ਸੋਮਵਾਰ, ਨਵੰਬਰ 25, 2024
ਸੋਮਵਾਰ, ਨਵੰਬਰ 25, 2024

HomeFact Checkਕੀ ਇਹ ਵੀਡੀਓ ਅਰਵਿੰਦ ਕੇਜਰੀਵਾਲ ਦੀ ਗੁਜਰਾਤ ਰੈਲੀ ਦੀ ਹੈ? ਪੰਜਾਬ ਦੀ...

ਕੀ ਇਹ ਵੀਡੀਓ ਅਰਵਿੰਦ ਕੇਜਰੀਵਾਲ ਦੀ ਗੁਜਰਾਤ ਰੈਲੀ ਦੀ ਹੈ? ਪੰਜਾਬ ਦੀ ਵੀਡੀਓ ਨੂੰ ਗੁਜਰਾਤ ਦਾ ਦੱਸਕੇ ਕੀਤਾ ਵਾਇਰਲ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਗੁਜਰਾਤ ਵਿੱਚ ਇਸ ਸਾਲ ਦੇ ਅੰਤ ਵਿੱਚ ਚੋਣਾਂ ਹੋਣ ਜਾ ਰਹੀਆਂ ਹਨ। ਆਮ ਆਦਮੀ ਪਾਰਟੀ ਵੀ ਗੁਜਰਾਤ ਵਿਧਾਨਸਭਾ ਨੂੰ ਲੈ ਕੇ ਪ੍ਰਚਾਰ ਕਰ ਰਹੀ ਹੈ। ਇਸ ਦੇ ਨਾਲ ਹੀ ਸੋਸ਼ਲ ਮੀਡਿਆ ਤੇ ਗੁਜਰਾਤ ਚੋਣਾਂ ਨੂੰ ਲੈ ਕੇ ਕਈ ਵੀਡੀਓ ਅਤੇ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਸੋਸ਼ਲ ਮੀਡਿਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਵੱਡੀ ਗਿਣਤੀ ‘ਚ ਲੋਕਾਂ ਨੂੰ ਬੱਸਾਂ ਤੇ ਬੈਠੇ ਰੈਲੀ ਨੂੰ ਸੁਣਦਿਆਂ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਅਰਵਿੰਦ ਕੇਜਰੀਵਾਲ ਦੀ ਗੁਜਰਾਤ ਰੈਲੀ ਦੀ ਹੈ। ਵੀਡੀਓ ਦੇ ਵਿੱਚ ਪਿੱਛੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਆਵਾਜ਼ ਵੀ ਸੁਣਾਈ ਦੇ ਰਹੀ ਹੈ।

ਫੇਸਬੁੱਕ ਯੂਜ਼ਰ ‘ਤੌਰੀਕ ਅਹਿਮਦ’ ਨੇ ਵਾਇਰਲ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,’ਇਹ ਗੁਜਰਾਤ ਹੈ। ਇਹ ਤਾਂ ਰਾਮਲੀਲਾ ਗ੍ਰਾਉੰਡ ਵਾਲੀ ਗੱਲ ਬਣ ਗਈ।’

ਅਸੀਂ ਪਾਇਆ ਕਿ ਸੋਸ਼ਲ ਮੀਡਿਆ ਤੇ ਵੱਖ ਵੱਖ ਪਲੇਟਫਾਰਮਾਂ ਤੇ ਸ਼ੇਅਰ ਕੀਤਾ ਜਾ ਰਿਹਾ ਹੈ। ਟਵਿੱਟਰ ਤੇ ਵੀ ਇਸ ਵੀਡੀਓ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।

ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।

Fact Check/Verification

ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਦਾਅਵੇ ਦੀ ਸੱਚਾਈ ਜਾਣਨ ਦੇ ਲਈ ਆਪਣੀ ਪੜਤਾਲ ਸ਼ੁਰੂ ਕੀਤੀ। ਅਸੀਂ ਵੀਡੀਓ ਨੂੰ ਧਿਆਨ ਦੇ ਨਾਲ ਦੇਖਿਆ ਅਤੇ ਵੀਡੀਓ ਦੇ ਕਮੈਂਟ ਸੈਕਸ਼ਨ ਨੂੰ ਖੰਗਾਲਿਆ। ਇਸ ਦੌਰਾਨ ਅਸੀਂ ਪਾਇਆ ਕਿ ਇੱਕ ਯੂਜ਼ਰ ਨੇ ਵੀਡੀਓ ਦੇ ਕਮੈਂਟ ਸੈਕਸ਼ਨ ਵਿੱਚ ਦੱਸਿਆ ਕਿ ਇਹ ਵੀਡੀਓ ਪੰਜਾਬ ਦੇ ਮੋਗਾ ਵਿੱਚ ਕਰਵਾਈ ਗਈ ਮਹਾਪੰਚਾਇਤ ਦੀ ਹੈ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ? 

ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ InVID ਟੂਲ ਦੀ ਮਦਦ ਨਾਲ ਵੀਡੀਓ ਦੇ ਕੀ ਫ਼੍ਰੇਮਸ ਕੱਢਕੇ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਟੂਲ ਦੀ ਮਦਦ ਨਾਲ ਖੰਗਾਲਿਆ। ਆਪਣੀ ਸਰਚ ਦੇ ਦੌਰਾਨ ਸਾਨੂੰ ਵਾਇਰਲ ਵੀਡੀਓ ਟਵਿੱਟਰ ਯੂਜ਼ਰ ਦੁਆਰਾ ਸਾਲ 2021 ਵਿੱਚ ਅਪਲੋਡ ਮਿਲੀ। ਟਵੀਟ ਦੇ ਮੁਤਾਬਕ ਇਹ ਵੀਡੀਓ ਨੂੰ ਪੰਜਾਬ ਵਿਚ ਮੋਗਾ ਵਿਖੇ ਮਹਾਪੰਚਾਇਤ ਦੀ ਹੈ। ਇਸ ਤੋਂ ਸਪਸ਼ਟ ਹੁੰਦਾ ਹੈ ਕਿ ਇਹ ਵੀਡੀਓ ਹਾਲੀਆ ਨਹੀਂ ਸਗੋਂ ਪੁਰਾਣੀ ਹੈ।

ਪੜਤਾਲ ਨੂੰ ਅੱਗੇ ਵਧਾਉਂਦਿਆ ਅਸੀਂ ਫੇਸਬੁੱਕ ਤੇ ਕੁਝ ਕੀ ਵਰਡ ਦੇ ਜਰੀਏ ਸਰਚ ਕੀਤਾ। ਸਰਚ ਦੇ ਦੌਰਾਨ ਸਾਨੂੰ ਵਾਇਰਲ ਵੀਡੀਓ ਵਰਗੀ ਮਿਲਦੀ ਜੁਲਦੀ ਵੀਡੀਓ ਇੱਕ ਫੇਸਬੁੱਕ ਯੂਜ਼ਰ ‘ਬੰਟੀ ਸਿੰਘ ਖਾਨਪੁਰ’ ਦੁਆਰਾ ਮਾਰਚ 21,2021 ਨੂੰ ਅਪਲੋਡ ਮਿਲੀ। ਅਸੀਂ ਫੇਸਬੁੱਕ ਯੂਜ਼ਰ ਦੁਆਰਾ ਅਪਲੋਡ ਅਤੇ ਵਾਇਰਲ ਵੀਡੀਓ ਵਿੱਚ ਕਈ ਸਮਾਨਤਾਵਾਂ ਮਿਲੀਆਂ। ਕੈਪਸ਼ਨ ਦੇ ਮੁਤਾਬਕ ਇਹ ਵੀਡੀਓ ਬਾਘਾਪੁਰਾਣਾ ਕਿਸਾਨ ਮਹਾਂਪੰਚਾਇਤ ਦੀ ਹੈ। ਅਸੀਂ ਪੁਸ਼ਟੀ ਦੇ ਲਈ ਬੰਟੀ ਸਿੰਘ ਖਾਨਪੁਰ ਨੂੰ ਸੰਪਰਕ ਕੀਤਾ। ਹਾਲਾਂਕਿ, ਫੈਕਟ ਚੈਕ ਲਿਖੇ ਜਾਣ ਤਕ ਸਾਨੂੰ ਉਹਨਾਂ ਦਾ ਜਵਾਬ ਨਹੀਂ ਮਿਲਿਆ।

ਬਾਘਾਪੁਰਾਣਾ ਵਿਖੇ ਆਮ ਆਦਮੀ ਪਾਰਟੀ ਦੁਆਰਾ ਕਰਵਾਈ ਗਈ ਕਿਸਾਨ ਮਹਾਂਪੰਚਾਇਤ ਨੂੰ ਮੀਡਿਆ ਅਦਾਰਿਆਂ ਨੂੰ ਪ੍ਰਕਾਸ਼ਿਤ ਕੀਤਾ ਸੀ। ਬਾਬੂਸ਼ਾਹੀ ਦੁਆਰਾ ਪ੍ਰਕਾਸ਼ਿਤ ਆਰਟੀਕਲ ਦੇ ਵਿੱਚ ਸਾਨੂੰ ਅਰਵਿੰਦ ਕੇਜਰੀਵਾਲ ਦੁਆਰਾ ਬਾਘਾਪੁਰਾਣਾ ਮਹਾਪੰਚਾਇਤ ਵਿੱਚ ਦਿੱਤੀ ਗਈ ਸਪੀਚ ਵੀ ਮਿਲੀ। ਵਾਇਰਲ ਹੋ ਰਹੀ ਵੀਡੀਓ ਵਿੱਚ ਅਰਵਿੰਦ ਕੇਜਰੀਵਾਲ ਦੁਆਰਾ ਦਿੱਤੀ ਜਾ ਰਹੀ ਸਪੀਚ ਨੂੰ ਬਾਬੂਸ਼ਾਹੀ ਦੁਆਰਾ ਪ੍ਰਕਾਸ਼ਿਤ ਆਰਟੀਕਲ ਵਿੱਚ 36 ਮਿੰਟ 56 ਸਕਿੰਟ ਤੋਂ ਸੁਣਿਆ ਜਾ ਸਕਦਾ ਹੈ।

ਕੀ ਇਹ ਵੀਡੀਓ ਅਰਵਿੰਦ ਕੇਜਰੀਵਾਲ ਦੀ ਗੁਜਰਾਤ ਰੈਲੀ ਦੀ ਹੈ
Courtesy: Babushahi

ਅਸੀਂ ਵਾਇਰਲ ਹੋ ਰਹੀ ਵੀਡੀਓ ਦੀ ਪੁਸ਼ਟੀ ਨੂੰ ਲੈ ਕੇ ਬਾਘਾਪੁਰਾਣਾ ਦੇ ਸਥਾਨਕ ਪੱਤਰਕਾਰ ਦਲੀਪ ਨੂੰ ਸੰਪਰਕ ਕੀਤਾ। ਉਹਨਾਂ ਨੇ ਸਾਨੂੰ ਦੱਸਿਆ ਕਿ ਵਾਇਰਲ ਹੋ ਰਹੀ ਵੀਡੀਓ ਗੁਜਰਾਤ ਦੀ ਨਹੀਂ ਸਗੋਂ ਪਿਛਲੇ ਸਾਲ ਬਾਘਾਪੁਰਾਣਾ ਵਿਖੇ ਆਮ ਆਦਮੀ ਪਾਰਟੀ ਦੁਆਰਾ ਕਾਰਵਾਈ ਗਈ ਮਹਾਪੰਚਾਇਤ ਦੀ ਹੈ।

Conclusion

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਵੀਡੀਓ ਹਾਲੀਆ ਨਹੀਂ ਸਾਲ 2021 ਤੋਂ ਇੰਟਰਨੇਟ ਤੇ ਮੌਜੂਦ ਹੈ। ਵਾਇਰਲ ਵੀਡੀਓ ਪੰਜਾਬ ਦੇ ਬਾਘਾਪੁਰਾਣਾ ਵਿਖੇ ਸਾਲ 2021 ਵਿੱਚ ਆਮ ਆਦਮੀ ਪਾਰਟੀ ਦੁਆਰਾ ਕਰਵਾਈ ਗਈ ਕਿਸਾਨ ਮਹਾਪੰਚਾਇਤ ਦੀ ਹੈ।

Result: Missing Context

Our Sources

Media report published by Babushahi on March 21,2021
Tweet made by Jagmohan Kaushal on March 21,2021
Facebook post uploaded by Bunty Singh Khanpur on March 21,2021
Telephonic conversation with Local journalist from Moga


ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Most Popular