ਸ਼ੁੱਕਰਵਾਰ, ਨਵੰਬਰ 22, 2024
ਸ਼ੁੱਕਰਵਾਰ, ਨਵੰਬਰ 22, 2024

HomeFact Checkਕੀ 600 ਯੂਨਿਟ ਫ੍ਰੀ ਬਿਜਲੀ ਨੇ ਘਰ ਦੇ ਵਿੱਚ ਪਵਾਈ ਲੜਾਈ? ਸਕ੍ਰਿਪਟਡ...

ਕੀ 600 ਯੂਨਿਟ ਫ੍ਰੀ ਬਿਜਲੀ ਨੇ ਘਰ ਦੇ ਵਿੱਚ ਪਵਾਈ ਲੜਾਈ? ਸਕ੍ਰਿਪਟਡ ਵੀਡੀਓ ਵਾਇਰਲ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਪੰਜਾਬ ਵਿਧਾਨ ਸਭਾ ਚੋਣਾਂ ਦੇ ਮੌਕੇ ਆਮ ਆਦਮੀ ਪਾਰਟੀ ਨੇ ਲੋਕਾਂ ਨੂੰ ਤਿੱਨ ਸੌ ਯੂਨਿਟ ਮੁਫਤ ਬਿਜਲੀ ਦੇਣ ਦੀ ਗਰੰਟੀ ਦਿੱਤੀ ਸੀ। ਸਰਕਾਰ ਬਣਦਿਆਂ ਹੀ ਭਗਵੰਤ ਮਾਨ ਸਰਕਾਰ ਵੱਲੋਂ ਪਹਿਲੀ ਜੁਲਾਈ ਤੋਂ ਮੁਫ਼ਤ ਬਿਜਲੀ ਦੇਣ ਦਾ ਐਲਾਨ ਕੀਤਾ ਹੈ। ਹਾਲਾਂਕਿ, ਸਰਕਾਰ ਦੁਆਰਾ ਕੀਤੇ ਗਏ ਐਲਾਨ ਤੋਂ ਬਾਅਦ ਸੋਸ਼ਲ ਮੀਡੀਆ ਤੇ ਵੱਖ ਵੱਖ ਚਰਚਾਵਾਂ ਦੇਖਣ ਨੂੰ ਮਿਲ ਰਹੀਆਂ ਹਨ।

ਇਸ ਦੌਰਾਨ ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਨੌਜਵਾਨ ਬਜ਼ੁਰਗਾਂ ਨੂੰ ਘਰੋਂ ਬਾਹਰ ਕੱਢਦਿਆਂ ਅਤੇ ਉਨ੍ਹਾਂ ਨਾਲ ਲਡ਼ਦਿਆਂ ਦੇਖਿਆ ਜਾ ਸਕਦਾ ਹੈ। ਵਾਇਰਲ ਹੋ ਰਹੀ ਵੀਡੀਓ ਨੂੰ ਪੰਜਾਬ ਸਰਕਾਰ ਦੁਆਰਾ ਫ੍ਰੀ ਬਿਜਲੀ ਸਕੀਮ ਨਾਲ ਜੋੜਦਿਆਂ ਤੇ ਸੱਚ ਮਨਦਿਆਂ ਸ਼ੇਅਰ ਕੀਤਾ ਜਾ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ 600 ਯੂਨਿਟ ਮੁਫ਼ਤ ਬਿਜਲੀ ਨੇ ਘਰ ਵਿਚ ਲੜਾਈ ਕਰਵਾ ਦਿੱਤੀ।

ਫੇਸਬੁੱਕ ਪੇਜ ‘ਦ ਲੋਕ ਟੀ ਵੀ’ ਨੇ ਵਾਇਰਲ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,’ 600 ਯੂਨਿਟ ਨੇ ਪਵਾਈ ਘਰੇ ਲੜਾਈ ਬਜ਼ੁਰਗ ਕੱਢੇ ਘਰੋਂ ਬਾਹਰ।’ ਇਸ ਵੀਡੀਓ ਨੂੰ 80,000 ਤੋਂ ਵੱਧ ਸੋਸ਼ਲ ਮੀਡੀਆ ਯੂਜ਼ਰ ਦੇਖ ਚੁੱਕੇ ਹਨ।

ਇਸ ਦੇ ਨਾਲ ਹੀ ਕਈ ਹੋਰਨਾਂ ਫੇਸਬੁੱਕ ਯੂਜ਼ਰ ਤੇ ਪੇਜ਼ ਦੁਆਰਾ ਵੀ ਵਾਇਰਲ ਵੀਡੀਓ ਨੂੰ ਸ਼ੇਅਰ ਕੀਤਾ ਗਿਆ।

Crowd tangle ਦੇ ਡਾਟਾ ਮੁਤਾਬਕ ਵੀ ਇਸ ਵੀਡੀਓ ਦੇ ਬਾਰੇ ਵਿੱਚ ਸੋਸ਼ਲ ਮੀਡੀਆ ਤੇ ਖੂਬ ਚਰਚਾ ਹੋ ਰਹੀ ਹੈ।

600 ਯੂਨਿਟ ਫ੍ਰੀ ਬਿਜਲੀ ਨੇ ਘਰ ਦੇ ਵਿੱਚ ਪਵਾਈ ਲੜਾਈ? ਸਕ੍ਰਿਪਟਡ ਵੀਡੀਓ ਵਾਇਰਲ
Courtesy: Crowd tangle

ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।

Fact Check/Verification

ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਨੂੰ ਲੈ ਕੇ ਆਪਣੀ ਜਾਂਚ ਸ਼ੁਰੂ ਕੀਤੀ। ਅਸੀਂ ਕੁਝ ਕੀ ਵਰਡ ਦੀ ਮਦਦ ਨਾਲ ਵਾਇਰਲ ਵੀਡੀਓ ਦੇ ਬਾਰੇ ਵਿੱਚ ਖੰਗਾਲਿਆ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਸਰਚ ਦੇ ਦੌਰਾਨ ਸਾਨੂੰ ਵਾਇਰਲ ਹੋ ਰਹੀ ਵੀਡੀਓ ਫੇਸਬੁੱਕ ਪੇਜ ਜਸਵੀਰ ਇੰਜਨੀਅਰ ਦੁਆਰਾ ਆਪਣੇ ਅਕਾਊਂਟ ਤੇ ਅਪਲੋਡ ਮਿਲੀ। ਅਸੀਂ ਇਸ ਵੀਡੀਓ ਨੂੰ ਗੌਰ ਨਾਲ ਸੁਣਿਆ ਅਤੇ ਪਾਇਆ ਕਿ ਅੰਤ ਦੇ ਵਿਚ ਨੌਜਵਾਨ ਕਹਿੰਦੇ ਹਨ ਕਿ ਇਹ ਵੀਡੀਓ ਉਨ੍ਹਾਂ ਦੁਆਰਾ ਬਣਾਈ ਗਈ ਹੈ। ਵੀਡੀਓ ਦੇ ਵਿਚ ਨੌਜਵਾਨ ਸਰਕਾਰ ਦੁਆਰਾ 600 ਯੂਨਿਟ ਫ੍ਰੀ ਬਿਜਲੀ ਦੇ ਐਲਾਨ ਨੂੰ ਲੈ ਕੇ ਚਰਚਾ ਕਰਦੇ ਸੁਣੇ ਜਾ ਸਕਦੇ ਹਨ।

ਫੇਸਬੁਕ ਪੇਜ ਜਸਵੀਰ ਇੰਜੀਨੀਅਰ ਤੇ ਸਾਨੂੰ ਕਈ ਹੋਰ ਵੀਡੀਓ ਵੀ ਮਿਲੀਆਂ ਜਿਨ੍ਹਾਂ ਨੂੰ ਮਨੋਰੰਜਨ ਤੇ ਜਾਗਰੂਕ ਕਰਨ ਦੇ ਲਈ ਬਣਾਇਆ ਗਿਆ ਹੈ।

600 ਯੂਨਿਟ ਫ੍ਰੀ ਬਿਜਲੀ ਨੇ ਘਰ ਦੇ ਵਿੱਚ ਪਵਾਈ ਲੜਾਈ? ਸਕ੍ਰਿਪਟਡ ਵੀਡੀਓ ਵਾਇਰਲ
Courtesy: Facebook/jasvirEngineer

ਆਪਣੀ ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਜਸਵੀਰ ਇੰਜਨੀਅਰ ਦੇ ਨਾਲ ਗੱਲ ਕੀਤੀ। ਉਨ੍ਹਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਵੀਡੀਓ ਨੂੰ ਮਨੋਰੰਜਨ ਤੇ ਜਾਗਰੂਕ ਕਰਨ ਦੇ ਉਦੇਸ਼ ਦੇ ਨਾਲ ਬਣਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਉਨ੍ਹਾਂ ਦੀਆਂ ਕਈ ਵੀਡੀਓ ਵਾਇਰਲ ਹੁੰਦੀਆਂ ਰਹਿੰਦੀਆਂ ਹਨ ਜਿਨ੍ਹਾਂ ਨੂੰ ਲੋਕ ਸੱਚ ਮੰਨ ਲੈਂਦੇ ਹਨ।

Conclusion

ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਸਕ੍ਰਿਪਟਡ ਹੈ ਜਿਸ ਨੂੰ ਫੇਸਬੁਕ ਪੇਜ ਤੇ ਸੋਸ਼ਲ ਮੀਡੀਆ ਯੂਜ਼ਰ ਸੱਚ ਦੱਸਦਿਆਂ ਸ਼ੇਅਰ ਕਰ ਰਹੇ ਹਨ।

Result: Missing Context/False Context

Our Sources

Facebook post by Jasvir Engineer
Direct conversation with Jasvir Engineer

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

Most Popular