Authors
Claim
ਬੰਗਲਾਦੇਸ਼ ਵਿੱਚ ਹਿੰਦੂ ਨਸਲਕੁਸ਼ੀ
Fact
ਇਹ ਵੀਡੀਓ ਢਾਕਾ ਦੀ ਜਗਨਨਾਥ ਯੂਨੀਵਰਸਿਟੀ ਦੇ ਇੱਕ ਵਿਦਿਆਰਥੀ ਦੀ ਖੁਦਕੁਸ਼ੀ ਦੇ ਵਿਰੋਧ ਵਿੱਚ ਆਯੋਜਿਤ ਇੱਕ ਨਾਟਕ ਦਾ ਹੈ।
ਬੰਗਲਾਦੇਸ਼ ਵਿੱਚ ਰਾਜਨੀਤਿਕ ਤਖਤਾਪਲਟ ਦੇ ਦੌਰਾਨ ਇੱਕ ਲੜਕੀ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਲੜਕੀ ਦੇ ਹੱਥ-ਪੈਰ ਬੰਨ੍ਹੇ ਹੋਏ ਹਨ ਅਤੇ ਉਸਦੇ ਮੂੰਹ ‘ਤੇ ਟੇਪ ਚਿਪਕਾਈ ਗਈ ਹੈ। ਇਸ ਵੀਡੀਓ ਨੂੰ ਬੰਗਲਾਦੇਸ਼ ਵਿੱਚ ਹਿੰਦੂ ਨਸਲਕੁਸ਼ੀ ਦੇ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
ਬੰਗਲਾਦੇਸ਼ ‘ਚ ਲਗਭਗ ਦੋ ਮਹੀਨਿਆਂ ਤੋਂ ਰਾਖਵਾਂਕਰਨ ਖਿਲਾਫ ਚੱਲ ਰਹੇ ਵਿਰੋਧੀ ਪ੍ਰਦਰਸ਼ਨਾਂ ਤੋਂ ਬਾਅਦ ਸ਼ੇਖ ਹਸੀਨਾ 5 ਅਗਸਤ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਭਾਰਤ ਪਹੁੰਚ ਗਈ ਸੀ। ਸ਼ੇਖ ਹਸੀਨਾ ਦੇ ਅਸਤੀਫੇ ਤੋਂ ਬਾਅਦ ਬੰਗਲਾਦੇਸ਼ ਦੀ ਫੌਜ ਨੇ ਸੱਤਾ ਦੀ ਕਮਾਨ ਸੰਭਾਲ ਲਈ। ਹਾਲਾਂਕਿ ਬਾਅਦ ‘ਚ ਪ੍ਰਦਰਸ਼ਨਕਾਰੀ ਵਿਦਿਆਰਥੀ ਸੰਗਠਨ ਦੇ ਪ੍ਰਸਤਾਵ ‘ਤੇ ਫੌਜ ਨੇ ਨੋਬਲ ਪੁਰਸਕਾਰ ਜੇਤੂ ਮੁਹੰਮਦ ਯੂਨਸ ਨੂੰ ਅੰਤਰਿਮ ਸਰਕਾਰ ਦਾ ਮੁਖੀ ਨਿਯੁਕਤ ਕਰ ਦਿੱਤਾ।
Fact Check/Verification
ਦਾਅਵੇ ਦੀ ਜਾਂਚ ਕਰਨ ਲਈ ਅਸੀਂ ਪਹਿਲਾਂ ਵਾਇਰਲ ਵੀਡੀਓ ਨੂੰ ਧਿਆਨ ਨਾਲ ਦੇਖਿਆ। ਇਸ ਦੌਰਾਨ ਅਸੀਂ ਵੀਡੀਓ ਵਿੱਚ ਇੱਕ ਜਗ੍ਹਾ ‘ਤੇ ਬੰਗਾਲੀ ਭਾਸ਼ਾ ਵਿੱਚ “ਜਗਨਨਾਥ ਯੂਨੀਵਰਸਿਟੀ” ਲਿਖਿਆ ਦੇਖਿਆ।
ਜਦੋਂ ਯੂਨੀਵਰਸਿਟੀ ਦੀ ਖੋਜ ਕੀਤੀ ਤਾਂ ਪਤਾ ਲੱਗਾ ਕਿ ਇਹ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿੱਚ ਸਥਿਤ ਇੱਕ ਸਰਕਾਰੀ ਯੂਨੀਵਰਸਿਟੀ ਹੈ।
ਵੀਡੀਓ ਦੇ ਕੀ ਫਰੇਮਾਂ ਨੂੰ ਰਿਵਰਸ ਇਮੇਜ਼ ਕਰਨ ‘ਤੇ ਸਾਨੂੰ ਇਹ ਵੀਡੀਓ 26 ਜੁਲਾਈ, 2024 ਨੂੰ ਜਗਨਨਾਥ ਯੂਨੀਵਰਸਿਟੀ ਨਾਲ ਜੁੜੇ ਇੱਕ ਫੇਸਬੁੱਕ ਪੇਜ ਤੇ ਅਪਲੋਡ ਮਿਲੀ।
ਪੋਸਟ ਦੇ ਕੈਪਸ਼ਨ ਵਿੱਚ ਲਿਖਿਆ ਹੈ,“ਅਫਵਾਹਾਂ ਕਾਰਨ ਇਹ ਕੁੜੀ ਸਦਮੇ ਵਿੱਚੋਂ ਗੁਜ਼ਰ ਰਹੀ ਹੈ। ਇਹ ਲੜਕੀ ਜਗਨਨਾਥ ਯੂਨੀਵਰਸਿਟੀ ਦੀ ਵਿਦਿਆਰਥਣ ਹੈ। ਇਹ ਵੀਡੀਓ ਕੁਝ ਦਿਨ ਪਹਿਲਾਂ ਅਵੰਤਿਕਾ ਨਾਂ ਦੀ ਲੜਕੀ ਦੀ ਆਤਮਹੱਤਿਆ ਤੋਂ ਬਾਅਦ ਹੋਏ ਵਿਰੋਧ ਪ੍ਰਦਰਸ਼ਨ ਦੌਰਾਨ ਹੋਏ ਨਾਟਕ ਦੀ ਹੈ ਪਰ ਕੁਝ ਲੋਕ ਇਸ ਵੀਡੀਓ ਨੂੰ ਸਟੂਡੈਂਟ ਲੀਗ ਦੀ ਆਗੂ ਵਜੋਂ ਪੇਸ਼ ਕਰ ਰਹੇ ਹਨ। ਇਹ ਸਭ ਦੇਖ ਕੇ ਲੜਕੀ ਸਦਮੇ ‘ਚ ਹੈ।
ਅਸੀਂ ਉੱਪਰ ਦਿੱਤੀ ਗਈ ਜਾਣਕਾਰੀ ਦੇ ਅਧਾਰ ‘ਤੇ ਕੀਵਰਡ ਦੀ ਮਦਦ ਨਾਲ ਸਰਚ ਕੀਤੀ ਅਤੇ ਸਾਨੂੰ ਢਾਕਾ ਟ੍ਰਿਬਿਊਨ ਨਾਮ ਦੀ ਇੱਕ ਨਿਊਜ਼ ਵੈਬਸਾਈਟ ‘ਤੇ ਇੱਕ ਸੰਬੰਧਿਤ ਰਿਪੋਰਟ ਮਿਲੀ । ਇਸ ਰਿਪੋਰਟ ਮੁਤਾਬਕ ਜਗਨਨਾਥ ਯੂਨੀਵਰਸਿਟੀ ‘ਚ ਪੜ੍ਹਦੀ ਫੈਰੋਜ਼ ਅਵੰਤਿਕਾ ਨੇ 15 ਮਾਰਚ 2024 ਨੂੰ ਖੁਦਕੁਸ਼ੀ ਕਰ ਲਈ ਸੀ। ਖੁਦਕੁਸ਼ੀ ਕਰਨ ਤੋਂ ਪਹਿਲਾਂ, ਉਸਨੇ ਇੱਕ ਫੇਸਬੁੱਕ ਪੋਸਟ ਲਿਖ ਕੇ ਕਾਲਜ ਦੇ ਤਤਕਾਲੀ ਸਹਾਇਕ ਪ੍ਰੋਕਟਰ, ਦੀਨ ਇਸਲਾਮ ਅਤੇ ਜਮਾਤੀ ਅੱਮਾਨ ਸਿੱਦੀਕੀ ‘ਤੇ ਦੋਸ਼ ਲਗਾਇਆ ਸੀ। 16 ਮਾਰਚ ਨੂੰ ਅਵੰਤਿਕਾ ਨੂੰ ਉਸ ਦੇ ਜੱਦੀ ਸ਼ਹਿਰ ਕੋਮਿਲਾ ਦੇ ਕਬਰਸਤਾਨ ਵਿੱਚ ਦਫ਼ਨਾਇਆ ਗਿਆ ਸੀ। ਇਸ ਤੋਂ ਬਾਅਦ ਉਸ ਦੇ ਸਾਥੀਆਂ ਨੇ ਪ੍ਰਦਰਸ਼ਨ ਕੀਤਾ ਅਤੇ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ।
ਸਾਨੂੰ 18 ਮਾਰਚ, 2024 ਨੂੰ ਸਮਯ ਟੀਵੀ ਦੇ ਯੂਟਿਊਬ ਖਾਤੇ ‘ਤੇ ਅਪਲੋਡ ਕੀਤੀ ਇੱਕ ਵੀਡੀਓ ਮਿਲੀ। ਇਸ ਵੀਡੀਓ ਰਿਪੋਰਟ ਵਿੱਚ ਵਾਇਰਲ ਵੀਡੀਓ ਦੇ ਦ੍ਰਿਸ਼ ਵੀ ਮੌਜੂਦ ਸਨ। ਅਵੰਤਿਕਾ ਦੇ ਦੋਸਤਾਂ ਨੇ ਨਾਟਕ ਰਾਹੀਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਸਮੇਤ ਕਈ ਹੋਰ ਮੰਗਾਂ ਵੀ ਕੀਤੀਆਂ ਸਨ।
ਸਾਡੀ ਜਾਂਚ ਵਿੱਚ ਹੁਣ ਤੱਕ ਮਿਲੇ ਸਬੂਤਾਂ ਤੋਂ ਇਹ ਸਪੱਸ਼ਟ ਹੈ ਕਿ ਵਾਇਰਲ ਵੀਡੀਓ ਦਾ ਬੰਗਲਾਦੇਸ਼ ਵਿੱਚ ਹਾਲ ਹੀ ਵਿੱਚ ਹੋਏ ਵਿਦਿਆਰਥੀ ਅੰਦੋਲਨ ਅਤੇ ਉਸ ਤੋਂ ਬਾਅਦ ਪੈਦਾ ਹੋਈ ਸਿਆਸੀ ਅਤੇ ਹਿੰਸਕ ਸਥਿਤੀ ਨਾਲ ਕੋਈ ਸਬੰਧ ਨਹੀਂ ਹੈ।
ਪੁਸ਼ਟੀ ਕਰਨ ਲਈ ਜਗਨਨਾਥ ਯੂਨੀਵਰਸਿਟੀ, ਢਾਕਾ ਦੇ ਇੱਕ ਵਿਦਿਆਰਥੀ ਨਾਲ ਵੀ ਸੰਪਰਕ ਕੀਤਾ। ਵਾਇਰਲ ਵੀਡੀਓ ‘ਚ ਨਜ਼ਰ ਆ ਰਹੀ ਲੜਕੀ ਦੀ ਪਛਾਣ ਕਰਦੇ ਹੋਏ ਉਸ ਨੇ ਦੱਸਿਆ ਕਿ,”ਲੜਕੀ ਹਿੰਦੂ ਹੈ ਅਤੇ ਉਹ ਜਗਨਨਾਥ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਦੀ ਵਿਦਿਆਰਥਣ ਹੈ। ਇਹ ਵੀਡੀਓ ਉਦੋਂ ਦੀ ਹੈ ਜਦੋਂ ਅਵੰਤਿਕਾ ਦੀ ਖੁਦਕੁਸ਼ੀ ਦੇ ਵਿਰੋਧ ਵਿੱਚ ਇੱਕ ਨਾਟਕ ਦਾ ਆਯੋਜਨ ਕੀਤਾ ਗਿਆ ਸੀ। ਕੁਝ ਦਿਨ ਪਹਿਲਾਂ ਇਹ ਵੀਡੀਓ ਵੀ ਸ਼ੇਅਰ ਕੀਤੀ ਗਈ ਸੀ ਕਿ ਇਹ ਲੜਕੀ ਅਵਾਮੀ ਲੀਗ ਨਾਲ ਜੁੜੀ ਸਟੂਡੈਂਟ ਲੀਗ ਦੀ ਮੈਂਬਰ ਹੈ ਪਰ ਇਹ ਦਾਅਵਾ ਫਰਜ਼ੀ ਹੈ।
Conclusion
ਇਹ ਵੀਡੀਓ ਢਾਕਾ ਦੀ ਜਗਨਨਾਥ ਯੂਨੀਵਰਸਿਟੀ ਦੇ ਇੱਕ ਵਿਦਿਆਰਥੀ ਦੀ ਖੁਦਕੁਸ਼ੀ ਦੇ ਵਿਰੋਧ ਵਿੱਚ ਆਯੋਜਿਤ ਇੱਕ ਨਾਟਕ ਦਾ ਹੈ।
Result: False
Our Sources
Facebook post by Jnu Short Stories on 26th July 2024
Article by Dhaka Tribune on 16th March 2024
Video Report by SOMOY TV on 18th March 2024
Telephonic Conversation with Viral Video Girl’s Friend
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।