Authors
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.
Claim
ਕਾਂਗਰਸ ਦੇ ਰਾਜ ਵਾਲੇ ਕਰਨਾਟਕ ‘ਚ ਚਲਾਨ ਕਰਨ ‘ਤੇ ਮੁਸਲਮਾਨਾਂ ਨੇ ਪੁਲਿਸ ਦੀ ਕੁੱਟਮਾਰ ਕੀਤੀ। ਫੇਸਬੁੱਕ ਪੋਸਟ ਇੱਥੇ ਦੇਖੋ ।
Fact Check/Verification
ਵਾਇਰਲ ਕਲਿੱਪ ਨੂੰ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਨਾਲ ਸਰਚ ਕਰਨ ‘ਤੇ ਸਾਨੂੰ ਵਾਇਰਲ ਕਲਿੱਪ 27 ਅਗਸਤ, 2018 ਨੂੰ ਅਪਲੋਡ ਪੋਸਟ ਵਿੱਚ ਮਿਲੀ ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਵੀਡੀਓ ਪੁਰਾਣੀ ਹੈ। ਪੋਸਟ ਦੇ ਕੈਪਸ਼ਨ ਵਿੱਚ ਇਸ ਨੂੰ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਵਿੱਚ ਇੱਕ ਬੈਂਕ ਦੇ ਬਾਹਰ ਲਾਈਨ ਵਿੱਚ ਖੜੇ ਹੋਣ ਨੂੰ ਲੈ ਕੇ ਹੋਏ ਝਗੜੇ ਨਾਲ ਜੁੜੀ ਘਟਨਾ ਦੱਸਿਆ ਗਿਆ ਹੈ।
27 ਅਗਸਤ, 2018 ਨੂੰ, ਗਾਜ਼ੀਆਬਾਦ ਪੁਲਿਸ ਨੇ ਇੱਕ ਜਵਾਬ ਵਿੱਚ ਦੱਸਿਆ ਕਿ ਇਹ ਘਟਨਾ ਗਾਜ਼ੀਆਬਾਦ ਵਿੱਚ ਵਾਪਰੀ ਸੀ। ਪੁਲਿਸ ਦੁਆਰਾ ਸ਼ੇਅਰ ਕੀਤੀ ਗਈ ਵੀਡੀਓ ਵਿੱਚ ਗਾਜ਼ੀਆਬਾਦ ਦੇ ਤਤਕਾਲੀ ਐਸਐਸਪੀ ਵੈਭਵ ਕ੍ਰਿਸ਼ਨ ਨੇ ਬਿਆਨ ਦਿੱਤਾ ਸੀ ਕਿ “ਪੁਲਿਸ ਸਟੇਸ਼ਨ ਲੋਨੀ ਬਾਰਡਰ ਨਾਲ ਸਬੰਧਤ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਇੱਕ ਔਰਤ ਅਤੇ ਉਸਦੇ ਨਾਲ ਕੁਝ ਹੋਰ ਲੋਕ ਵੀ ਨਜ਼ਰ ਆ ਰਹੇ ਹਨ। ਓਹ ਇੱਕ ਪੁਲਿਸ ਮੁਲਾਜ਼ਮ ਨੂੰ ਮਾਰਦੇ ਹੋਏ ਨਜ਼ਰ ਆ ਰਹੇ ਹਨ।’
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਗੂਗਲ ‘ਤੇ ਸੰਬੰਧਿਤ ਕੀਵਰਡਸ ਨਾਲ ਖੋਜ ਕਰਨ ‘ਤੇ ਸਾਨੂੰ ਅਗਸਤ 2018 ਵਿੱਚ Aaj Tak ਅਤੇ Jagran ਦੁਆਰਾ ਪ੍ਰਕਾਸ਼ਿਤ ਰਿਪੋਰਟਾਂ ਮਿਲੀਆਂ ਜੋ ਇਸ ਗੱਲ ਦੀ ਪੁਸ਼ਟੀ ਕਰਦੀਆਂ ਹਨ ਕਿ ਵਾਇਰਲ ਕਲਿੱਪ ਵਿੱਚ ਨਜ਼ਰ ਆ ਰਿਹਾ ਮਾਮਲਾ ਗਾਜ਼ੀਆਬਾਦ, ਉੱਤਰ ਪ੍ਰਦੇਸ਼ ਦਾ ਹੈ। ਦੱਸ ਦੇਈਏ ਕਿ ਉਸ ਸਮੇਂ ਉੱਤਰ ਪ੍ਰਦੇਸ਼ ਵਿੱਚ ਭਾਜਪਾ ਦੀ ਸਰਕਾਰ ਸੀ। ਸਾਲ 2021 ਵਿੱਚ ਇਹ ਵੀਡੀਓ ਬਰੇਲੀ ਦਾ ਦੱਸਕੇ ਵਾਇਰਲ ਹੋਇਆ ਸੀ। ਨਿਊਜ਼ਚੈਕਰ ਦੀ ਜਾਂਚ ਇੱਥੇ ਪੜ੍ਹੀ ਜਾ ਸਕਦੀ ਹੈ ।
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਗਾਜ਼ੀਆਬਾਦ ‘ਚ 6 ਸਾਲ ਪਹਿਲਾਂ ਵਾਪਰੀ ਘਟਨਾ ਦੀ ਵੀਡੀਓ ਕਰਨਾਟਕ ਦੀ ਦੱਸੀ ਜਾ ਰਹੀ ਹੈ।
Result: False
Sources
X post by Ghaziabad Police 27th August 2018.
Report published by Aaj Tak on 29th August 2018
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।
Authors
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.