Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.
ਕਲੇਮ:
ਪਿਆਜ਼ ਖਾਣ ਨਾਲ ਕੋਰੋਨਾਵਾਇਰਸ ਜੜ੍ਹ ਤੋਂ ਹੋ ਜਾਵੇਗਾ ਖ਼ਤਮ।
ਵੇਰੀਫੀਕੇਸ਼ਨ:
ਚੀਨ ਦੇ ਵੁਹਾਨ ਸ਼ਹਿਰ ਤੋਂ ਫੈਲਿਆ ਕੋਰੋਨਾ ਵਾਇਰਸ (COVID-19) ਹੁਣ ਦੁਨੀਆਂ ਭਰ ਦੇ ਲਈ ਚੁਣੌਤੀ ਬਣ ਚੁੱਕਿਆ ਹੈ। ਵਰਲਡ ਹੈਲਥ ਆਰਗੇਨਾਈਜ਼ੇਸ਼ਨ (ਡਬਲਯੂਐਚਓ) ਨੇ ਇਸ ਵਾਇਰਸ ਕਾਰਨ ਪਬਲਿਕ ਹੈਲਥ ਐਮਰਜੰਸੀ ਘੋਸ਼ਿਤ ਕਰ ਦਿੱਤੀ ਹੈ। ਚੀਨ ਦੇ ਵਿੱਚ ਇਸ ਵਾਇਰਸ ਕਾਰਨ ਹੁਣ ਤਕ 3,000 ਮੌਤ ਹੀ ਚੁੱਕਿਆਂ ਹਨ ਜਦਕਿ 80 ਹਜ਼ਾਰ ਤੋਂ ਵੱਧ ਮਾਮਲੇ ਦਰਜ਼ ਕੀਤੇ ਗਏ ਹਨ। ਉਥੇ ਹੀ ਦੱਖਣੀ ਕੋਰੀਆ ਦੇ ਵਿੱਚ ਕੋਰੋਨਾ ਵਾਇਰਸ ਕਾਰਨ 6,000 ਮਾਮਲੇ ਸਾਮ੍ਹਣੇ ਆਏ ਹਨ ਜਦਕਿ 40 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਟਲੀ ਦੇ ਵਿੱਚ 4,000 ਲੋਕ ਇਸ ਵਾਇਰਸ ਦਾ ਸ਼ਿਕਾਰ ਹੋਏ ਹਨ ਜਦਕਿ 100 ਤੋਂ ਵੱਧ ਲੋਕ ਆਪਣੀ ਜਾਨ ਗਵਾ ਚੁੱਕੇ ਹਨ।ਭਾਰਤ ‘ਚ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ ਵੱਧ ਕੇ 73 ਹੋ ਗਈ ਹੈ। ਕੇਰਲ, ਮਹਾਰਾਸ਼ਟਰ ਅਤੇ ਉੱਤਰ ਪ੍ਰਦੇਸ਼ ਵਿੱਚ ਕੋਰੋਨਾ ਦੇ ਹੋਰ ਮਾਮਲੇ ਸਾਹਮਣੇ ਆਏ ਹਨ। ਸਿਹਤ ਮੰਤਰਾਲੇ ਨੇ ਵੀਰਵਾਰ ਨੂੰ ਇਸ ਦੀ ਪੁਸ਼ਟੀ ਕੀਤੀ ਹੈ।ਕੁੱਲ 73 ਮਾਮਲਿਆਂ ‘ਚ 56 ਭਾਰਤੀ ਅਤੇ 17 ਵਿਦੇਸ਼ੀ ਹਨ। ਭਾਰਤ ਵਿਚ ਕੋਰੋਨਾ ਵਾਇਰਸ ਨਾਲ ਇਕ ਵਿਅਕਤੀ ਦੀ ਮੌਤ ਦੀ ਪੁਸ਼ਟੀ ਵੀ ਹੋਈ ਹੈ।
ਕੋਰੋਨਾ ਵਾਇਰਸ ਦੀ ਚਪੇਟ ਵਿਚ ਆਮ ਲੋਕਾਂ ਤੋਂ ਇਲਾਵਾ ਹੁਣ ਦੁਨੀਆਂ ਭਰ ਦੇ ਰਾਜਨੇਤਾ ਵੀ ਆ ਚੁੱਕੇ ਹਨ ਜਿਸ ਵਿਚ ਕਨੇਡਾ ਦੇ ਪੀਐਮ ਜਸਟੀਨ ਟਰੂਡੋ ਦੀ ਘਰਵਾਲੀ ਸੋਫੀ ਟਰੂਡੋ, ਸਪੇਨ ਦੀ ਮੰਤਰੀ ਇਰੇਨ ਮੈਂਟਰੋ ਸਮੇਤ ਕਈ ਦੇਸ਼ਾਂ ਦੀ ਲੀਡਰ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਗਏ ਹਨ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮਿਲ ਕੇ ਗਏ ਬ੍ਰਾਜੀਲ ਦੇ ਇਕ ਅਧਿਕਾਰੀ ਵਿਚ ਵੀ ਕੋਰੋਨਾ ਵਾਇਰਸ ਦੀ ਲਾਗ ਪਾਈ ਗਈ ਹੈ। ਕੋਰੋਨਾ ਵਾਇਰਸ ਕਰਨ ਦੁਨੀਆ ਥਮ ਜਿਹੀ ਗਈ ਹੈ। ਵਪਾਰ ਬੰਦ ਹੋ ਗਏ ਹਨ। ਆਰਥਿਕ ਤੌਰ ਤੇ ਮੰਦੀ ਆ ਗਈ ਹੈ, ਸੈਲਾਨੀਆਂ ਦੀ ਅਵਾਜਾਈ ਬੰਦ ਹੋ ਚੁੱਕੀ ਹੈ, ਵੱਡੇ-ਵੱਡੇ ਸਮੰਲੇਨ ਰੱਦ ਕਰ ਦਿੱਤੇ ਗਏ ਹਨ ਜਦਕਿ ਵੱਡੇ-ਵੱਡੇ ਇੱਕਠ ਕਰਨ ਉੱਤੇ ਰੌਕ ਲਗਾ ਦਿੱਤੀ ਗਈ ਹੈ।
ਕੋਰੋਨਾਵਾਇਰਸ ਦੇ ਫੈਲਣ ਨਾਲ ਸੋਸ਼ਲ ਮੀਡੀਆ ਤੇ ਵੱਖ ਵੱਖ ਤਰ੍ਹਾਂ ਦੇ ਦਾਅਵੇ ਵੀ ਵਾਇਰਲ ਹੋ ਰਹੇ ਹਨ। ਕੁਝ ਇਸ ਤਰ੍ਹਾਂ ਦਾ ਦਾਅਵਾ ਸਾਨੂੰ ਵੱਖ ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਵੇਖਣ ਨੂੰ ਮਿਲਿਆ ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਪਿਆਜ਼ ਦਾ ਸੇਵਨ ਕਰਨ ਦੇ ਨਾਲ ਕੋਰੋਨਾਵਾਇਰਸ ਜੜ੍ਹ ਤੋਂ ਖ਼ਤਮ ਹੋ ਜਾਵੇਗਾ।
ਅਸੀਂ ਪਾਇਆ ਕਿ ਇਸ ਵੀਡੀਓ ਨੂੰ ਟਿਕ ਟੋਕ ਸਮੇਤ ਵੱਖ ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਸ਼ੇਅਰ ਕੀਤਾ ਜਾ ਰਿਹਾ ਹੈ ।
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਜਾਂਚ ਸ਼ੁਰੂ ਕੀਤੀ ।ਅਸੀਂ ਸਭ ਤੋਂ ਪਹਿਲਾਂ ਵਰਲਡ ਹੈਲਥ ਆਰਗੇਨਾਈਜ਼ੇਸ਼ਨ (ਡਬਲਯੂਐਚਓ) ਦੀ ਵੈਬਸਾਈਟ ਨੂੰ ਖੰਗਾਲਿਆ।
On 31 December 2019, WHO was informed of a cluster of cases of pneumonia of unknown cause detected in Wuhan City, Hubei Province of China. WHO is closely monitoring this event and is in active communication with counterparts in China.
ਡਬਲਯੂਐਚਓ ਦੇ ਸਵਾਲ ਜਵਾਬ ਵਾਲੇ ਕਾਲਮ ਵਿਚ ਸਾਨੂੰ ਵਾਇਰਲ ਹੋ ਰਹੀ ਵੀਡਿਓ ਦਾ ਜਵਾਬ ਪ੍ਰਾਪਤ ਹੋਇਆ।ਡਬਲਯੂਐਚਓ ਦੇ ਮੁਤਾਬਕ , ਇਸ ਵਾਇਰਸ ਦੇ ਇਲਾਜ਼ ਲਈ ਹਾਲੇ ਤਕ ਕੋਈ ਟੀਕਾ ਜਾਂ ਦਵਾਈ ਨਹੀਂ ਬਣੀ ਹੈ।ਹਾਲਾਂਕਿ , ਡਾਕਟਰ ਅਤੇ ਖੋਜੀ ਇਸ ਦੇ ਉੱਤੇ ਲਗਾਤਾਰ ਕੰਮ ਕਰ ਰਹੇ ਹਨ ।
ਡਬਲਯੂਐਚਓ ਦੇ ਮੁਤਾਬਕ , ਪਿਆਜ਼ ਜਾਂ ਲਸਣ ਖਾਣ ਦੇ ਨਾਲ ਸ਼ਰੀਰ ਦੇ ਇਮਿਊਨ ਸਿਸਟਮ ਵਿੱਚ ਵਾਧਾ ਤਾਂ ਹੁੰਦਾ ਹੈ ਪਰ ਇਸ ਦਾ ਹਾਲੇ ਤਕ ਕੋਈ ਸਬੂਤ ਨਹੀਂ ਹੈ ਕਿ ਪਿਆਜ ਖਾਣ ਦੇ ਨਾਲ ਕੋਰੋਨਾਵਾਇਰਸ ਦੀ ਰੋਕਥਾਮ ਕੀਤੀ ਜਾ ਸਕਦੀ ਹੈ।
ਸਾਡੀ ਜਾਂਚ ਤਕ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹਕ ਵੀਡੀਓ ਫਰਜ਼ੀ ਅਤੇ ਗੁੰਮਰਾਹਕੁੰਨ ਦਾਅਵੇ ਦੇ ਨਾਲ ਵਾਇਰਲ ਹੋ ਰਹੀ ਹੈ।ਡਬਲਯੂਐਚਓ ਦੇ ਮੁਤਾਬਕ , ਪਿਆਜ ਖਾਣ ਦੇ ਨਾਲ ਇਮਿਊਨ ਸਿਸਟਮ ਵਿੱਚ ਵਾਧਾ ਤਾਂ ਹੁੰਦਾ ਹੈ ਪਰ ਕੋਰੋਨਾਵਾਇਰਸ ਦੇ ਇਲਾਜ਼ ਨਾਲ ਇਸ ਦਾ ਕੋਈ ਸੰਬੰਧ ਨਹੀਂ ਹੈ।
ਟੂਲਜ਼ ਵਰਤੇ:
*ਗੂਗਲ ਸਰਚ
ਰਿਜ਼ਲਟ – ਗੁੰਮਰਾਹਕੁੰਨ ਦਾਅਵਾ
(ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ)
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.