ਸ਼ੁੱਕਰਵਾਰ, ਨਵੰਬਰ 22, 2024
ਸ਼ੁੱਕਰਵਾਰ, ਨਵੰਬਰ 22, 2024

HomeFact Checkਸਿੰਗਾਪੁਰ ਏਅਰਲਾਈਨਜ਼ ਦੀ ਲੰਡਨ-ਸਿੰਗਾਪੁਰ ਉਡਾਣ 'ਚ ਹੋਈ ਟਰਬੂਲੈਂਸ ਦੀ ਹੈ ਇਹ ਵੀਡੀਓ?

ਸਿੰਗਾਪੁਰ ਏਅਰਲਾਈਨਜ਼ ਦੀ ਲੰਡਨ-ਸਿੰਗਾਪੁਰ ਉਡਾਣ ‘ਚ ਹੋਈ ਟਰਬੂਲੈਂਸ ਦੀ ਹੈ ਇਹ ਵੀਡੀਓ?

Authors

Vasudha noticed the growing problem of mis/disinformation online after studying New Media at ACJ in Chennai and became interested in separating facts from fiction. She is interested in learning how global issues affect individuals on a micro level. Before joining Newschecker’s English team, she was working with Latestly.

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Pankaj Menon is a fact-checker based out of Delhi who enjoys ‘digital sleuthing’ and calling out misinformation. He has completed his MA in International Relations from Madras University and has worked with organisations like NDTV, Times Now and Deccan Chronicle online in the past.

Claim

ਸਿੰਗਾਪੁਰ ਏਅਰਲਾਈਨਜ਼ ਦੀ ਲੰਡਨ-ਸਿੰਗਾਪੁਰ ਉਡਾਣ ਟਰਬੂਲੈਂਸ ਵਿੱਚ ਫਸ ਗਈ ਜਿਸ ਕਾਰਨ ਇੱਕ 73 ਸਾਲ ਬ੍ਰਿਟਿਸ਼ ਨਾਗਰਿਕ ਦੀ ਮੌਤ ਹੋ ਗਈ ਤੇ ਕਰੀਬ 30 ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਇਸ ਤੋਂ ਬਾਅਦ ਸੋਸ਼ਲ ਮੀਡਿਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਸਿੰਗਾਪੁਰ ਏਅਰਲਾਈਨਜ਼ ਦੀ ਲੰਡਨ-ਸਿੰਗਾਪੁਰ ਉਡਾਣ ਦੀ ਹੈ।

ਵੀਡੀਓ ਵਿੱਚ ਯਾਤਰੀ ਸੀਟਾਂ ਨਾਲ ਟਕਰਾਉਂਦੇ ਦਿਖਾਈ ਦੇ ਰਹੇ ਹਨ। ਇਸ ਦੇ ਨਾਲ ਹੀ ਯਾਤਰੀਆਂ ਉੱਤੇ ਪੀਣ ਵਾਲੇ ਪਦਾਰਥ ਵੀ ਖਿਲਰਦੇ ਦੇਖੇ ਜਾ ਸਕਦੇ ਹਨ।

Fact Check/Verification

ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਪੜਤਾਲ ਸ਼ੁਰੂ ਕੀਤੀ। ਅਸੀਂ ਸਭ ਤੋਂ ਪਹਿਲਾਂ ਵੀਡੀਓ ਨੂੰ ਧਿਆਨ ਦੇ ਨਾਲ ਵੇਖਿਆ ਅਤੇ ਅਸੀਂ ਪਾਇਆ ਕਿ ਇੱਕ ਐਕਸ ਯੂਜ਼ਰ ਨੇ ਵੀਡੀਓ ਦਾ ਕ੍ਰੈਡਿਟ “ਮਿਰਜੇਤਾ ਬਾਸ਼ਾ” ਨੂੰ ਦਿੱਤਾ ਸੀ। ਸਕਾਈ ਨਿਊਜ਼ ਦੇ ਵਾਟਰਮਾਰਕ ਵਾਲੀ ਇੱਕ ਹੋਰ ਫੇਸਬੁੱਕ ਪੋਸਟ ਨੇ ਵੀ ਵੀਡੀਓ ਦਾ ਕ੍ਰੈਡਿਟ “ਮਿਰਜੇਤਾ ਬਾਸ਼ਾ” ਨੂੰ ਦਿੱਤਾ ਸੀ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਅਸੀਂ ਗੂਗਲ ‘ਤੇ “ਫਲਾਈਟ ਟਰਬੂਲੈਂਸ” ਅਤੇ “ਮਿਰਜੇਤਾ ਬਾਸ਼ਾ” ਕੀਵਰਡਸ ਲੱਭੇ, ਜਿਸ ਦੌਰਾਨ ਸਾਨੂੰ ਡੇਲੀ ਮੇਲ ਦੁਆਰਾ 17 ਜੂਨ, 2019 ਨੂੰ ਪ੍ਰਕਾਸ਼ਿਤ ਰਿਪੋਰਟ ਮਿਲੀ। ਰਿਪੋਰਟ ਮੁਤਾਬਕ ਐਤਵਾਰ ਨੂੰ ਪ੍ਰਿਸਟੀਨਾ ਤੋਂ ਬਾਸੇਲ ਲਈ ALK ਏਅਰਲਾਈਨਜ਼ ਦੀ ਉਡਾਣ ਦੀ ਵੀਡੀਓ ਦਾ ਵੀਡੀਓ ਵਾਇਰਲ ਹੋਇਆ। ਵੀਡੀਓ ਵਿਚ ਇੱਕ ਔਰਤ ਨੂੰ ਪ੍ਰਾਰਥਨਾ ਕਰਦਿਆਂ ਵੀ ਦੇਖਿਆ ਜਾ ਸਕਦਾ ਹੈ।

ਸਿੰਗਾਪੁਰ ਏਅਰਲਾਈਨਜ਼ ਦੀ ਉਡਾਣ

ਦਿ ਸਨ ਦੁਆਰਾ 17 ਜੂਨ, 2019 ਨੂੰ ਪ੍ਰਕਾਸ਼ਿਤ ਰਿਪੋਰਟ ਵਿੱਚ ਵੀਡੀਓ ਅਪਲੋਡ ਮਿਲਿਆ। ਰਿਪੋਰਟ ਮੁਤਾਬਕ 16 ਜੂਨ ਨੂੰ ਪ੍ਰਿਸਟੀਨਾ ਤੋਂ ਯੂਰੋਏਅਰਪੋਰਟ ਬਾਜ਼ਲ ਲਈ ਇੱਕ ਫਲਾਈਟ ਵਿੱਚ ਟਰਬੂਲੈਂਸ ਇੰਨੀ ਤੇਜ ​​ਸੀ ਕਿ ਇੱਕ ਫਲਾਈਟ ਅਟੈਂਡੈਂਟ ਅਤੇ ਉਸਦੀ ਟਰਾਲੀ ਛੱਤ ‘ਤੇ ਵੱਜੀ ਅਤੇ ਸਾਰਾ ਸਮਾਨ ਇਧਰ ਉਧਰ ਗਿਰ ਗਿਆ।

ਘਟਨਾ ਦਾ ਵੇਰਵਾ ਦਿੰਦੇ ਹੋਏ, ਏਬੀਸੀ ਨਿਊਜ਼ ਦੁਆਰਾ 18 ਜੂਨ, 2019 ਨੂੰ ਪ੍ਰਕਾਸ਼ਿਤ ਰਿਪੋਰਟ ਵਿੱਚ ਦੱਸਿਆ ਗਿਆ ਹੈ, “ਯੂਰੋ ਏਅਰਪੋਰਟ ਦੇ ਬੁਲਾਰੇ ਦੇ ਅਨੁਸਾਰ, 10 ਯਾਤਰੀਆਂ ਨੂੰ ਬਾਸੇਲ ਦੇ ਸਥਾਨਕ ਹਸਪਤਾਲਾਂ ਵਿੱਚ ਦਾਖਿਲ ਕਰਵਾਇਆ ਗਿਆ। ਉਹਨਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਸਨ।”

ALK ਏਅਰਲਾਈਨਜ਼ ਦੀ ਉਡਾਣ ‘ਤੇ ਇੱਕ ਘਟਨਾ ਨੂੰ ਦਿਖਾਉਣ ਲਈ, 19 ਜੂਨ, 2019 ਨੂੰ ਯੂਰੋਨਿਊਜ਼ ‘ਤੇ ਅਧਿਕਾਰਤ YouTube ਚੈਨਲ ‘ਤੇ ਵੀਡੀਓ ਵੀ ਅਪਲੋਡ ਕੀਤਾ ਗਿਆ ਸੀ।

Conclusion 

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਗੁੰਮਰਾਹਕੁਨ ਹੈ। 2019 ਦੀ ਵੀਡੀਓ ਨੂੰ ਸਿੰਗਾਪੁਰ ਏਅਰਲਾਈਨਜ਼ ਦੀ ਇੱਕ ਉਡਾਣ ਵਿੱਚ ਹਾਲ ਹੀ ਵਿੱਚ ਹੋਈ ਟਰਬੂਲੈਂਸ ਦਾ ਦੱਸਕੇ ਸ਼ੇਅਰ ਕੀਤਾ ਜਾ ਰਿਹਾ ਹੈ।

Result: False

Sources
Report By Daily Mail, Dated June 17, 2019
YouTube Video By The Sun, Dated June 17, 2019
Report By ABC News, Dated June 18, 2019
YouTube Video By Euronews, Dated June 19, 2019

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Most Popular