Authors
Claim
ਗੁਜਰਾਤ ਦੇ ਅਡਾਨੀ ਬੰਦਰਗਾਹ ‘ਤੇ ਹਜ਼ਾਰਾਂ ਗਾਵਾਂ ਟਰੱਕਾਂ ‘ਚ ਲੱਦ ਕੇ ਕਤਲ ਕਰਨ ਲਈ ਅਰਬ ਦੇਸ਼ਾਂ ਨੂੰ ਭੇਜੀਆਂ ਜਾ ਰਹੀਆਂ ਹਨ।
Fact
ਇਹ ਦਾਅਵਾ ਫਰਜ਼ੀ ਹੈ। ਵਾਇਰਲ ਵੀਡੀਓ ਗੁਜਰਾਤ ਦੇ ਅਡਾਨੀ ਪੋਰਟ ਦਾ ਨਹੀਂ ਹੈ।
ਗਾਵਾਂ ਨਾਲ ਭਰੇ ਟਰੱਕ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਗੁਜਰਾਤ ਦੇ ਅਡਾਨੀ ਬੰਦਰਗਾਹ ‘ਤੇ ਹਜ਼ਾਰਾਂ ਗਾਵਾਂ ਨੂੰ ਟਰੱਕਾਂ ‘ਚ ਲੱਦ ਕੇ ਕਤਲ ਕਰਨ ਲਈ ਅਰਬ ਦੇਸ਼ਾਂ ‘ਚ ਭੇਜਿਆ ਜਾ ਰਿਹਾ ਹੈ।
Fact Check/Verification
ਵਾਇਰਲ ਦਾਅਵੇ ਦੀ ਜਾਂਚ ਦੀ ਸ਼ੁਰੂਆਤ ਕਰਦਿਆਂ ਅਸੀਂ ਵੀਡੀਓ ਨੂੰ ਧਿਆਨ ਨਾਲ ਦੇਖਿਆ। ਅਸੀਂ ਪਾਇਆ ਕਿ ਬੰਦਰਗਾਹ ‘ਤੇ ਹਰ ਵਿਅਕਤੀ ਨੇ ਲੰਬੇ ਚਿੱਟੇ ਕੱਪੜੇ ਪਾਏ ਹੋਏ ਸਨ ਜੋ ਆਮ ਤੌਰ ‘ਤੇ ਭਾਰਤ ਵਿੱਚ ਨਹੀਂ ਪਹਿਨੇ ਜਾਂਦੇ ਹਨ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਜਾਂਚ ਕਰਨ ‘ਤੇ ਅਸੀਂ ਪਾਇਆ ਕਿ ਵੀਡੀਓ ਵਿੱਚ ਦਿਖਾਈ ਦੇ ਰਹੇ ਟਰੱਕਾਂ ‘ਤੇ ਮਰਸਡੀਜ਼ ਬੈਂਜ਼ ਦਾ ਲੋਗੋ ਲੱਗਾ ਹੋਇਆ ਹੈ ਪਰ ਮਰਸੀਡੀਜ਼ ਬੈਂਜ਼ ਦੇ ਟਰੱਕ ਭਾਰਤ ਵਿੱਚ ਨਹੀਂ ਵਿਕਦੇ, ਸਗੋਂ ਭਾਰਤ ਲਈ ਮਰਸੀਡੀਜ਼ ਬੈਂਜ਼ ਗਰੁੱਪ ਦੀ ਡੈਮਲਰ ਕੰਪਨੀ ਵੱਲੋਂ ਭਾਰਤ ਬੈਂਜ਼ ਰੇਂਜ ਦੇ ਟਰੱਕ ਵੇਚੇ ਜਾਂਦੇ ਹਨ। ਭਾਰਤ ਬੈਂਜ਼ ਅਤੇ ਮਰਸੀਡੀਜ਼ ਬੈਂਜ਼ ਦੇ ਲੋਗੋ ਵੀ ਵੱਖਰੇ ਨਜ਼ਰ ਆਉਂਦੇ ਹਨ।
ਜਾਂਚ ਵਿੱਚ ਅੱਗੇ ਅਸੀਂ ਵੀਡੀਓ ਦੇ ਮੁੱਖ ਫਰੇਮਾਂ ਨੂੰ ਗੂਗਲ ਰਿਵਰਸ ਦੀ ਮਦਦ ਨਾਲ ਸਰਚ ਕੀਤੀ। ਸਾਨੂੰ ਇਹ ਵੀਡੀਓ ‘ਹਾਮਿਦ ਅਲ ਹੇਗਰੀ’ ਨਾਮ ਦੇ ਵਿਅਕਤੀ ਦੁਆਰਾ ਸਾਂਝੀ ਕੀਤੀ ਗਈ ਮਿਲੀ। ਅਲ ਹੇਗਰੀ ਦੁਆਰਾ 19 ਅਪ੍ਰੈਲ 2024 ਨੂੰ ਸ਼ੇਅਰ ਕੀਤੀ ਗਈ ਪੋਸਟ ਦਾ ਕੈਪਸ਼ਨ ਅਰਬੀ ਭਾਸ਼ਾ ਵਿੱਚ ਲਿਖਿਆ ਗਿਆ ਹੈ।
19 ਅਪ੍ਰੈਲ, 2024 ਨੂੰ ‘ਮੀਟ ਬਾਜ਼ਾਰ’ (ਅਨੁਵਾਦਿਤ) ਨਾਮ ਦੇ ਇੱਕ ਫੇਸਬੁੱਕ ਪੇਜ ‘ਤੇ ਸ਼ੇਅਰ ਕੀਤੀ ਗਈ ਇਸ ਵੀਡੀਓ ਦੇ ਕੈਪਸ਼ਨ ਵਿੱਚ ਅਰਬੀ ‘ਚ “ਈਦ ਅਲ-ਅਧਾ ਦੀਆਂ ਤਿਆਰੀਆਂ” (ਅਨੁਵਾਦ ਕੀਤਾ ਗਿਆ) ਲਿਖਿਆ ਗਿਆ ਹੈ।
ਅੱਗੇ ਜਾਂਚ ਵਿੱਚ ਸਾਨੂੰ ਇਰਾਕ ਵਿੱਚ ਉਮ ਕਾਸਰ ਪੋਰਟ ਦਾ ਇੱਕ ਵੀਡੀਓ ਮਿਲਿਆ ਹੈ ਜੋ ਮਯਾਦੀਨ ਨਾਮ ਦੇ ਇੱਕ ਯੂਟਿਊਬ ਚੈਨਲ ਦੁਆਰਾ ਅਪਲੋਡ ਕੀਤਾ ਗਿਆ ਸੀ। ਵੀਡੀਓ ‘ਚ ਵਾਇਰਲ ਵੀਡੀਓ ਵਾਂਗ ਹੀ ਬੰਦਰਗਾਹ ਦੇ ਦ੍ਰਿਸ਼ ਦਿਖਾਈ ਦੇ ਰਹੇ ਹਨ। ਤਸਵੀਰਾਂ ਦਾ ਮੇਲ ਕਰਨ ‘ਤੇ ਅਸੀਂ ਦੇਖਿਆ ਕਿ ਉੱਥੇ ਦਿਖਾਈ ਦੇਣ ਵਾਲੇ ਟਰੈਕ ਦੀ ਬਣਤਰ ਅਤੇ ਚੌੜਾਈ, ਨੀਲੇ ਗੋਦਾਮ ਅਤੇ ਪਾਣੀ ਦਾ ਖੇਤਰ ਵਾਇਰਲ ਕਲਿੱਪ ਨਾਲ ਮਿਲਦਾ ਹੈ।
ਅਸੀਂ ਇਰਾਕ ਦੇ ਉਮ ਕਾਸਰ ਬੰਦਰਗਾਹ ‘ਤੇ ਵਾਇਰਲ ਵੀਡੀਓ ਦੇ ਵਿੱਚ ਸਮਾਨ ਕੱਪੜੇ ਪਾਏ ਹੋਏ ਲੋਕਾਂ ਨੂੰ ਦੇਖਿਆ।
Conclusion
ਇਹ ਦਾਅਵਾ ਫਰਜ਼ੀ ਹੈ। ਵਾਇਰਲ ਵੀਡੀਓ ਗੁਜਰਾਤ ਦੇ ਅਡਾਨੀ ਪੋਰਟ ਦਾ ਨਹੀਂ ਹੈ।
Result: False
Sources
Social Media Posts
Video posted by Al Mayadeen Channel on 12th January, 2024.
Reoprt by Jagran on 29th April 2020.
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।