Authors
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.
ਕਲੇਮ:
ਕੋਰੋਨਾਵਾਇਰਸ ਤੋਂ ਪੀੜਤ ਮਰੀਜ਼ਾਂ ਦੀ ਮਦਦ ਲਈ ਸਟਾਰ ਫੁੱਟਬਾਲਰ ਕ੍ਰਿਸਟਾਨੋ ਰੋਨਾਲਡੋ ਨੇ ਆਪਣੇ ਹੋਟਲਾਂ ਨੂੰ ਹਸਪਤਾਲਾਂ ਵਿੱਚ ਤਬਦੀਲ ਕਰਨ ਦਾ ਲਿਆ ਫੈਸਲਾ।
ਵੇਰੀਫੀਕੇਸ਼ਨ:
ਚੀਨ ਦੇ ਵੁਹਾਨ ਸ਼ਹਿਰ ਤੋਂ ਫੈਲਿਆ ਕੋਰੋਨਾ ਵਾਇਰਸ (COVID-19) ਹੁਣ ਦੁਨੀਆਂ ਭਰ ਦੇ ਲਈ ਚੁਣੌਤੀ ਬਣ ਚੁੱਕਿਆ ਹੈ। ਵਰਲਡ ਹੈਲਥ ਆਰਗੇਨਾਈਜ਼ੇਸ਼ਨ (ਡਬਲਯੂਐਚਓ) ਨੇ ਇਸ ਵਾਇਰਸ ਕਾਰਨ ਪਬਲਿਕ ਹੈਲਥ ਐਮਰਜੰਸੀ ਘੋਸ਼ਿਤ ਕਰ ਦਿੱਤੀ ਹੈ। ਚੀਨ ਦੇ ਵਿੱਚ ਇਸ ਵਾਇਰਸ ਕਾਰਨ ਹੁਣ ਤਕ 3,000 ਮੌਤ ਹੀ ਚੁੱਕਿਆਂ ਹਨ ਜਦਕਿ 80 ਹਜ਼ਾਰ ਤੋਂ ਵੱਧ ਮਾਮਲੇ ਦਰਜ਼ ਕੀਤੇ ਗਏ ਹਨ। ਉਥੇ ਹੀ ਦੱਖਣੀ ਕੋਰੀਆ ਦੇ ਵਿੱਚ ਕੋਰੋਨਾ ਵਾਇਰਸ ਕਾਰਨ 6,000 ਮਾਮਲੇ ਸਾਮ੍ਹਣੇ ਆਏ ਹਨ ਜਦਕਿ 40 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਟਲੀ ਦੇ ਵਿੱਚ 4,000 ਲੋਕ ਇਸ ਵਾਇਰਸ ਦਾ ਸ਼ਿਕਾਰ ਹੋਏ ਹਨ ਜਦਕਿ 100 ਤੋਂ ਵੱਧ ਲੋਕ ਆਪਣੀ ਜਾਨ ਗਵਾ ਚੁੱਕੇ ਹਨ।ਭਾਰਤ ‘ਚ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ ਵੱਧ ਕੇ 100 ਹੋ ਗਈ ਹੈ। ਕੇਰਲ, ਮਹਾਰਾਸ਼ਟਰ ਅਤੇ ਉੱਤਰ ਪ੍ਰਦੇਸ਼ ਵਿੱਚ ਕੋਰੋਨਾ ਦੇ ਹੋਰ ਮਾਮਲੇ ਸਾਹਮਣੇ ਆਏ ਹਨ। ਸਿਹਤ ਮੰਤਰਾਲੇ ਨੇ ਵੀਰਵਾਰ ਨੂੰ ਇਸ ਦੀ ਪੁਸ਼ਟੀ ਕੀਤੀ ਹੈ।ਕੁੱਲ 100 ਮਾਮਲਿਆਂ ‘ਚ 83 ਭਾਰਤੀ ਅਤੇ 17 ਵਿਦੇਸ਼ੀ ਹਨ। ਭਾਰਤ ਵਿਚ ਕੋਰੋਨਾ ਵਾਇਰਸ ਨਾਲ ਦੋ ਵਿਅਕਤੀਆਂ ਦੀ ਮੌਤ ਦੀ ਪੁਸ਼ਟੀ ਵੀ ਹੋਈ ਹੈ।
ਕੋਰੋਨਾਵਾਇਰਸ ਦੇ ਫੈਲਣ ਨਾਲ ਸੋਸ਼ਲ ਮੀਡੀਆ ਤੇ ਵੱਖ ਵੱਖ ਤਰ੍ਹਾਂ ਦੇ ਦਾਅਵੇ ਵੀ ਵਾਇਰਲ ਹੋ ਰਹੇ ਹਨ।ਇਸ ਵਿੱਚ ਸੋਸ਼ਲ ਮੀਡਿਆ ਤੇ ਇਕ ਪੋਸਟ ਵਾਇਰਲ ਹੋ ਰਹੀ ਹੈ ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੀ ਕਿ ਕੋਰੋਨਾਵਾਇਰਸ ਤੋਂ ਪੀੜਤ ਮਰੀਜ਼ਾਂ ਦੀ ਮਦਦ ਲਈ ਸਟਾਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਨੇ ਆਪਣੇ ਹੋਟਲਾਂ ਨੂੰ ਹਸਪਤਾਲਾਂ ਵਿੱਚ ਤਬਦੀਲ ਕਰਨ ਦਾ ਫੈਸਲਾ ਲਿਆ ਹੈ।
ਅਸੀਂ ਪਾਇਆ ਕਿ ਕਈ ਨਾਮੀ ਮੀਡਿਆ ਏਜੇਂਸੀਆਂ ਜਿਵੇਂ ਦੈਨਿਕ ਭਾਸਕਰ , ਦਾ ਹਿੰਦੂ ਬਿਜ਼ਨਸ ਲਾਈਨ , ਇੰਡੀਆ ਟੁਡੇ ਅਤੇ ਦਾ ਸਟੈਂਡਰਡ ਨੇ ਵੀ ਇਸ ਖ਼ਬਰ ਨੂੰ ਪ੍ਰਕਾਸ਼ਿਤ ਕੀਤਾ।
ਇਸ ਦੇ ਨਾਲ ਹੀ ਅਸੀਂ ਪਾਇਆ ਕਿ ਕਈ ਸੋਸ਼ਲ ਮੀਡਿਆ ਯੂਜ਼ਰਾਂ ਨੇ ਵੀ ਇਸ ਦਾਅਵੇ ਨੂੰ ਆਪਣੇ ਅਧਿਕਾਰਿਕ ਟਵਿੱਟਰ ਹੈਂਡਲ ਤੇ ਸ਼ੇਅਰ ਕੀਤਾ।
ਅਸੀਂ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੇ ਇਸ ਦਾਅਵੇ ਦੀ ਜਾਂਚ ਸ਼ੁਰੂ ਕੀਤੀ। ਕੁਝ ਟੂਲਜ਼ ਅਤੇ ਗੂਗਲ ਕੀ ਵਰਡਸ ਦੀ ਮਦਦ ਦੇ ਨਾਲ ਅਸੀਂ ਇਸ ਖ਼ਬਰ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ। ਸਰਚ ਦੇ ਦੌਰਾਨ ਸਾਨੂੰ ਇੱਕ ਡੱਚ ਮੀਡਿਆ ਚੈਨਲ ਦਾ ਲੇਖ ਮਿਲਿਆ ਜਿਸ ਵਿੱਚ ਉਹਨਾਂ ਨੇ ਕ੍ਰਿਸਟਾਨੋ ਰੋਨਾਲਡੋ ਦੇ ਪੁਰਤਗਾਲ ਵਿਖੇ ਸਥਿਤ ਹੋਟਲ ਦੇ ਬੁਲਾਰੇ ਨਾਲ ਗੱਲ ਬਾਤ ਕੀਤੀ। ਗੱਲ ਬਾਤ ਦੌਰਾਨ ਹੋਟਲ ਦੇ ਬੁਲਾਰੇ ਨੇ ਮੀਡਿਆ ਵਿੱਚ ਚੱਲ ਰਹੀ ਖ਼ਬਰ ਦਾ ਖੰਡਨ ਕੀਤਾ।
ਇਸ ਦੌਰਾਨ ਸਾਨੂੰ ਨਾਮੀ ਪੱਤਰਕਾਰ ਕ੍ਰਿਸਟੋਫ ਟੇਰੂਰ ਅਤੇ ਫਿਲਿਪ ਕੇਟਨੋ ਦਾ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਖ਼ਬਰ ਉੱਤੇ ਸਪਸ਼ਟੀਕਰਨ ਮਿਲਿਆ ਜਿਸ ਵਿੱਚ ਉਹਨਾਂ ਨੇ ਵਾਇਰਲ ਹੋ ਰਹੀ ਖ਼ਬਰ ਨੂੰ ਫਰਜ਼ੀ ਦੱਸਿਆ।
Mais uma fake news. Isto não é verdade. Mas porque é que os jornalistas não fazem o trabalho da forma como aprenderam (confirmar as informações, o que dá trabalho) e só seguem o que surge em fontes não fidedignas? https://t.co/YzUGAoBw1x
— Filipe Caetano (@filicaetano) March 15, 2020
Reported as fake in Portugal, in the meantime deleted by Marca (who made it a viral story). https://t.co/Iq7QAkDImD
— Kristof Terreur (@HLNinEngeland) March 15, 2020
ਸਰਚ ਦੇ ਦੌਰਾਨ ਹੀ ਸਾਨੂੰ ਇੱਕ ਫ਼ੈਕਟ ਚੈਕਿੰਗ ਵੈਬਸਾਈਟ Raskrinkavanje ਦਾ ਫੈਕਟ ਚੈਕ ਮਿਲਿਆ ਜਿਸ ਵਿੱਚ ਉਹਨਾਂ ਨੇ ਪਾਇਆ ਕਿ ਇੱਕ ਫੇਸਬੁੱਕ ਪੇਜ Arena Desportiva ਨੇ ਇਸ ਫਰਜ਼ੀ ਖ਼ਬਰ ਨੂੰ ਫੈਲਾਇਆ। ਬਾਅਦ ਦੇ ਵਿੱਚ Arena Desportiva ਨੇ ਵਾਇਰਲ ਹੋ ਰਹੀ ਪੋਸਟ ਨੂੰ ਲੈ ਕੇ ਆਪਣਾ ਸਪਸ਼ਟੀਕਰਨ ਵੀ ਦਿੱਤਾ। ਉਹਨਾਂ ਨੇ ਲਿਖਿਆ ਕਿ , ਉਹਨਾਂ ਦੇ ਸੂਤਰ ਨੇ ਗੁੰਮਰਾਹਕੁੰਨ ਪੋਸਟ ਸ਼ੇਅਰ ਕੀਤੀ ਸੀ।
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਪੋਸਟ ਫਰਜ਼ੀ ਹੈ। ਸਟਾਰ ਫੁੱਟਬਾਲਰ ਕ੍ਰਿਸਟਾਨੋ ਰੋਨਾਲਡੋ ਨੇ ਕੋਰੋਨਾਵਾਇਰਸ ਤੋਂ ਪੀੜਤ ਮਰੀਜ਼ਾਂ ਦੀ ਮਦਦ ਲਈ ਇਸ ਤਰ੍ਹਾਂ ਦਾ ਕੋਈ ਵੀ ਐਲਾਨ ਨਹੀਂ ਕੀਤਾ ਹੈ।
Authors
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.