Authors
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.
ਸੋਸ਼ਲ ਮੀਡੀਆ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ। ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓ ਨੂੰ ਹਾਲੀਆ ਦੱਸਦਿਆਂ ਭਗਵੰਤ ਮਾਨ ਤੇ ਤੰਜ ਕੱਸਿਆ ਜਾ ਰਿਹਾ ਹੈ।
ਵਾਇਰਲ ਹੋ ਰਹੀ ਵੀਡੀਓ ਦੇ ਵਿੱਚ ਭਗਵੰਤ ਮਾਨ ਜੱਟਾਂ ਦੇ ਬਾਰੇ ਵਿਚ ਗੱਲ ਕਰ ਰਹੇ ਹਨ। ਭਗਵੰਤ ਮਾਨ ਕਹਿੰਦੇ ਹਨ,’ਤੁਸੀਂ ਕਹਿ ਰਹੇ ਹੋਣ ਦੋ ਚੀਜ਼ਾਂ ਜੱਟ ਮੰਗਦਾ ਦਾਰੂ ਘਰ ਦੀ ਬੰਦੂਕ ਬਾਰਾਂ ਬੋਰ ਦੀ ਸ਼ਾਬਾਸ਼ ਜੱਟ ਬਿਜਲੀ ਮੰਗਦਾ ਹੈ। ਜੱਟ ਆਪਣੀ ਫ਼ਸਲਾਂ ਦਾ ਭਾਅ ਮੰਗਦਾ ਹੈ। ਜੇ ਨਹੀਂ ਦਿੰਦੇ ਤਾਂ ਜੱਟ ਫਾਹਾ ਮੰਗਦਾ ਹੈ ਸਪਰੇਹਾਂ ਮੰਗਦਾ ਹੈ।’
ਫੇਸਬੁੱਕ ਪੇਜ ‘We Support Shiromani Akali Dal’ ਨੇ ਵਾਇਰਲ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,’ਆਹ ਸੁਣੋ ਸੀਐਮ ਸਾਬ ਤੋਂ ਜੱਟ ਕੀ ਮੰਗਦਾ? ਇਸ ਵੀਡੀਓ ਨੂੰ ਹੁਣ ਤੱਕ 1 ਲੱਖ 78 ਹਜ਼ਾਰ ਤੋਂ ਵੱਧ ਸੋਸ਼ਲ ਮੀਡੀਆ ਯੂਜਰ ਦੇਖ ਚੁੱਕੇ ਹਨ।
ਇਸ ਦੇ ਨਾਲ ਹੀ ਕਈ ਹੋਰਨਾਂ ਫੇਸਬੁੱਕ ਯੂਜ਼ਰਾਂ ਤੇ ਪੇਜ ਨੇ ਵੀ ਵਾਇਰਲ ਵੀਡੀਓ ਨੂੰ ਹਾਲੀਆ ਦੱਸਦਿਆਂ ਸ਼ੇਅਰ ਕੀਤਾ।
Crowd tangle ਦੇ ਡਾਟਾ ਮੁਤਾਬਕ ਵੀ ਇਸ ਵੀਡੀਓ ਦੇ ਬਾਰੇ ਵਿੱਚ ਸੋਸ਼ਲ ਮੀਡੀਆ ਤੇ ਖੂਬ ਚਰਚਾ ਹੋ ਰਹੀ ਹੈ।
ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।
Fact Check/Verification
ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਪੜਤਾਲ ਸ਼ੁਰੂ ਕਰਦਿਆਂ ਅਸੀਂ ਸਭ ਤੋਂ ਪਹਿਲਾਂ ਵੀਡੀਓ ਨੂੰ ਧਿਆਨ ਦੇ ਨਾਲ ਵੇਖਿਆ ਅਤੇ ਕੁਝ ਕੀ ਵਰਡ ਦੇ ਜਰੀਏ ਵੀਡੀਓ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਸਰਚ ਦੇ ਦੌਰਾਨ ਸਾਨੂੰ ਕਈ ਪੁਰਾਣੇ ਪੋਸਟ ਮਿਲੇ। ਸਰਚ ਦੇ ਦੌਰਾਨ ਸਾਨੂੰ ਵਾਇਰਲ ਵੀਡੀਓ ਫੇਸਬੁੱਕ ਪੇਜ ‘ਮਾਲਵਾ ਟਾਈਮਜ਼ ਪੰਜਾਬੀ ਨਿਊਜ਼’ ਦੁਆਰਾ 6 ਅਪ੍ਰੈਲ 2014 ਨੂੰ ਅਪਲੋਡ ਮਿਲੀ। ਮਾਲਵਾ ਟਾਈਮਜ਼ ਪੰਜਾਬੀ ਨਿਊਜ਼ ਦੀ ਰਿਪੋਰਟ ਦੇ ਮੁਤਾਬਕ Bhagwant Mann ਪੰਜਾਬੀ ਗਾਇਕ ਪੰਮੀ ਬਾਈ ਦੇ ਖ਼ਿਲਾਫ਼ ਬੋਲ ਰਹੇ ਹਨ।
ਸਰਚ ਦੌਰਾਨ ਸਾਨੂੰ ਵਾਇਰਲ ਹੋ ਰਹੀ ਵੀਡੀਓ ਕਈ ਹੋਰਨਾਂ ਫੇਸਬੁੱਕ ਯੂਜ਼ਰ ਤੇ ਯੂ ਟਿਊਬ ਚੈਨਲ ਦੁਆਰਾ ਵੀ ਅਪਲੋਡ ਮਿਲੀ। ਯੂ ਟਿਊਬ ਚੈਨਲ Fun & Facts ਨੇ ਵੀ ਵਾਇਰਲ ਵੀਡੀਓ ਨੂੰ 11 ਅਪ੍ਰੈਲ 2014 ਨੂੰ ਅਪਲੋਡ ਕੀਤਾ। ਵੀਡੀਓ ਦੇ ਕੈਪਸ਼ਨ ਮੁਤਾਬਕ ਵੀ Bhagwant Mann ਨੇ ਪੰਜਾਬੀ ਗਾਇਕ ਪੰਮੀ ਬਾਈ ਨੂੰ ਜਵਾਬ ਦਿੱਤਾ।
ਇਸ ਤਰ੍ਹਾਂ ਹੀ ਕਈ ਹੋਰ ਫੇਸਬੁੱਕ ਯੂਜ਼ਰਾਂ ਨੇ ਵੀ ਵਾਇਰਲ ਹੋ ਰਹੀ ਵੀਡੀਓ ਨੂੰ ਸਾਲ ਵਿੱਚ ਅਪਲੋਡ ਕੀਤਾ। ਹਾਲਾਂਕਿ ਆਪਣੀ ਸਰਚ ਦੇ ਦੌਰਾਨ ਅਸੀਂ ਇਹ ਸਪੱਸ਼ਟ ਨਹੀਂ ਕਰ ਸਕੇ ਹਾਂ ਕਿ ਵਾਇਰਲ ਵੀਡੀਓ ਕਿੱਥੇ ਅਤੇ ਕਦੋਂ ਦਾ ਹੈ ਦਾ ਹੀ ਹੈ ਪਰ ਵਾਇਰਲ ਵੀਡਿਓ ਸਾਲ 2014 ਤੋਂ ਇੰਟਰਨੈੱਟ ਤੇ ਮੌਜੂਦ ਹੈ।
Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਹਾਲੀਆ ਨਹੀਂ ਸਗੋਂ ਪੁਰਾਣੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਵਾਇਰਲ ਵੀਡੀਓ ਸਾਲ 2014 ਤੋਂ ਇੰਟਰਨੈੱਟ ਤੇ ਮੌਜੂਦ ਹੈ।
Result: Missing Context
Our Sources
Facebook post by Malwatimes Punjabi News
YouTube post by Fun and Facts
Facebook post by Rajveer Singh
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ
Authors
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.