Authors
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.
Claim
ਸੋਸ਼ਲ ਮੀਡਿਆ ਤੇ ਇੱਕ ਟੋਲ ਪਲਾਜ਼ਾ ਦਾ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਕੁਝ ਵਿਅਕਤੀ ਪਿਕਅਪ ਟਰੱਕ ਤੇ ਸਵਾਰ ਹਨ ਅਤੇ ਇੱਕ ਵਿਅਕਤੀ ਜਿਸਨੇ ਇਸਲਾਮਿਕ ਟੋਪੀ ਪਹਿਣੀ ਹੈ ਉਸ ਨੂੰ ਟੋਲ ਪਲਾਜ਼ਾ ਦੇ ਕਰਮਚਾਰੀ ਨਾਲ ਬਹਿਸ ਕਰਦੇ ਅਤੇ ਤੋੜ ਫੋੜ ਕਰਦਿਆਂ ਦੇਖਿਆ ਜਾ ਸਕਦਾ ਹੈ। ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਚੰਡੀਗੜ੍ਹ ਮਨਾਲੀ ਹਾਈਵੇ ਤੇ ਸਥਿਤ ਕੁਰਾਲੀ ਟੋਲ ਪਲਾਜ਼ਾ ਦੀ ਹੈ।
Fact Check/Verification
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਪੜਤਾਲ ਸ਼ੁਰੂ ਕੀਤੀ। ਅਸੀਂ ਵੀਡੀਓ ਨੂੰ ਕੁਝ ਕੀ ਫਰੇਮ ਵਿੱਚ ਵੰਡਕੇ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਦੇ ਨਾਲ ਖੰਗਾਲਿਆ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਸਾਨੂੰ ਇਹ ਵੀਡੀਓ ਢਾਕਾ ਟ੍ਰਿਬਿਊਨ ਦੁਆਰਾ 18 ਸਤੰਬਰ, 2024 ਨੂੰ ਪ੍ਰਕਾਸ਼ਿਤ ਰਿਪੋਰਟ ਮਿਲੀ। ਰਿਪੋਰਟ ਦੇ ਮੁਤਾਬਕ ਇਹ ਵਾਇਰਲ ਵੀਡੀਓ ਕੁਰਿਲ ਟੋਲ ਪਲਾਜ਼ਾ ਦਾ ਹੈ। ਇਹ ਟੋਲ ਪਲਾਜ਼ਾ ਢਾਕਾ, ਬੰਗਲਾਦੇਸ਼ ਵਿੱਚ ਹੈ।
ਬੰਗਲਾਦੇਸ਼ੀ ਮੀਡਿਆ ਅਦਾਰਾ bdnews24.com ਨੇ ਵੀ ਪੁਸ਼ਟੀ ਕੀਤੀ ਕਿ ਇਹ ਘਟਨਾ ਢਾਕਾ ਦੇ ਐਲੀਵੇਟਿਡ ਐਕਸਪ੍ਰੈਸਵੇਅ ਦੇ ਕੁਰਿਲ ਟੋਲ ਪਲਾਜ਼ਾ ਦੀ ਹੈ।
ਡੇਲੀ ਇਤੇਫਾਕ ਨੇ ਵੀ 18 ਸਤੰਬਰ, 2024 ਨੂੰ ਢਾਕਾ ਐਲੀਵੇਟਿਡ ਐਕਸਪ੍ਰੈਸਵੇਅ ‘ਤੇ ਵਾਪਰੀ ਇਸ ਘਟਨਾ ਨੂੰ ਆਪਣੇ ਅਧਿਕਾਰਤ ਯੂਟਿਊਬ ਚੈਨਲ ‘ਤੇ ਸਾਂਝਾ ਕੀਤਾ।
ਇਸ ਤਰ੍ਹਾਂ ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਵੀਡੀਓ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਐਲੀਵੇਟਿਡ ਐਕਸਪ੍ਰੈਸ ਵੇਅ ਦੀ ਹੈ।
Result: False
Sources
Report By Dhaka Tribune, Dated September 18, 2024
Report By bdnews24.com, Dated September 18, 2024
YouTube Video By Daily Ittefaq, Dated September 18, 2024
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।
Authors
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.