ਸ਼ੁੱਕਰਵਾਰ, ਨਵੰਬਰ 22, 2024
ਸ਼ੁੱਕਰਵਾਰ, ਨਵੰਬਰ 22, 2024

HomeCoronavirusਕੋਰੋਨਾਵਾਇਰਸ ਨੇ ਕਿਹੜੀ ਪ੍ਰਮੁੱਖ ਹਸਤੀਆਂ ਨੂੰ ਲਿਆ ਚਪੇਟ ਵਿੱਚ?ਇਹਨਾਂ ਸੂਬਿਆਂ ਨੇ ਕੋਰੋਨਾਵਾਇਰਸ...

ਕੋਰੋਨਾਵਾਇਰਸ ਨੇ ਕਿਹੜੀ ਪ੍ਰਮੁੱਖ ਹਸਤੀਆਂ ਨੂੰ ਲਿਆ ਚਪੇਟ ਵਿੱਚ?ਇਹਨਾਂ ਸੂਬਿਆਂ ਨੇ ਕੋਰੋਨਾਵਾਇਰਸ ਨੂੰ ਐਲਾਨਿਆ ਮਹਾਂਮਾਰੀ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਚੀਨ ਦੇ ਵੁਹਾਨ ਸ਼ਹਿਰ ਤੋਂ ਫੈਲਿਆ ਕੋਰੋਨਾ ਵਾਇਰਸ (COVID-19) ਹੁਣ ਦੁਨੀਆਂ ਭਰ ਦੇ ਲਈ ਚੁਣੌਤੀ ਬਣ ਚੁੱਕਿਆ ਹੈ। ਵਰਲਡ ਹੈਲਥ ਆਰਗੇਨਾਈਜ਼ੇਸ਼ਨ (ਡਬਲਯੂਐਚਓ) ਨੇ ਇਸ ਵਾਇਰਸ ਕਾਰਨ ਪਬਲਿਕ ਹੈਲਥ ਐਮਰਜੰਸੀ ਘੋਸ਼ਿਤ ਕਰ ਦਿੱਤੀ ਹੈ। ਚੀਨ ਦੇ ਵਿੱਚ ਇਸ ਵਾਇਰਸ ਕਾਰਨ ਹੁਣ ਤਕ 3,000 ਮੌਤ ਹੀ ਚੁੱਕਿਆਂ ਹਨ ਜਦਕਿ 80 ਹਜ਼ਾਰ ਤੋਂ ਵੱਧ ਮਾਮਲੇ ਦਰਜ਼ ਕੀਤੇ ਗਏ ਹਨ। ਭਾਰਤ ਦੇ ਵਿੱਚ ਹੁਣ ਤਕ ਕੋਰੋਨਾ ਵਾਇਰਸ ਦੇ 29 ਮਾਮਲੇ ਸਾਮ੍ਹਣੇ ਆਏ ਹਨ। ਭਾਰਤ ਦੇ ਕੇਰਲ ਵਿੱਚ ਸਭ ਤੋਂ ਪਹਿਲਾਂ ਤਿੰਨ ਮਾਮਲੇ ਸਾਮ੍ਹਣੇ ਆਏ ਸਨ ਜਿਹਨਾਂ ਨੂੰ ਇਲਾਜ਼ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਸੀ। ਉਥੇ ਹੀ ਦੱਖਣੀ ਕੋਰੀਆ ਦੇ ਵਿੱਚ ਕੋਰੋਨਾ ਵਾਇਰਸ ਕਾਰਨ 6,000 ਮਾਮਲੇ ਸਾਮ੍ਹਣੇ ਆਏ ਹਨ ਜਦਕਿ 40 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਟਲੀ ਦੇ ਵਿੱਚ 4,000 ਲੋਕ ਇਸ ਵਾਇਰਸ ਦਾ ਸ਼ਿਕਾਰ ਹੋਏ ਹਨ ਜਦਕਿ 100 ਤੋਂ ਵੱਧ ਲੋਕ ਆਪਣੀ ਜਾਨ ਗਵਾ ਚੁੱਕੇ ਹਨ।

ਆਮ ਬੰਦਿਆਂ ਦੇ ਨਾਲ ਨਾਲ ਮਹਾਂਮਾਰੀ ਨੇ ਕਲਾਕਾਰਾਂ , ਨੇਤਾਵਾਂ ਅਤੇ ਕਈ ਪ੍ਰਮੁੱਖ ਹਸਤੀਆਂ ਨੂੰ ਚਪੇਟ ਵਿੱਚ ਲੈ ਲਿਆ ਹੈ। ਜਾਣਦੇ ਹਾਂ ਕਿਹੜੀ ਪ੍ਰਮੁੱਖ ਹਸਤੀਆਂ ਕੋਰੋਨਾਵਾਇਰਸ ਦਾ ਹੋਈਆਂ ਹਨ।

*ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪਤਨੀ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪਤਨੀ ਸੋਫ਼ੀਆ ਟਰੂਡੋ ਨੂੰ ਕੋਰੋਨਾਵਾਇਰਸ ਦੀ ਪੁਸ਼ਟੀ ਹੋਈ ਹੈ।ਸੋਫ਼ੀਆ ਟਰੂਡੋ ਨੂੰ ਪੁਸ਼ਟੀ ਹੋ ਜਾਣ ਤੋਂ ਬਾਅਦ ਜੋੜਾ 14 ਦਿਨਾਂ ਲਈ ਕੁਅਰੰਟੀਨ ਵਿੱਚ ਰੱਖਿਆ ਜਾਵੇਗਾ। ਇਸ ਦੇ ਨਾਲ ਹੀ ਜਸਟਿਨ ਟਰੂਡੋ ਸਰਕਾਰ ਦਾ ਕੰਮਕਾਜ ਕੁਅਰੰਟੀਨ ਤੋਂ ਹੀ ਦੇਖਣਗੇ। ਕੈਨੇਡਾ ਦੇ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਸੋਫੀ ਟਰੂਡੇ ਠੀਕ ਹਨ”। ਆਪਣੇ ਟਵਿੱਟਰ ਅਕਾਊਂਟ ‘ਤੇ ਸੋਫ਼ੀ ਟਰੂਡੋ ਨੇ ਲਿਖਿਆ ਕਿ ਉਨ੍ਹਾਂ ਨੂੰ ਬੇਚੈਨੀ ਮਹਿਸੂਸ ਕਰ ਰਹੇ ਸਨ।

*ਚੈਲਸੀ ਦੀ ਸਮੁੱਚੀ ਫੁੱਟਬਾਲ ਟੀਮ

ਚੈਲਸੀ ਦੇ ਫੁੱਟਬਾਲ ਖਿਡਾਰੀ ਹਡਸਨ-ਊਡੀ ਦੇ ਕੋਵਿਡ-19 ਦੀ ਪੁਸ਼ਟੀ ਹੋਣ ਤੋਂ ਬਾਅਦ ਉਨ੍ਹਾਂ ਦੇ ਸੰਪਰਕ ਵਿੱਚ ਰਹੇ ਟੀਮ ਚੈਲਸੀ ਟੀਮ ਦੇ ਸਾਰੇ ਮੈਂਬਰਾਂ ਜਿਹਨਾਂ ਵਿੱਚ ਪੁਰਸ਼ਾਂ ਦੀ ਪੂਰੀ ਟੀਮ ਸ਼ਾਮਲ ਹੈ, ਉਹਨਾਂ ਨੁੰ 14 ਦਿਨਾਂ ਲਈ ਕੁਆਰੰਟੀਨ ਵਿੱਚ ਰੱਖਿਆ ਜਾਵੇਗਾ।

* ਬ੍ਰਿਟੇਨ ਦੀ ਸਿਹਤ ਮੰਤਰੀ ਦੇ ਮਰੀਜ਼ ਹੋਣ ਦੀ ਪੁਸ਼ਟੀ

ਬ੍ਰਿਟੇਨ ਦੀ ਸਿਹਤ ਮੰਤਰੀ ਤੇ ਕੰਜ਼ਰਵੇਟਿਵ ਦੀ ਐੱਮਪੀ ਨੈਡੀਨ ਡੋਰਿਸ ਦੇ ਕੋਵਿਡ-19 ਦੇ ਮਰੀਜ਼ ਹੋਣ ਦੀ ਪੁਸ਼ਟੀ ਹੋ ਗਈ ਹੈ। ਜਾਣਕਾਰੀ ਮੁਤਾਬਕ , ਉਹ ਆਪਣੇ ਘਰ ਹੀ ਰਹਿ ਰਹੇ ਹਨ।ਜੇਕਰ ਸਿਹਤ ਮਹਿਕਮੇ ਦੀ ਮੰਨੀਏ ਤਾਂ ਨੈਡੀਨ ਡੋਰਿਸ ਨੂੰ ਵੀਰਵਾਰ ਨੂੰ ਕੋਵਿਡ-19 ਦੇ ਲੱਛਣ ਦਿਖਾਈ ਦਿੱਤੇ ਸਨ।ਨੈਡੀਨ ਡੋਰਿਸ ਨੇ ਪ੍ਰਧਾਨ ਮੰਤਰੀ ਵੱਲੋਂ ਰੱਖੇ ਇੱਕ ਸਮਾਗਮ ਵਿੱਚ ਸ਼ਿਰਕਤ ਕੀਤੀ ਸੀ।

*ਆਸਟਰੇਲੀਆ ਦੇ ਗ੍ਰਹਿ ਮੰਤਰੀ ਪੀਟਰ ਡੂਟਨ

ਆਸਟਰੇਲੀਆ ਦੇ ਗ੍ਰਹਿ ਮੰਤਰੀ ਪੀਟਰ ਡੂਟਨ ਨੂੰ ਵੀ ਕੋਰੋਨਾਵਾਇਰਸ ਦੀ ਪੁਸ਼ਟੀ ਹੋਈ ਹੈ।ਜਾਣਕਾਰੀ ਦੇ ਮੁਤਾਬਕ , ਉਹਨਾਂ ਨੂੰ ਬੁਖ਼ਾਰ ਤੇ ਗਲੇ ਦੀ ਸ਼ਿਕਾਇਤ ਸੀ ਜਿਸ ਤੋਂ ਬਾਅਦ ਉਹਨਾਂ ਨੇ ਸਿਹਤ ਵਿਭਾਗ ਨੂੰ ਸੰਪਰਕ ਕੀਤਾ ਜਿਸ ਤੋਂ ਬਾਅਦ ਪੀਟਰ ਡੂਟਨ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

*ਟੌਮ ਹੈਂਕਸ ਜੋੜੇ ਦੇ ਮਰੀਜ਼ ਹੋਣ ਦੀ ਪੁਸ਼ਟੀ

ਔਸਕਰ ਅਵਾਰਡ ਦੇ ਜੇਤੂ ਹੌਲੀਵੁੱਡ ਅਦਾਕਾਰ ਟੌਮ ਹੈਂਕਸ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਤੇ ਉਨ੍ਹਾਂ ਦੀ ਪਤਨੀ ਦੇ ਕੋਰੋਨਾਵਾਇਰਸ ਦੇ ਮਰੀਜ਼ ਹੋਣ ਦੀ ਪੁਸ਼ਟੀ ਹੋਈ ਹੈ।

*ਸਪੇਨ ਦੀ ਵਜ਼ਾਰਤ ਨੂੰ ਕੁਆਰੰਟੀਨ ‘ਚ ਰੱਖਿਆ :

ਸਪੇਨ ਦੀ ਮੰਤਰੀ ਇਰਨੇ ਮੋਨਟੇਰੋ ਤੇ ਉਨ੍ਹਾਂ ਦੇ ਸਾਥੀ ਦੀ ਨੂੰ ਕੋਵਿਡ-19 ਹੋਣ ਦੀ ਪੁਸ਼ਟੀ ਹੋ ਗਈ ਹੈ ਜਿਸ ਤੋਂ ਬਾਅਦ ਸਪੇਨ ਦੀ ਸਮੁੱਚੀ ਵਜਾਰਤ ਕੋਰੋਨਾਵਾਇਰਸ ਦੀ ਜਾਂਚ ਲਈ ਆਪਣਾ ਟੈਸਟ ਕਰਵਾ ਰਹੀ ਹੈ। ਉਪ ਪ੍ਰਧਾਨ ਮੰਤਰੀ ਪੈਬਲੋ ਲੈਗਲੈਸਿਆਸ ਨੂੰ ਵੀ ਕੁਆਰੰਟੀਨ ਕਰ ਦਿੱਤਾ ਗਿਆ ਹੈ। ਹਾਲੇ ਤੱਕ ਸਪੇਨ ਵਿੱਚ ਕੋਰੋਨਾਵਾਇਰਸ ਦੇ 2,200 ਮਾਮਲਿਆਂ ਦੀ ਪੁਸ਼ਟੀ ਹੋਈ ਹੈ ਤੇ ਤਕਰੀਬਨ 50 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਭਾਰਤ ਦੇ ਵਿੱਚ COVID-19 ਦੀ ਕੀ ਹੈ ਸਥਿਤੀ?

ਲਗਾਤਾਰ ਕਈ ਮਾਮਲੇ ਸਾਮ੍ਹਣੇ ਆਉਣ ਤੋਂ ਬਾਅਦ ਭਾਰਤ ਸਰਕਾਰ ਪੂਰੀ ਤਰ੍ਹਾਂ ਦੇ ਨਾਲ ਮੁਸਤੈਦ ਹੋ ਚੁੱਕੀ ਹੈ ਤੇ ਸਾਵਧਾਨੀ  ਬਰਤ ਰਹੀ ਹੈ। ਇਸ ਦੇ ਨਾਲ ਸਰਕਾਰ ਨੇ ਲੋਕਾਂ ਨੂੰ ਵੀ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ। ਕੇਂਦਰੀ ਮੰਤਰੀ ਡਾ. ਹਰਸ਼ ਵਰਧਨ ਨੇ ਕਿਹਾ ਕਿ ਕਿਸੀ ਨੂੰ ਵੀ ਘਬਰਾਉਣ ਦੀ ਲੋੜ ਨਹੀਂ ਹੈ। ਉਹਨਾਂ ਨੇ ਇਹ ਸਪਸ਼ਟ ਕੀਤਾ ਕਿ ਇਸ ਵਾਇਰਸ ਦਾ ਰੋਕਥਾਮ ਸੰਭਵ ਹੈ। ਡਾ. ਹਰਸ਼ ਵਰਧਨ ਨੇ ਕਿਹਾ ਕਿ ਚੀਨ , ਸਿੰਗਾਪੁਰ, ਥਾਈਲੈਂਡ, ਹਾਂਗ ਕਾਂਗ, ਜਪਾਨ, ਦੱਖਣੀ ਕੋਰੀਆ, ਵੀਅਤਨਾਮ, ਮਲੇਸ਼ੀਆ, ਨੇਪਾਲ, ਇੰਡੋਨੇਸ਼ੀਆ, ਈਰਾਨ ਅਤੇ ਇਟਲੀ ਤੋਂ ਆਉਣ ਵਾਲੇ ਸਾਰੇ ਯਾਤਰੀਆਂ ਦੀ ਜਾਂਚ ਕੀਤੀ ਜਾ ਰਹੀ ਹੈ।ਯਾਤਰੀਆਂ ਦੀ ਹਵਾਈ ਅੱਡਿਆਂ , ਰੇਲਵੇ ਸਟੇਸ਼ਨਾਂ ਅਤੇ ਬੱਸ ਅੱਡਿਆਂ ਤੇ ਵੀ ਜਾਂਚ ਕੀਤੀ ਜਾ ਰਹੀ ਹੈ। 

ਹੁਣ ਤੱਕ 5,57,431 ਯਾਤਰੀਆਂ ਦੀ ਹਵਾਈ ਅੱਡਿਆਂ ‘ਤੇ ਅਤੇ 12,431 ਯਾਤਰੀਆਂ ਬੰਦਰਗਾਹਾ ਤੇ ਜਾਂਚ ਕੀਤੀ ਗਈ ਹੈ। ਰੋਜ਼ਾਨਾ ਆਈ ਡੀ ਐੱਸ ਪੀ (IDSP) ਨੈੱਟਵਰਕ ਰਾਹੀਂ ਯਾਤਰੀਆਂ ਦੀ ਨਿਗਰਾਨੀ ਵੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਇਸ ਵੇਲੇ ਦੇਸ਼ ਵਿੱਚ 15 ਲੈਬਾਂ ਹਨ ਅਤੇ 19 ਲੈਬ ਜਲਦ ਹੀ ਸ਼ੁਰੂ ਕੀਤੀਆਂ  ਜਾਣਗੀਆਂ। ਉਹਨਾਂ ਨੇ ਭਾਰਤੀ ਨਾਗਰਿਕਾਂ ਨੂੰ ਸਲਾਹ ਦਿੱਤੀ ਹੈ ਕਿ ਜੇ ਜਰੂਰੀ ਨਾ ਹੋਏ ਤਾਂ ਸਿੰਗਾਪੁਰ, ਕੋਰੀਆ, ਈਰਾਨ ਅਤੇ ਇਟਲੀ ਦੀ ਯਾਤਰਾ ਤੋਂ ਪਰਹੇਜ਼ ਕੀਤਾ ਜਾਵੇ।

ਭਾਰਤ ਸਰਕਾਰ ਨੇ ਟ੍ਰੇਵਲ ਐਡਵਾਇਜ਼ਰੀ ਜਾਰੀ ਕਰਦਿਆਂ ਚੀਨ ਅਤੇ ਇਰਾਨ ਦੇ ਸਾਰੇ ਵੀਜ਼ਾ ਰੱਦ ਕਰ ਦਿੱਤੇ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਭਾਰਤੀ ਦੂਤਾਵਾਸ ਯਾਤਰਾ ਦੇ ਨਿਯਮਾਂ ਨੂੰ ਲੈ ਕੇ ਦੂਜੇ ਦੇਸ਼ਾਂ ਨਾਲ ਲਗਾਤਾਰ ਸੰਪਰਕ ਵਿੱਚ ਹੈ। ਸਰਕਾਰ ਇਰਾਨ ਅਤੇ ਇਟਲੀ ਦੀਆਂ ਸਰਕਾਰਾਂ ਦੇ ਸਹਿਯੋਗ ਨਾਲ ਆਪਣੇ ਨਾਗਰਿਕਾਂ ਨੂੰ ਕੱਢਣ ਦੀ ਵੀ ਯੋਜਨਾ ਬਣਾ ਰਹੀ ਹੈ। ਇਸ ਦੇ ਨਾਲ ਹੀ ਭਾਰਤ ਸਰਕਾਰ ਨੇ  ਕੋਰੋਨਾ ਵਾਇਰਸ ਨਾਲ ਸਬੰਧਤ ਸ਼ਿਕਾਇਤਾਂ ਅਤੇ ਸੁਝਾਅ ਦੇਣ ਲਈ ਇੱਕ ਹੈਲਪਲਾਈਨ ਨੰਬਰ : 0112397804  ਸ਼ੁਰੂ ਕੀਤਾ ਹੈ। ਇਹ ਨੰਬਰ 24 ਘੰਟੇ ਕੰਮ ਕਰੇਗਾ। 

Novel Coronavirus ਦੇ ਲੱਛਣ?

ਕੋਰੋਨਾ ਵਾਇਰਸ  (COVID-19) ਵਿੱਚ ਸਭ ਤੋਂ ਪਹਿਲਾਂ ਬੁਖ਼ਾਰ ਹੁੰਦਾ ਹੈ। ਇਸ ਤੋਂ ਬਾਅਦ ਸੁੱਕੀ ਖਾਂਸੀ ਅਤੇ ਇੱਕ ਹਫ਼ਤੇ ਬਾਅਦ ਸਾਹ ਲੈਣ ਦੇ ਵਿੱਚ ਤਕਲੀਫ਼ ਹੁੰਦੀ ਹੈ। ਹਾਲਾਂਕਿ, ਇਹ ਜ਼ਰੂਰੀ ਨਹੀਂ ਹੈ ਕਿ ਇਹ ਲੱਛਣ ਕੋਰੋਨਾ ਵਾਇਰਸ ਦੇ ਹੋਣ।ਆਮਤੌਰ ਤੇ ਜੁਖਾਮ ਅਤੇ ਫਲੂ ਵਿੱਚ ਵੀ ਇਸ ਤਰ੍ਹਾਂ ਦੇ ਲੱਛਣ ਵੇਖਣ ਨੂੰ ਮਿਲਦੇ ਹਨ। 

ਨਾਵਲ ਕੋਰੋਨਾਵਾਇਰਸ ਵਾਇਰਸ ਤੋਂ ਬਚਾਅ:

ਇਸ ਵਾਇਰਸ ਤੋਂ ਬਚਣ ਦੇ ਲਈ ਸੰਕਰਮਿਤ ਇਲਾਕਿਆਂ ਦਾ ਦੌਰਾ ਕਰਨ ਤੋਂ ਪਰਹੇਜ਼ ਕਰੋ ਅਤੇ ਇਹਨਾਂ ਗੱਲਾਂ ਦਾ ਖ਼ਾਸ ਤੌਰ ਉੱਤੇ ਧਿਆਨ ਰੱਖੋ:

1. ਆਪਣੇ ਹੱਥ ਨੂੰ ਸਾਬਣ ਨਾਲ ਚੰਗੀ ਤਰ੍ਹਾਂ ਧੋਵੋ ਜਾਂ ਫੇਰ ਸੈਨੀਟਾਈਜ਼ਰ ਦੀ ਵਰਤੋਂ ਕਰੋ ।

2. ਆਪਣੇ ਨੱਕ ਅਤੇ ਮੂੰਹ ਨੂੰ ਢੱਕ ਕੇ ਰੱਖੋ।

3. ਬਿਮਾਰ ਲੋਕਾਂ ਤੋਂ ਦੂਰੀ ਬਣਾ ਕੇ ਰੱਖੋ। ਉਨ੍ਹਾਂ ਦੇ ਬਰਤਨਾਂ ਦੀ ਵਰਤੋਂ ਨਾ ਕਰੋ ਅਤੇ ਉਨ੍ਹਾਂ ਨੂੰ ਨਾ ਛੂਹੋ

4.ਘਰ ਨੂੰ ਸਾਫ਼ ਰੱਖੋ ਅਤੇ ਬਾਹਰੋਂ ਆਉਣ ਵਾਲੀਆਂ ਚੀਜ਼ਾਂ ਨੂੰ ਵੀ ਸਾਫ਼ ਕਰੋ ।

ਜੇਕਰ ਤੁਸੀਂ ਸੰਕਰਮਿਤ ਇਲਾਕਿਆਂ ਤੋਂ ਵਾਪਿਸ ਆਏ ਹੋ ਤਾਂ ਕੁਝ ਦਿਨ ਘਰ ‘ਤੇ ਹੀ ਰਹੋ। ਜ਼ਿਆਦਾ ਲੋਕਾਂ ਦੇ ਨਾਲ ਨਾ ਮਿਲੋ ਅਤੇ ਸ਼ਰੀਰਿਕ ਸੰਪਰਕ ਨਾ ਬਣਾਓ। ਇਹ 14 ਦਿਨਾਂ ਤਕ ਕਰੋ ਤਾਂ ਜੋ ਸੰਕਰਮਣ ਦਾ ਖ਼ਤਰਾ ਘੱਟ ਹੋ ਸਕੇ। ਵਾਇਰਸ ਦੇ ਲੱਛਣ ਦਿਖਣ ਤੇ ਤੁਰੰਤ ਡਾਕਟਰ ਨਾਲ ਸੰਪਰਕ ਕਰੋ।  

ਕੋਰੋਨਾ ਵਾਇਰਸ (COVID-19) ਨਾਲ ਜੁੜੀ ਹਰ ਜਾਣਕਾਰੀ ਅਤੇ ਅਪਡੇਟ ‘ਤੇ Newschecker ਦੀ ਨਜ਼ਰ ਹੈ । ਜੇਕਰ ਤੁਹਾਨੂੰ ਇਸ ਵਾਇਰਸ ਨਾਲ ਸਬੰਧਤ ਕੋਈ ਜਾਣਕਾਰੀ ਜਾਂ ਸ਼ੱਕੀ ਖ਼ਬਰ ਮਿਲਦੀ ਹੈ ਤਾਂ ਸਾਡੇ ਨਾਲ ਸਾਂਝੀ ਕਰੋ:

Email us at: checkthis@newschecker.in

WhatsApp us at: 9999499044

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Most Popular