Authors
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.
Claim
ਭਾਜਪਾ ਦਾ ਝੰਡੇ ਲੈ ਕੇ ਪਾਰਟੀ ਸਮਰਥਕਾਂ ਨੇ ਦੇਖਿਆ ਏਸ਼ੀਆ ਕੱਪ
Fact
ਵਾਇਰਲ ਦਾਅਵਾ ਫਰਜ਼ੀ ਹੈ। ਵਾਇਰਲ ਤਸਵੀਰ ਏਸ਼ੀਆ ਕੱਪ ਦੀ ਨਹੀਂ ਸਗੋਂ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਮੈਚ ਦੀ ਹੈ ਜੋ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਇੰਗਲੈਂਡ ‘ਚ ਖੇਡਿਆ ਗਿਆ ਸੀ।
3 ਸਤੰਬਰ 2023 ਨੂੰ ਏਸ਼ੀਆ ਕੱਪ ‘ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਇਆ ਮਹਾਮੁਕਾਬਲਾ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ। ਇਸ ਮੈਚ ਨੂੰ ਲੈ ਕੇ ਕਈ ਕਈ ਵੀਡੀਓ ਅਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਅਤੇ ਇਸ ਸਬੰਧ ‘ਚ ਇਕ ਤਸਵੀਰ ਵਾਇਰਲ ਹੋ ਰਹੀ ਹੈ, ਜਿਸ ‘ਚ ਇਕ ਸਟੇਡੀਅਮ ਦੇ ਸਟੈਂਡ ‘ਤੇ ਭਾਜਪਾ ਦਾ ਝੰਡਾ ਅਤੇ ਕੁਝ ਦੂਰੀ ‘ਤੇ ਭਾਰਤ ਦਾ ਤਿਰੰਗਾ ਝੰਡਾ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਏਸ਼ੀਆ ਕੱਪ 2023 ਦੇ ਭਾਰਤ-ਪਾਕਿਸਤਾਨ ਮੈਚ ਦੀ ਹੈ।
ਵਾਇਰਲ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਅਮਿਤ ਰਾਓ ਨੇ ਲਿਖਿਆ, “ਕਾਂਗਰਸ ਸਮਰਥਕ ਤਿਰੰਗੇ ਝੰਡੇ ਨਾਲ ਮੈਚ ਦੇਖ ਰਹੇ ਹਨ। ਭਾਜਪਾ ਸਮਰਥਕ ਭਾਜਪਾ ਦੇ ਝੰਡੇ ਨਾਲ ਮੈਚ ਦੇਖ ਰਹੇ ਹਨ। ਇਹ ਵਿਚਾਰਧਾਰਾ ਦਾ ਅੰਤਰ ਹੈ।”
ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।
Fact Check/Verification
ਪੜਤਾਲ ਦੀ ਜਾਂਚ ਸ਼ੁਰੂ ਕਰਦੇ ਹੋਏ ਅਸੀਂ ਤਸਵੀਰ ਨੂੰ ਧਿਆਨ ਨਾਲ ਦੇਖਿਆ ਅਤੇ ਗੂਗਲ ਰਿਵਰਸ ਇਮੇਜ ਸਰਚ ਦੁਆਰਾ ਇਸ ਤਸਵੀਰ ਦੇ ਅਸਲ ਸਰੋਤ ਦੀ ਖੋਜ ਸ਼ੁਰੂ ਕੀਤੀ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਸਾਨੂੰ ਇਹ ਤਸਵੀਰ 7 ਜੂਨ, 2023 ਦੇ ਫ੍ਰੀ ਪ੍ਰੈਸ ਜਰਨਲ ਦੇ ਲੇਖ ਵਿਚ ਪ੍ਰਕਾਸ਼ਿਤ ਮਿਲੀ। ਖਬਰ ਮੁਤਾਬਕ ਇਹ ਤਸਵੀਰ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਮੈਚ ਦੀ ਹੈ, ਜੋ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਇੰਗਲੈਂਡ ‘ਚ ਖੇਡਿਆ ਗਿਆ ਸੀ। ਇੱਥੇ ਇਸ ਖ਼ਬਰ ਵਿੱਚ ਇੰਗਲੈਂਡ ਵਿਚ ਰਹਿੰਦੇ ਭਾਰਤੀ ਪ੍ਰਸ਼ੰਸਕਾਂ ਦੀ ਗੱਲ ਕੀਤੀ ਗਈ ਅਤੇ ਇਸ ਮੈਚ ਦੌਰਾਨ ਵਾਇਰਲ ਹੋਈ ਤਸਵੀਰ ਬਾਰੇ ਟਵੀਟ ਅਤੇ ਪ੍ਰਤੀਕਿਰਿਆਵਾਂ ਬਾਰੇ ਵੀ ਦੱਸਿਆ ਗਿਆ ਹੈ।
ਇਸ ਤਸਵੀਰ ਨੂੰ ਸੀਨੀਅਰ ਪੱਤਰਕਾਰ ਰਾਜਦੀਪ ਸਰਦੇਸਾਈ ਨੇ ਵੀ 7 ਜੂਨ 2023 ਨੂੰ ਆਪਣੇ ਟਵਿੱਟਰ ‘ਤੇ ਸਾਂਝਾ ਕੀਤਾ ਸੀ।
Conclusion
ਵਾਇਰਲ ਦਾਅਵਾ ਫਰਜ਼ੀ ਹੈ। ਵਾਇਰਲ ਤਸਵੀਰ ਏਸ਼ੀਆ ਕੱਪ ਦੀ ਨਹੀਂ ਸਗੋਂ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਮੈਚ ਦੀ ਹੈ ਜੋ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਇੰਗਲੈਂਡ ‘ਚ ਖੇਡਿਆ ਗਿਆ ਸੀ।
Result: False
Our Sources
Tweet by Rajdeep Sardesai on June 7, 2023
Report published by Free Press Journal on June 7, 2023
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ