Authors
Claim
24 ਜੁਲਾਈ 2024 ਨੂੰ ਨੇਪਾਲ ਵਿੱਚ ਹੋਏ ਜਹਾਜ਼ ਹਾਦਸੇ ਦਾ ਵੀਡੀਓ
Fact
ਇਹ ਵੀਡੀਓ 15 ਜਨਵਰੀ, 2023 ਨੂੰ ਨੇਪਾਲ ਵਿੱਚ ਵਾਪਰੇ ਜਹਾਜ਼ ਹਾਦਸੇ ਦੀ ਹੈ।
24 ਜੁਲਾਈ 2024 ਨੂੰ ਨੇਪਾਲ ਵਿੱਚ ਮੁਰੰਮਤ ਤੋਂ ਬਾਅਦ 21 ਸਾਲ ਪੁਰਾਣੇ ਜਹਾਜ਼ ਨੂੰ ਜਾਂਚ ਲਈ ਲਿਜਾਇਆ ਜਾ ਰਿਹਾ ਸੀ। ਇਸ ਦੌਰਾਨ ਕਾਠਮੰਡੂ ਤੋਂ ਪੋਖਰਾ ਜਾ ਰਿਹਾ ਇਹ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿੱਚ 18 ਲੋਕਾਂ ਦੀ ਮੌਤ ਹੋ ਗਈ ਹੈ। ਜਹਾਜ਼ ‘ਚ ਮੌਜੂਦ ਜ਼ਿਆਦਾਤਰ ਲੋਕ ਏਅਰਲਾਈਨਜ਼ ਕੰਪਨੀ ਦੇ ਕਰਮਚਾਰੀ ਸਨ।
ਹਾਦਸੇ ਤੋਂ ਬਾਅਦ ਹਵਾ ਵਿੱਚ ਪਲਟਦੇ ਹੋਏ ਇੱਕ ਜਹਾਜ਼ ਦੀ ਵੀਡੀਓ ਨੂੰ ਨੇਪਾਲ ਵਿੱਚ 24 ਜੁਲਾਈ, 2024 ਨੂੰ ਵਾਪਰੇ ਜਹਾਜ਼ ਹਾਦਸੇ ਦਾ ਦੱਸਦਿਆਂ ਸ਼ੇਅਰ ਕੀਤਾ ਜਾ ਰਿਹਾ ਹੈ।
Fact Check/Verification
ਅਸੀਂ ਵਾਇਰਲ ਹੋ ਰਹੇ ਦਾਅਵੇ ਦੀ ਪੜਤਾਲ ਸ਼ੁਰੂ ਕਰਦਿਆਂ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਵੀਡੀਓ ਦੇ ਕੀ ਫ਼੍ਰੇਮ ਕੱਢ ਉਨ੍ਹਾਂ ਨੂੰ ਰਿਵਰਸ ਇਮੇਜ ਸਰਚ ਦੀ ਮਦਦ ਨਾਲ ਖੰਗਾਲਿਆ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਸਾਨੂੰ ਇਹ ਵੀਡੀਓ 15 ਜਨਵਰੀ, 2023 ਨੂੰ ਅਪਲੋਡ ਕਈ ਸੋਸ਼ਲ ਮੀਡੀਆ ਪੋਸਟਾਂ ਵਿੱਚ ਮਿਲੀ। ਇੱਥੇ, ਇੱਥੇ ਅਤੇ ਇੱਥੇ ਇਹਨਾਂ ਪੋਸਟਾਂ ਨੂੰ ਦੇਖਿਆ ਜਾ ਸਕਦਾ ਹੈ।
ਅੱਗੇ ਜਾਂਚ ਵਿੱਚ ਅਸੀਂ ਕੁਝ ਕੀ ਵਰਡ ਦੀ ਮਦਦ ਨਾਲ ਗੂਗਲ ਤੇ ਸਰਚ ਕੀਤੀ। ਸਾਨੂੰ ਇਸ ਵੀਡੀਓ ਅਤੇ ਘਟਨਾ ਨਾਲ ਸਬੰਧਤ ਕਈ ਮੀਡੀਆ ਰਿਪੋਰਟਾਂ ਮਿਲੀਆਂ। ਨਿਊਜ਼ 18 ਦੁਆਰਾ 15 ਜਨਵਰੀ, 2023 ਨੂੰ ਪ੍ਰਕਾਸ਼ਿਤ ਕੀਤੀ ਗਈ ਰਿਪੋਰਟ ਵਿੱਚ ਦੱਸਿਆ ਗਿਆ ਕਿ ਉਸ ਸਮੇਂ ਦੌਰਾਨ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇਹ ਵੀਡੀਓ ਕਲਿੱਪ ਪੋਖਰਾ, ਨੇਪਾਲ ਵਿੱਚ ਯੇਤੀ ਏਅਰਲਾਈਨਜ਼ ਦੇ ਜਹਾਜ਼ ਦੇ ਹਾਦਸਾਗ੍ਰਸਤ ਹੋਣ ਤੋਂ ਪਹਿਲਾਂ ਦੀ ਹੈ।
ਜ਼ੀ ਨਿਊਜ਼ ਦੁਆਰਾ 16 ਜਨਵਰੀ, 2023 ਨੂੰ ਪ੍ਰਕਾਸ਼ਿਤ ਕੀਤੀ ਗਈ ਰਿਪੋਰਟ ਵਿੱਚ ਦੱਸਿਆ ਗਿਆ ਕਿ ਪੋਖਰਾ, ਨੇਪਾਲ ਦੇ ਨੇੜੇ ਵਾਪਰੇ ਇਸ ਭਿਆਨਕ ਜਹਾਜ਼ ਹਾਦਸੇ ਵਿੱਚ ਜਹਾਜ਼ ‘ਚ ਸਵਾਰ ਸਾਰੇ 72 ਲੋਕਾਂ ਦੀ ਮੌਤ ਹੋ ਗਈ ਸੀ। ਇੱਥੇ ਦੱਸਿਆ ਗਿਆ ਹੈ ਕਿ ਮਰਨ ਵਾਲਿਆਂ ਵਿੱਚ 5 ਭਾਰਤੀ ਵੀ ਸ਼ਾਮਲ ਹਨ। ਇਸ ਘਟਨਾ ਬਾਰੇ ਹੋਰ ਪ੍ਰਕਾਸ਼ਿਤ ਰਿਪੋਰਟਾਂ ਇੱਥੇ , ਇੱਥੇ ਅਤੇ ਇੱਥੇ ਪੜ੍ਹੋ।
Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ 15 ਜਨਵਰੀ, 2023 ਨੂੰ ਪੋਖਰਾ, ਨੇਪਾਲ ਵਿੱਚ ਹੋਏ ਜਹਾਜ਼ ਹਾਦਸੇ ਦਾ ਪੁਰਾਣਾ ਵੀਡੀਓ ਨੇਪਾਲ ‘ਚ ਹਾਲ ਹੀ ਵਿੱਚ ਹੋਏ ਜਹਾਜ਼ ਹਾਦਸੇ ਦਾ ਦੱਸਿਆ ਜਾ ਰਿਹਾ ਹੈ।
Result: Partly False
Sources
Social media posts , Dated 15 January 2023.
Report published by CNN , Dated 15 January 2023.
Report published by News 18, Dated 15 January 2023.
Report published by Zee News, Dated 15 January 2023.
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।