Authors
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.
Claim
ਪ੍ਰੀਖਿਆ ਵਿੱਚ ਨਕਲ ਕਰਦੇ ਫੜ੍ਹੇ ਗਏ ਵਿਅਕਤੀ ਦਾ ਹਾਲੀਆ ਵੀਡੀਓ
Fact
ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਸਗੋਂ ਸਾਲ 2021 ਦਾ ਹੈ ਜਿਥੇ ਸਬ-ਇੰਸਪੈਕਟਰ ਦੇ ਪੇਪਰ ਲਈ ਨਕਲ ਦਾ ਕਰਦਿਆਂ ਵਿਅਕਤੀ ਨੂੰ ਫੜ੍ਹਿਆ ਗਿਆ ਸੀ।
ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿਚ ਇੱਕ ਪੁਲਿਸ ਅਫਸਰ ਵਿਅਕਤੀ ਨੂੰ ਪੇਪਰ ‘ਚ ਨਕਲ ਕਰਦੇ ਫੜ੍ਹ ਲੈਂਦਾ ਹੈ ਅਤੇ ਉਸ ਕੋਲੋਂ ਨਕਲ ਲਈ ਵਰਤੇ ਜਾ ਰਹੇ ਜੁਗਾੜ ਨੂੰ ਉਤਾਰਦਾ ਹੈ। ਵਾਇਰਲ ਹੋ ਰਹੀ ਵੀਡੀਓ ਨੂੰ ਹਾਲੀਆ ਦੱਸਕੇ ਸ਼ੇਅਰ ਕੀਤਾ ਜਾ ਰਿਹਾ ਹੈ। ਕਈ ਯੂਜ਼ਰ ਇਸ ਵੀਡੀਓ ਨੂੰ ਉੱਤਰ ਪ੍ਰਦੇਸ ਦਾ ਹਾਲੀਆ ਵੀਡੀਓ ਵੀ ਦੱਸਕੇ ਸ਼ੇਅਰ ਕਰ ਰਹੇ ਹਨ।
ਗੌਰਤਲਬ ਹੈ ਕਿ 28 ਅਤੇ 29 ਅਕਤੂਬਰ ਨੂੰ ਹੋਈ ਉੱਤਰ ਪ੍ਰਦੇਸ਼ ਪਰੀਲਿਮਿਨਿਰੀ ਟੈਸਟ (ਯੂਪੀ ਪੀਈਟੀ) ਦੇ ਲਈ 20 ਲੱਖ ਤੋਂ ਵੱਧ ਉਮੀਦਵਾਰਾਂ ਨੇ ਪ੍ਰੀਖਿਆ ਲਈ ਅਪਲਾਈ ਕੀਤਾ ਸੀ ਪਰ ਪ੍ਰੀਖਿਆ ਦੇ ਪਹਿਲੇ ਦਿਨ ਤਕਰਿਬਮ 4 ਲੱਖ ਉਮੀਦਵਾਰਾਂ ਨੇ ਪ੍ਰੀਖਿਆ ਨਹੀਂ ਦਿੱਤੀ।
ਫੇਸਬੁੱਕ ਪੇਜ Khabar Jalandhar Di ਨੇ 1 ਨਵੰਬਰ 2023 ਨੂੰ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, “ਮੱਛਰ ਤੋਂ ਵੀ ਛੋਟਾ ਫੋਨ, ਸਰਕਾਰੀ ਨੌਕਰੀ ਦੇ ਪੇਪਰ ਲਈ ਨਕਲ ਕਰਨ ਦਾ ਜੋਗਾੜ ਤਾਂ ਦੇਖੋ”
ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।
Fact Check/Verification
ਅਸੀਂ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਵੀਡੀਓ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ ਰਿਵਰਸ ਇਹ ਸਰਚ ਕੀਤਾ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਆਪਣੀ ਸਰਚ ਦੇ ਦੌਰਾਨ ਸਾਨੂੰ ਵਾਇਰਲ ਹੋ ਰਹੀ ਵੀਡੀਓ X (ਪਹਿਲਾ ਟਵਿੱਟਰ ) ਅਕਾਊਂਟ ‘ਤੇ 21 ਦਿਸੰਬਰ 2021 ਨੂੰ ਅਪਲੋਡ ਮਿਲਿਆ। ਵੀਡੀਓ ਨੂੰ ਸਾਂਝਾ ਕਰਦਿਆਂ ਇਸਨੂੰ ਉੱਤਰ ਪ੍ਰਦੇਸ਼ ਦਾ ਦੱਸਿਆ ਗਿਆ। ਕੈਪਸ਼ਨ ਦੇ ਮੁਤਾਬਕ ਇਹ ਮਾਮਲਾ ਉੱਤਰ ਪ੍ਰਦੇਸ਼ ਦਾ ਹੈ ਜਿਥੇ ਸਬ-ਇੰਸਪੈਕਟਰ ਦੇ ਪੇਪਰ ਲਈ ਨਕਲ ਦਾ ਜੁਗਾੜ ਲਾਉਂਦੇ ਵਿਅਕਤੀ ਨੂੰ ਫੜ੍ਹਿਆ ਗਿਆ ਸੀ।
ਅਸੀਂ ਇਸ ਜਾਣਕਾਰੀ ਨੂੰ ਮੁੱਖ ਰੱਖਦਿਆਂ ਕੁਝ ਕੀ ਕੀਵਰਡ ਦੀ ਮਦਦ ਦੇ ਨਾਲ ਸਰਚ ਕੀਤਾ। ਸਾਨੂੰ ਇਸ ਮਾਮਲੇ ਨੂੰ ਲੈ ਕੇ ਕਈ ਰਿਪੋਰਟ ਮਿਲੀਆਂ। ਨਵਭਾਰਤ ਟਾਇਮਸ ਦੀ ਰਿਪੋਰਟ ਮੁਤਾਬਕ ਇਹ ਵੀਡੀਓ ਉੱਤਰ ਪ੍ਰਦੇਸ਼ ਦਾ ਹੈ ਜਿਥੇ ਸਬ ਇੰਸਪੈਕਟਰ ਦੇ ਪੇਪਰ ਵਿੱਚ ਇੱਕ ਵਿਅਕਤੀ ਨੇ ਸਿਰ ‘ਤੇ ਨਕਲੀ ਵਾਲ ਲਗਾਏ ਹੋਏ ਸਨ ਅਤੇ ਉਸ ਨੇ ਮਾਈਕ੍ਰੋਫੋਨ ਨੂੰ ਹਨ ਬਾਲਾਂ ਦੇ ਹੇਠਾਂ ਲੁਕਾ ਦਿੱਤਾ ਸੀ।
Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਸਗੋਂ ਸਾਲ 2021 ਦਾ ਹੈ ਜਿਥੇ ਸਬ-ਇੰਸਪੈਕਟਰ ਦੇ ਪੇਪਰ ਲਈ ਨਕਲ ਦਾ ਕਰਦਿਆਂ ਵਿਅਕਤੀ ਨੂੰ ਫੜ੍ਹਿਆ ਗਿਆ ਸੀ।
Result- Missing Context
Our Sources
Tweet made by Rupin Sharma on December 21, 2021
Media report published by Navbharat Times on December 21, 2021
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।
Authors
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.