Authors
Claim
ਸੋਸ਼ਲ ਮੀਡਿਆ ਤੇ ਹਰਿਆਣਾ ਵਿਧਾਨ ਸਭਾ ਚੋਣਾਂ ਨਾਲ ਜੋੜਕੇ ਇੱਕ ਗ੍ਰਾਫਿਕ ਵਾਇਰਲ ਹੋ ਰਿਹਾ ਹੈ। ਇਸ ਗ੍ਰਾਫਿਕ ਵਿੱਚ ਕਾਂਗਰਸ ਆਗੂ ਦੀਪੇਂਦਰ ਸਿੰਘ ਹੁੱਡਾ ਨੂੰ ਮੁੱਖ ਮੰਤਰੀ ਦੇ ਅਹੁਦੇ ਲਈ ਸਭ ਤੋਂ ਪਸੰਦੀਦਾ ਦਾਅਵੇਦਾਰ ਵਜੋਂ ਦਿਖਾਇਆ ਗਿਆ ਹੈ।
ਵਾਇਰਲ ਗ੍ਰਾਫਿਕ ਦਾ ਦਾਅਵਾ ਕੀਤਾ ਜਾ ਰਿਹਾ ਹੈ ਕਿ 42% ਲੋਕਾਂ ਨੇ ਦੀਪੇਂਦਰ ਹੁੱਡਾ ਨੂੰ “ਮੁੱਖ ਮੰਤਰੀ ਦੇ ਅਹੁਦੇ ਲਈ ਪਸੰਦੀਦਾ ਚਿਹਰਾ ਵਜੋਂ ਚੁਣਿਆ ਹੈ, ਜਦਕਿ ਸਿਰਫ 14% ਨੇ ਮੌਜੂਦਾ ਨਾਇਬ ਸਿੰਘ ਸੈਣੀ ਨੂੰ ਪਸੰਦ ਕੀਤਾ ਹੈ। ਤਸਵੀਰ ਵਿੱਚ ਕਾਂਗਰਸ ਦੀ ਕੁਮਾਰੀ ਸ਼ੈਲਜਾ ਨੂੰ 9% ਅਤੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ 6% ਦੁਆਰਾ ਚੁਣਿਆ ਦਿਖਾਇਆ ਗਿਆ ਹੈ।
Fact Check/Verification
ਜਾਂਚ ਦੀ ਸ਼ੁਰੂਆਤ ਕਰਦਿਆਂ ਅਸੀਂ ਵਾਇਰਲ ਗ੍ਰਾਫਿਕ ਨੂੰ ਧਿਆਨ ਨਾਲ ਦੇਖਿਆ ਤਾਂ ਅਸੀਂ ਪਾਇਆ ਕਿ ਇਸ ‘ਤੇ ‘ਟਾਈਮਜ਼ ਨਾਓ ਨਵਭਾਰਤ’ ਦਾ ਵਾਟਰਮਾਰਕ ਲੱਗਿਆ ਹੈ।
ਹੁਣ ਅਸੀਂ ‘ਟਾਈਮਜ਼ ਨਾਓ ਨਵਭਾਰਤ’ ਦੇ ਅਧਿਕਾਰਤ ਯੂਟਿਊਬ ਚੈਨਲ ‘ਤੇ “ਹਰਿਆਣਾ” ਅਤੇ “ਸਰਵੇਖਣ” ਕੀਵਰਡਸ ਦੀ ਮਦਦ ਖੋਜ ਕੀਤੀ। ਇਸ ਦੌਰਾਨ, ਸਾਨੂੰ 6 ਸਤੰਬਰ, 2024 ਦੀ ਇੱਕ ਰਿਪੋਰਟ ਮਿਲੀ ਜਿਸ ਵਿਚ ਆਉਣ ਵਾਲੀਆਂ ਹਰਿਆਣਾ ਚੋਣਾਂ ਨੂੰ ਲੈ ਕੇ ਟਾਈਮਜ਼ ਨਾਓ ਨਵਭਾਰਤ-ਮੈਟ੍ਰਿਕਸ ਓਪੀਨੀਅਨ ਪੋਲ ਦੇ ਨਤੀਜੇ ਦੱਸੇ ਗਏ ਸਨ।
ਜਦੋਂ ਅਸੀਂ ਰਿਪੋਰਟ ਨੂੰ ਦੇਖਿਆ ਤਾਂ ਸਾਨੂੰ ਕਿਤੇ ਵੀ ਵਾਇਰਲ ਗ੍ਰਾਫਿਕ ਵਿੱਚ ਦਿਖਾਇਆ ਗਿਆ ਡੇਟਾ ਨਹੀਂ ਮਿਲਿਆ। ਅਸੀਂ ਦੇਖਿਆ ਕਿ ਟਾਈਮਜ਼ ਨਾਓ ਨਵਭਾਰਤ-ਮੈਟ੍ਰਿਕਸ ਓਪੀਨੀਅਨ ਪੋਲ ਵਿੱਚ 31% ਲੋਕਾਂ ਨੇ ਮੌਜੂਦਾ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ “ਮੁੱਖ ਮੰਤਰੀ ਦੇ ਅਹੁਦੇ ਲਈ ਆਪਣਾ ਪਸੰਦੀਦਾ ਚਿਹਰਾ” ਮੰਨਿਆ, ਇਸ ਤੋਂ ਬਾਅਦ ਕਾਂਗਰਸ ਦੇ ਭੁਪਿੰਦਰ ਸਿੰਘ ਹੁੱਡਾ 29% ਅਤੇ ਦੁਸ਼ਯੰਤ ਚੌਟਾਲਾ 8% ਹਨ। ਇਸ ਦੇ ਨਾਲ ਹੀ 32% ਲੋਕਾਂ ਨੇ ਮੁੱਖ ਮੰਤਰੀ ਦੇ ਅਹੁਦੇ ਲਈ “ਹੋਰ” ਨੂੰ ਚੁਣਿਆ ਹੈ।
ਅੱਗੇ ਜਾਂਚ ਵਿਚ ਅਸੀਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਗ੍ਰਾਫਿਕ ਅਤੇ ਟਾਈਮਜ਼ ਨਾਓ ਨਵਭਾਰਤ ਰਿਪੋਰਟ ਵਿਚ ਦਿਖਾਏ ਗਏ ਗ੍ਰਾਫਿਕ ਦੀ ਤੁਲਨਾ ਕੀਤੀ। ਇਸ ਦੌਰਾਨ, ਅਸੀਂ ਦੇਖਿਆ ਕਿ ਗ੍ਰਾਫਿਕਸ ਵਿੱਚ ਦਿਖਾਇਆ ਗਿਆ ਹਰਿਆਣਾ ਦਾ ਨਕਸ਼ਾ ਅਤੇ ਸਵਾਲਾਂ ਦੀ ਸ਼ਬਦਾਵਲੀ ਵੀ ਵੱਖ-ਵੱਖ ਹੈ।
ਅਵਾਇਰਲ ਗ੍ਰਾਫਿਕ ਨੂੰ ਧਿਆਨ ਨਾਲ ਦੇਖਣ ‘ਤੇ ਅਸੀਂ ਇਸ ਵਿਚਕਾਰ “ਮਹਾਰਾਸ਼ਟਰ” ਲਿਖਿਆ ਹੋਇਆ ਪਾਇਆ।
ਕੀਵਰਡ ਦੀ ਮਦਦ ਨਾਲ ਖੋਜ ਕਰਨ ਤੇ ਸਾਨੂੰ ਟਾਈਮਜ਼ ਨਾਓ ਨਵਭਾਰਤ-ਮੈਟ੍ਰਿਕਸ ਦਾ ਮਹਾਰਾਸ਼ਟਰ ‘ ਤੇ ਓਪੀਨੀਅਨ ਪੋਲ ਮਿਲਿਆ ਹੈ। ਅਸੀਂ ਪਾਇਆ ਕਿ ਇਹ ਗ੍ਰਾਫਿਕ ਵਾਇਰਲ ਗ੍ਰਾਫਿਕ ਵਰਗਾ ਹੈ।
ਮਹਾਰਾਸ਼ਟਰ ਓਪੀਨੀਅਨ ਪੋਲ ‘ਤੇ ਵਾਇਰਲ ਗ੍ਰਾਫਿਕ ਅਤੇ ਟਾਈਮਜ਼ ਨਾਓ ਨਵਭਾਰਤ ਦੇ ਗ੍ਰਾਫਿਕ ਦੀ ਤੁਲਨਾ ਕਰਦੇ ਹੋਏ ਅਸੀਂ ਬਹੁਤ ਸਾਰੀਆਂ ਸਮਾਨਤਾਵਾਂ ਦੇਖੀਆਂ। ਦੋਵਾਂ ਗ੍ਰਾਫਿਕਸ ‘ਤੇ ਇੱਕੋ ਥਾਂ ‘ਤੇ ਇੱਕੋ ਸਵਾਲ ਲਿਖਿਆ ਹੋਇਆ ਹੈ- “ਤੁਹਾਡਾ ਪਸੰਦੀਦਾ ਮੁੱਖ ਮੰਤਰੀ ਕੌਣ ਹੈ?” ਦੋਵਾਂ ਗ੍ਰਾਫਿਕਸ ਵਿੱਚ, ਪ੍ਰਤੀਸ਼ਤ ਦਰਸਾਉਂਦੇ ਹੋਏ ਪੰਜ ਬਾਰ ਬਣਾਏ ਗਏ ਹਨ।
ਇਹ ਸੰਭਵ ਹੈ ਕਿ ਮਹਾਰਾਸ਼ਟਰ ਦੇ ਓਪੀਨੀਅਨ ਪੋਲ ਦੇ ਗ੍ਰਾਫਿਕਸ ਨਾਲ ਛੇੜਛਾੜ ਕਰ ਦੀਪੇਂਦਰ ਸਿੰਘ ਹੁੱਡਾ ਨੂੰ ਹਰਿਆਣਾ ਦੇ ਮੁੱਖ ਮੰਤਰੀ ਦੇ ਅਹੁਦੇ ਲਈ ਲੋਕਾਂ ਦੇ ਪਸੰਦੀਦਾ ਦਾਅਵੇਦਾਰ ਦੱਸਿਆ ਗਿਆ ਹੋਵੇ।
ਜਾਂਚ ਵਿਚ ਅੱਗੇ ਨਿਊਜ਼ਚੈਕਰ ਨੇ ਟਾਈਮਜ਼ ਨਾਓ ਨਵਭਾਰਤ ਦੇ ਮੈਨੈਜਿੰਗ ਸੰਪਾਦਕ ਰਣਜੀਤ ਕੁਮਾਰ ਨਾਲ ਸੰਪਰਕ ਕੀਤਾ। ਉਹਨਾਂ ਨੇ ਸਪੱਸ਼ਟ ਕੀਤਾ ਕਿ ਵਾਇਰਲ ਗ੍ਰਾਫਿਕ “ਫਰਜ਼ੀ” ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਗ੍ਰਾਫਿਕ ਵਿੱਚ ਦਰਸਾਏ ਗਏ ਨੰਬਰ ਉਹਨਾਂ ਦੇ ਸਰਵੇਖਣ ਤੋਂ ਵੱਖਰੇ ਹਨ।
ਇਸ ਤਰ੍ਹਾਂ ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਦੀਪੇਂਦਰ ਸਿੰਘ ਹੁੱਡਾ ਨੂੰ ਐਡੀਟਡ ਗ੍ਰਾਫਿਕ ਨਾਲ ਹਰਿਆਣਾ ਦੇ ਮੁੱਖ ਮੰਤਰੀ ਦੇ ਅਹੁਦੇ ਲਈ ਸਭ ਤੋਂ ਪ੍ਰਸਿੱਧ ਦਾਅਵੇਦਾਰ ਵਜੋਂ ਦਰਸਾਇਆ ਜਾ ਰਿਹਾ ਹੈ।
Result: Altered Photo
Sources
YouTube Video By Times Now Navbharat, Dated September 6, 2024
Report By Times Now Navbharat, Dated September 7, 2024
Correspondence With Times Now Navbharat Managing Editor Ranjit Kumar On September 3, 2024
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।