Authors
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.
Claim
ਸੋਸ਼ਲ ਮੀਡਿਆ ਤੇ ਤਲਵਾਰ ਦੀਆਂ ਚਾਰ ਤਸਵੀਰਾਂ ਦਾ ਇੱਕ ਸਲਾਈਡਸ਼ੋ ਵਾਇਰਲ ਹੋ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰਾਂ ਰਾਵਣ ਦੇ ਛੋਟੇ ਭਰਾ ਕੁੰਭਕਰਨ ਦੀ ਤਲਵਾਰ ਦੀਆਂ ਹਨ ਜੋ ਸ਼੍ਰੀ ਲੰਕਾ ‘ਚ ਮਿਲੀਆਂ ਹਨ। ਹਾਲਾਂਕਿ, ਜਾਂਚ ਦੌਰਾਨ ਅਸੀਂ ਪਾਇਆ ਕਿ ਵਾਇਰਲ ਹੋ ਰਹੀਆਂ ਇਹ ਤਸਵੀਰਾਂ AI ਦੁਆਰਾ ਬਣਾਈਆਂ ਗਈਆਂ ਹਨ।
Fact Check/Verification
ਵਾਇਰਲ ਦਾਅਵੇ ਦੀ ਪੁਸ਼ਟੀ ਕਰਨ ਲਈ ਅਸੀਂ “ਕੁੰਭਕਰਨ ਦੀ ਤਲਵਾਰ” ਕੀ ਵਰਡ ਦੀ ਮਦਦ ਨਾਲ ਗੂਗਲ ‘ਤੇ ਸਰਚ ਕੀਤੀ। ਇਸ ਦੌਰਾਨ ਸਾਨੂੰ ਕੋਈ ਵੀ ਭਰੋਸੇਯੋਗ ਰਿਪੋਰਟ ਨਹੀਂ ਮਿਲੀ ਜੋ ਇਸ ਦਾਅਵੇ ਦੀ ਪੁਸ਼ਟੀ ਕਰਦੇ ਹੋਣ ਕਿ ਕੁੰਭਕਰਨ ਦੀ ਤਲਵਾਰ ਸ਼੍ਰੀਲੰਕਾ ਵਿੱਚ ਮਿਲੀ ਹੈ। ਹੁਣ ਅਸੀਂ ਵਾਇਰਲ ਹੋ ਰਹੀਆਂ ਤਸਵੀਰਾਂ ਨੂੰ ਧਿਆਨ ਨਾਲ ਦੇਖਿਆ। ਇਸ ਦੌਰਾਨ ਅਸੀਂ ਦੇਖਿਆ ਕਿ ਤਲਵਾਰ ਦੇ ਕੋਲ ਮੌਜੂਦ ਲੋਕਾਂ ਦੇ ਚਿਹਰੇ ਸਾਫ਼ ਨਹੀਂ ਹਨ ਅਤੇ ਚਾਰਾਂ ਤਸਵੀਰਾਂ ਵਿੱਚ ਚਮਕ ਦਿਖਾਈ ਦੇ ਰਹੀ ਹੈ। ਸਾਨੂੰ ਸ਼ੱਕ ਹੋਇਆ ਕਿ ਇਹ ਫੋਟੋਆਂ AI ਦੁਆਰਾ ਬਣਾਈਆਂ ਜਾ ਸਕਦੀਆਂ ਹਨ।
ਹੁਣ ਨਿਊਜ਼ਚੈਕਰ ਨੇ AI ਟੂਲ TrueMedia ਦੁਆਰਾ ਸਾਰੀਆਂ ਚਾਰ ਤਸਵੀਰਾਂ ਦੀ ਜਾਂਚ ਕੀਤੀ, ਜਿਸ ਵਿੱਚ ਸਾਨੂੰ ਤਿੰਨ ਤਸਵੀਰਾਂ ‘ਚ ਹੇਰਾਫੇਰੀ ਦੇ ਕਾਫ਼ੀ ਸਬੂਤ ਮਿਲੇ।
ਚੌਥੀ ਤਸਵੀਰ ਵਿੱਚ AI ਦੇ ਪੁਖਤਾ ਸਬੂਤ ਹੋਣ ਦੇ ਬਾਵਜੂਦ, TruMedia ਨੇ ਇਸਨੂੰ ‘ਅਨਿਸ਼ਚਿਤ’ਕਰਾਰ ਦਿੱਤਾ ਹੈ। ਟਰੂਮੀਡੀਆ ਮੁਤਾਬਕ ਫੋਟੋ ਵਿੱਚ ਦਿਖਾਈ ਦੇ ਰਹੇ ਕਈ ਚਿਹਰੇ ਫੋਕਸ ਤੋਂ ਬਾਹਰ ਹਨ, ਜਿਸ ਕਾਰਨ ਨਤੀਜਾ ਅਨਿਸ਼ਚਿਤ ਹੈ। TruMedia ਦੀ ਜਾਂਚ ਦੇ ਨਤੀਜੇ ਇੱਥੇ, ਇੱਥੇ , ਇੱਥੇ ਅਤੇ ਇੱਥੇ ਦੇਖੋ।
ਟੂਲ ਨੇ ਆਪਣੀ ਰਿਪੋਰਟ ‘ਚ ਦੱਸਿਆ ਕਿ ‘ਤਲਵਾਰ ਇਨ੍ਹਾਂ ਤਸਵੀਰਾਂ ‘ਚ ਦਿਖਾਈ ਦੇ ਰਹੇ ਵਿਅਕਤੀਆਂ ਤੋਂ ਕਾਫੀ ਵੱਡੀ ਹੈ। ਅਜਿਹੀਆਂ ਤਸਵੀਰਾਂ ਵਿੱਚ ਡਿਜੀਟਲ ਹੇਰਾਫੇਰੀ ਆਮ ਹੈ। ਇਹ ਤਸਵੀਰਾਂ ਮਨੋਰੰਜਨ ਦੇ ਮਕਸਦ ਲਈ ਬਣਾਈਆਂ ਗਈਆਂ ਹਨ। ਇਸ ਦੇ ਨਾਲ ਹੀ, ਤਲਵਾਰ ਦੀ ਸਥਿਤੀ ਅਤੇ ਜ਼ਮੀਨ ‘ਤੇ ਇਸ ਦੀ ਪਲੇਸਮੈਂਟ ਬਹੁਤ ਸਪੱਸ਼ਟ ਹੋ, ਜੋ ਸਪਸ਼ਟ ਕਰਦੇ ਹਨ ਕਿ ਇਹ ਤਸਵੀਰਾਂ AI ਦੀ ਮਦਦ ਨਾਲ ਬਣਾਈ ਗਈ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਜਾਂਚ ਵਿੱਚ ਅੱਗੇ ਅਸੀਂ ਇਲੂਮੀਨੇਟੀ ਖੋਜ ਟੂਲ ਦੀ ਮਦਦ ਨਾਲ ਇਹਨਾਂ ਚਾਰ ਤਸਵੀਰਾਂ ਦੀ ਜਾਂਚ ਕੀਤੀ। ਜਾਂਚ ‘ਚ ਪਤਾ ਲੱਗਾ ਹੈ ਕਿ ਇਹਨਾਂ ਤਸਵੀਰਾਂ ਵਿੱਚ AI ਦੀ ਸੰਭਾਵਨਾ 88%, 48.7% ਅਤੇ ਇੱਕ ਵਿੱਚ 18.4% ਪਾਈ ਗਈ।
Result: Altered Photo
Sources
TrueMedia tool
Illuminarty tool
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।
Authors
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.