Fact Check
ਕੀ ਇਹ ਵੀਡੀਓ ਹਿਮਾਚਲ ਪ੍ਰਦੇਸ਼ ਦੀ ਹੈ ਜਿਥੇ ਬੱਦਲ ਫਟਣ ਕਾਰਨ ਇਸ ਤਰ੍ਹਾਂ ਦੇ ਹਾਲਤ ਬਣ ਗਏ? ਵੀਡੀਓ AI ਜਨਰੇਟਡ ਹੈ
Claim
ਇਹ ਵੀਡੀਓ ਹਿਮਾਚਲ ਪ੍ਰਦੇਸ਼ ਦੀ ਹੈ ਜਿਥੇ ਬੱਦਲ ਫਟਣ ਕਾਰਨ ਇਸ ਤਰ੍ਹਾਂ ਦੇ ਹਾਲਤ ਬਣ ਗਏ।
Fact
ਹਿਮਾਚਲ ਪ੍ਰਦੇਸ਼ ਵਿੱਚ ਬੱਦਲ ਫਟਣ ਦੇ ਦਾਅਵੇ ਨਾਲ ਵਾਇਰਲ ਹੋ ਰਹੀ ਇਹ ਵੀਡੀਓ AI ਜਨਰੇਟਡ ਹੈ।
ਹਿਮਾਚਲ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿੱਚ ਬੱਦਲ ਫਟਣ ਦੀਆਂ ਘਟਨਾਵਾਂ ਸਾਮ੍ਹਣੇ ਆਈਆਂ ਹਨ। ਕਾਂਗੜਾ ਅਤੇ ਕੁੱਲੂ ਜ਼ਿਲ੍ਹੇ ਦੇ ਕਈ ਇਲਾਕਿਆਂ ਵਿਚ ਵੱਖ-ਵੱਖ ਥਾਵਾਂ ‘ਤੇ ਬੱਦਲ ਫਟਣ ਅਤੇ ਹੜ੍ਹ ਵਰਗੀ ਸਥਿਤੀ ਦੀ ਪੁਸ਼ਟੀ ਹੋਈ ਹੈ।
ਇਸ ਵਿਚਾਲੇ ਸੋਸ਼ਲ ਮੀਡਿਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਹੜ੍ਹ ਵਰਗੀ ਸਥਿਤੀ ਦੇਖੀ ਜਾ ਸਕਦੀ ਹੈ। ਵਾਇਰਲ ਵੀਡੀਓ ਦੇ ਵਿੱਚ ਹੜ੍ਹ ‘ਚ ਗੱਡੀਆਂ ਨੂੰ ਫਸੇ ਦੇਖਿਆ ਜਾ ਸਕਦਾ ਹੈ। ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਹਿਮਾਚਲ ਪ੍ਰਦੇਸ਼ ਦੀ ਹੈ ਜਿਥੇ ਬੱਦਲ ਫਟਣ ਕਾਰਨ ਇਸ ਤਰ੍ਹਾਂ ਦੇ ਹਾਲਤ ਬਣ ਗਏ।

Fact Check/Verification
ਅਸੀਂ ਵਾਇਰਲ ਹੋ ਰਹੀ ਵੀਡੀਓ ਨੂੰ ਲੈ ਕੇ ਆਪਣੀ ਜਾਂਚ ਸ਼ੁਰੂ ਕੀਤੀ। ਅਸੀਂ ਵਾਇਰਲ ਹੋ ਰਹੀ ਵੀਡੀਓ ਨੂੰ ਧਿਆਨ ਦੇ ਨਾਲ ਦੇਖਿਆ। ਅਸੀਂ ਪਾਇਆ ਕਿ ਤਸਵੀਰ ਦੇ ਵਿੱਚ ਕੁਝ ਖਾਮੀਆਂ ਹਨ। ਅਸੀਂ ਦੇਖਿਆ ਕਿ ਵੀਡੀਓ ਵਿੱਚ ਇੱਕ ਗੱਡੀ ਦਾ ਅੱਧਾ ਹਿੱਸਾ ਦਿਖਾਈ ਦੇ ਰਿਹਾ ਹੈ ਜਦਕਿ ਦਿਖਾਈ ਦੇ ਰਹੇ ਟਰੱਕ ਅਤੇ ਗੱਡੀਆਂ ਆਪਣੀ ਜਗ੍ਹਾ ਤੇ ਖੜੇ ਹੀ ਡਗਮਗਾ ਰਹੀਆਂ ਹਨ ਜਿਸ ਤੋਂ ਸਾਨੂੰ ਸ਼ੱਕ ਹੋਇਆ ਕਿ ਇਹ ਵੀਡੀਓ ਏ. ਆਈ ਜਨਰੇਟਡ ਹੈ।

ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਵਾਇਰਲ ਕਲਿੱਪ ਦੇ ਕੀ ਫ੍ਰੇਮ ਕੱਢਕੇ ਉਹਨਾਂ ਨੂੰ ਰਿਵਰਸ ਇਮੇਜ ਸਰਚ ਦੀ ਮਦਦ ਨਾਲ ਖੰਗਾਲਿਆ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਇਸ ਦੌਰਾਨ ਸਾਨੂੰ ਇਹ ਵੀਡੀਓ ਇੱਕ ਯੂ ਟਿਊਬ ਅਕਾਊਂਟ PAVOROSO ਤੇ 28 ਮਈ, 2025 ਨੂੰ ਅਪਲੋਡ ਮਿਲੀ। ਅਸੀਂ ਪਾਇਆ ਕਿ ਇਸ ਵੀਡੀਓ ਦੇ ਡਿਸਕਰਪਸ਼ਨ ਵਿਚ ਪੁਰਤਗਾਲੀ ਭਾਸ਼ਾ ਵਿੱਚ ਦੱਸਿਆ ਗਿਆ ਹੈ ਕਿ ਇਹ ਵੀਡੀਓ ਏ ਆਈ ਜਨਰੇਟਡ ਹੈ। ਕੰਟੇਂਟ ਬਾਰੇ ਜਾਣਕਾਰੀ ਵਿੱਚ ਵੀ ਦੱਸਿਆ ਗਿਆ ਹੈ ਕਿ ਵੀਡੀਓ ‘ਚ ਸਾਉੰਡ ਅਤੇ ਵੀਡੀਓ ਡਿਜੀਟਲ ਜਨਰੇਟਡ ਹੈ।
ਅਸੀਂ ਪਾਇਆ ਕਿ ਇਸ ਅਕਾਊਂਟ ਤੇ ਤਮਾਮ ਵੀਡੀਓ ਕੁਦਰਤੀ ਆਫਤ ਨੂੰ ਲੈ ਕੇ ਅਪਲੋਡ ਕੀਤੀਆਂ ਗਈਆਂ ਹਨ ਜਿਹਨਾਂ ਨੂੰ ਏ. ਆਈ ਦੁਆਰਾ ਬਣਾਇਆ ਗਿਆ ਹੈ।

ਅੱਗੇ ਵਧਦਿਆਂ ਅਸੀਂ ਇਸ ਵੀਡੀਓ ਦੇ ਇੱਕ ਫਰੇਮ ਨੂੰ AI ਡਿਟੈਕਸ਼ਨ ਟੂਲ WasItAI ਵਿੱਚ ਸਰਚ ਕੀਤਾ। WasItAI ਨੇ ਜਾਂਚ ਵਿੱਚ ਪਾਇਆ,”ਸਾਨੂੰ ਵਿਸ਼ਵਾਸ ਹੈ ਕਿ ਤਸਵੀਰ ਜਾਂ ਇਸਦਾ ਇੱਕ ਮਹੱਤਵਪੂਰਨ ਹਿੱਸਾ AI ਦੁਆਰਾ ਬਣਾਇਆ ਗਿਆ ਹੈ।”

ਅਸੀਂ AI or Not ਨਾਲ ਵੀ ਇਸ ਵੀਡੀਓ ਦੇ ਫਰੇਮ ਨੂੰ ਸਰਚ ਕੀਤਾ। AI or Not ਦੇ ਮੁਤਾਬਕ ਵੀ ਵੀਡੀਓ ਦੇ ਫਰੇਮ ਨੂੰ ਏ.ਆਈ ਦੀ ਮਦਦ ਨਾਲ ਬਣਾਇਆ ਗਿਆ ਹੈ।

Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡਿਆ ਤੇ ਹਿਮਾਚਲ ਪ੍ਰਦੇਸ਼ ਵਿੱਚ ਬੱਦਲ ਫਟਣ ਦੇ ਦਾਅਵੇ ਨਾਲ ਵਾਇਰਲ ਹੋ ਰਹੀ ਇਹ ਵੀਡੀਓ AI ਜਨਰੇਟਡ ਹੈ। ਹਾਲਾਂਕਿ ਇਹ ਸੱਚ ਹੈ ਕਿ ਹਿਮਾਚਲ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿੱਚ ਬੱਦਲ ਫਟਣ ਦੀਆਂ ਘਟਨਾਵਾਂ ਸਾਮ੍ਹਣੇ ਆਈਆਂ ਹਨ ਜਿਸ ਕਾਰਨ ਕਈ ਜਗ੍ਹਾ ਤੇ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ।
Our Sources
AI or Not
WasitAI
Video uploaded by PAVOROSO, Dated May 28, 2025