Authors
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.
Claim
ਇਹ ਵੀਡੀਓ ਜੰਮੂ-ਕਸ਼ਮੀਰ ਨੈਸ਼ਨਲ ਹਾਈਵੇਅ-44 ਦੀ ਹੈ
Fact
ਇਹ ਵੀਡੀਓ ਚੀਨ ਦਾ ਹੈ।
ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਤੀਜੇ ਅਤੇ ਆਖਰੀ ਪੜਾਅ ਲਈ 1 ਅਕਤੂਬਰ ਨੂੰ ਵੋਟਿੰਗ ਹੋਵੇਗੀ। ਇਸ ਦੌਰਾਨ ਸੋਸ਼ਲ ਮੀਡੀਆ ‘ਤੇ ਜੰਮੂ-ਕਸ਼ਮੀਰ ਨੈਸ਼ਨਲ ਹਾਈਵੇ-44 ਦੇ ਨਾਂ ਤੇ ਇਕ ਪੁਲ ਦਾ ਵੀਡੀਓ ਸ਼ੇਅਰ ਕੀਤਾ ਜਾ ਰਿਹਾ ਹੈ। 14 ਸੈਕਿੰਡ ਦੀ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਪਹਾੜੀ ਇਲਾਕੇ ‘ਚ ਉੱਚਾਈ ‘ਤੇ ਬਣੇ ਪੁਲ ‘ਤੇ ਵਾਹਨ ਚੱਲ ਰਹੇ ਹਨ। ਵੀਡੀਓ ‘ਤੇ ਜੰਮੂ ਕਸ਼ਮੀਰ ਨੈਸ਼ਨਲ ਹਾਈਵੇਅ 44 ਲਿਖਿਆ ਹੋਇਆ ਹੈ। ਇਸ ਦੇ ਨਾਲ ਹੀ ਵੀਡੀਓ ‘ਤੇ ਜੰਮੂ, ਬਨਿਹਾਲ, ਲੇਹ, ਪਟਨੀਟੋਪ ਵਰਗੀਆਂ ਥਾਵਾਂ ਵੀ ਲਿਖੀਆਂ ਨਜ਼ਰ ਆ ਰਹੀਆਂ ਹਨ।
27 ਸਤੰਬਰ 2024 ਨੂੰ ਸ਼ੇਅਰ ਕੀਤੀ ਗਈ ਪੋਸਟ ਵਿੱਚ ਕੈਪਸ਼ਨ ਤੇ ਲਿਖਿਆ ਹੈ “ਜੰਮੂ ਕਸ਼ਮੀਰ ਨੈਸ਼ਨਲ ਹਾਈਵੇਅ 44” ਲਿਖਿਆ ਹੈ। ਇਸ ਵੀਡੀਓ ਨੂੰ ਫੇਸਬੁੱਕ ‘ਤੇ ਵੀ ਸ਼ੇਅਰ ਕੀਤਾ ਗਿਆ ਹੈ।
Fact Check/Verification
ਦਾਅਵੇ ਦੀ ਪੁਸ਼ਟੀ ਕਰਨ ਲਈ ਅਸੀਂ ਵੀਡੀਓ ਦੇ ਕੀ ਫਰੇਮਾਂ ਨੂੰ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਦੇ ਨਾਲ ਖੰਗਾਲਿਆ। ਸਾਨੂੰ ਇਹ ਵੀਡੀਓ ਹਾਈਲਾਈਟ ਚਾਈਨਾ ਨਾਮ ਦੇ YouTube ਚੈਨਲ ‘ ਤੇ ਮਿਲੀ। ਪੋਸਟ ਦੇ ਕੈਪਸ਼ਨ ‘ਚ ਇਸ ਨੂੰ ਚੀਨ ਦੇ ਗੁਈਝੋਊ ‘ਚ ਬੇਪਨਜਿਆਂਗ ਬ੍ਰਿਜ ਦਾ ਦੱਸਿਆ ਗਿਆ ਹੈ।
ਆਪਣੀ ਜਾਂਚ ਦੌਰਾਨ ਸਾਨੂੰ ਚੀਨੀ ਅਖਬਾਰ ਪੀਪਲਜ਼ ਡੇਲੀ ਨਾਮ ਦੇ ਫੇਸਬੁੱਕ ਪੇਜ ‘ਤੇ ਵਾਇਰਲ ਕਲਿੱਪ ਨਾਲ ਮੇਲ ਖਾਂਦਾ ਇੱਕ ਵੀਡੀਓ ਮਿਲਿਆ। 27 ਮਈ, 2021 ਨੂੰ ਸ਼ੇਅਰ ਕੀਤੀ ਗਈ ਇੱਕ ਪੋਸਟ ਵਿੱਚ ਇਸ ਵੀਡੀਓ ਨੂੰ ਚੀਨ ਦਾ ਦੱਸਿਆ ਗਿਆ ਹੈ। ਪੋਸਟ ਦੇ ਕੈਪਸ਼ਨ ਵਿੱਚ ਲਿਖਿਆ ਹੈ, “ਕੁੱਲ 1,341.4 ਮੀਟਰ ਦੀ ਲੰਬਾਈ ਅਤੇ 565.4 ਮੀਟਰ ਦੀ ਉਚਾਈ ਦੇ ਨਾਲ ਬੇਪਨਜਿਆਂਗ ਪੁਲ ਦੱਖਣ-ਪੱਛਮੀ ਚੀਨ ਦੇ ਯੂਨਾਨ ਅਤੇ ਗੁਈਝੂ ਪ੍ਰਾਂਤਾਂ ਵਿੱਚ ਫੈਲਿਆ ਹੋਇਆ ਹੈ ਅਤੇ ਇਸਨੂੰ ਦੁਨੀਆ ਦੇ ਸਭ ਤੋਂ ਉੱਚੇ ਪੁਲ ਵਜੋਂ ਜਾਣਿਆ ਜਾਂਦਾ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਕੀਵਰਡਸ ਦੀ ਮਦਦ ਨਾਲ ਗੂਗਲ ਸਰਚ ਕਰਨ ਤੇ ਸਾਨੂੰ ਵਾਇਰਲ ਕਲਿੱਪ ਵਿੱਚ ਦਿਖਾਈ ਦੇਣ ਵਾਲੇ ਪੁਲ ਦੀਆਂ ਤਸਵੀਰਾਂ ਦੇ ਨਾਲ ਟਾਈਮਜ਼ ਆਫ਼ ਇੰਡੀਆ ਅਤੇ ਚਾਈਨਾ ਡੇਲੀ ਦੁਆਰਾ ਪ੍ਰਕਾਸ਼ਿਤ ਰਿਪੋਰਟਾਂ ਵੀ ਮਿਲੀਆਂ। ਰਿਪੋਰਟਾਂ ‘ਚ ਇਸ ਨੂੰ ਚੀਨ ਦਾ ਪੁਲ ਦੱਸਿਆ ਗਿਆ ਹੈ ਜਿਸ ਤੋਂ ਸਾਫ਼ ਹੋ ਜਾਂਦਾ ਹੈ ਕਿ ਵਾਇਰਲ ਵੀਡੀਓ ਜੰਮੂ ਦਾ ਨਹੀਂ ਸਗੋਂ ਚੀਨ ਦਾ ਹੈ। ਇਹ ਪੁਲ ਬੇਪਨਜਿਆਂਗ ਗ੍ਰੈਂਡ ਵੈਲੀ ਤੋਂ 565.4 ਮੀਟਰ ਦੀ ਉਚਾਈ ‘ਤੇ ਬਣਾਇਆ ਗਿਆ ਹੈ, ਜੋ ਲਗਭਗ 200 ਮੰਜ਼ਿਲ ਉੱਚੀ ਇਮਾਰਤ ਦੇ ਬਰਾਬਰ ਹੈ।
Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਵੀਡੀਓ ਜੰਮੂ ਦੀ ਨਹੀਂ ਸਗੋਂ ਚੀਨ ਦੀ
Result: False
Sources
Facebook Post by People’s Daily dated May 27, 2021.
News Report by Times of India date September 21, 2024.
News Report by China Daily on September 22, 2018. ਹੈ।
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।
Authors
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.