀਡੀਓ ਚ ਗੁਰਦੁਆਰਾ ਪੱਥਰ ਸਾਹਿਬ ਲੇਹ ਦਾ ਦੱਸਦਿਆਂ 25 ਅਕਤੂਬਰ 2021 ਨੂੰ ਸ਼ੇਅਰ ਕੀਤਾ ਸੀ।


ਇਸ ਤੋਂ ਬਾਅਦ ਤੁਸੀਂ ਗੂਗਲ ਮੈਪ ਤੇ ਗੁਰਦੁਆਰਾ ਪੱਥਰ ਸਾਹਿਬ ਤੋਂ ਇੰਡੋ ਚਾਈਨਾ ਬਾਰਡਰ ਦਾ ਰਸਤਾ ਦੇਖਿਆ। ਅਸੀਂ ਪਾਇਆ ਕਿ ਗੁਰਦੁਆਰਾ ਪੱਥਰ ਸਾਹਿਬ ਬਾਰਡਰ ਤੋਂ ਕਾਫ਼ੀ ਦੂਰ ਹੈ।

Courtesy: Google Maps

Conclusion

 
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਅਕਤੂਬਰ 2021 ਦੀ ਹੈ ਜਦੋਂ ਲੇਹ ਸਥਿਤ ਗੁਰਦੁਆਰਾ ਪੱਥਰ ਸਾਹਿਬ ਵਿਖੇ ਸਿੱਖ ਫੋਜੀਆਂ ਵੱਲੋਂ 80 ਫੁੱਟ ਉੱਚਾ ਨਿਸ਼ਾਨ ਸਾਹਿਬ ਸਥਾਪਿਤ ਕੀਤਾ ਗਿਆ ਸੀ। ਵਾਇਰਲ ਹੋ ਰਹੀ ਵੀਡੀਓ ਨੂੰ ਚੀਨ ਬਾਰਡਰ ਦਾ ਦੱਸਦਿਆਂ ਗ਼ਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

Result: Misplaced Context

Our Sources

PTC News: https://www.youtube.com/watch?v=whEejxxHhlc

Darshan TV: https://www.youtube.com/watch?v=VqzZ-3coEWk

Twitter/ManjinderSirsa: https://twitter.com/mssirsa/status/1452543428479238147

Google Maps: https://www.google.com/maps/@34.1896308,77.3740231,16z/data=!5m1!1e1


ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Most Popular