ਸ਼ੁੱਕਰਵਾਰ, ਨਵੰਬਰ 22, 2024
ਸ਼ੁੱਕਰਵਾਰ, ਨਵੰਬਰ 22, 2024

HomeFact Checkਕੀ ਪਾਰਲੀਮੈਂਟ ਦੇ ਵਿਚ ਮਿਊਜ਼ੀਅਮ ਨਹੀਂ ਹੈ? ਭਗਵੰਤ ਮਾਨ ਤੇ ਤੰਜ ਕੱਸਦਿਆਂ...

ਕੀ ਪਾਰਲੀਮੈਂਟ ਦੇ ਵਿਚ ਮਿਊਜ਼ੀਅਮ ਨਹੀਂ ਹੈ? ਭਗਵੰਤ ਮਾਨ ਤੇ ਤੰਜ ਕੱਸਦਿਆਂ ਫਰਜ਼ੀ ਦਾਅਵਾ ਕੀਤਾ ਸ਼ੇਅਰ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਸੋਸ਼ਲ ਮੀਡੀਆ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਉਹ ਪਾਰਲੀਮੈਂਟ ਵਿਚ ਮਿਊਜ਼ੀਅਮ ਦੀ ਗੱਲ ਆਖ ਰਹੇ ਹਨ। ਵਾਇਰਲ ਹੋ ਰਹੀ 19 ਸੈਕਿੰਡ ਦੀ ਵੀਡਿਓ ਵਿੱਚ ਭਗਵੰਤ ਮਾਨ ਕਹਿੰਦੇ ਹਨ,’ਪਾਰਲੀਮੈਂਟ ਵਿੱਚ ਇੱਕ ਮਿਊਜ਼ੀਅਮ ਹੈ। ਉਸ ਮਿਊਜ਼ੀਅਮ ਦੀ ਵਿੱਚ ਇੱਕ ਕਮਰਾ ਹੈ। ਉਸ ਦਾ ਨਾਮ ਹੈ..।’

ਸੋਸ਼ਲ ਮੀਡੀਆ ਤੇ ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਭਗਵੰਤ ਮਾਨ ਤੇ ਤੰਜ ਕੱਸਿਆ ਜਾ ਰਿਹਾ ਹੈ ਅਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਪਾਰਲੀਮੈਂਟ ਦੇ ਵਿਚ ਕੋਈ ਮਿਊਜ਼ੀਅਮ ਨਹੀਂ ਹੈ ਅਤੇ ਭਗਵੰਤ ਮਾਨ ਸ਼ਰਾਬ ਦੇ ਨਸ਼ੇ ਵਿਚ ਇਸ ਤਰ੍ਹਾਂ ਦੇ ਬਿਆਨ ਦੇ ਰਹੇ ਹਨ।

ਅਸੀਂ ਪਾਇਆ ਕਿ ਸੋਸ਼ਲ ਮੀਡੀਆ ਤੇ ਇਸ ਵੀਡੀਓ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ। ਫੇਸਬੁੱਕ ਪੇਜ਼ ‘Pegwant Mann’ ਨੇ ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ ਭਲਾਂ ਪਾਰਲੀਮੈਂਟ ਵਿੱਚ ਕਿਹੜਾ ਮਿਊਜ਼ੀਅਮ ਹੈ?

ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।

Fact Check/Verification

ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਦਾਅਵੇ ਦੀ ਸੱਚਾਈ ਜਾਣਨ ਦੇ ਲਈ ਆਪਣੀ ਪੜਤਾਲ ਸ਼ੁਰੂ ਕੀਤੀ। ਅਸੀਂ ਵਾਇਰਲ ਹੋਈ ਵੀਡੀਓ ਨੂੰ InVID ਟੂਲ ਦੀ ਮਦਦ ਨਾਲ ਕੁਝ ਕੀ ਫਰੇਮ ਵਿੱਚ ਵੰਡ ਕੇ ਗੂਗਲ ਰਿਵਰਸ ਇਮੇਜ ਸਰਚ ਦੀ ਮੱਦਦ ਨਾਲ ਖੰਗਾਲਿਆ।

ਇਸ ਦੌਰਾਨ ਸਾਨੂੰ ਜ਼ੀ ਨਿਊਜ਼ ਦੁਆਰਾ 14 ਅਪ੍ਰੈਲ 2022 ਨੂੰ ਪ੍ਰਕਾਸ਼ਿਤ ਇਕ ਆਰਟੀਕਲ ਵਿੱਚ ਵਾਇਰਲ ਵੀਡੀਓ ਦਾ ਸ਼ਾਟ ਦਿਖਿਆ। ਰਿਪੋਰਟ ਦੇ ਮੁਤਾਬਕ ਇਹ ਵੀਡੀਓ ਡਾ ਬੀ.ਆਰ ਅੰਬੇਦਕਰ ਦੇ ਜਨਮ ਦਿਹਾੜੇ ਅਤੇ ਵਿਸਾਖੀ ਮੌਕੇ ਜਲੰਧਰ ਵਿੱਚ ਕਰਵਾਏ ਗਏ ਰਾਜ ਪੱਧਰੀ ਸਮਾਗਮ ਦੀ ਹੈ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ? 

ਆਪਣੀ ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਗੂਗਲ ਤੇ ਕੁਝ ਕੀ ਵਰਡ ਦੇ ਜ਼ਰੀਏ ਸਰਚ ਕੀਤਾ। ਇਸ ਦੌਰਾਨ ਸਾਨੂੰ ਭਗਵੰਤ ਮਾਨ ਦੁਆਰਾ ਦਿੱਤੀ ਗਈ ਸਪੀਚ ਦੀ ਪੂਰੀ ਵੀਡੀਓ ਮਿਲੀ। 3 ਮਿੰਟ 10 ਸੈਕਿੰਡ ਤੇ ਭਗਵੰਤ ਮਾਨ ਕਹਿੰਦੇ ਹਨ,’ਪਾਰਲੀਮੈਂਟ ਦੇ ਵਿੱਚ ਇੱਕ ਮਿਊਜ਼ੀਅਮ ਹੈ। ਉਸ ਮਿਊਜ਼ੀਅਮ ਦੇ ਵਿੱਚ ਇੱਕ ਕਮਰਾ ਹੈ ਜਿਸ ਦਾ ਨਾਮ ਡ੍ਰਾਫਟਿੰਗ ਆਫ ਕਾਂਸਟੀਟਿਊਸ਼ਨ ਹੈ। ਭਾਰਤ ਦੇ ਸੰਵਿਧਾਨ ਦੀ ਜਦੋਂ ਡ੍ਰਾਫਟਿੰਗ ਹੋ ਰਹੀ ਸੀ , ਕੌਣ ਕੌਣ ਬੈਠੇ ਸਨ। ਬਾਬਾ ਸਾਹਬ ਬੈਠੇ ਸਨ ਅਤੇ ਬਾਕੀ ਹੋਰ ਵੀ ਬੈਠੇ ਸਨ ਅਤੇ ਉਨ੍ਹਾਂ ਦੇ ਸੁਰੱਖਿਆ ਗਾਰਡਾਂ ਦੀਆਂ ਫੋਟੋਆਂ ਵੀ ਲੱਗੀਆਂ ਹੋਈਆਂ ਹਨ। ਪੁਲਿਸ ਵਾਲੇ, ਐਸਐਸਪੀ, ਡੀ ਸੀ ਸਾਹਬ ਮੈਂ ਸਾਰਿਆਂ ਨੂੰ ਕਿਹਾ ਹੈ ਅੱਜ ਤੋਂ 50 ਸਾਲ ਬਾਅਦ ਜੇ ਤੁਸੀਂ ਚੰਗਾ ਕੰਮ ਕਰੋਗੇ ਤਾਂ ਤੁਹਾਡੀਆਂ ਫੋਟੋਆਂ ਵੀ ਲੱਗਣਗੀਆਂ ਕਿ ਇਨ੍ਹਾਂ ਨੇ ਪੰਜਾਬ ਦੇ ਲਈ ਚੰਗਾ ਕੰਮ ਕੀਤਾ ਸੀ।

ਹੁਣ ਅਸੀਂ ਇਹ ਸਰਚ ਕਰਨਾ ਸ਼ੁਰੂ ਕੀਤਾ ਕਿ ਪਾਰਲੀਮੈਂਟ ਵਿਚ ਮਿਊਜ਼ੀਅਮ ਹੈ ਜਾਂ ਨਹੀਂ। ਗੂਗਲ ਤੇ ਕੀ ਵਰਡ ਦੀ ਮਦਦ ਨਾਲ ਖੰਗਾਲਣ ਤੇ ਸਾਨੂੰ ਪਾਰਲੀਮੈਂਟ ਮਿਊਜ਼ੀਅਮ ਦੇ ਬਾਰੇ ਵਿਚ ਵਿਸਥਾਰ ਪੂਰਵਕ ਜਾਣਕਾਰੀ ਮਿਲੀ। ਰਾਜ ਸਭਾ ਦੀ ਅਧਿਕਾਰਿਕ ਵੈੱਬਸਾਈਟ ਵਿੱਚ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ ਪਾਰਲੀਮੈਂਟ ਮਿਊਜ਼ੀਅਮ ਪਾਰਲੀਮੈਂਟ ਲਾਇਬਰੇਰੀ ਬਿਲਡਿੰਗ ਦੇ ਗਰਾਊਂਡ ਫਲੋਰ ਵਿੱਚ ਸਥਿਤ ਹੈ।

ਇਸ ਨਾਲ ਹੀ ਸਰਚ ਦੇ ਦੌਰਾਨ ਸਾਨੂੰ ਏਬੀਪੀ ਲਾਈਵ ਦੁਆਰਾ 22 ਸਤੰਬਰ 2022 ਨੂੰ ਪ੍ਰਕਾਸ਼ਿਤ ਆਰਟੀਕਲ ਦੇ ਮੁਤਾਬਕ ਪਾਰਲੀਮੈਂਟ ਮਿਊਜ਼ੀਅਮ ਨੂੰ ਨਵੀਂ ਤਕਨੀਕ ਤੋਂ ਤਿਆਰ ਕਰ ਅਡਵਾਂਸ ਸਵਰੂਪ ਪ੍ਰਦਾਨ ਕਰਨ ਦੀ ਤਿਆਰੀ ਹੈ ਜਿਸ ਲਈ ਲੋਕ ਸਭਾ ਸਕੱਤਰੇਤ ਨੇ ਅੱਠ ਮੈਂਬਰੀ ਨਿਗਰਾਨੀ ਸਮਿਤੀ ਦਾ ਗਠਨ ਕੀਤਾ ਹੈ।

ਪਾਰਲੀਮੈਂਟ ਦੇ ਵਿਚ ਮਿਊਜ਼ੀਅਮ ਨਹੀਂ ਹੈ

ਇਸ ਨਾਲ ਹੀ ਆਰਟੀਕਲ ਦੀ ਵੀ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ ਭਾਰਤ ਦੇ ਸਾਬਕਾ ਰਾਸ਼ਟਰਪਤੀ ਏਪੀਜੇ ਅਬਦੁਲ ਕਲਾਮ ਨੇ 14 ਅਗਸਤ 2006 ਨੂੰ ਇਸ ਦਾ ਉਦਘਾਟਨ ਕੀਤਾ ਸੀ।

ਆਪਣੀ ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਯੂ ਟਿਊਬ ਤੇ ਸਰਚ ਕੀਤਾ। ਸਰਚ ਦੇ ਦੌਰਾਨ ਸਾਨੂੰ ਯੂ ਟਿਊਬ ਚੈਨਲ Pride Lok Sabha Secretariat ਦੁਆਰਾ 27 ਅਗਸਤ 2022 ਨੂੰ ਅਪਲੋਡ ਕੀਤੀ ਗਈ ਵੀਡੀਓ ਮਿਲੀ ਜਿਸ ਦੇ ਵਿੱਚ ਪਾਰਲੀਮੈਂਟ ਮਿਊਜ਼ੀਅਮ ਦੇ ਅੰਦਰਲੇ ਦ੍ਰਿਸ਼ਾਂ ਨੂੰ ਦੇਖਿਆ ਜਾ ਸਕਦਾ ਹੈ।

Conclusion

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਅਧੂਰੇ ਵੀਡੀਓ ਨੂੰ ਫਰਜ਼ੀ ਦਾਅਵੇ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਪਾਰਲੀਮੈਂਟ ਮਿਊਜ਼ੀਅਮ ਲਾਇਬਰੇਰੀ ਬਿਲਡਿੰਗ ਦੇ ਗਰਾਊਂਡ ਫਲੋਰ ਵਿੱਚ ਸਥਿਤ ਹੈ ਜਿਸ ਦਾ ਜ਼ਿਕਰ ਭਗਵੰਤ ਮਾਨ ਆਪਣੀ ਸਪੀਚ ਵਿੱਚ ਕਰ ਰਹੇ ਸਨ।

Result: False

Our Sources

Media report published by Zee News on April 14 , 2022
Media report published by Daily Post Punjabi on April 14 , 2022
YouTube video uploaded by Pride Lok Sabha Secretariat
Media report published by ABP News on April 22, 2022


ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Most Popular