ਸ਼ੁੱਕਰਵਾਰ, ਨਵੰਬਰ 22, 2024
ਸ਼ੁੱਕਰਵਾਰ, ਨਵੰਬਰ 22, 2024

HomeFact Checkਕੀ ਨੇਪਾਲ 'ਚ ਹਾਲ ਹੀ ਵਿੱਚ ਹੋਏ ਹਵਾਈ ਹਾਦਸੇ ਦੀਆਂ ਨੇ ਇਹ...

ਕੀ ਨੇਪਾਲ ‘ਚ ਹਾਲ ਹੀ ਵਿੱਚ ਹੋਏ ਹਵਾਈ ਹਾਦਸੇ ਦੀਆਂ ਨੇ ਇਹ ਤਸਵੀਰਾਂ? ਪੁਰਾਣੀਆਂ ਤਸਵੀਰਾਂ ਵਾਇਰਲ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਬੀਤੇ ਦਿਨੀਂ ਨੇਪਾਲ ਦੇ ਪੋਖ਼ਰਾ ਕੌਮਾਂਤਰੀ ਹਵਾਈ ਅੱਡੇ ਦੇ ਨੇੜੇ ਯਤੀ ਏਅਰਲਾਇਨਜ਼ ਦਾ ਇੱਕ ਜਹਾਜ਼ ਐਤਵਾਰ ਨੂੰ ਹਾਦਸਾ ਗ੍ਰਸਤ ਹੋ ਗਿਆ ਸੀ। ਇਸ ਹਾਦਸੇ ਦੇ ਵਿੱਚ 68 ਤੋਂ ਵੱਧ ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ।

ਹਵਾਈ ਹਾਦਸੇ ਤੋਂ ਬਾਅਦ ਸੋਸ਼ਲ ਮੀਡਿਆ ਤੇ ਕਈ ਤਸਵੀਰਾਂ ਅਤੇ ਵੀਡੀਓ ਵਾਇਰਲ ਹੋ ਰਹੀਆਂ ਹਨ ਜਿਹਨਾਂ ਨੂੰ ਨੇਪਾਲ ਹਾਦਸੇ ਨਾਲ ਜੋੜਕੇ ਸ਼ੇਅਰ ਕੀਤਾ ਜਾ ਰਿਹਾ ਹੈ। ਕਈ ਪ੍ਰਮੁੱਖ ਮੀਡਿਆ ਅਦਾਰਿਆਂ ਨੇ ਵੀ ਇਹਨਾਂ ਤਸਵੀਰਾਂ ਅਤੇ ਵੀਡੀਓ ਦਾ ਇਸਤੇਮਾਲ ਆਪਣੀ ਰਿਪੋਰਟ ਅਤੇ ਫੇਸਬੁੱਕ ਪੋਸਟਾਂ ਦੇ ਵਿੱਚ ਕੀਤਾ। ਵਾਇਰਲ ਹੋ ਰਹੀ ਤਸਵੀਰਾਂ ਵਿੱਚ ਹਾਦਸਾ ਗ੍ਰਸਤ ਜਹਾਜ਼ ਦੇ ਮਲਬੇ ਨੂੰ ਦੇਖਿਆ ਜਾ ਸਕਦਾ ਹੈ।

ਨੇਪਾਲ ਵਿੱਚ ਹੋਏ ਹਵਾਈ ਹਾਦਸੇ ਦੀਆਂ ਨੇ ਇਹ ਤਸਵੀਰਾਂ
Courtesy: Facebook/JasmeetBal

ਕਈ ਨੇਤਾਵਾਂ ਨੇ ਵੀ ਇਹਨਾਂ ਤਸਵੀਰਾਂ ਨੂੰ ਨੇਪਾਲ ਹਾਦਸੇ ਵਿੱਚ ਮਾਰੇ ਗਏ ਯਾਤਰੂਆਂ ਨੂੰ ਸਰਧਾਂਜਲੀ ਦਿੰਦਿਆਂ ਸ਼ੇਅਰ ਕੀਤਾ।

ਨੇਪਾਲ ਵਿੱਚ ਹੋਏ ਹਵਾਈ ਹਾਦਸੇ ਦੀਆਂ ਨੇ ਇਹ ਤਸਵੀਰਾਂ
Courtesy: Jagbani

ਨੇਪਾਲ ਵਿੱਚ ਹੋਏ ਹਵਾਈ ਹਾਦਸੇ ਦੀਆਂ ਨੇ ਇਹ ਤਸਵੀਰਾਂ
Courtesy: PrimeAsiaTV

ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।

ਅਸੀਂ ਇੱਕ ਇਕ ਕਰਕੇ ਇਹਨਾਂ ਤਸਵੀਰਾਂ ਦੀ ਪੜਤਾਲ ਸ਼ੁਰੂ ਕੀਤੀ।

Fact Check/Verification

ਪਹਿਲੀ ਤਸਵੀਰ

ਅਸੀਂ ਵਾਇਰਲ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਨਾਲ ਖੰਗਾਲਿਆ। ਸਰਚ ਦੌਰਾਨ ਸਾਨੂੰ ਇਹ ਤਸਵੀਰ ਰਾਇਟਰਸ ਦੀ ਵੈੱਬਸਾਈਟ ‘ਤੇ ਅਪਲੋਡ ਮਿਲੀ। ਕੈਪਸ਼ਨ ਦੇ ਮੁਤਾਬਕ,’28 ਸਤੰਬਰ 2012 ਨੂੰ ਕਾਠਮੰਡੂ ਵਿੱਚ ਇੱਕ ਨਿੱਜੀ ਕੰਪਨੀ ਸੀਤਾ ਏਅਰ ਦਾ ਡੋਰਨਿਅਰ ਜਹਾਜ਼ ਹਾਦਸਾਗ੍ਰਸਤ ਹੋ ਗਿਆ ਸੀ, ਜਿਸ ਵਿੱਚ ਕੁੱਲ 19 ਲੋਕ ਮਾਰੇ ਗਏ ਸਨ।’

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਖੋਜ ਦੇ ਦੌਰਾਨ ਸਾਨੂੰ vijesti.me ਦੀ ਵੈਬਸਾਈਟ ਤੇ ਵੀ ਵਾਇਰਲ ਤਸਵੀਰ ਅਪਲੋਡ ਮਿਲੀ। ਵੈਬਸਾਈਟ ਦੁਆਰਾ ਪ੍ਰਕਾਸ਼ਿਤ ਆਰਟੀਕਲ ਦੇ ਸਿਰਲੇਖ ਮੁਤਾਬਕ 28 ਸਤੰਬਰ, 2012 ਨੂੰ ਹੋਏ ਜਹਾਜ਼ ਹਾਦਸੇ ਵਿੱਚ 19 ਲੋਕਾਂ ਦੀ ਮੌਤ ਹੋ ਗਈ।

ਨੇਪਾਲ ਵਿੱਚ ਹੋਏ ਹਵਾਈ ਹਾਦਸੇ ਦੀਆਂ ਨੇ ਇਹ ਤਸਵੀਰਾਂ
Courtesy: Vijesti

ਦੂਜੀ ਤਸਵੀਰ

ਨੇਪਾਲ ਵਿੱਚ ਹੋਏ ਹਵਾਈ ਹਾਦਸੇ ਦੀਆਂ ਨੇ ਇਹ ਤਸਵੀਰਾਂ

ਵਾਇਰਲ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਨਾਲ ਖੰਗਾਲਿਆ। ਸਰਚ ਦੇ ਦੌਰਾਨ ਸਾਨੂੰ 30 ਮਈ, 2022 ਨੂੰ ਪ੍ਰਕਾਸ਼ਿਤ ਕਾਠਮੰਡੂ ਪੋਸਟ ਦੀ ਰਿਪੋਰਟ ਮਿਲੀ, ਜਿਸ ਦਾ ਸਿਰਲੇਖ ਸੀ ‘ਲਾਪਤਾ ਤਾਰਾ ਏਅਰ ਜਹਾਜ਼ ਹਾਦਸਾਗ੍ਰਸਤ ਮਿਲਿਆ, 14 ਲਾਸ਼ਾਂ ਬਰਾਮਦ’

ਰਿਪੋਰਟ ਵਿੱਚ ਵਿਸਤਾਰ ਨਾਲ ਦੱਸਿਆ ਗਿਆ ਹੈ ਕਿ,’ਬਚਾਅਕਰਤਾਵਾਂ ਨੇ ਤਾਰਾ ਏਅਰ ਦੀ ਕਰੈਸ਼ ਸਾਈਟ ਤੋਂ 14 ਲਾਸ਼ਾਂ ਨੂੰ ਬਾਹਰ ਕੱਢਿਆ ਹੈ ਅਤੇ ਬਚਾਅ ਕਰਤਾਵਾਂ ਦੇ ਅਨੁਸਾਰ, ਬਾਕੀਆਂ ਦੀਆਂ ਲਾਸ਼ਾਂ ਲਈ ਜਾਂਚ ਕੀਤੀ ਜਾ ਰਹੀ ਹੈ। ਐਤਵਾਰ ਸਵੇਰੇ ਹਾਦਸਾਗ੍ਰਸਤ ਹੋਏ ਯਾਤਰੀ ਜਹਾਜ਼ ਦੇ ਮਲਬੇ ਦੇ ਟੁਕੜੇ ਉੱਤਰ-ਪੱਛਮੀ ਨੇਪਾਲ ਦੇ ਮੁਸਤਾਂਗ ਜ਼ਿਲ੍ਹੇ ਦੇ ਥਸਾਂਗ ਦੇ ਸਾਨੋ ਸਵਾਰੇ ਭੀਰ ਤੋਂ 14,500 ਫੁੱਟ ਦੀ ਉਚਾਈ ‘ਤੇ ਮਿਲੇ। ਜਹਾਜ਼ ਲਾਪਤਾ ਹੋਣ ਤੋਂ ਲਗਭਗ 20 ਘੰਟਿਆਂ ਬਾਅਦ ਮਿਲਿਆ ਸੀ।

ਨੇਪਾਲ ਵਿੱਚ ਹੋਏ ਹਵਾਈ ਹਾਦਸੇ ਦੀਆਂ ਨੇ ਇਹ ਤਸਵੀਰਾਂ
Courtesy: Kathmandu Post

30 ਮਈ, 2022 ਨੂੰ ਮਨੀ ਕੰਟਰੋਲ ਦੁਆਰਾ ਪ੍ਰਕਾਸ਼ਿਤ ਆਰਟੀਕਲ ਦੇ ਵਿੱਚ ਵੀ ਸਾਨੂੰ ਵਾਇਰਲ ਤਸਵੀਰ ਮਿਲੀ।

ਤੀਜੀ ਤਸਵੀਰ

ਅਸੀਂ ਵਾਇਰਲ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਨਾਲ ਖੰਗਾਲਿਆ। ਸਰਚ ਦੇ ਦੌਰਾਨ ਸਾਨੂੰ 13 ਮਾਰਚ , 2018 ਨੂੰ ਇੰਡੀਅਨ ਐਕਸਪ੍ਰੈਸ ਦੁਆਰਾ ਪ੍ਰਕਾਸ਼ਿਤ ਰਿਪੋਰਟ ਦੇ ਵਿੱਚ ਵਾਇਰਲ ਤਸਵੀਰ ਮਿਲੀ। ਤਸਵੀਰ ਨਾਲ ਦਿੱਤੇ ਕੈਪਸ਼ਨ ਦੇ ਮੁਤਾਬਕ ਬਚਾਓ ਕਰਮਚਾਰੀ ਨੇਪਾਲ ਦੇ ਕਾਠਮੰਡੂ ਹਵਾਈ ਅੱਡੇ ‘ਤੇ ਹਾਦਸਾਗ੍ਰਸਤ ਬੰਗਲਾਦੇਸ਼ ਦੇ ਯਾਤਰੀ ਜਹਾਜ਼ ਦੇ ਨੇੜੇ ਖੜ੍ਹੇ ਹਨ। ਇਸ ਤਸਵੀਰ ਨੂੰ ਐਸੋਸੀਏਟ ਪ੍ਰੈਸ (ਏਪੀ) ਦੇ ਲਈ ਫੋਟੋ ਨਿਰੰਜਨ ਸ੍ਰੇਸ਼ਟਾ ਨੇ ਖਿੱਚੀ ਸੀ।

Courtesy: Indian Express

ਸਾਨੂੰ ਇਹ ਤਸਵੀਰ Deutsche Welle ਦੁਆਰਾ 12 ਮਾਰਚ 2018 ਨੂੰ ਪ੍ਰਕਾਸ਼ਿਤ ਆਰਟੀਕਲ ਦੇ ਵਿੱਚ ਵੀ ਅਪਲੋਡ ਮਿਲੀ। ਰਿਪੋਰਟ ਦੇ ਮੁਤਾਬਕ ਕਾਠਮੰਡੂ ਹਵਾਈ ਅੱਡੇ ‘ਤੇ ਉਤਰਦੇ ਸਮੇਂ ਬੰਗਲਾਦੇਸ਼ੀ ਜਹਾਜ਼ ਦੇ ਅੱਗ ਦੀ ਲਪੇਟ ‘ਚ ਆਉਣ ਨਾਲ ਘੱਟੋ-ਘੱਟ 49 ਲੋਕਾਂ ਦੀ ਮੌਤ ਹੋ ਗਈ ਅਤੇ 20 ਤੋਂ ਵੱਧ ਜ਼ਖਮੀ ਹੋ ਗਏ।

Conclusion

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਨੇਪਾਲ ਵਿੱਚ ਹਵਾਈ ਹਾਦਸੇ ਤੋਂ ਬਾਅਦ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀਆਂ ਇਹ ਤਸਵੀਰਾਂ ਹਾਲੀਆ ਨਹੀਂ ਸਗੋਂ ਪੁਰਾਣੀਆਂ ਹਨ।

Result: Partly False

Our Sources

Photos By Reuters
Report By vijesti.me, Dated September 28, 2012
Report By The Kathmandu Post, Dated May 30, 2022
Report By Money Control, Dated May 30, 2022

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

Most Popular