ਸ਼ੁੱਕਰਵਾਰ, ਨਵੰਬਰ 22, 2024
ਸ਼ੁੱਕਰਵਾਰ, ਨਵੰਬਰ 22, 2024

HomeFact CheckNewsਕੀ ਕੌੜੇ ਤੋਂ ਮਾਰ ਖਾ ਰਹੇ ਨੌਜਵਾਨ ਦੀ ਇਹ ਤਸਵੀਰ ਸ਼ਹੀਦ ਭਗਤ...

ਕੀ ਕੌੜੇ ਤੋਂ ਮਾਰ ਖਾ ਰਹੇ ਨੌਜਵਾਨ ਦੀ ਇਹ ਤਸਵੀਰ ਸ਼ਹੀਦ ਭਗਤ ਸਿੰਘ ਦੀ ਹੈ?

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Claim

ਸੋਸ਼ਲ ਮੀਡੀਆ ਤੇ ਤਸਵੀਰ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਪੁਲਿਸ ਮੁਲਾਜ਼ਮ ਇੱਕ ਨੌਜਵਾਨ ਨੂੰ ਕੁੱਟਦਾ ਹੋਇਆ ਨਜ਼ਰ ਆ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਤਸਵੀਰ ਵਿਚ ਨਜ਼ਰ ਆ ਰਿਹਾ ਸਿੱਖ ਨੌਜਵਾਨ ਸੁਤੰਤਰਤਾ ਸੈਨਾਨੀ ਸ਼ਹੀਦ ਭਗਤ ਸਿੰਘ ਹੈ। ਵਟਸਐਪ ਯੂਜ਼ਰ ਨੇ ਵਾਇਰਲ ਤਸਵੀਰ ਨੂੰ ਸ਼ੇਅਰ ਕਰਦਿਆਂ ਦਾਅਵਾ ਕੀਤਾ ਕਿ ਤਸਵੀਰ ਵਿਚ ਨਜ਼ਰ ਆ ਰਿਹਾ ਨੌਜਵਾਨ ਸੁਤੰਤਰਤਾ ਸੈਨਾਨੀ ਭਗਤ ਸਿੰਘ ਹੈ।

 ਸ਼ਹੀਦ ਭਗਤ ਸਿੰਘ ਦੀ ਹੈ ਕੌੜੇ ਤੋਂ ਮਾਰ ਖਾਂਦੇ ਹੋਏ ਵਾਇਰਲ ਤਸਵੀਰ
Courtesy: Newschecker WhatsApp Tipline

Fact

ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਦੀ ਸੱਚਾਈ ਜਾਨਣ ਦੇ ਲਈ ਪੜਤਾਲ ਸ਼ੁਰੂ ਕੀਤੀ। ਅਸੀਂ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਦੇ ਨਾਲ ਇਸ ਤਸਵੀਰ ਨੂੰ ਖੰਗਾਲਿਆ। ਸਰਚ ਦੇ  ਦੌਰਾਨ ਸਾਨੂੰ ਵਾਇਰਲ ਹੋ ਰਹੀ ਤਸਵੀਰ ਇੱਕ ਟਵਿੱਟਰ ਪ੍ਰੋਫਾਇਲ ਤੇ ਮਿਲੀ ਜਿਸ ਨੂੰ 22 ਮਈ 2018 ਨੂੰ ਅਪਲੋਡ ਕੀਤਾ ਗਿਆ ਸੀ।

ਇਸ ਤਸਵੀਰ ਵਿੱਚ ਦਿੱਤੀ ਗਈ ਜਾਣਕਾਰੀ ਮੁਤਾਬਕ ਪੰਜਾਬ ਦੇ ਕਸੂਰ ਵਿੱਚ ਸਰਵਜਨਿਕ ਰੂਪ ਤੋ ਕੋੜੇ ਮਾਰਨ ਦੀ ਇਹ ਦੋ ਤਸਵੀਰਾਂ ਨੂੰ ਬੈਂਜਮਿਨ ਹਾਰਨੀਮੇਨ ਨੇ 1920 ਵਿੱਚ ਭਾਰਤ ਤੋਂ ਬਾਹਰ ਲਿਆ ਕੇ ਪ੍ਰਕਾਸ਼ਿਤ ਕੀਤਾ ਸੀ।

ਅਸੀਂ ਕੁਝ ਕੀਵਰਡ ਦੀ ਮਦਦ ਦੇ ਨਾਲ ਇਸ ਤਸਵੀਰ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ ਤਾ ਸਰਚ ਦੇ ਦੌਰਾਨ ਸਾਨੂੰ ਇੱਕ ਵੈੱਬਸਾਈਟ sabrangindia.in ਤੇ ਪ੍ਰਕਾਸ਼ਿਤ ਇੱਕ ਆਰਟੀਕਲ ਮਿਲਿਆ। ਇਸ ਆਰਟੀਕਲ ਦੇ ਮੁਤਾਬਕ ਇਹ ਤਸਵੀਰ ਪੰਜਾਬ ਦੀ ਹੈ। ਇਸ ਆਰਟੀਕਲ ਵਿੱਚ ਦਿੱਤੀ ਗਈ ਜਾਣਕਾਰੀ ਮੁਤਾਬਕ ਇਹ ਤਸਵੀਰ 1919 ਦੀ ਹੈ ਜਦੋਂ ਅੰਗਰੇਜ਼ ਅਧਿਕਾਰੀ ਸੜਕਾਂ ਤੇ ਲੋਕਾਂ ਨੂੰ ਕੁੱਟਦੇ ਮਾਰਦੇ ਸਨ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ? 

ਤਫ਼ਤੀਸ਼ ਨੂੰ ਅਗੇ ਵਧਾਉਂਦੇ ਹੋਏ ਸਾਨੂੰ ਭਗਤ ਸਿੰਘ ਦੀ ਕਿਤਾਬ ‘ਦ ਜੇਲ ਨੋਟਬੁੱਕ’ (ਜੇਲ ਨੋਟਬੁੱਕ ਅਤੇ ਹੋਰ ਲਿਖਤਾਂ)” ਮਿਲੀ। ਇਸ ਕਿਤਾਬ ਵਿੱਚ ਮਿਲੀ ਜਾਣਕਾਰੀ ਅਨੁਸਾਰ, ‘ਅਪ੍ਰੈਲ 1919 ਵਿੱਚ 12 ਸਾਲ ਦੀ ਉਮਰ ਵਿੱਚ ਭਗਤ ਸਿੰਘ ਜਲ੍ਹਿਆਂਵਾਲਾ ਬਾਗ ਗਏ ਸਨ ਅਤੇ ਉਥੋਂ ਖੂਨ ਨਾਲ ਲੱਥਪੱਥ ਮਿੱਟੀ ਲੈ ਕੇ ਘਰ ਆਏ ਸਨ।’

 ਸ਼ਹੀਦ ਭਗਤ ਸਿੰਘ ਦੀ ਹੈ ਕੌੜੇ ਤੋਂ ਮਾਰ ਖਾਂਦੇ ਹੋਏ ਵਾਇਰਲ ਤਸਵੀਰ

ਅਸੀਂ ਵਾਇਰਲ ਹੋ ਰਹੀ ਤਸਵੀਰ ਨੂੰ ਲੈ ਕੇ ਸ਼ਹੀਦ ਭਗਤ ਸਿੰਘ ਦੀ ਭੈਣ ਅਮਰ ਕੌਰ ਦੇ ਪੁੱਤਰ ਪ੍ਰੋਫੈਸਰ ਜਗਮੋਹਨ ਸਿੰਘ ਦੇ ਨਾਲ ਗੱਲਬਾਤ ਕੀਤੀ। ਗੱਲਬਾਤ ਦੇ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਇਹ ਤਸਵੀਰ ਜਲ੍ਹਿਆਂਵਾਲਾ ਬਾਗ ਵਿੱਚ ਹੋਏ ਕਤਲੇਆਮ ਤੋਂ ਬਾਅਦ ਦੀ ਹੈ ਜਦੋਂ ਅੰਮ੍ਰਿਤਸਰ ਵਿੱਚ ਮਾਰਸ਼ਲ ਲਾਅ ਲਾਗੂ ਸੀ। ਹਾਲਾਂਕਿ, ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਤਸਵੀਰ ਵਿਚ ਨਜ਼ਰ ਆ ਰਿਹਾ ਨੌਜਵਾਨ ਸ਼ਹੀਦ ਭਗਤ ਸਿੰਘ ਨਹੀਂ ਹੈ।

ਇਸ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਸੁਤੰਤਰਤਾ ਸੈਨਾਨੀ ਸ਼ਹੀਦ ਭਗਤ ਸਿੰਘ ਦੀ ਨਹੀਂ ਹੈ। ਹਾਲਾਂਕਿ ਤਸਵੀਰ ਵਿੱਚ ਨਜ਼ਰ ਆ ਰਹੇ ਸਿੱਖ ਨੌਜਵਾਨ ਦੀ ਪੁਸ਼ਟੀ ਨਹੀਂ ਹੋ ਸਕੀ। ਜਾਂਚ ਕਰਨ ‘ਤੇ ਅਸੀਂ ਪਾਇਆ ਕਿ ਵਾਇਰਲ ਤਸਵੀਰ 1919 ‘ਚ ਕਸੂਰ ਰੇਲਵੇ ਸਟੇਸ਼ਨ ‘ਤੇ ਲਈ ਗਈ ਸੀ ਅਤੇ ਜਿਸ ਸਮੇਂ ਇਹ ਤਸਵੀਰ ਖਿੱਚੀ ਗਈ ਸੀ, ਉਸ ਸਮੇਂ ਭਗਤ ਸਿੰਘ ਦੀ ਉਮਰ ਮਹਿਜ਼ 12 ਸਾਲ ਸੀ ਅਤੇ ਉਹ ਉਸ ਵੇਲੇ ਸਕੂਲ ਵਿੱਚ ਸਨ।

Result: False

Our Sources

Telephonic conversation with Prof. Jagmohan Singh
Tweet made by Kim A Wagner on May 22, 2018
Report published by Sabrang India

ਜੇਕਰ ਤੁਹਾਨੂੰ ਇਹ ਫੈਕਟ ਚੈਕ ਪਸੰਦ ਆਇਆ ਤਾਂ ਤੁਸੀਂ ਇਸ ਤਰ੍ਹਾਂ ਦੇ ਹੋਰ ਫੈਕਟ ਚੈਕ ਪੜ੍ਹਨਾ ਚਾਹੁੰਦੇ ਹੋ ਤਾਂ ਇੱਥੇ ਕਲਿੱਕ ਕਰੋ।

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

Most Popular