ਐਤਵਾਰ, ਅਕਤੂਬਰ 6, 2024
ਐਤਵਾਰ, ਅਕਤੂਬਰ 6, 2024

HomeFact Checkਬੰਗਲਾਦੇਸ਼ ਵਿੱਚ ਹਿੰਦੂਆਂ ਉੱਤੇ ਹੋ ਰਹੇ ਹਮਲਿਆਂ ਦੇ ਵਿਰੋਧ ਵਿੱਚ ਢਾਕਾ ਵਿਖੇ...

ਬੰਗਲਾਦੇਸ਼ ਵਿੱਚ ਹਿੰਦੂਆਂ ਉੱਤੇ ਹੋ ਰਹੇ ਹਮਲਿਆਂ ਦੇ ਵਿਰੋਧ ਵਿੱਚ ਢਾਕਾ ਵਿਖੇ ਹਿੰਦੂ ਸੜਕਾਂ ਉੱਤੇ ਉਤਰ ਆਏ? ਗੁੰਮਰਾਹਕੁੰਨ ਦਾਅਵਾ ਵਾਇਰਲ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Since 2011, JP has been a media professional working as a reporter, editor, researcher and mass presenter. His mission to save society from the ill effects of disinformation led him to become a fact-checker. He has an MA in Political Science and Mass Communication.

Claim
ਬੰਗਲਾਦੇਸ਼ ਵਿੱਚ ਹਿੰਦੂਆਂ ਉੱਤੇ ਹੋ ਰਹੇ ਹਮਲਿਆਂ ਦੇ ਵਿਰੋਧ ਵਿੱਚ ਢਾਕਾ ਵਿਖੇ ਹਿੰਦੂ ਸੜਕਾਂ ਉੱਤੇ ਉਤਰ ਆਏ।

Fact
ਇਹ ਵੀਡੀਓ ਬੰਗਲਾਦੇਸ਼ ਵਿੱਚ ਹਿੰਦੂਆਂ ਦੇ ਵਿਰੋਧ ਦਾ ਨਹੀਂ ਹੈ।

ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ‘ਚ ਭੀੜ ਨੇ ਸੰਤਰੀ ਰੰਗ ਦੇ ਕੱਪੜੇ ਪਾਏ ਹੋਏ ਹਨ। ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਬੰਗਲਾਦੇਸ਼ ਵਿੱਚ ਹਿੰਦੂਆਂ ਉੱਤੇ ਹੋ ਰਹੇ ਹਮਲਿਆਂ ਦੇ ਵਿਰੋਧ ਵਿੱਚ ਢਾਕਾ ਵਿਖੇ ਹਿੰਦੂ ਸੜਕਾਂ ਉੱਤੇ ਉਤਰ ਆਏ।

ਬੰਗਲਾਦੇਸ਼ ‘ਚ ਤਖਤਾਪਲਟ ਅਤੇ ਸ਼ੇਖ ਹਸੀਨਾ ਦੇ ਅਸਤੀਫੇ ਤੋਂ ਬਾਅਦ ਪੂਰੇ ਦੇਸ਼ ‘ਚ ਅਵਾਮੀ ਲੀਗ ਨਾਲ ਜੁੜੇ ਨੇਤਾਵਾਂ ‘ਤੇ ਹਮਲੇ ਸ਼ੁਰੂ ਹੋ ਗਏ ਸਨ। ਇਸ ਦੌਰਾਨ ਦੇਸ਼ ਵਿੱਚ ਘੱਟ ਗਿਣਤੀ ਹਿੰਦੂਆਂ ਅਤੇ ਬੋਧੀਆਂ ‘ਤੇ ਹਮਲੇ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਜਿਸ ਤੋਂ ਬਾਅਦ ਬੀਤੇ ਸ਼ਨੀਵਾਰ ਨੂੰ ਢਾਕਾ ਦੇ ਸ਼ਾਹਬਾਗ ਇਲਾਕੇ ‘ਚ ਹਿੰਦੂ ਭਾਈਚਾਰੇ ਨੇ ਪ੍ਰਦਰਸ਼ਨ ਕੀਤਾ ਅਤੇ ਸੁਰੱਖਿਆ ਦੀ ਮੰਗ ਕੀਤੀ।

Fact Check/Verification

ਨਿਊਜ਼ਚੈਕਰ ਨੇ ਦਾਅਵੇ ਦੀ ਜਾਂਚ ਕਰਦੇ ਹੋਏ ਸਭ ਤੋਂ ਪਹਿਲਾਂ ਵੀਡੀਓ ਨੂੰ ਧਿਆਨ ਦੇ ਨਾਲ ਦੇਖਿਆ। ਇਸ ਦੌਰਾਨ ਅਸੀਂ ਵੀਡੀਓ ਦੇ ਉੱਪਰ ਖੱਬੇ ਪਾਸੇ ਅਨਾਰੁਲ ਇਸਲਾਮ ਲਿਖਿਆ ਪਾਇਆ। ਇਸ ਤੋਂ ਬਾਅਦ ਅਸੀਂ ਕੀਵਰਡ ਦੀ ਮਦਦ ਦੇ ਨਾਲ ਸਰਚ ਕੀਤੀ ਤਾਂ ਸਾਨੂੰ ਇਸ ਨਾਮ ਦਾ ਇੱਕ YouTube ਚੈਨਲ ਮਿਲਿਆ। ਇਸ ਚੈਨਲ ‘ਤੇ ਵਾਇਰਲ ਵੀਡੀਓ ਦੇ ਨਾਲ ਮਿਲਦੇ ਜੁਲਦੇ ਤਿੰਨ ਵੀਡੀਓ ਸਨ।

ਬੰਗਲਾਦੇਸ਼ ਵਿੱਚ ਹਿੰਦੂਆਂ ਉੱਤੇ ਹੋ ਰਹੇ ਹਮਲਿਆਂ ਦੇ ਵਿਰੋਧ ਵਿੱਚ ਢਾਕਾ ਵਿਖੇ ਹਿੰਦੂ ਸੜਕਾਂ ਉੱਤੇ ਉਤਰ ਆਏ? ਗੁੰਮਰਾਹਕੁੰਨ ਦਾਅਵਾ ਵਾਇਰਲ

ਸਾਨੂੰ 2 ਸਤੰਬਰ, 2023 ਨੂੰ ਇਸ ਅਕਾਊਂਟ ‘ਤੇ ਅਪਲੋਡ ਕੀਤਾ ਗਿਆ ਵਾਇਰਲ ਵੀਡੀਓ ਮਿਲਿਆ। ਵੀਡੀਓ ਦੇ ਨਾਲ ਕੈਪਸ਼ਨ ਵਿੱਚ ਲਿਖਿਆ ਸੀ,”ਐਮਪੀ ਫਾਹਮੀ ਗੁਲਦਾਜ ਬਾਬਲ ਦੀ ਅਗਵਾਈ ਵਿੱਚ ਗਫਰਗਾਓਂ ਉਪਜ਼ਿਲਾ ਦੀ ਸਟੂਡੈਂਟ ਲੀਗ ਨੇ ਇੱਕ ਵਾਰ ਫਿਰ ਢਾਕਾ ਦੀਆਂ ਗਲੀਆਂ ਨੂੰ ਹਿਲਾ ਕੇ ਇਤਿਹਾਸ ਰਚਿਆ।”ਵੀਡੀਓ ਨੂੰ ਧਿਆਨ ਨਾਲ ਦੇਖਣ ਤੋਂ ਬਾਅਦ ਅਸੀਂ ਪਾਇਆ ਕਿ ਮੂਹਰਲੀ ਕਤਾਰ ਵਿੱਚ ਮੌਜੂਦ ਲੋਕਾਂ ਨੇ ਸ਼ੇਖ ਹਸੀਨਾ ਦੀ ਤਸਵੀਰ ਵਾਲੇ ਪੋਸਟਰ ਵੀ ਫੜੇ ਹੋਏ ਸਨ।

ਬੰਗਲਾਦੇਸ਼ ਵਿੱਚ ਹਿੰਦੂਆਂ ਉੱਤੇ ਹੋ ਰਹੇ ਹਮਲਿਆਂ ਦੇ ਵਿਰੋਧ ਵਿੱਚ ਢਾਕਾ ਵਿਖੇ ਹਿੰਦੂ ਸੜਕਾਂ ਉੱਤੇ ਉਤਰ ਆਏ? ਗੁੰਮਰਾਹਕੁੰਨ ਦਾਅਵਾ ਵਾਇਰਲ

ਫਾਹਮੀ ਗੁਲਦਾਜ ਬਾਬਲ ਬਾਰੇ ਸਰਚ ਕਰਨ ਤੇ ਸਾਨੂੰ ਪਤਾ ਲੱਗਾ ਕਿ ਉਹ ਸ਼ੇਖ ਹਸੀਨਾ ਦੀ ਪਾਰਟੀ ਅਵਾਮੀ ਲੀਗ ਦਾ ਸੰਸਦ ਮੈਂਬਰ ਸੀ ਅਤੇ ਉਹਨਾਂ ਨੂੰ ਮੈਮਨਸਿੰਘ-10 ਸੰਸਦੀ ਹਲਕੇ ਤੋਂ ਚੁਣਿਆ ਗਿਆ ਸੀ। ਇਸ ਦੌਰਾਨ ਸਾਨੂੰ ਉਹਨਾਂ ਦੇ ਨਾਂ ‘ਤੇ ਬਣਾਇਆ ਗਿਆ ਫੇਸਬੁੱਕ ਖਾਤਾ ਵੀ ਮਿਲਿਆ।

ਸਾਨੂੰ ਇਸ ਫੇਸਬੁੱਕ ਅਕਾਊਂਟ ਤੋਂ 4 ਸਤੰਬਰ 2023 ਨੂੰ ਅਪਲੋਡ ਕੀਤਾ ਗਿਆ ਵੀਡੀਓ ਮਿਲਿਆ। ਇਸ ਵੀਡੀਓ ਵਿੱਚ ਵਾਇਰਲ ਵੀਡੀਓ ਦੇ ਜ਼ਿਆਦਾਤਰ ਦ੍ਰਿਸ਼ ਮੌਜੂਦ ਸਨ। ਵੀਡੀਓ ਦੇ ਨਾਲ ਕੈਪਸ਼ਨ ‘ਚ ਦੱਸਿਆ ਗਿਆ ਕਿ 1 ਸਤੰਬਰ 2023 ਨੂੰ ਸੁਹਰਾਵਰਦੀ ਉਦਾਨ ‘ਚ ਕਰਵਾਈ ਗਈ ਲੀਗ ਦੀ ਰੈਲੀ ‘ਚ ਮੈਮਨਸਿੰਘ ਜ਼ਿਲੇ ਦੇ ਗਫਰਗਾਓਂ ਉਪਜ਼ਿਲਾ ਦੀ ਸਟੂਡੈਂਟ ਲੀਗ ਨੇ ਵੱਡਾ ਜਲੂਸ ਕੱਢਿਆ ਸੀ।

ਇਸ ਤੋਂ ਇਲਾਵਾ, ਸਾਨੂੰ ਬੰਗਲਾਦੇਸ਼ ਨਿਊਜ਼ ਆਉਟਲੈਟ ਚੈਨਲ 24 ਦੇ ਫੇਸਬੁੱਕ ਅਕਾਊਂਟ ਤੋਂ 1 ਸਤੰਬਰ, 2023 ਨੂੰ ਅਪਲੋਡ ਕੀਤੀ ਗਈ ਵੀਡੀਓ ਰਿਪੋਰਟ ਵੀ ਮਿਲੀ। ਇਸ ਰਿਪੋਰਟ ਵਿੱਚ ਵਾਇਰਲ ਵੀਡੀਓ ਦੇ ਦ੍ਰਿਸ਼ ਵੀ ਮੌਜੂਦ ਸਨ ਅਤੇ ਇਸ ਵੀਡੀਓ ਨੂੰ ਸੁਹਰਾਵਰਦੀ ਉਦਾਨ ਵਿੱਚ ਕਰਵਾਈ ਗਈ ਸਟੂਡੈਂਟ ਲੀਗ ਦਾ ਦੱਸਿਆ ਗਿਆ ਸੀ।

ਸਾਨੂੰ ਇਸ ਸਬੰਧ ਵਿੱਚ ਦ ਬਿਜ਼ਨਸ ਸਟੈਂਡਰਡ ਦੀ ਵੈਬਸਾਈਟ ‘ਤੇ ਪ੍ਰਕਾਸ਼ਿਤ ਇੱਕ ਰਿਪੋਰਟ ਵੀ ਮਿਲੀ। ਇਸ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਅਵਾਮੀ ਲੀਗ ਨਾਲ ਸਬੰਧਤ ਬੰਗਲਾਦੇਸ਼ੀ ਸਟੂਡੈਂਟ ਲੀਗ ਨੇ 1 ਸਤੰਬਰ 2023 ਨੂੰ ਬੰਗਲਾਦੇਸ਼ ਦੇ ਸੰਸਥਾਪਕ ਸ਼ੇਖ ਮੁਜੀਬੁਰ ਰਹਿਮਾਨ ਦੇ 48ਵੇਂ ਸ਼ਹੀਦੀ ਦਿਹਾੜੇ ‘ਤੇ ਸੁਹਰਾਵਰਦੀ ਉਦਾਨ ਵਿੱਚ ਇੱਕ ਵੱਡੀ ਰੈਲੀ ਦਾ ਆਯੋਜਨ ਕੀਤਾ ਸੀ ਜਿਸ ਨੂੰ ਅਵਾਮੀ ਲੀਗ ਦੀ ਪ੍ਰਧਾਨ ਅਤੇ ਤਤਕਾਲੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਵੀ ਸੰਬੋਧਨ ਕੀਤਾ ਸੀ।

Conclusion

ਇਹ ਵੀਡੀਓ ਬੰਗਲਾਦੇਸ਼ ਵਿੱਚ ਹਿੰਦੂਆਂ ਦੇ ਵਿਰੋਧ ਦਾ ਨਹੀਂ ਹੈ। ਇਹ ਵੀਡੀਓ ਢਾਕਾ ਵਿੱਚ ਸਾਲ ਪਹਿਲਾਂ ਕਰਵਾਈ ਗਈ ਸਟੂਡੈਂਟ ਲੀਗ ਦੀ ਰੈਲੀ ਦੀ ਹੈ।

Result: False

Our Sources

Video by anirul islam YT account on 2nd sep 2023
Video by fahmi gulandaz babel fb account on 4th sep 2023
Video report by channel 24 on 1st sep 2023
Report by The business standard on 1st sep 2023

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।

Most Popular