Authors
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.
Claim
ਰਾਜਸਥਾਨ ਵਿੱਚ ਦੇਖਿਆ ਗਿਆ UFO
Fact
ਇਹ ਦਾਅਵਾ ਫਰਜ਼ੀ ਹੈ। ਵਾਇਰਲ ਵੀਡੀਓ ਨੂੰ ਡਿਜੀਟਲ ਤਰੀਕੇ ਨਾਲ ਬਣਾਇਆ ਗਿਆ ਹੈ।
ਭਾਰਤ ਵਿੱਚ UFO (ਅਣਪਛਾਤੀ ਫਲਾਇੰਗ ਆਬਜੈਕਟ/ਫਲਾਇੰਗ ਸਾਸਰ) ਨੂੰ ਦੇਖੇ ਜਾਣ ਦੇ ਦਾਅਵੇ ਨਾਲ ਸੋਸ਼ਲ ਮੀਡੀਆ ‘ਤੇ ਕਈ ਵੀਡੀਓ ਵਾਇਰਲ ਹੋ ਰਹੀਆਂ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਰਾਜਸਥਾਨ ਦੇ ਨਾਗੌਰ ਵਿੱਚ ਇੱਕ UFO ਉਤਰਿਆ ਅਤੇ ਏਲੀਅਨ ਦੇਖੇ ਗਏ।
5 ਜਨਵਰੀ, 2025 ਨੂੰ ਸ਼ੇਅਰ ਕੀਤੀ ਗਈ ਫੇਸਬੁੱਕ ਪੋਸਟ ਵਿੱਚ ਇੱਕ ਉੱਡਣ ਤਸ਼ਤਰੀ ਦੇ ਆਕਾਰ ਦੀ ਵਸਤੂ ਦਿਖਾਈ ਦੇ ਰਹੀ ਹੈ। ਇਸ ਦੇ ਨਾਲ ਲੋਕ ਫੋਟੋ ਖਿਚਵਾਉਂਦੇ ਨਜ਼ਰ ਆ ਰਹੇ ਹਨ। ਵੀਡੀਓ ਦੇ ਨਾਲ ਹੀ ਦਾਅਵਾ ਕੀਤਾ ਗਿਆ ਹੈ ਕਿ ਰਾਜਸਥਾਨ ਦੇ ਨਾਗੌਰ ਵਿੱਚ ਇੱਕ UFO ਉਤਰਿਆ ਹੈ। ਪੋਸਟ ਦੇ ਕੈਪਸ਼ਨ ‘ਚ ਲਿਖਿਆ ਹੈ,”ਏਲੀਅਨ ਦਾ ਜਹਾਜ਼ ਰਾਜਸਥਾਨ ਦੇ ਨਾਗੌਰ ‘ਚ ਉਤਰਿਆ, ਇਹ ਹੈ ਸਬੂਤ।”
6 ਜਨਵਰੀ, 2025 ਨੂੰ ਸ਼ੇਅਰ ਕੀਤੀ ਗਈ ਇੱਕ ਹੋਰ ਫੇਸਬੁੱਕ ਪੋਸਟ ਵਿੱਚ ਏਲੀਅਨ ਦੇ ਆਕਾਰ ਦੇ ਜੀਵ ਇੱਕ ਉੱਡਣ ਤਸ਼ਤਰੀ ਤੋਂ ਉਤਰਦੇ ਹੋਏ ਦਿਖਾਈ ਦੇ ਰਹੇ ਹਨ। ਇਸ ਵੀਡੀਓ ਦੇ ਨਾਲ ਕੈਪਸ਼ਨ ਵਿੱਚ ਲਿਖਿਆ ਹੈ, “ਏਲੀਅਨ ਜਹਾਜ਼ ਰਾਜਸਥਾਨ ਦੇ ਨਾਗੌਰ ਵਿੱਚ ਉਤਰਿਆ, ਇਹ ਹੈ ਸਬੂਤ।”
ਅਜਿਹੀਆਂ ਹੋਰ ਪੋਸਟਾਂ ਇੱਥੇ ਦੇਖੋ ।
Fact Check/Verification
ਵਾਇਰਲ ਹੋ ਰਹੇ ਦਾਅਵੇ ਦੀ ਜਾਂਚ ਕਰਨ ਲਈ ਅਸੀਂ ਗੂਗਲ ‘ਤੇ ‘UFO and alien seen in Nagaur, Rajasthan’ ਕੀ ਵਰਡ ਦੀ ਮਦਦ ਨਾਲ ਖੋਜ ਕੀਤੀ । ਇਸ ਦੌਰਾਨ ਸਾਨੂੰ ਇਸ ਦਾਅਵੇ ਦੀ ਪੁਸ਼ਟੀ ਕਰਨ ਵਾਲੀ ਕੋਈ ਭਰੋਸੇਯੋਗ ਰਿਪੋਰਟ ਨਹੀਂ ਮਿਲੀ ਜਦਕਿ ਜੇਕਰ ਅਜਿਹੀ ਕੋਈ ਘਟਨਾ ਵਾਪਰੀ ਹੁੰਦੀ ਤਾਂ ਜ਼ਰੂਰ ਸੁਰਖੀਆਂ ਵਿੱਚ ਹੁੰਦੀ।
ਅਸੀਂ ਇਹਨਾਂ ਵੀਡੀਓ ਦੀ ਪ੍ਰਮਾਣਿਕਤਾ ਜਾਣਨ ਲਈ ਵੀਡੀਓ ਦੀ ਜਾਂਚ ਕੀਤੀ।
ਪਹਿਲੀ ਵੀਡੀਓ
ਵਾਇਰਲ ਕਲਿੱਪ ਨੂੰ ਧਿਆਨ ਨਾਲ ਦੇਖਣ ਤੇ ਅਸੀਂ ਪਾਇਆ ਕਿ ਇਸ ‘ਤੇ @sybervisions ਦਾ ਵਾਟਰਮਾਰਕ ਸੀ। @sybervisions ਦੇ Instagram ਅਤੇ YouTube ਚੈਨਲਾਂ ਨੂੰ ਖੰਗਾਲਣ ਤੇ ਅਸੀਂ ਪਾਇਆ ਕਿ ਵੀਡੀਓ ਅਸਲ ਵਿੱਚ @sybervisions ਨਾਮ ਦੇ ਇੱਕ ਯੂਜ਼ਰ ਦੁਆਰਾ ਸਾਂਝਾ ਕੀਤਾ ਗਿਆ ਸੀ । ਅਸਲ ਪੋਸਟ, 31 ਦਸੰਬਰ, 2024 ਨੂੰ ਅਪਲੋਡ ਕੀਤੀ ਗਈ ਸੀ ਅਤੇ ਇਸ ਨੂੰ AI ਦੁਆਰਾ ਤਿਆਰ ਕੀਤਾ ਗਿਆ ਸੀ। ਇਸ ਵੀਡੀਓ ਦੇ ਕੈਪਸ਼ਨ ਵਿੱਚ ਲਿਖਿਆ ਸੀ ‘ਅਰੀਜ਼ੋਨਾ ਵਿੱਚ ਹੈਰਾਨ ਕਰਨ ਵਾਲਾ UFO ਕਰੈਸ਼!’
@sybervisions ਦੇ Instagram ਅਤੇ YouTube ਚੈਨਲ ਦੇ ਬਾਇਓ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਇਹ ਯੂਜ਼ਰ ਇੱਕ AI-VFX ਫਿਲਮ ਨਿਰਮਾਤਾ ਕਲਾਕਾਰ ਹੈ ਜੋ AI ਦੀ ਮਦਦ ਨਾਲ ਸ਼ਾਨਦਾਰ ਦ੍ਰਿਸ਼ ਬਣਾਉਂਦਾ ਹੈ।
ਦੂਜੀ ਵੀਡੀਓ
ਦੂਸਰੀ ਕਲਿੱਪ ਜੋ ਰਾਜਸਥਾਨ ਦੇ ਨਾਗੌਰ ਦਾ ਦੱਸਕੇ ਵਾਇਰਲ ਹੋ ਰਹੀ ਹੈ, ਇਸ ਵਿੱਚ ਏਲੀਅਨ ਦੇ ਆਕਾਰ ਦੇ ਜੀਵ ਇੱਕ ਉੱਡਣ ਤਸ਼ਤਰੀ ਤੋਂ ਉਤਰਦੇ ਹੋਏ ਦਿਖਾਈ ਦੇ ਰਹੇ ਹਨ। ਇਸ ਵੀਡੀਓ ਦੇ ਕੀ ਫਰੇਮਾਂ ਨੂੰ ਰਿਵਰਸ ਇਮੇਜ ਸਰਚ ਦੀ ਮਦਦ ਨਾਲ ਖੰਗਾਲਣ ਤੇ ਸਾਨੂੰ 11 ਸਾਲ ਪਹਿਲਾਂ ਸ਼ੇਅਰ ਕੀਤੀਆਂ ਗਈਆਂ ਕਈ YouTube ਪੋਸਟਾਂ ਵਿੱਚ ਇਸ ਵੀਡੀਓ ਦਾ ਲੰਬਾ ਵਰਜ਼ਨ ਮਿਲਿਆ ਜਿਸ ਨੂੰ ਇੱਥੇ , ਇੱਥੇ ਅਤੇ ਇੱਥੇ ਦੇਖਿਆ ਜਾ ਸਕਦਾ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
2013 ‘ਚ ਯੂ-ਟਿਊਬ ‘ਤੇ ਸ਼ੇਅਰ ਕੀਤੇ ਗਏ ਇਨ੍ਹਾਂ ਵੀਡੀਓਜ਼ ‘ਤੇ ਜਾਣਕਾਰੀ ਚੀਨੀ ਭਾਸ਼ਾ ‘ਚ ਦਿੱਤੀ ਗਈ ਹੈ। ਵੀਡੀਓ ਵਿੱਚ ਦੱਸਿਆ ਗਿਆ ਹੈ ਕਿ ਇਹ ਘਟਨਾ 14 ਸਤੰਬਰ 2012 ਦੀ ਸਵੇਰ ਨੂੰ ਚੀਨ ਦੇ ਬੀਜਿੰਗ ਨੇੜੇ ਹੇਬੇਈ ਵਿੱਚ ਵਾਪਰੀ। ਹਾਲਾਂਕਿ, ਸਾਨੂੰ ਇਸ ਦਾਅਵੇ ਦੀ ਪੁਸ਼ਟੀ ਕਰਨ ਵਾਲੀ ਕੋਈ ਰਿਪੋਰਟ ਨਹੀਂ ਮਿਲੀ ਪਰ ਸਾਡੀ ਜਾਂਚ ਤੋਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਇਹ ਵੀਡੀਓ ਰਾਜਸਥਾਨ ਵਿੱਚ ਵਾਪਰੀ ਕਿਸੇ ਤਾਜ਼ਾ ਘਟਨਾ ਦੀ ਨਹੀਂ ਹੈ। ਵੀਡੀਓ ‘ਚ 2:24 ਮਿੰਟ ਤੋਂ ਬਾਅਦ ਵਾਇਰਲ ਕਲਿੱਪ ਦਾ ਹਿੱਸਾ ਦੇਖਿਆ ਜਾ ਸਕਦਾ ਹੈ ।
ਤੀਜੀ ਵੀਡੀਓ
ਰਾਜਸਥਾਨ ਵਿੱਚ ਦੇਖੇ ਗਏ UFO ਪਿੱਛੇ ਲੱਗੇ ਭਾਰਤੀ ਹਵਾਈ ਸੈਨਾ ਦੇ ਜਹਾਜ਼ ਦੇ ਦਾਅਵੇ ਨਾਲ ਸ਼ੇਅਰ ਕੀਤੀ ਗਈ ਪੋਸਟ ਦੀ ਜਾਂਚ ਲਈ ਅਸੀਂ ਗੂਗਲ ਲੈਂਸ ‘ਤੇ ਵੀਡੀਓ ਦੇ ਮੁੱਖ ਫਰੇਮਾਂ ਦੀ ਖੋਜ ਕੀਤੀ। ਇਸ ਦੌਰਾਨ, ਸਾਨੂੰ “UFO ਸੈਕਸ਼ਨ 15” ਨਾਮ ਦੇ ਇੱਕ YouTube ਚੈਨਲ ‘ਤੇ 4 ਸਾਲ ਪਹਿਲਾਂ ਸਾਂਝਾ ਕੀਤਾ ਗਿਆ ਇਹ ਵੀਡੀਓ ਮਿਲਿਆ। 19 ਅਗਸਤ, 2020 ਨੂੰ ਅਪਲੋਡ ਕੀਤੀ ਗਈ ਵੀਡੀਓ ਵਿੱਚ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹਿੱਸਾ 4 ਮਿੰਟ 23 ਸਕਿੰਟ ‘ਤੇ ਦੇਖਿਆ ਜਾ ਸਕਦਾ ਹੈ। ਅਸਲੀ ਵੀਡੀਓ ਦੇ ਕੈਪਸ਼ਨ ਵਿੱਚ ਇਸਨੂੰ CGI (ਕੰਪਿਊਟਰ ਦੁਆਰਾ ਤਿਆਰ ਇਮੇਜਰੀ) ਦੱਸਿਆ ਗਿਆ ਹੈ। ਵੀਡੀਓ ਦੇ ਨਾਲ ਦਿੱਤੀ ਗਈ ਜਾਣਕਾਰੀ ‘ਚ ਲਿਖਿਆ ਗਿਆ ਹੈ ਕਿ ਇਹ ਵੀਡੀਓ ਮਨੋਰੰਜਨ ਲਈ ਬਣਾਈ ਗਈ ਹੈ।
Conclusion
ਇਹ ਦਾਅਵਾ ਫਰਜ਼ੀ ਹੈ। ਵਾਇਰਲ ਵੀਡੀਓ ਨੂੰ ਡਿਜੀਟਲ ਤਰੀਕੇ ਨਾਲ ਬਣਾਇਆ ਗਿਆ ਹੈ।
Result: Altered Media
Sources
Video published by YouTube Channel UFO SECTION 51 on 19 Aug 2020.
Video published by YouTube Channel @sybervisions on 31 Dec 2024.
Video shared by YouTube Channel @cbdcw on 17th January 2013.
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।
Authors
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.