ਸ਼ੁੱਕਰਵਾਰ, ਸਤੰਬਰ 27, 2024
ਸ਼ੁੱਕਰਵਾਰ, ਸਤੰਬਰ 27, 2024

HomeFact Checkਕੀ ਕਾਂਗਰਸੀ ਲੀਡਰ ਕੁਮਾਰੀ ਸ਼ੈਲਜਾ ਨੇ ਇਸਤੀਫੇ ਦੀ ਕੀਤੀ ਪੇਸ਼ਕਸ਼?

ਕੀ ਕਾਂਗਰਸੀ ਲੀਡਰ ਕੁਮਾਰੀ ਸ਼ੈਲਜਾ ਨੇ ਇਸਤੀਫੇ ਦੀ ਕੀਤੀ ਪੇਸ਼ਕਸ਼?

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Claim

ਸੋਸ਼ਲ ਮੀਡੀਆ ਤੇ ਮੀਡੀਆ ਅਦਾਰਾ ਇੰਡੀਆ ਨਿਊਜ਼ ਦਾ ਇੱਕ ਬੁਲਟਿਨ ਵਾਇਰਲ ਹੋ ਰਿਹਾ ਹੈ ਜਿਸ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਹਰਿਆਣਾ ਕਾਂਗਰਸ ਦੀ ਲੀਡਰ ਅਤੇ ਮੈਂਬਰ ਪਾਰਲੀਮੈਂਟ ਕੁਮਾਰੀ ਸ਼ੈਲਜਾ ਨੇ ਸੋਨੀਆ ਗਾਂਧੀ ਦੇ ਸਾਹਮਣੇ ਅਸਤੀਫੇ ਦੀ ਪੇਸ਼ਕਸ਼ ਕੀਤੀ ਹੈ।

ਟਵਿਟਰ ਯੂਜਰ ਹਰਿਆਣਵੀ ਲਾਂਗੜ ਨੇ ਇਸ ਦਾਅਵੇ ਨੂੰ ਸ਼ੇਅਰ ਕਰਦਿਆਂ ਲਿਖਿਆ,*ਕੁਮਾਰੀ ਸ਼ੈਲਜਾ ਨੇ ਕੀਤੀ ਸੋਨੀਆ ਗਾਂਧੀ ਦੇ ਸਾਹਮਣੇ ਇਸਤੇਫੇ ਦੀ ਪੇਸ਼ਕਸ਼। ਹੁੱਡਾ ਨੂੰ ਜਿਆਦਾ ਸੀਟਾਂ ਮਿਲਣ ਤੋਂ ਹਨ ਨਰਾਜ਼।”

ਕੀ ਕਾਂਗਰਸੀ ਲੀਡਰ ਕੁਮਾਰੀ ਸ਼ੈਲਜਾ ਨੇ ਇਸਤੀਫੇ ਦੀ ਕੀਤੀ ਪੇਸ਼ਕਸ਼?
Courtesy: X@Haryanavi_Langad

Fact Check/Verification

ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਦਾਵੇ ਨੂੰ ਲੈ ਕੇ ਆਪਣੀ ਜਾਂਚ ਸ਼ੁਰੂ ਕੀਤੀ।ਅਸੀਂ ਯੂ ਟਿਊਬ ਤੇ ਕੁਝ ਕੀਵਰਡ ਦੀ ਮਦਦ ਦੇ ਨਾਲ ਸਰਚ ਕੀਤੀ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਸਰਚ ਦੇ ਦੌਰਾਨ ਸਾਨੂੰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਨਿਊਜ਼ ਬੁਲੇਟਿਨ ਇੰਡੀਆ ਨਿਊਜ਼ ਹਰਿਆਣਾ ਦੁਆਰਾ ਅਪ੍ਰੈਲ 11, 2022 ਨੂੰ ਅਪਲੋਡ ਮਿਲਿਆ। ਇਸ ਰਿਪੋਰਟ ਦੇ ਮੁਤਾਬਿਕ ਹਰਿਆਣਾ ਕਾਂਗਰਸ ਦੀ ਪ੍ਰਦੇਸ਼ ਪ੍ਰਧਾਨ ਕੁਮਾਰੀ ਸ਼ੈਲਜਾ ਨੇ ਆਪਣੇ ਅਹੁਦੇ ਤੋਂ ਇਸਤੀਫਾ ਦੇਣ ਦਾ ਪ੍ਰਸਤਾਵ ਕਾਂਗਰਸ ਸੁਪਰੀਮੋ ਸੋਨੀਆ ਗਾਂਧੀ ਨੂੰ ਦਿੱਤਾ ਹੈ।

Courtesy: YouTube@IndiaNewsHaryana

ਇਸ ਦੇ ਨਾਲ ਹੀ ਅਸੀਂ ਪਾਇਆ ਕਿ ਅਸਲ ਵੀਡੀਓ ਦੀ ਆਡੀਓ ਦੇ ਨਾਲ ਵੀ ਛੇੜਛਾੜ ਕੀਤੀ ਗਈ ਹੈ।

ਸਾਨੂੰ ਏਬੀਪੀ ਲਾਈਵ ਦੁਆਰਾ ਵੀ ਇਸ ਮਾਮਲੇ ਨੂੰ ਲੈ ਕੇ ਇੱਕ ਰਿਪੋਰਟ ਮਿਲੀ। ਅਪ੍ਰੈਲ 11 2022 ਨੂੰ ਪ੍ਰਕਾਸ਼ਿਤ ਰਿਪੋਰਟ ਦੇ ਮੁਤਾਬਕ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੇ ਸਮਰਥਕ ਵਿਧਾਇਕਾਂ ਨੇ ਪ੍ਰਦੇਸ਼ ਪ੍ਰਧਾਨ ਕੁਮਾਰੀ ਸ਼ੈਲਜਾ ਦੇ ਖਿਲਾਫ ਮੋਰਚਾ ਖੋਲਿਆ ਹੈ ਅਤੇ ਇਸ ਕਾਰਨ ਆਪਣੀ ਹੀ ਪਾਰਟੀ ਦੇ ਦੂਜੇ ਗੁੱਟ ਦੇ ਦਬਾਅ ਵਿੱਚ ਆਉਣ ਤੋਂ ਬਾਅਦ ਹਰਿਆਣਾ ਕਾਂਗਰਸ ਦੀ ਪ੍ਰਦੇਸ਼ ਪ੍ਰਧਾਨ ਨੇ ਇਸਤੀਫੇ ਦੀ ਪੇਸ਼ਕਸ਼ ਕੀਤੀ।

ਇਸ ਤਰ੍ਹਾਂ ਸਾਡੀ ਜਾਂਚ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਨਿਊਜ਼ ਬੁਲਟਿਨ ਹਾਲੀਆ ਨਹੀਂ ਸਗੋਂ ਦੋ ਸਾਲ ਪੁਰਾਣਾ ਹੈ।

Result: False

Our Sources
Media Report published by ABP Live, Dated April 11, 2022
Media Report published by India News Haryana, Dated April 11, 2022

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

Most Popular