ਸੋਸ਼ਲ ਮੀਡਿਆ ਤੇ ਜਲੰਧਰ ‘ਚ ਤਾਜਪੁਰ ਚਰਚ ਦੇ ਪਾਸਟਰ ਬਜਿੰਦਰ ਸਿੰਘ ਦਾ ਇੱਕ ਸੀਸੀਟੀਵੀ ਵੀਡੀਓ ਵਾਇਰਲ ਹੋ ਰਿਹਾ ਹੈ। ਵਾਇਰਲ ਹੋ ਰਹੀ ਵੀਡੀਓ ਦੇ ਵਿੱਚ ਪਾਸਟਰ ਬਜਿੰਦਰ ਸਿੰਘ ਕਥਿਤ ਤੌਰ ਤੇ ਕੁਝ ਨੌਜਵਾਨ ਤੇ ਔਰਤ ਨਾਲ ਕੁੱਟਮਾਰ ਤੇ ਬਹਿਸ ਕਰਦਾ ਦੇਖਿਆ ਜਾ ਸਕਦਾ ਹੈ। ਵਾਇਰਲ ਵੀਡੀਓ ਵਿੱਚ ਉਹ ਔਰਤ ਅਤੇ ਨੌਜਵਾਨ ‘ਤੇ ਚੀਜ਼ਾਂ ਸੁੱਟਦੇ ਹੋਏ ਤੇ ਉਨ੍ਹਾਂ ਦਾ ਗਲਾ ਫੜ ਕੇ ਉਨ੍ਹਾਂ ਨੂੰ ਥੱਪੜ ਮਾਰਦੇ ਹੋਏ ਨਜ਼ਰ ਆ ਰਿਹਾ ਹੈ।
ਵਾਇਰਲ ਵੀਡੀਓ ਵਿੱਚ ਪਾਸਟਰ ਬਜਿੰਦਰ ਅਚਾਨਕ ਕੁਰਸੀ ਤੋਂ ਬੈਗ ਚੁੱਕਦਾ ਹੈ ਅਤੇ ਨੌਜਵਾਨ ਵੱਲ ਸੁੱਟਦਾ ਹੈ ਅਤੇ ਉਸਨੂੰ ਥੱਪੜ ਮਾਰਦਾ ਹੈ ਤੇ ਉਸ ਤੋਂ ਬਾਅਦ ਔਰਤ ‘ਤੇ ਹਮਲਾ ਕਰਦਾ ਹੈ।
ਸੀਸੀਟੀਵੀ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਸੋਸ਼ਲ ਮੀਡਿਆ ਤੇ ਪਾਸਟਰ ਬਾਜਿੰਦਰ ਤੇ ਕਥਿਤ ਤੌਰ ਤੇ ਸੀਸੀਟੀਵੀ ਫੁਟੇਜ਼ ਵਿੱਚ ਦਿਖਾਈ ਦੇ ਰਹੇ ਵਿਅਕਤੀ ਨੇ ਕਿਹਾ ਕਿ ਵਾਇਰਲ ਹੋ ਰਿਹਾ ਵੀਡੀਓ ਏਆਈ ਐਪ ਦੇ ਦੁਆਰਾ ਐਡਿਟ ਕੀਤੀ ਗਈ ਹੈ।
Fact Check/Verification
ਇਸ ਦਾਅਵੇ ਦੀ ਪੁਸ਼ਟੀ ਕਰਨ ਲਈ ਅਸੀਂ ਗੂਗਲ ‘ਤੇ ਕੁਝ ਕੀਵਰਡ ਦੀ ਮਦਦ ਨਾਲ ਸਰਚ ਕੀਤਾ। ਇਸ ਦੌਰਾਨ ਸਾਨੂੰ ਪੱਤਰਕਾਰ ਗਗਨਦੀਪ ਸਿੰਘ ਦਾ ਇੱਕ ਟਵੀਟ ਮਿਲਿਆ। ਟਵੀਟ ਮੁਤਾਬਕ ਵਾਇਰਲ ਸੀਸੀਟੀਵੀ ਫੁਟੇਜ ਵਿੱਚ ਦਿਖਾਈ ਦੇ ਰਹੀ ਰਣਜੀਤ ਕੌਰ ਵੱਲੋਂ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਪੰਜਾਬ ਪੁਲਿਸ ਨੇ ਮੋਹਾਲੀ ਵਿੱਚ ਪਾਦਰੀ ਬਜਿੰਦਰ ਵਿਰੁੱਧ ਐਫਆਈਆਰ ਦਰਜ ਕੀਤੀ ਹੈ। ਪੰਜਾਬ ਪੁਲਿਸ ਨੇ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਅਧੀਨ ਪੈਂਦੇ ਥਾਣਾ ਮਾਜਰੀ ਬੀਐਨਐਸ ਧਾਰਾ 74, 126(2), 115(2), 351(2) ਤਹਿਤ ਐਫਆਈਆਰ ਦਰਜ ਕੀਤੀ ਗਈ ਹੈ।

ਆਪਣੀ ਸਰਚ ਦੇ ਦੌਰਾਨ ਸਾਨੂੰ ਮੀਡਿਆ ਏਜੇਂਸੀ ‘ANI’ ਦੁਆਰਾ ਮਾਰਚ 25, 2025 ਕੀਤਾ ਗਿਆ ਟਵੀਟ ਮਿਲਿਆ। ਟਵੀਟ ਵਿੱਚ ਮਹਿਲਾ ਨੇ ਸਾਰੇ ਘਟਨਾਕ੍ਰਮ ਨੂੰ ਮੀਡਿਆ ਸਾਮ੍ਹਣੇ ਰੱਖਿਆ।
ਇਸ ਮਾਮਲੇ ਤੇ ਬੋਲਦਿਆਂ ਡੀਐਸਪੀ ਮੋਹਿਤ ਕੁਮਾਰ ਅਗਰਵਾਲ ਨੇ ਕਿਹਾ ਕਿ, “ਸ਼ਿਕਾਇਤਕਰਤਾ ਰਣਜੀਤ ਕੌਰ ਅਤੇ ਤਿੰਨ ਤੋਂ ਚਾਰ ਹੋਰ ਲੋਕਾਂ ਨੇ ਦੱਸਿਆ ਹੈ ਕਿ ਪ੍ਰਾਥਨਾ ਤੋਂ ਬਾਅਦ, ਉਨ੍ਹਾਂ ਨਾਲ ਬਦਸਲੂਕੀ ਕੀਤੀ ਗਈ ਅਤੇ ਹਮਲਾ ਕੀਤਾ ਗਿਆ। ਰਣਜੀਤ ਕੌਰ ਨੇ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਉਨ੍ਹਾਂ ਦਾ ਬਿਆਨ ਦਰਜ ਕਰ ਲਿਆ ਗਿਆ ਹੈ। ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ”
ਹੁਣ ਅਸੀਂ ਵਾਇਰਲ ਸੀਸੀਟੀਵੀ ਵੀਡੀਓ ਨੂੰ ਜਾਂਚ ਦੇ ਲਈ ‘ ਮਿਸਇਨਫਾਰਮੇਸ਼ਨ ਕੰਬੈਟ ਅਲਾਇੰਸ ‘ (MCA) ਦੇ ਡੀਪਫੇਕ ਵਿਸ਼ਲੇਸ਼ਣ ਯੂਨਿਟ (DAU) ਨੂੰ ਭੇਜਿਆ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
DAU ਨੇ Hive ਅਤੇ Was It AI ਨਾਲ ਇਸ ਵੀਡੀਓ ਦੇ ਫਰੇਮਾਂ ਦੀ ਜਾਂਚ ਕੀਤੀ। ਜਾਂਚ ਦੌਰਾਨ ਇਸ ਗੱਲ ਦੇ ਪੁਖਤਾ ਸਬੂਤ ਮਿਲੇ ਕਿ ਇਹ ਵੀਡੀਓ ਏਆਈ ਦੀ ਮਦਦ ਨਾਲ ਨਹੀਂ ਬਣਾਇਆ ਗਿਆ ਹੈ। Hive ਟੂਲ ਦੇ ਮੁਤਾਬਕ ਸੀਸੀਟੀਵੀ ਫੁਟੇਜ਼ ਡੀਪਫੇਕ ਨਹੀਂ ਹੈ।

Was It AI ਨੂੰ ਇਸ ਗੱਲ ਦੇ ਪੁਖਤਾ ਸਬੂਤ ਮਿਲੇ ਕਿ ਵੀਡੀਓ ਦੇ ਕੀ ਫਰੇਮ ਸਹੀ ਹਨ ਅਤੇ ਇਹਨਾਂ ਨੂੰ ਆਰਟੀਫ਼ਿਸ਼ਲ ਇੰਟੈਲੀਜੈਂਸ ਦੁਆਰਾ ਨਹੀਂ ਬਣਾਇਆ ਗਿਆ ਹੈ।

DAU ਨੇ ਵੀਡੀਓ ਦੀ Contrails AI ਦੁਆਰਾ ਵੀ ਜਾਂਚ ਕਰਵਾਈ। ਆਪਣੀ ਜਾਂਚ ਦੇ ਵਿੱਚ Contrails AI ਨੇ ਸੀਸੀਟੀਵੀ ਫੁਟੇਜ਼ ਨੂੰ ਪ੍ਰਮਾਣਿਕ ਦੱਸਿਆ ਤੇ ਕਿਹਾ ਕਿ ਵੀਡੀਓ ਵਿੱਚ ਕਿਸੀ ਤਰ੍ਹਾਂ ਦੀ ਏਆਈ ਨਾਲ ਛੇੜਛਾੜ ਨਹੀਂ ਕੀਤੀ ਗਈ ਹੈ।

Conclusion
ਜਾਂਚ ਕਰਨ ਤੋਂ ਸਪਸ਼ਟ ਹੈ ਕਿ ਪਾਸਟਰ ਬਜਿੰਦਰ ਦੁਆਰਾ ਕਥਿਤ ਤੌਰ ਤੇ ਨੌਜਵਾਨ ਅਤੇ ਔਰਤ ਨਾਲ ਕੁੱਟਮਾਰ ਦੀ ਵਾਇਰਲ ਹੋ ਰਹੀ ਸੀਸੀਟੀਵੀ ਫੁਟੇਜ਼ ਏਆਈ ਦੁਆਰਾ ਨਹੀਂ ਬਣਾਈ ਗਈ ਹੈ।
Sources
Was It AI
HIVE
Contrails AI
Tweet by Gagandeep Singh, Dated March 26, 2025
Tweet by ANI, Dated March 25, 2025